ਰਜਿ: ਨੰ: PB/JL-124/2018-20
RNI Regd No. 23/1979

ਸ਼ਿਲਪਾ ਸ਼ੈੱਟੀ ਦੇ ਪਤੀ ਨੂੰ ਅਦਾਲਤ ਨੇ 23 ਜੁਲਾਈ ਤੱਕ ਪੁਲਿਸ ਰਿਮਾਂਡ ’ਤੇ ਭੇਜਿਆ
 
BY admin / July 20, 2021
ਮੁੰਬਾਈ, 20 ਜੁਲਾਈ, (ਯੂ.ਐਨ.ਆਈ.)- ਬਾਲੀਵੁੱਡ ਅਦਾਕਾਰਾ ਸਲਿਪਾ ਸੈੱਟੀ ਦੇ ਪਤੀ ਅਤੇ ਕਾਰੋਬਾਰੀ ਰਾਜ ਕੁੰਦਰਾ ਨੂੰ ਸੋਮਵਾਰ ਨੂੰ ਮੁੰਬਈ ਕ੍ਰਾਈਮ ਬ੍ਰਾਂਚ ਦੇ ਪ੍ਰਾਪਰਟੀ ਸੈੱਲ ਨੇ ਅਸਲੀਲ ਫਿਲਮਾਂ ਬਣਾਉਣ ਅਤੇ ਕੁਝ ਐਪਸ ਰਾਹੀਂ ਪ੍ਰਕਾਸਤ ਕਰਨ ਦੇ ਦੋਸ ਵਿੱਚ ਗਿ੍ਰਫਤਾਰ ਕੀਤਾ ਸੀ। ਅਸਲੀਲਤਾ ਦੇ ਮਾਮਲੇ ਵਿੱਚ ਗਿ੍ਰਫਤਾਰ ਰਾਜ ਕੁੰਦਰਾ ਨੂੰ ਅਦਾਲਤ ਨੇ 23 ਜੁਲਾਈ ਤੱਕ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਹੈ। ਸੋਮਵਾਰ ਰਾਤ ਨੂੰ ਉਸ ਦੀ ਗਿ੍ਰਫਤਾਰੀ ਤੋਂ ਬਾਅਦ ਰਾਜ ਕੁੰਦਰਾ ਨੂੰ ਅੱਜ ਇਸ ਕੇਸ ਵਿੱਚ ਅਦਾਲਤ ਵਿੱਚ ਪੇਸ ਕੀਤਾ ਗਿਆ। ਪ੍ਰਾਪਰਟੀ ਸੈੱਲ ਨੇ ਅਦਾਲਤ ਨੂੰ ਦੱਸਿਆ ਕਿ ਰਾਜ ਕੁੰਦਰਾ ਇਸ ਸਾਰੇ ਰੈਕੇਟ ਤੋਂ ਪੈਸਾ ਕਮਾ ਰਿਹਾ ਸੀ। ਅਦਾਲਤ ਵਿੱਚ ਰਾਜ ਦੇ ਖਿਲਾਫ ਸਬੂਤ ਪੇਸ ਕਰਦਿਆਂ ਪ੍ਰਾਪਰਟੀ ਸੈੱਲ ਨੇ ਕਿਹਾ ਕਿ ਪ੍ਰਾਪਰਟੀ ਸੈੱਲ ਨੂੰ ਵੀਅਨ ਨਾਮ ਦੀ ਇੱਕ ਕੰਪਨੀ ਵਿੱਚ ਕਾਫੀ ਵਿਦੇਸੀ ਕਰੰਸੀ ਮਿਲੀ ਹੈ। ਰਾਜ ਕੁੰਦਰਾ ਦਾ ਫੋਨ ਜਬਤ ਕਰ ਲਿਆ ਗਿਆ ਹੈ ਅਤੇ ਇਸਦੀ ਜਾਂਚ ਦੀ ਲੋੜ ਹੈ। ਇਨ੍ਹਾਂ ਆਧਾਰਾਂ ‘ਤੇ ਪੁਲਿਸ ਨੇ ਰਾਜ ਤੋਂ ਰਿਮਾਂਡ ਦੀ ਮੰਗ ਅਦਾਲਤ ਤੋਂ ਕੀਤੀ ਅਤੇ ਅਦਾਲਤ ਨੇ ਰਾਜ ਕੁੰਦਰਾ ਨੂੰ 23 ਜੁਲਾਈ ਤੱਕ ਰਿਮਾਂਡ‘ ਤੇ ਭੇਜ ਦਿੱਤਾ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਰਾਜ ਕੁੰਦਰਾ ਖਿਲਾਫ ਫਰਵਰੀ 2021 ਵਿੱਚ ਇੱਕ ਪੁਲਿਸ ਸਕਿਾਇਤ ਦਰਜ ਕਰਵਾਈ ਗਈ ਸੀ। ਉਸ ‘ਤੇ ਅਸਲੀਲ ਵੀਡੀਓ ਰਿਕਾਰਡ ਕਰਨ ਅਤੇ ਉਨ੍ਹਾਂ ਨੂੰ ਸੋਸਲ ਮੀਡੀਆ ‘ਤੇ ਪੋਸਟ ਕਰਨ ਦਾ ਦੋਸ ਲਾਇਆ ਗਿਆ ਸੀ। ਇਸ ਤੋਂ ਬਾਅਦ ਕੇਸ ਦਰਜ ਕੀਤਾ ਗਿਆ। ਮੁੱਢਲੀ ਜਾਂਚ ਵਿਚ ਦੋਸੀ ਪਾਏ ਜਾਣ ਤੋਂ ਬਾਅਦ ਪੁਲਿਸ ਨੇ ਅੱਜ ਰਾਜ ਕੁੰਦਰਾ ਨੂੰ ਗਿ੍ਰਫਤਾਰ ਕੀਤਾ ਹੈ। ਜੇ ਰਾਜ ਕੁੰਦਰਾ ਅਸਲੀਲਤਾ ਦੇ ਮਾਮਲੇ ਵਿੱਚ ਦੋਸੀ ਪਾਇਆ ਜਾਂਦਾ ਹੈ, ਤਾਂ ਉਸਨੂੰ ਜੇਲ ਵਿੱਚ ਲੰਮਾ ਸਮਾਂ ਬਿਤਾਉਣਾ ਪੈ ਸਕਦਾ ਹੈ। ਕਿਉਂਕਿ ਸਾਡੇ ਦੇਸ ਦਾ ਕਾਨੂੰਨ ਅਸਲੀਲ ਤਸਵੀਰਾਂ ਪ੍ਰਤੀ ਬਹੁਤ ਸਖਤ ਹੈ। ਅਸਲੀਲਤਾ ਦੇ ਮਾਮਲੇ ਵਿੱਚ ਮੁਲਜਮ ਖਲਿਾਫ ਆਈਪੀਸੀ ਦੀਆਂ ਕਈ ਧਾਰਾਵਾਂ ਦੇ ਨਾਲ-ਨਾਲ ਆਈਟੀ ਐਕਟ ਤਹਿਤ ਕੇਸ ਲਿਖਿਆ ਗਿਆ ਹੈ। ਇਸ ਦੇ ਨਾਲ ਹੀ ਦੇਸ ਵਿਚ ਟੈਕਨੋਲੋਜੀ ਅਤੇ ਇੰਟਰਨੈਟ ਦੀ ਵੱਧ ਰਹੀ ਪ੍ਰਵੇਸ ਦੇ ਨਾਲ, ਆਈ ਟੀ ਐਕਟ ਵਿਚ ਸੋਧਾਂ ਵੀ ਸ਼ਾਮਲ ਹਨ। ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਰਾਜ ਕੁੰਦਰਾ ਨੇ ਪੁਲਿਸ ਦਾ ਸਾਹਮਣਾ ਕੀਤਾ। ਉਸ ਨੂੰ ਵੱਖ-ਵੱਖ ਮਾਮਲਿਆਂ ਵਿਚ ਅਦਾਲਤ ਜਾਣਾ ਪਿਆ। ਮਾਰਚ 2020 ਵਿਚ ਰਾਜ ਕੁੰਦਰਾ ਅਤੇ ਅਭਿਨੇਤਰੀ ਸਲਿਪਾ ਸੈੱਟੀ ਖਿਲਾਫ ਸਕਿਾਇਤ ਦਰਜ ਕਰਵਾਈ ਗਈ ਸੀ। ਇਹ ਸਕਿਾਇਤ ਮੁੰਬਈ ਸਥਿਤ ਐਨਆਰਆਈ ਸਚਿਨ ਜੋਸੀ ਨੇ ਕੀਤੀ ਸੀ। ਇਹ ਸਕਿਾਇਤ 2014 ਦੇ ਇੱਕ ਕੇਸ ਵਿੱਚ ਦਰਜ ਕੀਤੀ ਗਈ ਸੀ। ਮਾਮਲਾ ਸਤਯੁਗ ਗੋਲਡ ਪ੍ਰਾਈਵੇਟ ਲਿਮਟਿਡ ਨਾਲ ਸਬੰਧਤ ਸੀ। ਸਕਿਾਇਤਕਰਤਾ ਅਤੇ ਰਾਜ ਕੁੰਦਰਾ-ਸਲਿਪਾ ਸੈੱਟੀ ਵਿਚਾਲੇ ਇਕ ਐਕਸਚੇਂਜ ਨੂੰ ਲੈ ਕੇ ਵਿਵਾਦ ਹੋਇਆ ਸੀ। ਇਹ ਸਕਿਾਇਤ ਐਨਆਰਆਈ ਸਚਿਨ ਜੋਸੀ ਨੇ ਦਾਇਰ ਕੀਤੀ ਸੀ।