ਰਜਿ: ਨੰ: PB/JL-124/2018-20
RNI Regd No. 23/1979

ਆਈ.ਬੀ. ਦਾ ਦਿੱਲੀ ਪੁਲਿਸ ਨੂੰ ਅਲਰਟ, 15 ਅਗਸਤ ਤੋਂ ਪਹਿਲਾਂ ਡਰੋਨ ਜ਼ਰੀਏ ਰਾਜਧਾਨੀ ’ਚ ਹਮਲੇ ਦੀ ਫ਼ਿਰਾਕ ’ਚ ਅੱਤਵਾਦੀ
 
BY admin / July 20, 2021
ਨਵੀਂ ਦਿੱਲੀ, 20 ਜੁਲਾਈ, (ਯੂ.ਐਨ.ਆਈ.)- ਆਜਾਦੀ ਦਿਵਸ ਤੋਂ ਪਹਿਲਾਂ ਭਾਰਤੀ ਸੁਰੱਖਿਆ ਏਜੰਸੀਆਂ ਨੇ ਦਿੱਲੀ ਪੁਲਿਸ ਨੂੰ ਵੱਡਾ ਅਲਰਟ ਭੇਜਿਆ ਹੈ। ਏਜੰਸੀਆਂ ਨੂੰ ਮਿਲੀ ਖੁਫੀਆ ਜਾਣਕਾਰੀ ਅਨੁਸਾਰ ਅੱਤਵਾਦੀ ਡਰੋਨ ਦੇ ਜਰੀਏ ਦਿੱਲੀ ਵਿਚ ਇਕ ਵੱਡੀ ਅੱਤਵਾਦੀ ਸਾਜਿਸ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਹਨ। ਹੁਣ ਏਜੰਸੀਆਂ ਨੇ ਇਸ ਬਾਰੇ ਦਿੱਲੀ ਪੁਲਿਸ ਨੂੰ ਸੁਚੇਤ ਕਰ ਦਿੱਤਾ ਹੈ। ਸੁਰੱਖਿਆ ਏਜੰਸੀ ਨੇ ਚੇਤਾਵਨੀ ਦਿੱਤੀ ਹੈ ਕਿ ਅੱਤਵਾਦੀ 15 ਅਗਸਤ ਤੋਂ ਪਹਿਲਾਂ ਡਰੋਨ ਦੇ ਜਰੀਏ ਦਿੱਲੀ ਉੱਤੇ ਹਮਲਾ ਕਰਨ ਦੀ ਕੋਸਸਿ ਕਰ ਸਕਦੇ ਹਨ, ਖਾਸਕਰ 5 ਅਗਸਤ ਨੂੰ, ਜਿਸ ਦਿਨ 370 ਨੂੰ ਜੰਮੂ-ਕਸਮੀਰ ਤੋਂ ਹਟਾ ਦਿੱਤਾ ਗਿਆ ਸੀ। ਤੁਹਾਨੂੰ ਦੱਸ ਦੇਈਏ ਕਿ ਜਿਥੇ ਏਜੰਸੀਆਂ ਤੋਂ ਅਲਰਟ ਹੈ, ਉਥੇ ਹੀ ਦੂਜੇ ਪਾਸੇ ਦਿੱਲੀ ਪੁਲਿਸ ਨੇ ਡਰੋਨ ਹਮਲੇ ਨਾਲ ਨਜਿੱਠਣ ਲਈ ਤਿਆਰੀ ਵੀ ਸੁਰੂ ਕਰ ਦਿੱਤੀ ਹੈ। ਦਿੱਲੀ ਪੁਲਿਸ ਅਤੇ ਹੋਰ ਰਾਜਾਂ ਦੀ ਪੁਲਿਸ ਨੂੰ ਡਰੋਨ ਹਮਲਿਆਂ ਨਾਲ ਨਜਿੱਠਣ ਲਈ ਸਿਖਲਾਈ ਦਿੱਤੀ ਗਈ ਹੈ। ਇਸ ਦੀ ਸਿਖਲਾਈ ਦੇ ਦੋ ਲੈਵਲ ਹਨ। ਪਹਿਲੀ ਟਰੇਨਿੰਗ ਪਹਿਲੀ ਸਾਫਟ ਕਿਲ ਹੈ, ਜਿਸ ਦੇ ਤਹਿਤ ਇਹ ਸਿਖਾਇਆ ਗਿਆ ਹੈ ਕਿ ਜੇ ਇਕ ਆਮ ਡਰੋਨ ਵੇਖਿਆ ਜਾਂਦਾ ਹੈ ਤਾਂ ਕਿਵੇਂ ਕਾਰਵਾਈ ਕੀਤੀ ਜਾਵੇ। ਦੂਜੀ ਸਿਖਲਾਈ ਦਾ ਨਾਮ ਹਾਰਡ ਕਿਲ ਹੈ, ਯਾਨੀ ਜੇਕਰ ਕੋਈ ਸੱਕੀ ਡਰੋਨ ਜਾਂ ਉਡਾਣ ਦਾ ਸਾਮਾਨ ਦੇਖਿਆ ਜਾਵੇ ਤਾਂ ਇਸ ‘ਤੇ ਕਾਰਵਾਈ ਕਿਵੇਂ ਕੀਤੀ ਜਾਵੇ। ਹਾਲ ਹੀ ਵਿੱਚ, ਦਿੱਲੀ ਪੁਲਿਸ ਕਮਿਸਨਰ ਬਾਲਾਜੀ ਸ੍ਰੀਵਾਸਤਵ ਨੇ ਵੀ ਉਡਣ ਵਾਲੀਆਂ ਚੀਜਾਂ ਅਤੇ ਡਰੋਨ ਵਰਗੀਆਂ ਚੀਜਾਂ ਪ੍ਰਤੀ ਬਹੁਤ ਚੌਕਸ ਰਹਿਣ ਦੇ ਆਦੇਸ ਦਿੱਤੇ ਸਨ। ਜੰਮੂ ਏਅਰਬੇਸ ‘ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਸੁਰੱਖਿਆ ਏਜੰਸੀਆਂ ਚੌਕਸ ਹਨ। ਸੁਤੰਤਰਤਾ ਦਿਵਸ ਸਮਾਰੋਹ ਦੀਆਂ ਤਿਆਰੀਆਂ ਨੂੰ ਮਜਬੂਤ ਕਰਦਿਆਂ, ਦਿੱਲੀ ਪੁਲਿਸ ਨੇ ਹਾਲ ਹੀ ਵਿੱਚ ਉਡਾਣ ਭਰਨ ਵਾਲੀਆਂ ਵਸਤਾਂ ਉੱਤੇ ਪਾਬੰਦੀ ਲਗਾਈ ਹੈ। ਦਿੱਲੀ ਪੁਲਿਸ ਨੇ ਸਮਾਜ ਵਿਰੋਧੀ ਤੱਤ ਅਤੇ ਅੱਤਵਾਦੀ ਖਤਰੇ ਦੇ ਮੱਦੇਨਜਰ ਇਹ ਕਦਮ ਚੁੱਕਿਆ ਹੈ। ਪੁਲਿਸ ਅਨੁਸਾਰ ਅਜਿਹੀ ਜਾਣਕਾਰੀ ਹੈ ਕਿ ਅੱਤਵਾਦੀ ਉਡਾਣ ਵਾਲੀਆਂ ਵਸਤੂਆਂ ਰਾਹੀਂ ਆਮ ਲੋਕਾਂ, ਵੀਆਈਪੀ ਅਤੇ ਵੱਡੀਆਂ ਮਹੱਤਵਪੂਰਨ ਇਮਾਰਤਾਂ ਨੂੰ ਆਪਣਾ ਨਿਸਾਨਾ ਬਣਾ ਸਕਦੇ ਹਨ।