ਰਜਿ: ਨੰ: PB/JL-124/2018-20
RNI Regd No. 23/1979

ਦੇਸ਼ ’ਚ 125 ਦਿਨਾਂ ਬਾਅਦ ਕੋਰੋਨਾ ਦੇ ਸਭ ਤੋਂ ਘੱਟ ਮਾਮਲੇ ਆਏ ਸਾਹਮਣੇ
 
BY admin / July 20, 2021
ਨਵੀਂ ਦਿੱਲੀ, 20 ਜੁਲਾਈ, (ਯੂ.ਐਨ.ਆਈ.)- ਦੇਸ਼ ‘ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਮਹਾਮਾਰੀ ਦੇ 15,535 ਸਰਗਰਮ ਮਾਮਲੇ ਘਟੇ ਹਨ ਅਤੇ 374 ਲੋਕਾਂ ਦੀ ਮੌਤ ਹੋਈ ਹੈ। ਦੱਸ ਦੇਈਏ ਕਿ 125 ਦਿਨਾਂ ਬਾਅਦ ਸਭ ਤੋਂ ਘੱਟ ਮਾਮਲੇ ਸਾਹਮਣੇ ਆਏ ਹਨ। ਇਸ ਵਿਚ ਸੋਮਵਾਰ ਨੂੰ 52 ਲੱਖ 67 ਹਜਾਰ 309 ਲੋਕਾਂ ਨੂੰ ਕੋਰੋਨਾ ਦੇ ਟੀਕੇ ਲਗਾਏ ਗਏ। ਦੇਸ਼ ‘ਚ ਹੁਣ ਤੱਕ 41 ਕਰੋੜ 46 ਹਜਾਰ 401 ਲੋਕਾਂ ਦੀ ਟੀਕਾਕਰਨ ਹੋ ਚੁਕਿਆ ਹੈ। ਕੇਂਦਰੀ ਸਿਹਤ ਮੰਤਰਾਲਾ ਵਲੋਂ ਮੰਗਲਵਾਰ ਸਵੇਰੇ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ‘ਚ ਕੋਰੋਨਾ ਦੇ 30,093 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਹੀ ਪੀੜਤਾਂ ਦਾ ਅੰਕੜਾ ਵੱਧ ਕੇ 3 ਕਰੋੜ 11 ਲੱਖ 74 ਹਜਾਰ 322 ਹੋ ਗਿਆ ਹੈ। ਇਸ ਦੌਰਾਨ 45 ਹਜਾਰ 254 ਮਰੀਜਾਂ ਦੇ ਸਿਹਤਮੰਦ ਹੋਣ ਤੋਂ ਬਾਅਦ ਇਸ ਮਹਾਮਾਰੀ ਤੋਂ ਠੀਕ ਹੋਣ ਵਾਲਿਆਂ ਦੀ ਕੁੱਲ ਗਿਣਤੀ ਵਧਾ ਕੇ 3 ਕਰੋੜ ਤਿੰਨ ਲੱਖ 53 ਹਜਾਰ 710 ਹੋ ਗਈ ਹੈ। ਸਰਗਰਮ ਮਾਮਲੇ 15,535 ਘੱਟ ਕੇ 4 ਲੱਖ 6 ਹਜਾਰ 130 ਰਹਿ ਗਏ ਹਨ। ਇਸ ਮਿਆਦ ‘ਚ 374 ਮਰੀਜਾਂ ਦੀ ਮੌਤ ਹੋਣ ਨਾਲ ਮਿ੍ਰਤਕਾਂ ਦਾ ਅੰਕੜਾ ਵਧ ਕੇ 4 ਲੱਖ 14 ਹਜਾਰ 482 ਹੋ ਗਿਆ ਹੈ। ਦੇਸ਼ ‘ਚ ਸਰਗਰਮ ਮਾਮਲਿਆਂ ਦੀ ਦਰ ਘੱਟ ਕੇ 1.30 ਫੀਸਦੀ, ਰਿਕਵਰੀ ਦਰ ਵੱਧ ਕੇ 97.37 ਫੀਸਦੀ ਅਤੇ ਮੌਤ ਦਰ 1.33 ਫੀਸਦੀ ਹੈ। ਮਹਾਰਾਸ਼ਟਰ ‘ਚ ਪਿਛਲੇ 24 ਘੰਟਿਆਂ ਦੌਰਾਨ ਸਰਗਰਮ ਮਾਮਲੇ 7100 ਘੱਟ ਕੇ 99709 ਹੋ ਗਏ ਹਨ। ਇਸ ਦੌਰਾਨ ਸੂਬੇ ‘ਚ 13051 ਮਰੀਜਾਂ ਦੇ ਸਿਹਤਯਾਬ ਹੋਣ ਤੋਂ ਬਾਅਦ ਕੋਰੋਨਾ ਤੋਂ ਠੀਕ ਹੋਣ ਵਾਲਿਆਂ ਦੀ ਗਿਣਤੀ ਵਧ ਕੇ 59993401 ਹੋ ਗਈ ਹੈ, ਜਦੋਂ ਕਿ 60 ਮਰੀਜਾਂ ਦੀ ਮੌਤ ਨਾਲ ਮਿ੍ਰਤਕਾਂ ਦਾ ਅੰਕੜਾ ਵੱਧ ਕੇ 127097 ਹੋ ਗਿਆ ਹੈ।