ਰਜਿ: ਨੰ: PB/JL-124/2018-20
RNI Regd No. 23/1979

ਕੋਰੋਨਾ ਮਹਾਮਾਰੀ ਫੈਲੀ ਤਾਂ ਅਦਾਲਤ ਉਚਿਤ ਕਾਰਵਾਈ ਕਰ ਸਕਦੀ ਹੈ : ਸੁਪਰੀਮ ਕੋਰਟ
 
BY admin / July 20, 2021
ਨਵੀਂ ਦਿੱਲੀ, 20 ਜੁਲਾਈ, (ਯੂ.ਐਨ.ਆਈ.)- ਸੁਪਰੀਮ ਕੋਰਟ ਨੇ ਕੇਰਲ ‘ਚ ਬਕਰੀਦ ਦੇ ਮੱਦੇਨਜਰ ਖਰੀਦਦਾਰੀ ਲਈ ਲਾਕਡਾਊਨ ‘ਚ ਢਿੱਲ ਦਿੱਤੇ ਜਾਣ ਦੇ ਸੂਬਾ ਸਰਕਾਰ ਦੇ ਫੈਸਲੇ ਨੂੰ ਰੱਦ ਕਰਨ ਤੋਂ ਮੰਗਲਵਾਰ ਨੂੰ ਇਨਕਾਰ ਕਰ ਦਿੱਤਾ। ਕੋਰਟ ਨੇ ਉਸ ਨੂੰ ਚੌਕਸ ਕੀਤਾ ਕਿ ਇਸ ਫੈਸਲੇ ਕਾਰਨ ਜੇਕਰ ਕੋਰੋਨਾ ਮਹਾਮਾਰੀ ਫੈਲਦੀ ਹੈ ਤਾਂ ਇਸ ‘ਤੇ ਉੱਚਿਤ ਕਾਰਵਾਈ ਹੋ ਸਕਦੀ ਹੈ। ਚੀਫ ਜਸਟਿਸ ਐੱਨ.ਵੀ. ਰਮਨ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਕਿਹਾ ਕਿ ਸੂਬਾ ਸਰਕਾਰ ਨੂੰ ਸੰਵਿਧਾਨ ਦੀ ਧਾਰਾ 21 ਅਤੇ ਧਾਰਾ 141 ਦੇ ਅਧੀਨ ਫੈਸਲਾ ਕਰਨਾ ਚਾਹੀਦਾ ਅਤੇ ਉੱਤਰ ਪ੍ਰਦੇਸ਼ ਦੀ ਕਾਂਵੜ ਯਾਤਰਾ ਨਾਲ ਜੁੜੇ ਮਾਮਲੇ ‘ਚ ਦਿੱਤੇ ਗਏ ਦਿਸ਼ਾ-ਨਿਰਦੇਸ਼ਾਂ ਨੂੰ ਪਾਲਣ ਕਰਨਾ ਚਾਹੀਦਾ। ਚੀਫ ਜਸਟਿਸ ਨੇ ਕਿਹਾ ਕਿ ਧਾਰਮਿਕ ਅਤੇ ਹੋਰ ਤਰ੍ਹਾਂ ਦੇ ਦਬਾਅ ਬਣਾਉਣ ਵਾਲੇ ਸਮੂਹਾਂ ਨੂੰ ਵੀ ਨਾਗਰਿਕਾਂ ਦੇ ਮੌਲਿਕ ਅਧਿਕਾਰਾਂ ‘ਚ ਦਖਲਅੰਦਾਜੀ ਕਰਨ ਦੀ ਮਨਜੂਰੀ ਨਹੀਂ ਦਿੱਤੀ ਜਾਣੀ ਚਾਹੀਦੀ। ਜੱਜ ਰਮਨ ਨੇ ਸੂਬਾ ਸਰਕਾਰ ਦੇ ਫੈਸਲੇ ‘ਤੇ ਰੋਕ ਲਗਾਉਣ ਤੋਂ ਇਨਕਾਰ ਕਰ ਦਿੱਤਾ ਪਰ ਉਸ ਨੂੰ ਚੌਕਸ ਕੀਤਾ ਕਿ ਜੇਕਰ ਸਰਕਾਰ ਦੇ ਇਸ ਫੈਸਲੇ ਨਾਲ ਮਹਾਮਾਰੀ ਫੈਲਦੀ ਹੈ ਤਾਂ ਅਦਾਲਤ ਉੱਚਿਤ ਕਾਰਵਾਈ ਕਰ ਸਕਦੀ ਹੈ।