ਰਜਿ: ਨੰ: PB/JL-124/2018-20
RNI Regd No. 23/1979

ਗਰਚਾ ਨੂੰ ਅਕਾਲੀ ਦਲ ਵਪਾਰ ਅਤੇ ਉਦਯੋਗ ਵਿੰਗ ਦਾ ਸੀਨੀਅਰ ਮੀਤ ਪ੍ਰਧਾਨ ਬਨਾਏ ਜਾਣ ਤੇ ਕੀਤਾ ਸਨਮਾਨਤ
 
BY admin / July 21, 2021
ਲੁਧਿਆਣਾ, 21 ਜੁਲਾਈ-(ਰਣਜੀਤ ਸਿੰਘ ਉੱਪਲ ) ਪੰਜਾਬ ਅੰਦਰ ਕਾਂਗਰਸ ਪਾਰਟੀ ਦੀ ਸਰਕਾਰ ਨੇ ਜਿਹੜੇ ਭਿਰਸ਼ਟਾਚ ਦੇ ਨਵੇਂ-ਨਵੇਂ ਰਿਕਾਰਡ ਬਣਾਏ,ਜਿਹੜੇ ਘੁਟਾਲੇ ਕਰਕੇ ਖਜਾਨੇ ਦਾ ਨੁਕਸਾਨ ਕੀਤਾ।ਉਨ੍ਹਾਂ ਸਾਰਿਆਂ ਦਾ ਹਿਸਾਬ ਜਨਤਾ ਲਵੇਗੀ। ਇਹ ਗੱਲ ਸ਼ਰੋਮਣੀ ਅਕਾਲੀ ਦਲ ਵਪਾਰ ਅਤੇ ਉਦਯੋਗ ਵਿੰਗ ਦੀ ਪੰਜਾਬ ਇਕਾਈ ਦੇ ਨਵ-ਨਿਯੁਕਤ ਸੀਨੀਅਰ ਮੀਤ ਪ੍ਰਧਾਨ ਸੁਖਵਿੰਦਰਪਾਲ ਸਿੰਘ ਗਰਚਾ ਨੇ ਇਥੇ ਇਕ ਮੀਟਿੰਗ ਉਪਰੰਤ ਗੱਲਬਾਤ ਦੌਰਾਨ ਕਿਹੀ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਕਾਂਗਰਸ ਪਾਰਟੀ ਆਪਣੀ ਸਰਕਾਰ ਦੇ  ਸਭ ਤੋਂ ਮਾੜੇ ਰਾਜਪ੍ਰਬੰਧ ਤੇ ਪੜਦਾ ਪਾਉਣ ਲਈ ਨਵਜੋਤ ਸਿੰਘ ਸਿੱਧੂ ਨੂੰ ਸੂਬਾ ਕਾਂਗਰਸ ਦੀ ਪ੍ਰਧਾਨਗੀ ਸੰਭਾਲੀ ਹੈ। ਲੇਕਿਨ ਕਾਂਗਰਸ ਦੇ ਡੁੱਬਦੇ ਹੋਏ ਜਹਾਜ਼ ਨੂੰ ਕੋਈ ਨਹੀਂ ਬਚਾ ਸਕਦਾ ਚਾਹੇ ਪੰਜਾਬ ਕਾਂਗਰਸ ਦੀ ਅਗਵਾਈ ਰਾਹੁਲ ਗਾਂਧੀ ਵੀ ਕਰਕੇ ਵੇਖ ਲੈਣ।
ਗਰਚਾ ਨੇ ਕਿਹਾ ਕਿ ਕਾਂਗਰਸ ਨੇ 2017 ਵਿੱਚ ਝੂਠੇ ਵਾਅਦਿਆਂ ਤੇ ਲਾਰਿਆਂ ਨਾਲ ਸਰਕਾਰ ਬਣਾਈ ਸੀ, ਪਰ ਪੌਣੇ ਪੰਜ ਸਾਲ ਵਿੱਚ ਕੋਈ ਵਾਅਦਾ ਵੀ ਪੂਰਾ ਨਹੀਂ ਕੀਤਾ। ਅੱਜ ਹਰ ਵਰਗ ਚਾਹੁੰਦਾ ਹੈ ਕਿ ਪੰਜਾਬ ਅੰਦਰ ਮੁੜ ਤੋਂ ਅਕਾਲੀ ਦਲ ਦੀ ਸਰਕਾਰ ਬਣੇ ਜਿਹੜੀ ਲੋਕਾਂ ਦੀਆਂ ਆਸਾਂ ਤੇ ਉਮੀਦਾਂ ਤੇ ਪੂਰਾ ਉਤਰਦੇ ਹੋਏ ਚੰਗਾ ਰਾਜਪ੍ਰਬੰਧ ਮੁਹੱਈਆ ਕਰਵਾਏ। ਗਰਚਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ 2022 ਚੋਣਾਂ ਦੇ ਮੱਦੇਨਜ਼ਰ ਵਿਰੋਧੀ ਪਾਰਟੀਆਂ ਦੇ ਕੀਤੇ ਜਾਂਦੇ ਹਰ ਝੂਠੇ ਪਰਚਾਰ ਨੂੰ ਲੋਕਾਂ ਦੇ ਵਿੱਚ ਨੰਗਾ ਕਰੇਗਾ। ਮੀਟਿੰਗ ਵਿੱਚ ਸੁਖਵਿੰਦਰਪਾਲ ਸਿੰਘ ਗਰਚਾ ਨੂੰ ਸ਼ਰੋਮਣੀ ਅਕਾਲੀ ਦਲ ਵਪਾਰ ਅਤੇ ਉਦਯੋਗ ਵਿੰਗ ਦੀ ਪੰਜਾਬ ਇਕਾਈ ਦਾ ਸੀਨੀਅਰ ਮੀਤ ਪ੍ਰਧਾਨ ਬਨਾਏ ਜਾਣ ਤੇ ਅਕਾਲੀ ਦਲ ਦੇ ਆਗੂ ਮਨਜਿੰਦਰ ਸਿੰਘ ਮੰਨੀ, ਰਜੀਵ ਕੁਮਾਰ ਸ਼ਰਮਾ, ਹਰਪ੍ਰੀਤ ਸਿੰਘ ਸੋਹਲ ਖੰਨਾ, ਚਰਨਜੀਤ ਸਿੰਘ ਸੈਣੀ, ਸੁਖਵਿੰਦਰ ਸਿੰਘ ਬਾਵਾ, ਕੁਲਵੰਤ ਸਿੰਘ ਆਦਿ ਨੇ ਸਿਰੋਪਾ ਤੇ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ।