ਰਜਿ: ਨੰ: PB/JL-124/2018-20
RNI Regd No. 23/1979

ਮਾਨਯੋਗ ਸੀ ਜੇ ਐਮ ਸ੍ਰੀ ਬਲਜਿੰਦਰ ਸਿੰਘ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਵਕੀਲਾਂ ਨਾਲ ਮੀਟਿੰਗ 
 
BY admin / July 21, 2021
]ਐਸ ਏ ਐਸ ਨਗਰ, 21 ਜੁਲਾਈ (ਗੁਰਵਿੰਦਰ ਸਿੰਘ ਮੋਹਾਲੀ) ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਅੱਜ ਮੋਹਾਲੀ , ਡੇਰਾਬੱਸੀ ਅਤੇ ਖਰੜ ਦੇ ਵਕੀਲਾਂ ਨਾਲ ਸੀ ਜੇ ਐਮ ਸ੍ਰੀ ਬਲਜਿੰਦਰ ਸਿੰਘ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਮੀਟਿੰਗ ਕੀਤੀ ਗਈ, ਜਿਸ ਵਿੱਚ ਉਨਾਂ ਨੂੰ ਡੀ ਐਲ ਐਸ ਏ ਵਿਭਾਗ ਵਲੋਂ ਚਲਾਈਆਂ ਗਈਆਂ ਸਕੀਮਾਂ ਨੂੰ ਸੁਚਾਰੂ ਰੂਪ ਨਾਲ ਲਾਗੂ ਕਰਨ  ਸਬੰਧੀ ਉਤਸ਼ਾਹਿਤ ਕੀਤਾ ਗਿਆ। ਉਹਨਾਂ ਨੂੰ ਜੱਜ ਸਾਹਿਬ ਵਲੋਂ ਇਹ ਵੀ ਦਸਿਆ ਗਿਆ ਕਿ ਜਿਹੜੇ ਵੀ ਕੇਸ ਉਹਨਾਂ ਨੂੰ ਅਦਾਲਤਾਂ ਵਿਚ ਪੈਰਵਾਈ ਲਈ ਦਿਤੇ ਗਏ ਹਨ ਉਹਨਾਂ ਦੀ ਸਹੀ ਤਰੀਕੇ ਨਾਲ ਪੈਰਵਾਈ ਕੀਤੀ ਜਾਵੇ। ਵਕੀਲਾਂ ਨੂੰ ਫਰੀ ਲੀਗਲ ਏਡ ਸਰਵਿਸਸ ਦੇ ਕੇਸਾਂ ਨੂੰ ਅਪਡੇਟ ਕਰਵਾਇਆ ਜਾਵੇ ਤਾਂ ਜੋ ਕਿਸੇ ਵੀ ਲੀਗਲ ਏਡ ਸਿਕਰ ਨੂੰ ਦਿੱਕਤ ਨਾ ਆਵੇ।