ਰਜਿ: ਨੰ: PB/JL-124/2018-20
RNI Regd No. 23/1979

ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਦੇਖਣ ਲਈ ਲੋਕ ਖੁੱਲ ਕੇ ਜੁੜ ਰਹੇ ਆਮ ਆਦਮੀ ਪਾਰਟੀ ਨਾਲ-ਕੰਵਰਜੀਤ ਸਿੰਘ ਮਝੈਲ
 
BY admin / July 21, 2021
ਤਰਨ ਤਾਰਨ, 21 ਜੁਲਾਈ- (ਅਮਨਦੀਪ ਸਿੰਘ ਮਨਚੰਦਾ )-ਆਮ ਆਦਮੀ ਪਾਰਟੀ ਵੱਲੋ ਲਗਾਤਾਰ ਆਉਣ ਵਾਲੀਆ ਵਿਧਾਨ ਸਭਾ ਚੋਣਾ ਚ ਸ਼ਾਨਦਾਰ ਜਿੱਤ ਹਾਸਿਲ ਕਰਨ ਲਈ ਲੋਕਾ ਚ ਪ੍ਰਚਾਰ ਕੀਤਾ ਜਾ ਰਿਹਾ ਹੈ ਤਾ ਜੋ ਇਸ ਵਾਰ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਸਕੇ।ਇਸੇ ਤਰਾ ਹਲਕਾ ਤਰਨ ਤਾਰਨ ਤੋ ਆਮ ਆਦਮੀ ਪਾਰਟੀ ਦੇ ਆਗੂ ਕੰਵਰਜੀਤ ਸਿੰਘ ਮਝੇਲ ਦੀ ਅਗਵਾਈ ਹੇਠ ਪਿੰਡ ਪੰਜਵੜ ਚੁ ਬਹੁਤ ਵੱਡਾ ਇਕੱਠ ਕੀਤਾ ਗਿਆ, ਜਿਸ ਵਿਚ ਬਿਜਲੀ ਦੇ ਮੁਦੇ, ਨਸ਼ੇ ਦੇ ਮੁਦਿਆਂ ਤੇ ਚਰਚਾ ਕੀਤੀ ਗਈ, ਇਸ ਮੋਕੇ ਕੰਵਰਜੀਤ ਸਿੰਘ ਮਝੇਲ ਨੇ ਵਰਕਰਾ ਨੁੰ ਸਬੋਧਨ ਕਰਦਿਆ ਕਿਹਾ ਕਿ ਜਿਸ ਤਰਾ 2017 ਦੀਆ ਵਿਧਾਨ ਸਭਾ ਚੋਣਾ ਚ ਅਕਾਲੀ ਦਲ ਨੁੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਉਸੇ ਤਰਾ ਆਊਣ ਵਾਲੀਆ ਵਿਧਾਨ ਸਭਾ ਚੋਣਾ ਚ ਅਕਾਲੀ ਦਲ ਵਾਗ ਕਾਂਗਰਸ ਪਾਰਟੀ ਨੁੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਵੇਗਾ।ਕਿਉਕਿ ਕਾਂਗਰਸ ਪਾਰਟੀ ਵੀ ਅਕਾਲੀ ਦਲ ਵਾਲੇ ਰਾਹ ਚੱਲ ਇਹਨਾ ਪੰਜਾਬ ਦੇ ਲੋਕਾ ਨਾਲ ਧੋਖਾ ਕੀਤਾ ਹੈ।ਉਹਨਾ ਨੇ ਕਿਹਾ ਕਿ ਇਸ ਵਾਰ ਦੋਨੋ ਪਾਰਟੀਆ ਦਾ ਪਿੰਡ ਪਿੰਡ ਚ ਵਿਰੋਧ ਹੋ ਰਿਹਾ ਹੈ।ਇਸ ਲਈ ਇਹ ਤਹਿ ਹੈ ਕਿ ਲੋਕ ਪੰਜਾਬ ਚ ਆਮ ਆਦਮੀ ਪਾਰਟੀ ਦੀ ਹੀ ਸਰਕਾਰ ਦੇਖਣਾ ਚਾਹੁੰਦੇ ਹਨ। ਇਸ ਮੌਕੇ ਹਰਜੀਤ ਸਿੰਘ ਸੰਧੂ, ਪ੍ਰਧਾਨ ਕਿਸਾਨ ਵਿੰਗ, ਪਰਮਜੀਤ ਸਿੰਘ ਪੰਜਵੜ, ਬਲਵਿੰਦਰ ਸਿੰਘ ਜੌਹਲ, ਮਨਪ੍ਰੀਤ ਸਿੰਘ, ਗੁਰਚਰਨ ਸਿੰਘ ਦਵਿੰਦਰ ਸਿੰਘ ਰੰਧਾਵਾ, ਮਨਜਿੰਦਰ ਭੋਲਾ ਪੰਜਵੜ, ਹਰਦੀਪ ਹਮਰਾਜ਼ ਬਲਵਿੰਦਰ ਸਿੰਘ ਕਸੇਲ, ਕੈਪਟਨ ਗੁਰਮੀਤ ਸਿੰਘ, ਭੁਪਿੰਦਰ ਸਿੰਘ ਢੰਡ, ਮਖਤੂਲ ਸਿੰਘ ਤੇ ਹੋਰ ਬਹੁਤ ਸਾਰੇ ਆਗੂ ਹਾਜ਼ਿਰ ਹੋਏ