ਰਜਿ: ਨੰ: PB/JL-124/2018-20
RNI Regd No. 23/1979

ਪੰਜਾਬ ਵਿੱਚ ਥੋੜੀ ਜਹੀ ਬਾਰਿਸ਼ ਹੋਣ ਨਾਲ ਪਿੰਡਾਂ ਵਿੱਚ ਪਾਣੀ ਖੜਾ ਹੋ ਗਿਆ

BY admin / July 21, 2021

ਪਟਿਆਲਾ, 21 ਜੁਲਾਈ, (ਪ.ਪ)ਪੰਜਾਬ ਵਿੱਚ ਥੋੜੀ ਜਹੀ ਬਾਰਿਸ਼ ਹੋਣ ਨਾਲ ਪਿੰਡਾਂ ਵਿੱਚ ਪਾਣੀ ਅਤੇ ਜਦੋ ਵੀ ਹਨੇਰੀ ਆਈ ਤਾਂ ਬਿਜਲੀ ਸਪਲਾਈ ਠੱਪ ਹੋ ਜਾਂਦੀ ਹੈ ਪਟਿਆਲਾ ਦੇ ਹਲਕਾ ਘਨੌਰ ਵਿੱਚ ਪਾਣੀ ਦੀ ਆਏ ਸਾਲ ਮਾਰ ਹੇਠ ਬਹੁਤ ਸਾਰੇੇ ਪਿੰਡ ਆਉਦੇ ਹਨ। ਜਿਨਾਂ ਵਿੱਚ ਜੰਡਮਘੌਲੀ, ਕਾਮੀ ਖੁਰਦ, ਲਾਛੜੂ ਖੁਰਦ, ਮਹਿਦੂਦਾ, ਸਰਾਲਾ ਕਲਾਂ, ਸਰਾਲਾ ਖੁਰਦ, ਘਨੌਰੀ, ਖੇੜਾ, ਤਕਰੀਬਨ ਦਰਜਨਾਂ ਪਿੰਡ ਪਾਣੀ ਦੀ ਮਾਰ ਝੱਲ ਰਹੇ ਹਨ। ਕੁੱਝ ਪਿੰਡ ਵਿੱਚੋ ਜਾਣਕਾਰੀ ਮਿਲੀ ਹੈ। ਜੋ ਕੇ ਘਰਾਂ ਵਿੱਚ ਪਾਣੀ ਅਤੇ ਖੇਤਾਂ ਵਿੱਚ ਦੋ ਦੋ ਫੱੁਟ ਪਾਣੀ ਖੜਾ ਹੈ। ਜਥੇਦਾਰ ਸੁਖਜੀਤ ਸਿੰਘ ਬਘੌਰਾ ਪ੍ਰਚਾਰ ਸਕੱਤਰ ਕਿਸਾਨ ਯੂਨੀਅਨ ਜਥੇਦਾਰ ਜਸਮੇਰ ਸਿੰਘ ਲਾਛੜੂ ਜਥੇਦਾਰ ਸੁਰਜੀਤ ਸਿੰਘ ਗੜੀ ਦੋਵੇ ਮੈਂਬਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੰਦਰਜੀਤ ਸਿੰਘ ਬਿੱਟੂ ਮਹਿਦੂਦਾ ਨਰਿੰਦਰ ਸਿੰਘ ਮਹਿਦੂਦਾ ਅੱਤੇ ਹੋਰ ਵੱਖ ਵੱਖ ਪਿੰਡ ਦੇ ਲੋਕਾ ਵੱਲੋ ਇਸ ਦਾ ਹੱਲ ਕਰਨ ਅੱਤੇ ਪਾਣੀ ਨਾਲ ਖ਼ਰਾਬ ਹੋਈ ਫਸਲ ਦਾ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ।