ਰਜਿ: ਨੰ: PB/JL-124/2018-20
RNI Regd No. 23/1979

ਸ਼੍ਰੋਮਣੀ ਅਕਾਲੀ ਦਲ ਆਪਣੇ ਕਿਸੇ ਵੀ ਵਰਕਰ ਨਾਲ ਕੋਈ ਵੀ ਧੱਕਾ ਬਰਦਾਸਤ ਨਹੀ ਕਰੇਗੀ-ਗਿੱਲ
 
BY admin / July 21, 2021
ਅੰਮਿ੍ਰਤਸਰ, 21 ਜੁਲਾਈ (ਨਿਰਮਲ ਸਿੰਘ ਚੋਹਾਨ)   ਹਲਕਾ ਦੱਖਣੀ ਦੇ ਐਸ.ਸੀ, ਵਿੰਗ ਦੇ ਪ੍ਰਧਾਨ ਜਗਜੀਤ ਸਿੰਘ ਜੱਜ ਦੇ 14 ਸਾਲਾ ਬੇਟੇ ਨੂੰ ਕੁਝ ਸ਼ਰਾਰਤੀ ਅਨਸਰਾਂ ਵਲੋਂ ਮਾਰਨ ਦੀ ਕੀਤੀ ਗਈ ਕੋਸ਼ਿਸ਼ ਸਬੰਧੀ ਥਾਣਾ ਸੁਲਤਾਨਵਿੰਡ ਵਿਖੇ ਦਿੱਤੀ ਗਈ ਦਰਖਾਸਤ ਤੇ ਕੋਈ ਕਾਰਵਾਈ ਨ ਕੀਤੇ ਜਾਣ ਤੋਂ ਗੁਸਾਏ ੁਿੲਲਾਕਾ ਵਾਸੀਆਂ ਨੇ ਸ਼੍ਰੌਮਣੀ ਅਕਾਲੀ ਦਲ ਦੇ ਹਲਕਾ ਦੱਖਣੀ ਦੇ ਇੰਚਾਰਜ ਤਲਬੀਰ ਸਿੰਘ ਦੀ ਅਗੁਵਾਈ ਹੇਠ ਸੁਲਤਾਨਵਿੰਡ ਥਾਣੇ ਦੇ ਬਾਹਰਵਾਰ ਧਰਨਾ ਦਿੱਤਾ ਅਤੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਅਗਰ ਉਨ੍ਹਾਂ ਸ਼ਰਾਰਤੀ ਅਨਸਰਾਂ ਦੀ ਗਿ੍ਰਫਤਾਰੀ ਨਾ ਹੋਈ ਤਾਂ 23 ਜੁਲਾਈ ਨੂੰ ਹਾਲ ਗੇਟ ਵਿਖੇ ਇੰਨਸਾਫ ਲੈਣ ਲਈ ਵੱਡੇ ਪੱਧਰ ਤੇ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ।     ਤਲਬੀਰ ਸਿੰਘ ਗਿੱਲ ਦੀ ਅਗੁਵਾਈ ਹੇਠ ਸੁਲਤਾਨਵਿੰਡ ਥਾਣੇ ਦੇ ਸਾਮਣੇ ਨਹਿਰ ਵਾਲੇ ਚੋਂਕ ਵਿਖੇ ਧਰਨਾ ਦਿੱਤਾ ਗਿਆ। ਇਸ ਮੌਕੇ ਸ. ਗਿੱਲ ਨੇ ਕਿਹਾ ਕਿ  ਸ਼੍ਰੋਮਣੀ ਅਕਾਲੀ ਦਲ ਆਪਣੇ ਕਿਸੇ ਵੀ ਵਰਕਰ ਨਾਲ ਕਿਸੇ ਕਿਸਮ ਦਾ ਧੱਕਾ ਬਰਦਾਸਤ ਨਹੀ ਕਰੇਗਾ ਅਤੇ ਆਪਣੇ ਵਰਕਰਾਂ ਨਾਲ ਚਟਾਣ ਵਾਂਗ ਖੜਦਾ ਰਹੇਗਾ। ਉਨ੍ਹਾਂ ਕਿਹਾ ਕਿ ਬਿਤੇ ਦਿਨੀ ਹਲਕੇ ਦੇ ਸ਼੍ਰੌਮਣੀ ਅਕਾਲੀ ਦਲ ਦੇ ਐਸ ਸੀ ਵਿੰਗ ਹਲਕਾ ਦੱਖਣੀ ਦੇ ਪ੍ਰਧਾਨ ਜਗਜੀਤ ਸਿੰਘ ਜੱਜ ਦੇ 14 ਸਾਲਾਂ ਬੇਟੇ ਨੂੰ ਕੁੱਝ ਸ਼ਰਾਰਤੀ ਅਨਸਰਾਂ ਵੱਲੋੰ ਗੋਲੀ ਮਾਰਨ ਦੀ ਨੀਯਤ ਨਾਲ ਆਏ ਸੀ ਜਿਸਦੀ ਸੀਸੀ ਟੀਵੀ ਫੁਟੇਜ ਦੀ ਵਿਡੀਉ ਰਿਕਾਡੀਂਗ ਵੀ ਹੋਣ ਦੇ ਬਾਵਜੂਦ ਉਸਦੀ ਸ਼ਿਕਾਇਤ ਸੰਬਧਿਤ ਥਾਣੇ ਚ ਕਰਨ ਦੇ ਬਾਵਜੂਦ ਵੀ ਹਲਕਾ ਵਿਧਾਇਕ ਦੀ ਸਹਿ ’ਤੇ ਕੋਈ ਪਰਚਾ ਨਹੀੰ ਦਰਜ ਨਹੀਂ ਕੀਤਾ ਗਿਆ। ਸ: ਗਿੱਲ ਨੇ ਕਿਹਾ ਕਿ ਅਗਰ ਪੁਲਿਸ ਪ੍ਰਸ਼ਾਸਨ ਨੇ ਦੋਸ਼ੀਆਂ ਤੇ ਬਣਦੀ ਕਾਰਵਾਈ ਨਾ ਕੀਤੀ ਤਾਂ ਪਰਸੋੰ 23 ਜੁਲਾਈ ਨੂੰ ਸਵੇਰੇ 10 ਵਜੇ ਹਾਲ ਗੇਟ  ਦੇ ਬਾਹਰ ਵੱਡਾ ਸੰਘਰਸ਼ ਕੀਤਾ ਜਾਵੇਗਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਜਾਪ ਸਿੰਘ ਸੁਲਤਾਨਵਿੰਡ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਗੁਰਪ੍ਰਤਾਪ ਸਿੰਘ ਟਿੱਕਾ ਸ਼ਹਿਰੀ ਪ੍ਰਧਾਨ, ਅਵਤਾਰ ਸਿੰਘ ਟਰੱਕਾਂਵਾਲੇ, ਜਸਪਾਲ ਸਿੰਘ ਸੈਟੂ, ਇੰਦਰਜੀਤ ਸਿੰਘ ਪੰਡੋਰੀ, ਸੁਰਇੰਦਰ ਸਿੰਘ ਸੁਲਤਾਨਵਿੰਡ, ਰਵੇਲ ਸਿੰਘ ਭੁੱਲਰ, ਦਿਲਬਾਗ ਸਿੰਘ ਪ੍ਰਧਾਨ ਐਸਸੀ ਵਿੰਗ, ਰੂਬੀ ਸਰਪੰਚ  ਮੂਲੇਚੱਕ, ਰਮਨਬੀਰ ਸਿੰਘ ਰਾਣਾ, ਮਨਪ੍ਰੀਤ ਸਿੰਘ ਮਾਹਲ, ਗੁਰਮੇਜ ਸਿੰਘ ਬੱਬੀ, ਮੁਖਤਾਰ ਸਿੰਘ ਖਾਲਸਾ, ਅਜੈਬ ਸਿੰਘ ਸਰਪੰਚ, ਦਲਜੀਤ ਸਿੰਘ ਚਾਹਲ, ਸੁਰਜੀਤ ਸਿੰਘ ਕੰਡਾ, ਗੁਰਦਿਆਲ ਸਿੰਘ ਭੁੱਲਰ, ਬਾਬਾ ਗੁਲਸ਼ਨ ਸਿੰਘ, ਅਮਰਜੀਤ ਸਿੰਘ,  ਨਵਜੀਤ ਸਿੰਘ ਲੱਕੀ, ਧਿਆਨ ਸਿੰਘ ਪਹਿਲਵਾਨ, ਮਨਪ੍ਰੀਤ ਸਿੰਘ ਬੋਨੀ, ਬਲਵਿੰਦਰ ਸਿੰਘ ਰਾਜੋਕੇ, ਆਦਿ ਆਗੂ ਹਾਜ਼ਰ ਸਨ। ਥਾਣਾ ਸੁਲਤਾਨਵਿੰਡ ਦੇ ਇੰਸਪੈਕਟਰ ਪ੍ਰਨੀਤ ਢਿੱਲੋਂ ਨਾਲ ਜਦੋਂ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਸੀਂ ਵੇਰੀਫਾਈ ਕਰ ਲਿਆ ਹੈ ਅਤੇ ਕਾਨੂੰਨ ਦੇ ਮੁਤਾਬਿਕ ਕਾਰਵਾਈ ਵੀ ਕਰ ਦਿੱਤੀ ਹੈ, ਪਰ ਹੁਣ ਉਹ ਕਹਿ ਰਹੇ ਹਨ ਕਿ ਗੋਲੀ ਚਲਾਉਣ ਦਾ ਪਰਚਾ ਦਰਜ ਕਰੋ।