ਰਜਿ: ਨੰ: PB/JL-124/2018-20
RNI Regd No. 23/1979

ਵਾਰਡ 4 ਵਿਖੇ ਬਣਾਈ 21 ਮੈਂਬਰੀ ਕਮੇਟੀ

BY admin / July 21, 2021
ਪੱਟੀ, 21 ਜੁਲਾਈ (ਵਿਕਾਸ ਮਿੰਟਾ/ਬਿੱਟੂ )ਅਗਾਂਮੀ ਵਿਧਾਨ ਸਭਾ ਚੋਣਾਂ ਸਬੰਧੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਸਾਬਕਾ ਕੈਬਨਿਟ ਮੰਤਰੀ ਪੰਜਾਬ ਅਤੇ ਬੀਬਾ ਪ੍ਰਨੀਤ ਕੌਰ ਕੈਰੋਂ ਦੇ ਨਿਰਦੇਸ਼ਾਂ ’ਤੇ ਪੱਟੀ ਦੀ ਵਾਰਡ ਨੰਬਰ 4 ਭਾਈ ਘਨੱਈਆ ਜੰਝ ਘਰ ਵਿਖੇ ਸ਼ੋ੍ਰਮਣੀ ਅਕਾਲੀ ਦਲ ਦੇ ਵਰਕਰਾਂ ਦੀ ਮੀਟਿੰਗ ਮਨੋਹਰ ਸਿੰਘ ਦਾਸੂਵਾਲੀਆਂ, ਸੁਰਿੰਦਰ ਸਿੰਘ ਸ਼ਿੰਦਾ ਅਤੇ ਲਵਲੀ ਅਰੋੜਾ ਦੀ ਅਗਵਾਈ ਵਿਚ ਹੋਈ। ਜਿਸ ਵਿਚ ਵਿਸੇਸ਼ੇ ਤੋਰ ’ਤੇ ਗੁਰਚਰਨ ਸਿੰਘ ਚੰਨ ਸ਼ਹਿਰੀ ਪ੍ਰਧਾਨ ਅਕਾਲੀ ਦਲ ਪੱਟੀ, ਗੁਰਦੇਵ ਸਿੰਘ ਸੋਨੂੰ ਚੀਮਾ ਪ੍ਰਧਾਨ ਸਰਕਲ ਪ੍ਰਧਾਨ ਬੀਸੀ ਵਿੰਗ, ਲਖਬੀਰ ਸਿੰਘ ਲੁਹਾਰੀਆਂ,  ਅਮਰੀਕ ਸਿੰਘ ਭੁੱਲਰ ਐਮਬੀਏ, ਤਰਸੇਮ ਲਾਲ ਸੂਤਰ ਵਾਲੇ, ਬਾਜ ਸਿੰਘ ਖਹਿਰਾ, ਪਿ੍ਰੰਸ ਭਾਟੀਆਂ, ਰਮਨ ਸ਼ਰਮਾ ਆਦਿ ਨੇ ਸ਼ਿਰਕਤ ਕੀਤੀ। ਇਸ ਮੌਕੇ ’ਤੇ ਗੁਰਚਰਨ ਸਿੰਘ ਚੰਨ ਨੇ ਦੱਸਿਆ ਕਿ ਆਊਣ ਵਾਲੀਆਂ ਵਿਧਾਨ ਸਭਾ ਚੋਣਾਂ ਸਬੰਧੀ ਕੈਰੋਂ ਪਰਿਵਾਰ ਵੱਲੋਂ ਜੋ ਡਿਉਟੀ ਲਗਾਈ ਗਈ ਹੈ ਉਸ ਤਹਿਤ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕੀਤਾ ਹੈ। ਉਨਾਂ ਦੱਸਿਆ ਕਿ ਕਾਂਗਰਸ ਸਰਕਾਰ ਨੇ ਆਪਣੇ ਕਾਰਜ਼ਕਾਲ ਦੋਰਾਨ ਲੋਕਾਂ ਨਾਲ ਕੀਤੇ ਵਾਅਦੇ ਪੂਰਾ ਨਹੀਂ ਕੀਤੇ ਸਗੋਂ ਲੋੜਵੰਦ ਪਰਿਵਾਰਾਂ ਦੇ ਨੀਲੇ ਕਾਰਡ ਕੱਟ ਦਿੱਤੇ ਗਏ। ਕਈ ਬਜੁਰਗਾਂ ਦੀ ਪੈਨਸਨਾਂ ਕੱਟੀਆ ਗਈਆ। ਵਿਦਵਾਵਾਂ ਅੋਰਤਾਂ ਨੂੰ ਅਕਾਲੀ ਦਲ ਦੀ ਸਰਕਾਰ ਸਮੇਂ 7 ਤੋੜੇ ਕਣਕ ਦੇ ਦਿੱਤੇ ਜਾਦੇ ਸਨ ਪਰ ਕਾਂਗਰਸ ਸਰਕਾਰ ਦੇ ਕੁਝ ਆਗੂ ਕਣਕ ਵੰਡਣ ਵਿਚ ਵੀਂ ਹੇਰਫੇਰ ਕਰ ਰਹੇ ਹਨ। ਚੰਨ ਨੇ ਕਿਹਾ ਕਿ ਅਕਾਲੀ ਦਲ ਵੱਲੋਂ ਸ਼ੁਰੂ ਕੀਤੇ ਗਏ ਵਿਕਾਸ ਦੇ ਕੰਮ ਕਾਂਗਰਸ ਸਰਕਾਰ ਨੇ ਵਿਚਾਲੇ ਹੀ ਛੱਡ ਦਿੱਤੇ ਹਨ। ਪੱਟੀ ਵਿਖੇ ਬਣਾਇਆ ਗਿਆ ਸਟੇਡੀਅਤ ਅਧੂਰਾ ਪਿਆ ਹੈ। ਪੱਟੀ ਦੇ ਇਤਿਹਾਸਿਕ ਕਿਲੇ ਦਾ ਕੰਮ ਰੋਕ ਦਿੱਤਾ ਗਿਆ। ਚੰਨ ਨੇ ਕਿਹਾ ਕਿ ਚੋਣਾ ਤੋਂ ਪਹਿਲਾ ਕਾਂਗਰਸ ਦੇ ਝੂਠ ਦਾ ਪ੍ਰਚਾਰ ਹਰ ਘਰ ਕੀਤਾ ਜਾਵੇਗਾ। ਇਸ ਮੌਕੇ ’ਤੇ ਸਰਬਸੰਪਤੀ ਨਾਲ ਵਾਰਡ 4 ਵਿਖੇ 21 ਮੈਂਬਰੀ ਗਠਿਤ ਕੀਤੀ ਗਈ ਅਤੇ ਚੁਣੇ ਗਏ ਮੈਂਬਰਾਂ ਨੂੰ ਸਿਰੋਪਾਓ ਕੇ ਦੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ’ਤੇ ਚੁਣੇ ਗਏ ਕਮੇਟੀ ਦੇ ਮੈਂਬਰਾਂ ਨੇ ਆਖਿਆ ਕਿ ਉਹ ਵਾਰਡ ਵਿਚ ਘਰ ਘਰ ਜਾ ਕੇ ਕੈਰੋਂ ਪਰਿਵਾਰ ਦੀਆਂ ਨੀਤੀਆਂ ਦਾ ਪ੍ਰਚਾਰ ਕਰਨਗੇ। ਇਸ ਮੌਕੇ ’ਤੇ ਜੰਗ ਸਿੰਘ, ਬਲਕਾਰ ਸਿੰਘ ਪ੍ਰਧਾਨ, ਵਿੱਕੀ, ਨਵਦੀਪ ਸਿੰਘ ਭੁੱਲਰ ਪ੍ਰਧਾਨ, ਗੁਰਪ੍ਰੀਤ ਸਿੰਘ ਟਿੰਕਾਂ, ਸੁਰਜੀਤ ਕੁਮਾਰ, ਮਨਜੀਤ ਸਿੰਘ, ਰੁਪਿੰਦਰ ਸਿੰਘ, ਪ੍ਰਵੀਨ ਕੁਮਾਰ ਸ਼ਰਮਾ, ਲਾਡੀ, ਸੁਖਚੈਨ ਸਿੰਘ, ਗਗਨਦੀਪ ਸਿੰਘ,ਸੰਜੀਵ ਸ਼ਰਮਾ, ਮਨਜੀਤ ਸਿੰਘ, ਲਖਵਿੰਦਰ ਭੁੱਟੋ, ਬੱਬਲੂ, ਰਾਜੂ, ਲਾਡੀ, ਅਜੇ ਕੁਮਾਰ, ਪ੍ਰੇਮ ਪਾਲ, ਮਲਕੀਤ ਵੋਹਰਾ ਆਦਿ ਹਾਜ਼ਰ ਸਨ।