ਰਜਿ: ਨੰ: PB/JL-124/2018-20
RNI Regd No. 23/1979

ਸੈਲਾ ਪੇਪਰ ਮਿਲ ਅੱਗੇ 22 ਤਰੀਕ ਦਾ ਚੱਕਾ ਜਾਮ ਕਰਨ ਦਾ ਪੋ੍ਗਰਾਮ ਮੁਲਤਵੀ

BY admin / July 21, 2021
ਗੜਸ਼ੰਕਰ 21 ਜੁਲਾਈ (ਰਾਕੇਸ਼)- ਕੁਆਂਟਮ ਪੇਪਰ ਮਿੱਲ ਸੈਲਾ ਖੁਰਦ ਵਿਖੇ ਪਾਣੀ ਦੇ ਮਸਲੇ ਅਤੇ ਪ੍ਰਦੂਸ਼ਣ ਖਿਲਾਫ ਟਰੱਕ ਯੂਨੀਅਨ ਸੈਲਾ ਖੁਰਦ ਨੇ 22 ਜੁਲਾਈ ਨੂੰ ਚੱਕਾ ਜਾਮ ਕਰਨ ਦੀ ਕਾਲ ਦਿੱਤੀ ਸੀ। ਇਸ ਸਬੰਧੀ ਪ੍ਰਸ਼ਾਸਨ ਅਤੇ ਮੈਨੇਜਮੈਂਟ ਨੇ ਦੋ ਦਿਨਾਂ ਦਾ ਸਮਾਂ ਮੰਗਿਆ ਹੈ। ਇਸ ਸਬੰਧ ਵਿੱਚ ਕੁਲਵਿੰਦਰ ਬਿੱਟੂ ਅਤੇ ਜਸਵਿੰਦਰ ਸਹੋਤਾ ਤੇ ਸਮੂਹ ਮੈਂਬਰ ਸਹਿਬਾਨ ਨੇ ਮੈਨੇਜਮੈਂਟ ਨਾਲ  ਗੱਲਬਾਤ ਕਰਦੇ ਹੋਏ ਕਿਹਾ ਕਿ ਅਗਰ ਸਾਡੀਆਂ ਮੰਗਾਂ ਦੋ ਦਿਨਾਂ ਦੇ ਅੰਦਰ ਅੰਦਰ ਹੱਲ ਨਹੀਂ ਕੀਤਾ ਗਿਆ ਤਾਂ  24 ਜੁਲਾਈ ਨੂੰ ਸਵੇਰੇ ਦੱਸ ਵਜੇ ਪੇਪਰ ਮਿੱਲ ਅੱਗੇ ਧਰਨਾ ਦੇਕੇ ਚੱਕਾ ਜਾਮ ਕੀਤਾ ਜਾਵੇਗਾ। ਇਸ ਮੌਕੇ ਪ੍ਰਧਾਨ ਫਰੀਕ ਮੁਹੰਮਦ, ਉਪ ਪ੍ਰਧਾਨ ਲਲਿਤ ਗੁਪਤਾ, ਪ੍ਰਮੋਦ ਸਿੰਘ, ਅਮਰੀਕ ਸਿੰਘ, ਭਾਗ ਸਿੰਘ, ਕੁਲਦੀਪ ਸਿੰਘ, ਤਰਸੇਮ ਸਿੰਘ, ਰਣਜੀਤ ਸਿੰਘ, ਓਂਕਾਰ ਸਿੰਘ, ਤਰਸੇਮ ਸਿੰਘ, ਮਹਿੰਦਰਪਾਲ, ਗੁਰਦੀਪ ਸਿੰਘ, ਬਲਵੀਰ ਸਿੰਘ, ਕੁਲਵਰਨ ਸਿੰਘ ਆਦਿ ਸਨ।