ਰਜਿ: ਨੰ: PB/JL-124/2018-20
RNI Regd No. 23/1979

ਬਹੁਜਨ ਸਮਾਜ ਅੰਦੋਲਨ ਨੂੰ ਬਚਾਉਣ ਲਈ ਹਰ ਕੁਰਬਾਨੀ ਕਰਾਂਗੇ-ਬਸਪਾ ਆਗੂ                                                    
 
BY admin / July 21, 2021
ਹੁਸ਼ਿਆਰਪੁਰ 21 ਜੁਲਾਈ (ਤਰਸੇਮ ਦੀਵਾਨਾ) ਬਹੁਜਨ ਸਮਾਜ ਦੇ ਮਸੀਹਾ ਬਸਪਾ ਬਾਨੀ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਵਲੋਂ ਸਮਾਜਕਿ,ਰਾਜਨੀਤਕ ਪ੍ਰੀਵਰਤਨ ਅਤੇ ਆਰਥਿਕ ਮੁਕਤੀ ਲਈ ਚਲਾਏ ਬਹੁਜਨ ਅੰਦੋਲਨ ਨੂੰ ਅੱਜ ਉੱਤਰ ਪ੍ਰਦੇਸ਼ ਤੋਂ ਲਗਾਏ ਕੋ-ਆਰਡੀਨੇਟਰਾਂ ਨੇ ਪੰਜਾਬ ਵਿਚ ਤਹਿਸ ਨਹਿਸ਼ ਕਰਕੇ ਰੱਖ ਦਿੱਤਾ ਹੈ।ਇਨਾਂ ਦੂਜੀਆਂ ਸਟੇਟਾਂ ਤੋਂ ਆਏ ਕੋਆਰਡੀਨਟਰਾਂ ਨੇ ਪੰਜਾਬ ਦੇ ਪ੍ਰਧਾਨ ਨੂੰ ਰਬੜ ਦੀਆਂ ਮੋਹਰਾਂ ਬਣਾਕੇ ਵਰਤਿਆ ਅਤੇ ਕਾਂਸ਼ੀ ਰਾਮ ਦੇ ਅੰਦੋਲਨ ਨੂੰ ਢਾਹ ਲਾ ਕੇ ਪੰਜਾਬ ਵਾਸੀਆਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਹੈ।ਇਨਾਂ ਸ਼ਬਦਾਂ ਦਾ ਪ੍ਰਗਟਾਵਾ ਬਹੁਜਨ ਸਮਾਜ ਅੰਦੋਲਨ ਲਈ ਤਨ,ਮੰਨ ਤੇ ਧੰਨ ਨਾਲ ਆਪਣੀਆਂ ਉਮਰਾਂ ਲਗਾ ਦੇਣ ਵਾਲੇ ਬਸਪਾ ਸੀਨੀ.ਆਗੂਆਂ ਨੇ ਅੱਜ ਇਕ ਹੰਗਾਮੀ ਮੀਟਿੰਗ ਦੌਰਾਨ ਠੇਕੇਦਾਰ ਭਗਵਾਨ ਦਾਸ ਸਿੱਧੂ ਦੇ ਗ੍ਰਹਿ ਬੇਗਮਪੁਰਾ ਨਿਵਾਸ ਸ਼ਿਵਾਲਿਕ ਇੰਨਕਲੇਵ ਭਰਵਾਈਂ ਰੋਡ ਵਿਖੇ ਕਰਦਿਆਂ ਕਿਹਾ ਕਿ ਸਾਹਿਬ ਕਾਂਸ਼ੀ ਰਾਮ ਦੇ ਚਲਾਏ ਬਹੁਜਨ ਅੰਦੋਲਨ ਨੂੰ ਬਚਾਉਣ ਲਈ ਪਿਛਲੇ ਕਰੀਬ ਡੇਢ ਸਾਲ ਤੋਂ ਅਸ਼ੀ ਪੰਜਾਬ ਕੋਆਰਡੀਨੇਟਰ ਰਣਧੀਰ ਸਿੰਘ ਬੈਨੀਵਾਲ ਨਾਲ ਤਾਲਮੇਲ ਬਣਾਕੇ ਚੱਲਣ ਦੀਆਂ ਕੋਸ਼ਿਸ਼ਾਂ ਕਰਦੇ ਰਹੇ।ਜਿਸ ਤਹਿਤ 3 ਜੁਲਾਈ ਦੀ ਮੀਟਿੰਗ ਤੋਂ ਬਾਅਦ 19 ਜੁਲਾਈ ਨੂੰ ਖੁਦ ਬੈਨੀਵਾਲ ਨੇ ਸਾਰੇ ਨਰਾਜ ਚੱਲ ਰਹੇ ਸੀਨੀ.ਆਗੂਆਂ ਦੀ ਪੰਜ ਮੈਂਬਰੀ ਕਮੇਟੀ ਨੂੰ ਚੰਡੀਗੜ ਬੁਲਾਇਆ ਪਰ ਉਥੇ ਬੁਲਾਕੇ ਖੁਦ ਹੀ ਮੀਟਿੰਗ ਰੱਦ ਕਰ ਦਿੱਤੀ।ਇਨਾਂ ਆਗੂਆਂ ਨੇ ਕਿਹਾ ਕਿ ਬੜੇ ਦੁੱਖ ਤੇ ਸ਼ਰਮ ਦੀ ਗੱਲ ਹੈ ਕਿ ਪੰਜਾਬ ਕੋਆਰਡੀਨੇਟਰ ਬਸਪਾ ਆਗੂਆਂ ਨਾਲ ਬੈਠ ਕੇ ਗੱਲ ਸੁਨਣ ਲਈ ਵੀ ਤਿਆਰ ਨਹੀਂ।ਇਥੋਂ ਸਾਫ ਜਾਹਿਰ ਹੈ ਕਿ ਰਣਧੀਰ ਸਿੰਘ ਬੈਨੀਵਾਲ ਕਿਸੇ ਸ਼ਾਜਿਸ਼ ਤਹਿਤ ਕਾਂਸ਼ੀ ਰਾਮ ਦੇ ਅੰਦੋਲਨ ਨੂੰ ਵੱਡੀ ਢਾਹ ਲਾ ਰਿਹਾ ਹੈ।ਉਨਾਂ ਕਿਹਾ ਕਿ ਕਾਂਸ਼ੀ ਰਾਮ ਦੇ ਚਲਾਏ ਬਹੁਜਨ ਅੰਦੋਲਨ ਨੂੰ ਬਚਾਉਣ ਲਈ ਅਸ਼ੀ ਹਰ ਕੁਰਬਾਨੀ ਕਰਨ ਨੂੰ ਤਿਆਰ ਰਹਾਂਗੇ।ਬਸਪਾ ਆਗੂਆਂ ਨੇ ਕਿਹਾ ਅਕਾਲੀ ਦਲ ਨਾਲ ਸਮਝੋਤਾ ਕਰਕੇ ਰਣਧੀਰ ਸਿੰਘ ਬੈਨੀਵਾਲ ਅਤੇ ਸੂਬਾ ਪ੍ਰਧਾਨ ਨੇ ਪੰਜਾਬ ‘ਚ ਬਸਪਾ ਦਾ ਨਾਮੋ ਨਿਸ਼ਾਨ ਖਤਮ ਕਰ ਦਿੱਤਾ ਹੈ। ਪੰਜਾਬ ਕੋਆਰਡੀਨੇਟਰ ਬੈਨੀਵਾਲ ਅਤੇ ਸੂਬਾ ਪ੍ਰਧਾਨ ਦੀਆਂ ਕਥਿਤ ਮਨਮਾਨੀਆਂ,ਤਾਨਾਸ਼ਾਹੀ ਰਵੱਈਏ ਤੋਂ ਨਰਾਜ ਬਸਪਾ ਆਗੂਆਂ ਨੇ ਇਕ ਟੀਮ ਬਣਾਕੇ ਪੰਜਾਬ ਦੇ ਲੋਕਾਂ ਸਾਹਮਣੇ ਮੁੱਦੇ ਰੱਖਣ ਦਾ ਪ੍ਰੌਗਰਾਮ ਉਲੀਕਿਆ ਹੈ ਤਾਂ ਕਿ ਪੰਜਾਬ ਵਾਸੀਆਂ ਨੂੰ ਸਚਾਈ ਤੋਂ ਜਾਣੂ ਕਰਾਇਆ ਜਾ ਸਕੇ।ਇਸ ਸਮੇਂ ਬਸਪਾ ਪੰਜਾਬ ਦੇ ਸਾਬਕਾ ਪ੍ਰਧਾਨ ਰਛਪਾਲ ਰਾਜੂ,ਚੌਧਰੀ ਖੁਸ਼ੀ ਰਾਮ ਸਾਬਕਾ ਆਈ ਏ ਐਸ,ਠੇਕੇਦਾਰ ਭਗਵਾਨ ਦਾਸ ਸਿੱਧੂ,ਸੁਖਵੀਰ ਸਿੰਘ ਸ਼ਾਲੀਮਾਰ,ਸੁਖਵਿੰਦਰ ਸਿੰਘ ਕੋਟਲੀ,ਪ੍ਰਸ਼ੋਤਮ ਅਹੀਰ,ਡਾ.ਮੱਖਣ ਸਿੰਘ ਸੰਗਰੂਰ,ਕੁਲਵੰਤ ਸਿੰਘ ਟਿੱਬਾ,ਜਗਦੀਸ਼ ਰਾਣਾ,ਸੱਤਪਾਲ ਭਾਰਦਵਾਜ,ਇੰਦਰਜੀਤ ਬੱਧਣ,ਬਿੱਟੂ ਜਾਡਲਾ,ਪੰਮੀ ਲਾਲੋਮਜਾਰਾ,ਕੁਲਦੀਪ ਨਵਾਂ ਸ਼ਹਿਰ,ਗੁਰਪਿਆਰ ਸਿੰਘ,ਮੀਕਾ ਗੰਗੜ,ਸੋਢੀ ਖਾਨਪੁਰੀਆ,ਅਮਰੀਕ ਸਿੰਘ ਜਲੰਧਰ,ਜਸਵਿੰਦਰ ਪਰਜਾਪਤ,ਬਾਲ ਮੁਕੰਦ ਬਾਵਰਾ ਨੇ ਆਪਣੇ ਵਿਚਾਰ ਪੇਸ਼ ਕੀਤੇ।ਫੋਟੋ-ਮੀਟਿੰਗ ਦੌਰਾਨ ਬਸਪਾ ਸੀਨੀਅਰ ਆਗੂ।