ਰਜਿ: ਨੰ: PB/JL-124/2018-20
RNI Regd No. 23/1979

ਕੇਂਦਰ ਅਤੇ ਪੰਜਾਬ ਸਰਕਾਰ ਸੱਤਾ ਦਾ ਸੁੱਖ ਭੋਗਣ ਵਿੱਚ ਵਿਅਸਤ, ਜਨਤਾ ਬੇਹਾਲ- ਜਿੰਪਾ

 
BY admin / July 21, 2021

 

ਹੁਸ਼ਿਆਰਪੁਰ 21 ਜੁਲਾਈ  (ਤਰਸੇਮ ਦੀਵਾਨਾ )। ਸ਼ਹਿਰ ਦੇ ਵਾਰਡ ਨੰਬਰ 5 ਅਤੇ 6 ਵਿੱਚ ਆਮ ਆਦਮੀ ਪਾਰਟੀ ਦੀ ਬੈਠਕ ਹੋਈ। ਇਸ ਮੌਕੇ ਤੇ ਹਲਕਾ ਇੰਚਾਰਜ ਤੇ ਸੂਬਾ ਜੁਆਇੰਟ ਸੱਕਤਰ ਬ੍ਰਹਮਸ਼ੰਕਰ ਜਿੰਪਾ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਦੌਰਾਨ ਬੈਠਕ ਨੂੰ ਸੰਬੋਧਤ ਕਰਦੇ ਹੋਏ ਜਿੰਪਾ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਸੱਤਾ ਸੁੱਖ ਵਿੱਚ ਮਗਨ ਹਨ। ਉਹਨਾਂ ਨੇ ਕਿਹਾ ਕਿ ਇਕ ਪਾਸੇ ਪੈਟਰੋਲ, ਡੀਜਲ ਤੇ ਗੈਸ ਦੀਆਂ ਕੀਮਤਾਂ ਵਿੱਚ ਵਾਧਾ ਹੋ ਰਿਹਾ ਹੈ ਉੱਥੇ ਹੀ ਰੋਜਾਨਾ ਵਰਤੋਂ ਦੀਆਂ ਚੀਜਾਂ ਦੇ ਦਾਮ ਵੀ ਅਸਮਾਨੀ ਛੂਹ ਰਹੇ ਹਨ। ਜਿਸ ਕਾਰਣ ਜਨਤਾ ਦਾ ਜੀਣਾ ਮੁਸ਼ਕਲ ਬਣੀਆ ਹੋਈਆ ਹੈ। ਉਹਨਾਂ ਨੇ ਕਿਹਾ ਕਿ ਜਨਤਾ ਨੂੰ ਹੁਣ ਸਿਰਫ਼ ਆਮ ਆਦਮੀ ਪਾਰਟੀ ਤੋਂ ਹੀ ਉੱਮੀਦਾਂ ਹਨ। ਕਿਉਂਕੀ ਦਿੱਲੀ ਦੇ ਵਿਕਾਸ ਨੇ ਸਾਰੀਆਂ ਨੂੰ ਪ੍ਰਭਾਵਿਤ ਕੀਤਾ ਹੈ ਅਤੇ ਜਨ ਸੱਮਸਿਆਵਾਂ ਨੂੰ ਦੂਰ ਕਰਨ ਸੰਬੰਧੀ ਦਿੱਲੀ ਸਰਕਾਰ ਦੀਆਂ ਨੀਤੀਆਂ ਨੇ ਵੀ ਜਨਤਾ ਤੇ ਵਿਸ਼ੇਸ਼ ਪ੍ਰਭਾਵ ਪਾਈਆ ਹੈ। ਇਸ ਦੌਰਾਨ ਉਹਨਾਂ ਨੇ ਵਰਕਰਾਂ ਨੂੰ ਕਿਹਾ ਕਿ ਉਹ ਆਪ ਦੀਆਂ ਨੀਤੀਆਂ ਅਤੇ ਪੰਜਾਬ ਦੀ ਬੇਹਤਰੀ ਲਈ ਕੀਤੇ ਜਾਏ ਵਾਲੇ ਕੰਮਾਂ ਬਾਰੇ ਜਨਤਾ ਨੂੰ ਜਾਗਰੁਕ ਕਰਨ ਸੰਬੰਧੀ ਤੇਜੀ ਲਿਆਉਣ। ਇਸ ਮੌਕੇ ਤੇ ਜਿਲਾ ਪ੍ਰਧਾਨ ਦਲੀਪ ਓਹਰੀ, ਆਰਤੀ ਨੰਦਾ, ਬਲਦੀਪ ਕੌਰ, ਮਨਦੀਪ ਕੌਰ, ਮਨਜੋਤ ਕੌਰ, ਐਡਵੋਕੇਟ ਅੰਸ਼ੁਲ ਸ਼ਰਮਾ, ਕਾਕਾ ਸਹੋਤਾ, ਨੀਟਾ ਅਤੇ ਸੋਨੂ ਆਦਿ ਮੌਜੂਦ ਸਨ।