ਰਜਿ: ਨੰ: PB/JL-124/2018-20
RNI Regd No. 23/1979

ਸਫਾਈ ਮੁਹਿੰਮ ਤਹਿਤ ਚਮਕਾਈ ਗਈ ਐੱਮ.ਐੱਮ ਮਾਲਵੀਆ ਰੋਡ
 
BY admin / July 21, 2021
ਅੰਮਿ੍ਰਤਸਰ,21 ਜੁਲਾਈ (ਅਰਵਿੰਦਰ ਵੜੈਚ)- ਗੁਰੂ ਨਗਰੀ ਦੀਆਂ ਸੜਕਾਂ ਡਵਾਈਡਰ,ਫੁੱਟਪਾਥਾਂ ਨੂੰ ਖੂਬਸੂਰਤ ਬਣਾਉਣ ਲਈ ਛੇੜੀ ਗਈ ਮੁਹਿੰਮ ਤਹਿਤ ਐਮ.ਐਮ ਮਾਲਵੀਆ ਰੋਡ ਤੋਂ ਸਫਾਈ ਅਭਿਆਨ ਚਲਾਇਆ ਗਿਆ। ਮੇਅਰ ਕਰਮਜੀਤ ਸਿੰਘ ਰਿੰਟੂ,ਕਮਿਸਨਰ ਮਲਵਿੰਦਰ ਸਿੰਘ ਜੱਗੀ ਅਦੇਸਾਂ ਅਤੇ ਸਿਹਤ ਅਧਿਕਾਰੀ ਡਾ.ਸੋਰਵ ਚਾਵਲਾ ਦੀ ਦੇਖ-ਰੇਖ ਹੇਠ ਚੀਫ ਸੈਨੇਟਰੀ ਇੰਸਪੈਕਟਰ ਅਤੇ ਸੈਨਟਰੀ ਇੰਸਪੈਕਟਰਾਂ ਦੀ ਨਿਗਰਾਨੀ ਦੇ ਨਾਲ ਕਰਮਚਾਰੀਆਂ ਨੇ ਸੜਕ ਦੇ ਕਿਨਾਰੇ ਝਾੜੂ ਲਗਾ ਕੇ ਗੰਦਗੀ ਨੂੰ ਉਠਾਇਆ। ਡਿਵਾਈਡਰ ਤੇ ਲਗਾਏ ਗਏ ਪੋਦੇ ਜੋ ਰਾਹਗੀਰਾਂ ਦੇ ਆਉਣ-ਜਾਣ ਦੇ ਵਿਚ ਰੁਕਾਵਟਾਂ ਪੈਦਾ ਕਰਦੇ ਸਨ। ਉਹਨਾਂ ਦੀ ਕਟਾਈ ਕਰਕੇ ਰਸਤੇ ਨੂੰ ਖੂਬਸੂਰਤ ਬਣਾਇਆ ਗਿਆ। ਸੜਕ ਵਿੱਚ ਪੈਂਦੇ ਚੌਰਸਤਿਆਂ ਦੀ ਵੀ ਸਫਾਈ ਕਰਵਾਈ ਗਈ।