ਰਜਿ: ਨੰ: PB/JL-124/2018-20
RNI Regd No. 23/1979

ਸ੍ਰੀ ਆਨੰਦਪੁਰ ਸਾਹਿਬ ਤੋਂ ਗਿ੍ਰਫਤਾਰੀ ਦੇਣ ਗਏ ਜਥੇ ਦਾ ਨੱਕੀਆਂ ਟੋਲ ਪਲਾਜੇ ਤੇ ਭਰਵਾਂ ਸਵਾਗਤ ਕੀਤਾ ਗਿਆ

BY admin / July 21, 2021
ਆਨੰਦਪੁਰ ਸਾਹਿਬ, 21 ਜੁਲਾਈ- (ਜੇ, ਕੇ. ਆਨੰਦਪੁਰੀ)-ਸੰਯੁਕਤ ਕਿਸਾਨ ਮੋਰਚਾ ਦਿੱਲੀ ਵੱਲੋਂ ਫ਼ੈਸਲਾ ਕੀਤਾ ਗਿਆ ਕਿ ਜਦੋਂ ਤਕ ਦਿੱਲੀ ਦੇ ਵਿੱਚ  ਲੋਕ ਸਭਾ ਦਾ ਸੈਸ਼ਨ ਚੱਲੇਗਾ ਉਦੋਂ ਤਕ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਜਥਿਆਂ ਦੇ ਰੂਪ ਵਿਚ ਗਿ੍ਰਫਤਾਰੀਆਂ ਦੇਣ ਲਈ  ਵਲੰਟੀਅਰ ਦੇ ਤੌਰ ਤੇ ਪੇਸ਼ ਹੋਣਗੇ  ਇਸੇ ਲੜੀ ਤਹਿਤ ਅੱਜ ਸ੍ਰੀ ਆਨੰਦਪੁਰ ਸਾਹਿਬ ਤੋਂ ਕੁੱਲ ਹਿੰਦ ਕਿਸਾਨ ਸਭਾ ਦਾ ਪਹਿਲਾ ਜੱਥਾ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਅਰਦਾਸ ਉਪਰੰਤ  ਦਿੱਲੀ ਲਈ ਰਵਾਨਾ ਹੋਇਆ ਜਿਸ ਦਾ ਭਾਰਤੀ ਕਿਸਾਨ ਮਜਦੂਰ ਯੂਨੀਅਨ ਸ੍ਰੀ ਅਨੰਦਪੁਰ ਸਾਹਿਬ ਵੱਲੋਂ ਨੱਕੀਆਂ ਟੋਲ ਪਲਾਜੇ ਤੇ ਸੁਆਗਤ ਕੀਤਾ ਗਿਆ  ਇਹ ਗਿ੍ਰਫਤਾਰੀਆਂ ਤਿੰਨੇ ਕਾਲੇ ਖੇਤੀ ਕਾਨੂੰਨ ਰੱਦ ਕਰਵਾਉਣ ਦੇ ਲਈ ਦਿੱਤੀਆਂ ਜਾ ਰਹੀਆਂ ਹਨ ਦਿੱਲੀ ਦੇ ਵਿੱਚ ਸ਼ਾਂਤੀਪੂਰਵਕ ਸੰਘਰਸ਼ ਚਲਦੇ ਨੂੰ ਕਰੀਬ ਸੱਤ ਮਹੀਨੇ ਹੋ ਚੁੱਕੇ ਹਨ ਪੰਜ ਸੌ ਪੰਜਾਹ ਦੇ ਕਰੀਬ ਕਿਸਾਨਾਂ ਦੀਆਂ ਸ਼ਹਾਦਤਾਂ ਹੋ ਚੁੱਕੀਆਂ  ਮੋਦੀ ਸਰਕਾਰ ਦੇ ਜਬਰ ਦੀ ਹੱਦ ਹੋਈ ਪਈ ਐ ਸਿਰਫ ਆਪਣੀ ਹੈਂਕੜ ਦੇ ਲਈ ਕੇਂਦਰ ਸਰਕਾਰ  ਕਾਲੇ ਖੇਤੀ ਕਾਨੂੰਨ ਰੱਦ ਕਰਨ ਦੇ ਲਈ ਤਿਆਰ ਨਹੀਂ ਪਰ ਜਦੋਂ ਤਕ ਇਹ ਕਾਨੂੰਨ ਰੱਦ ਨਹੀਂ ਹੋ ਜਾਂਦੇ ਉਦੋਂ ਤੱਕ ਕਿਸਾਨਾਂ ਦਾ ਸੰਘਰਸ਼ ਜਾਰੀ ਰਹੇਗਾ ਦਿੱਲੀ ਚ ਜਾਣ ਵਾਲੇ ਜਥੇ ਦੇ ਵਿਚ ਮੈਂਬਰਾਂ ਸੁਰਜੀਤ ਸਿੰਘ ਢੇਰ ਇੰਦਰਜੀਤ ਸਿੰਘ ਫੌਜੀ ਬਲਜਿੰਦਰ ਸਿੰਘ ਪਿਆਰਾ ਸਿੰਘ ਬਿੱਕਰ ਸਿੰਘ ਮੋਠਾਪੁਰ ਬਲਦੇਵ ਸਿੰਘ ਅਟਵਾਲ ਤੇਜਿੰਦਰ ਸਿੰਘ  ਦਾ ਸਿਰੋਪੇ ਅਤੇ ਹਾਰ ਪਾ ਕੇ ਸੁਆਗਤ ਕੀਤਾ ਗਿਆ  ਇਸ ਸਮੇਂ ਹਾਜ਼ਰ ਕਨਵੀਨਰ ਸ਼ਮਸ਼ੇਰ ਸਿੰਘ ਸ਼ੇਰਾ ਨੇ  ਐਲਾਨ ਕੀਤਾ ਕਿ ਛੱਬੀ ਜੁਲਾਈ ਨੂੰ ਦੂਜਾ ਜਥਾ ਦਿੱਲੀ ਲਈ  ਰਵਾਨਾ ਹੋਵੇਗਾ ਇਸ ਸਮੇਂ ਹਾਜਰ  ਲੰਗਰਾਂ ਵਾਲੇ ਬਾਬਾ ਜਸਮੀਤ ਸਿੰਘ  ਜੀ  ਜੈਮਲ ਸਿੰਘ ਭੜੀ ਜਸਪਾਲ ਸਿੰਘ ਢਾਹੇਂ ਸ਼ੇਰ ਸਿੰਘ ਬੁਰਜ ਚਰਨਜੀਤ ਸਿੰਘ ਜੌੜਾ ਹਰਮੇਸ਼ ਸਿੰਘ ਬੁਰਜ  ਮਾਸਟਰ ਹਰਦਿਆਲ ਸਿੰਘ ਪਿ੍ਰਤਪਾਲ ਸਿੰਘ ਗੰਢਾ  ਸੋਹਣ ਸਿੰਘ ਨਿੱਕੂਵਾਲ  ਨਿਰਮਲ ਸਿੰਘ ਸੂਰੇਵਾਲ ਧਰਮ ਸਿੰਘ   ਸੇਠੀ ਸ਼ਰਮਾ ਜਸਪਾਲ ਸਿੰਘ ਪੰਮੀ ਲੱਕੀ ਢੇਰ ਰਘਬੀਰ ਸਿੰਘ ਹਰੀਵਾਲ  ਅਨੂਪ ਸਿੰਘ ਘਟੀਵਾਲ ਆਦਿ ਹਾਜ਼ਡਰ ਸਨ।