ਰਜਿ: ਨੰ: PB/JL-124/2018-20
RNI Regd No. 23/1979

ਥਾਣਾ ਸਿਟੀ ਤਰਨਤਾਰਨ ਦੀ ਪੁਲਸ ਵੱਲੋਂ 700 ਨਸ਼ੀਲੀਆਂ ਗੋਲੀਆਂ ਸਮੇਤ ਇਕ ਦੋਸ਼ੀ ਕਾਬੂ  
 
BY admin / July 21, 2021
ਨੌਸ਼ਹਿਰਾ ਪੰਨੂਆਂ 21 ਜੁਲਾਈ (ਸਰਬਜੀਤ ਸਿੰਘ ਦਿਨੇਸ਼ ਵਾਲੀਆ) ਸ੍ਰੀ ਧਰੁਮਨ ਐਚ ਨਿਮਬਾਲੇ ਆਈਪੀਐਸ ਐੱਸਐੱਸਪੀ ਸਾਹਿਬ ਤਰਨਤਾਰਨ ਜੀ ਵੱਲੋਂ ਮਾੜੇ ਅਨਸਰਾਂ ਖਲਿਾਫ਼ ਵਿੱਢੀ ਮੁਹਿੰਮ ਤਹਿਤ ਸ੍ਰੀ ਜਗਜੀਤ ਸਿੰਘ ਵਾਲੀਆ ਐੱਸ ਪੀ ਨਾਰਕੋਟਿਕਸ ਤਰਨਤਾਰਨ ਜੀ ਦੀ ਨਿਗਰਾਨੀ ਹੇਠ ਸ੍ਰੀ ਵਰਿੰਦਰ  ਸਿੰਘ ਖੋਸਾ ਪੀ ਪੀ ਐੱਸ ਐੱਸ ਐੱਚ ਓ ਸਿਟੀ ਤਰਨਤਾਰਨ ਵੱਲੋਂ ਮਾੜੇ ਅਨਸਰਾਂ ਨੂੰ ਨੱਥ ਪਾਉਣ ਲਈ ਇਲਾਕੇ ਵਿਚ ਵੱਖ ਵੱਖ ਟੀਮਾਂ ਬਣਾ ਕੇ ਭੇਜੀਆਂ ਗਈਆਂ ਸਨ ਜਿਸ ਦੇ ਤਹਿਤ ਏ ਐੱਸ ਆਈ ਗੱਜਣ ਸਿੰਘ ਇੰਚਾਰਜ ਚੌਕੀ ਬੱਸ ਸਟੈਂਡ ਤਰਨਤਾਰਨ ਪੁਲੀਸ ਪਾਰਟੀ ਸਮੇਤ ਬਾ ਤਲਾਸ਼ ਗਸ਼ਤ ਭੈਡੇ ਪੁਰਸ਼ਾਂ ਦੇ ਸਬੰਧ ਵਿਚ ਤਰਨਤਾਰਨ ਤੋਂ ਪੁਰਾਣਾ ਹਾਈਵੇ ਮੁਰਾਦਪੁਰਾ ਨੂੰ ਜਾ ਰਹੇ ਸੀ ਤਾਂ ਇੱਕ ਕੱਚਾ ਰਸਤਾ ਜੋ ਮੁਰਾਦਪੁਰਾ ਤੋਂ ਪੰਡੋਰੀ ਗੋਲਾ ਆਦਿ ਵੱਲ ਨੂੰ ਜਾਂਦਾ ਹੈ ਤੇ ਪੁੱਜੇ ਤਾਂ  ਪੰਡੋਰੀ ਗੋਲਾ ਵਾਲੀ ਸਾਈਡ ਤੋਂ ਇਕ ਮੋਨਾ ਨੌਜਵਾਨ ਪੈਦਲ ਆ ਰਿਹਾ ਸੀ ਜਿਸ ਨੇ ਹੱਥ ਵਿਚ ਇਕ ਮੋਮੀ ਲਿਫਾਫਾ ਫੜਿਆ ਹੋਇਆ ਸੀ ਜੋ ਪੁਲੀਸ ਨੂੰ ਦੇਖ ਕੇ ਆਪਣੇ ਹੱਥ ਵਿੱਚ ਫੜੇ ਮੋਮੀ ਲਿਫਾਫੇ ਨੂੰ ਜ਼ਮੀਨ ਤੇ ਸੁੱਟ ਕੇ ਪਿੱਛੇ ਨੂੰ ਖਿਸਕਣ ਲੱਗਾ ਜਿਸ ਨੂੰ ਕਾਬੂ ਕਰਕੇ ਸ਼ੱਕ ਦੀ ਬਿਨਾਹ ਤੇ ਉਸ ਦਾ ਨਾਂ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਜੋਬਨ ਦੀਪ ਸਿੰਘ ਉਰਫ਼ ਜੋਬਨ ਪੁੱਤਰ ਲੱਖਾ ਸਿੰਘ ਵਾਸੀ ਮੁਰਾਦਪੁਰਾ ਤਰਨ ਦਾ ਦੱਸਿਆ ਜਿਸ ਤੇ ਏਐਸਆਈ ਗੱਜਣ   ਸਿੰਘ ਵੱਲੋਂ ਸ੍ਰੀ ਵਰਿੰਦਰ ਸਿੰਘ ਖੋਸਾ ਪੀਪੀਐਸ ਐਸਐਚਓ ਸਿਟੀ ਤਰਨਤਾਰਨ ਨੂੰ ਹਾਲਾਤਾਂ ਤੋਂ ਜਾਣੂ ਕਰਵਾਇਆ ਤੇ  ਅਤੇ ਮੌਕੇ ਪਰ ਤਫਤੀਸ਼ ਅਫਸਰ ਨੂੰ ਆਉਣ ਲਈ ਕਿਹਾ ਜਿਸ ਦੇ ਤਹਿਤ ਐੱਸ ਆਈ ਹਰਸ਼ਾ ਸਿੰਘ ਥਾਣਾ ਸਿਟੀ ਤਰਨਤਾਰਨ ਵੱਲੋਂ ਮੌਕਾ ਪਰ ਆ ਕੇ ਉਕਤ ਦੋਸ਼ੀ ਦੀ ਤਲਾਸ਼ੀ ਹਸਬ ਜ਼ਾਬਤਾ  ਅਨੁਸਾਰ ਅਮਲ ਵਿੱਚ ਲਿਆਂਦੀ ਗਈ  ਤਲਾਸ਼ੀ ਦੌਰਾਨ ਉਸ ਨੌਜਵਾਨ ਕੋਲੋਂ 700 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਜਿਸ ਤੇ ਉਕਤ ਦੋਸ਼ੀ ਤੇ ਮੁਕੱਦਮਾ ਨੰਬਰ 185 ਮਿਤੀ 19-07-2021 ਜੁਰਮ 22/61/85 ਐੱਨਡੀਪੀਐੱਸ ਐਕਟ ਥਾਣਾ ਸਿਟੀ ਤਰਨਤਾਰਨ ਦਰਜ ਰਜਿਸਟਰ ਕਰ ਕੇ ਅਗਲੀ ਤਫਤੀਸ਼ ਅਮਲ ਵਿੱਚ ਲਿਆਂਦੀ ਗਈ ਦੋਸ਼ੀ ਨੂੰ ਅਦਾਲਤ ਵਿਚ ਪੇਸ਼ ਕਰਕੇ ਦੋ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ  ਰਿਮਾਂਡ ਦੌਰਾਨ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ