ਰਜਿ: ਨੰ: PB/JL-124/2018-20
RNI Regd No. 23/1979

ਸ਼ਹੀਦ ਭਾਈ ਮਨੀ ਸਿੰਘ ਗ੍ਰੰਥੀ ਸਭਾ ਨੇ ਧਰਨੇ ਨੂੰ ਦਿੱਤਾ ਸੰਪੂਰਨ ਸਮਰੱਥਨ 

BY admin / July 21, 2021
ਫਗਵਾੜਾ, 21 ਜੁਲਾਈ(ਕੁਲਦੀਪ ਸਿੰਘ ਨੂਰ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮਿ੍ਰਤਸਰ ਦੇ ਪ੍ਰਧਾਨ ਦੀ ਮਿਲੀਭੁਗਤ ਦੇ ਚੱਲਦਿਆਂ ਉੱਥੇ ਡਿਊਟੀ ‘ਤੇ ਤਾਇਨਾਤ ਅਮਲੇ ਵੱਲੋਂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ 328 ਸਰੂਪਾਂ ਨੂੰ ਖੁਰਦ ਬੁਰਦ ਕਰ ਬੇਅਦਬ ਕਰਨ ਦੇ ਰੋਸ ਵਜੋਂ । ਸ਼੍ਰੋਮਣੀ ਅਕਾਲੀ ਦਲ ਅੰਮਿ੍ਰਤਸਰ ਦੇ ਕੌਮੀ ਪ੍ਰਧਾਨ ਤੇ ਇੰਟਰਨੈਸ਼ਨਲ ਸਿੱਖ ਲੀਡਰ ਸ੍ਰ ਸਿਮਰਨਜੀਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਦੋਆਬਾ ਜੋਨ ਦੇ ਇੰਚਾਰਜ ਜੱਥੇਦਾਰ ਰਜਿੰਦਰ ਸਿੰਘ ਫੌਜੀ ਦੀ ਅਗਵਾਈ ਹੇਠ ਮੌਜੂਦਾ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਦੇ ਘਰ ਭਦਾਸ ਚੌਂਕ ਬੇਗੋਵਾਲ ਵਿਖੇ ਬੀਤੇ ਵਰ੍ਹੇ ਦੀ 6 ਦਸੰਬਰ ਤੋਂ ਲਗਾਏ ਗਏ ਧਰਨੇ ਨੂੰ ਉਸ ਵੇਲੇ ਭਾਰੀ ਬਲ ਮਿਲਿਆਂ ਜਦੋਂ ਸ਼ਹੀਦ ਭਾਈ ਮਨੀ ਸਿੰਘ ਜੀ ਗ੍ਰੰਥੀ ਸਭਾ ਪੰਜਾਬ ਦੇ ਮੁੱਖ ਸੇਵਾਦਾਰ ਭਾਈ ਜਸਵਿੰਦਰ ਸਿੰਘ ਦੀ ਅਗਵਾਈ ਹੇਠ ਵੱਡੀ ਗਿਣਤੀ ਗ੍ਰੰਥੀ ਸਿੰਘਾਂ ਨੇ ਇਸ ਧਰਨੇ ਨੂੰ ਸੰਪੂਰਨ ਸਮਰੱਥਨ ਦੇਣ ਦਾ ਐਲਾਨ ਕੀਤਾ। ਇਸ ਮੌਕੇ ਭਾਈ ਗੁਰਦੀਪ ਸਿੰਘ ਸ਼ਹਿਰੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮਿ੍ਰਤਸਰ ਬੇਗੋਵਾਲ, ਭਾਈ ਸੁਰਜੀਤ ਸਿੰਘ ਟੋਨੀ, ਭਾਈ ਸੁਰਜੀਤ ਸਿੰਘ ਖਾਲਿਸਤਾਨੀ ਨੇ ਉਨ੍ਹਾਂ ਨੂੰ ਸਰੋਪਾ ਭੇਂਟ ਕਰਕੇ ਸਨਮਾਨਿਤ ਕੀਤਾ ਅਤੇ ਜਾਗਦੀ ਜ਼ਮੀਰ ਵਾਲੇ ਗ੍ਰੰਥੀ ਸਿੰਘਾਂ ਦਾ ਭਰਵਾਂ ਸਵਾਗਤ ਕੀਤਾ। ਇਸ ਮੌਕੇ ਜੱਥੇਦਾਰ ਰਜਿੰਦਰ ਸਿੰਘ ਫੌਜੀ ਨੇ ਜਿੱਥੇ ਸ਼ਹੀਦ ਭਾਈ ਮਨੀ ਸਿੰਘ ਜੀ ਗ੍ਰੰਥੀ ਸਭਾ ਪੰਜਾਬ ਦੇ ਮੁੱਖ ਸੇਵਾਦਾਰ ਭਾਈ ਜਸਵਿੰਦਰ ਸਿੰਘ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ ਉੱਥੇ ਉਨ੍ਹਾਂ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿਰਫ ਸਾਡਾ ਹੀ ਨਹੀਂ ਹੈ ਇਹ ਕੁਲ ਮਾਨਵਤਾ ਦੇ ਸਾਂਝੇ ਰਹਿਬਰ ਹਨ, ਆਰਐੱਸਐੱਸ ਬੀ ਟੀਮ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਗੀਰ ਕੌਰ ਵੱਲੋਂ ਇੱਕ ਮਹਾਨ ਅਹੁਦੇ ਤੇ ਬਿਰਾਜਮਾਨ ਹੁੰਦੇ ਹੋਏ ਗੁਰੂ ਸਾਹਿਬ ਜੀ ਦੇ ਪਾਵਨ ਸਰੂਪਾਂ ਦੇ ਗਾਇਬ ਹੋਣ ਪਿੱਛੇ ਸਾਰੀ ਅਸਲ ਕਹਾਣੀ ਜਾਂ ਵੇਰਵਿਆਂ ਨੂੰ ਜੱਗ ਜ਼ਾਹਰ ਨਾ ਕਰਨ ਨਾਲ ਗੁਰੂ ਗ੍ਰੰਥ ਸਾਹਿਬ ਜੀ ਅਤੇ ਸਿੱਖ ਕੌਮ ਨਾਲ ਬਹੁਤ ਵੱਡਾ ਧੋਖਾ ਕੀਤਾ ਜਾ ਰਿਹਾ ਹੈ ਜਿਸਨੂੰ ਸਿੱਖ ਕੌਮ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀਂ ਕਰੇਗੀ। ਜੱਥੇਦਾਰ ਰਜਿੰਦਰ ਸਿੰਘ ਫੌਜੀ ਨੇ ਕਿਹਾ ਕਿ ਇੱਕ ਪਾਸੇ ਤਾਂ ਬੀਬੀ ਜਗੀਰ ਕੌਰ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਦੀ ਗੱਲ ਕਰ ਰਹੀ ਹੈ ਤੇ ਦੂਜੇ ਪਾਸੇ ਸ਼੍ਰੋਮਣੀ ਕਮੇਟੀ ਦੇ ਅਮਲੇ ਵੱਲੋਂ ਖੁਰਦ-ਬੁਰਦ ਕਰ ਬੇਅਦਬ ਕੀਤੇ ਗਏ ਪਾਵਨ 328 ਸਰੂਪਾਂ ਦੇ ਵੇਰਵੇ ਨੂੰ ਜਨਤਕ ਨਾ ਕਰਕੇ ਆਪ ਹੀ ਗੁਰੂ ਸਾਹਿਬ ਜੀ ਦਾ ਘੋਰ ਅਪਮਾਨ ਵੀ ਕਰੀ ਜਾ ਰਹੀ ਹੈ ਜਿਸਨੂੰ ਗੁਰੂ ਗ੍ਰੰਥ ਸਾਹਿਬ ਜੀ ਕਦੇ ਵੀ ਬਖਸ਼ਣਗੇ ਨਹੀਂ ਕਿਉਂਕਿ ਉਹ ਨਰੈਣੂ ਮਹੰਤ ਵਾਂਗ ਬਹਿਰੂਪੀਏ ਦੀ ਤਰ੍ਹਾਂ ਰੋਲ ਅਦਾ ਕਰ ਰਹੀ। ਇਸ ਮੌਕੇ ਗ੍ਰੰਥੀ ਸਭਾ ਦੇ ਪ੍ਰਧਾਨ ਭਾਈ ਜਸਵਿੰਦਰ ਸਿੰਘ ਨੇ ਕਿਹਾ ਕਿ ਅਸੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਜੀਰ ਹਾਂ ਤੇ ਸਾਡੇ ਘਰ ਗੁਰੂ ਮਹਾਰਾਜ ਜੀ ਦੀ ਕਿਰਪਾ ਨਾਲ ਚੱਲਦੇ ਹਨ ਸਾਡੇ ਬੱਚੇ ਪਾਲਣ ਜਾਂ ਫਿਰ ਸਾਡਾ ਘਰ ਚਲਾਉਣ ਵਿੱਚ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਦਾ ਕੋਈ ਰੋਲ ਨਹੀਂ ਹੈ, ਇਸੇ ਕਰਕੇ ਅਸੀ ਸ਼੍ਰੋਮਣੀ ਅਕਾਲੀ ਦਲ ਅੰਮਿ੍ਰਤਸਰ ਦੇ ਕੌਮੀ ਪ੍ਰਧਾਨ ਸ੍ਰ ਸਿਮਰਨਜੀਤ ਸਿੰਘ ਮਾਨ ਵੱਲੋਂ ਲਗਾਏ ਗਏ ਧਰਨੇ ਨੂੰ ਸੰਪੂਰਨ ਸਮਰੱਥਨ ਦਿੱਤਾ ਹੈ ਤਾਂ ਜੋ ਜਿਸ ਦਾ ਦਿੱਤਾ ਅਸੀ ਤੇ ਸਾਡੇ ਬੱਚੇ ਖਾ ਜਾਂ ਪਹਿਣ ਰਹੇ ਹਾਂ ਅੱਜ ਉਨ੍ਹਾਂ ਮਹਾਨ ਸਤਿਗੁਰਾਂ ਦੇ ਸਤਿਕਾਰ ਲਈ ਸਾਨੂੰ ਅਪਣੀ ਜਾਨ ਵੀ ਦੇਣੀ ਪਵੇ ਤਾਂ ਅਸੀ ਕਦੇ ਪਿੱਛੇ ਨਹੀਂ ਹਟਾਂਗੇ । ਇਸ ਮੌਕੇ ਉਨ੍ਹਾਂ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਜਗੀਰ ਕੌਰ ਨੂੰ ਅਪੀਲ ਕੀਤੀ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਆਲੋਪ ਕੀਤੇ ਪਾਵਨ ਸਰੂਪਾਂ ਦੇ ਵੇਰਵੇ ਜਲਦੀ ਜਨਤਕ ਕਰਨ ਤਾਂ ਜੋ ਸਿੱਖ ਸੰਗਤਾਂ ਨੂੰ ਸਾਰੇ ਮਾਮਲੇ ਦੀ ਜਾਣਕਾਰੀ ਹਾਸਲ ਹੋ ਸਕੇ ਕਿ ਜਿਨ੍ਹਾਂ ਅਸੀ ਧਰਮ ਦੇ ਠੇਕੇਦਾਰ ਬਣਾਕੇ ਤਖਤ ਤੇ ਬਿਠਾਇਆ ਸੀ ਉਹ ਬੇਸ਼ਰਮ ਲੋਕ ਆ ਮਾੜੀਆ ਹਰਕਤਾਂ ਕਰਦੇ ਫਿਰਦੇ ਹਨ।  ਇਸ ਭਾਈ ਸੁਰਜੀਤ ਸਿੰਘ ਟੋਨੀ, ਭਾਈ ਜਸਵਿੰਦਰ ਸਿੰਘ, ਭਾਈ ਸੁਰਜੀਤ ਸਿੰਘ ਖਾਲਿਸਤਾਨੀ ਪ੍ਰਧਾਨ ਫਿਲੌਰ, ਸਤਨਾਮ ਸਿੰਘ ਢੰਡਾ, ਬਲਜੀਤ ਸਿੰਘ ਸੰਧੂ ਯੂਥ ਪ੍ਰਧਾਨ, ਸੁਖਜੀਤ ਸਿੰਘ, ਕੁਲਵਿੰਦਰ ਸਿੰਘ, ਗੁਰਮੀਤ ਸਿੰਘ, ਸੂਰਜ ਸਿੰਘ, ਸੁਰਿੰਦਰ ਸਿੰਘ ਨੰਗਲ ਲੁਬਾਣਾ, ਕੈਪਟਨ ਸ਼ਾਹ ਬੇਗੋਵਾਲ, ਗੁਰਨਾਮ ਸਿੰਘ ਅਤੇ ਅਜੇ ਸਿੰਘ ਹਾਜਰ ਸਨ।