ਰਜਿ: ਨੰ: PB/JL-124/2018-20
RNI Regd No. 23/1979

ਰਾਜ ਕੁੰਦਰਾ ਮਾਮਲੇ ਵਿੱਚ ਸ਼ਿਲਪਾ ਸੈੱਟੀ ਦੀ ਵੀ ਭੂਮਿਕਾ ਹੈ? ਪੁਲਿਸ ਨੇ ਖੋਲ੍ਹਿਆ ਰਾਜ਼
 
BY admin / July 21, 2021
ਮੰੁਬਈ, 21 ਜੁਲਾਈ, (ਯੂ.ਐਨ.ਆਈ.)- ਬਾਲੀਵੁੱਡ ਅਦਾਕਾਰਾ ਸਲਿਪਾ ਸੈੱਟੀ ਦੇ ਪਤੀ ਅਤੇ ਮਸਹੂਰ ਬਿਜਨਸਮੈਨ ਰਾਜ ਕੁੰਦਰਾ ਦਾ ਨਾਮ ਪੋਰਨੋਗ੍ਰਾਫੀ ਦੇ ਮਾਮਲੇ ਵਿੱਚ ਸਾਹਮਣੇ ਆਇਆ ਹੈ। ਪੁਲਿਸ ਨੇ ਉਸਨੂੰ 23 ਜੁਲਾਈ ਤੱਕ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਇਹ ਮਾਮਲਾ ਫਰਵਰੀ 2021 ਵਿਚ ਸਾਹਮਣੇ ਆਇਆ ਸੀ। ਕਈ ਮਹੀਨਿਆਂ ਦਾ ਇੰਤਜਾਰ ਕਰਨ ਅਤੇ ਕਾਫੀ ਸਬੂਤ ਇਕੱਠੇ ਕਰਨ ਤੋਂ ਬਾਅਦ ਰਾਜ ਕੁੰਦਰਾ ਨੂੰ ਪੁਲਿਸ ਨੇ ਗਿ੍ਰਫਤਾਰ ਕਰ ਲਿਆ। ਮੰਗਲਵਾਰ ਨੂੰ ਦੋਸੀ ਰਾਜ ਕੁੰਦਰਾ ਨੂੰ ਮੁੰਬਈ ਦੀ ਸੈਸਨ ਕੋਰਟ ਵਿਚ ਪੇਸ ਕੀਤਾ ਗਿਆ, ਜਿਥੇ ਅਦਾਲਤ ਨੇ ਅਪਰਾਧ ਸਾਖਾ ਦੀ ਪੁਲਿਸ ਦੀ ਮੰਗ ਨੂੰ ਸਵੀਕਾਰਦਿਆਂ ਦੋਸੀ ਰਾਜ ਕੁੰਦਰਾ ਨੂੰ ਪੁਲਿਸ ਹਿਰਾਸਤ ਵਿਚ ਭੇਜ ਦਿੱਤਾ ਹੈ। ਉਸ ਨੂੰ ਮੁੰਬਈ ਦੀ ਬਾਈਕੁਲਾ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਹੈ। ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਇਹ ਪ੍ਰਸਨ ਉੱਠਣੇ ਸੁਰੂ ਹੋ ਗਏ ਕਿ ਕੀ ਸਲਿਪਾ ਸੈੱਟੀ ਦੀ ਵੀ ਇਸ ਮਾਮਲੇ ਵਿਚ ਕੋਈ ਭੂਮਿਕਾ ਹੈ? ਇਸ ਸਵਾਲ ਦਾ ਜਵਾਬ ਦਿੰਦਿਆਂ ਪੁਲਿਸ ਨੇ ਇਸ ਰਾਜ ਦਾ ਪਰਦਾਫਾਸ ਵੀ ਕੀਤਾ ਹੈ। ਜੁਆਇੰਟ ਸੀਪੀ ਨੇ ਖੋਲੇ ਪੱਤੇ ਫਰਵਰੀ 2021 ਅਤੇ ਜੁਲਾਈ ਦੇ ਵਿਚਾਲੇ, ਪੁਲਿਸ ਨੇ ਮਾਮਲੇ ਨੂੰ ਸੁਲਝਾਉਣ ਲਈ ਬਹੁਤ ਸਾਰਾ ਹੋਮਵਰਕ ਕੀਤਾ, ਜਿਸ ਤੋਂ ਬਾਅਦ ਪੁਲਿਸ ਰਾਜ ਕੁੰਦਰਾ ਤੱਕ ਪਹੁੰਚੀ। ਇਸ ਕੇਸ ਦੀ ਛੇ ਮਹੀਨਿਆਂ ਤੋਂ ਡੂੰਘਾਈ ਨਾਲ ਜਾਂਚ ਕੀਤੀ ਗਈ। ਕਾਫੀ ਸਬੂਤ ਇਕੱਠੇ ਕੀਤੇ, ਜਿਸ ਤੋਂ ਬਾਅਦ ਰਾਜ ਕੁੰਦਰਾ ਨੂੰ ਪੁਲਿਸ ਨੇ ਗਿ੍ਰਫਤਾਰ ਕਰ ਲਿਆ। ਮੰਗਲਵਾਰ ਨੂੰ ਮੁੰਬਈ ਪੁਲਿਸ ਦੇ ਸੰਯੁਕਤ ਕਮਿਸਨਰ ਮਿਲਿੰਦ ਭਾਰੰਬੇ ਨੇ ਪ੍ਰੈਸ ਕਾਨਫਰੰਸ ਕਰਕੇ ਮੀਡੀਆ ਨੂੰ ਪੂਰੇ ਮਾਮਲੇ ਦੀ ਜਾਣਕਾਰੀ ਦਿੱਤੀ। ਜੁਆਇੰਟ ਸੀ ਪੀ ਨੇ ਦੱਸਿਆ ਕਿ ਇਹ ਲੋਕ ਕਿਵੇਂ ਇਸ ਕਾਰੋਬਾਰ ਵਿੱਚ ਕੰਮ ਕਰਦੇ ਸਨ, ਅਤੇ ਨਾਲ ਹੀ ਇਸ ਮਾਮਲੇ ਵਿੱਚ ਸਲਿਪਾ ਸੈੱਟੀ ਦੀ ਭੂਮਿਕਾ ਨੂੰ ਸਪਸਟ ਕੀਤਾ। ਉਹਨਾਂ ਨੇ ਕਿਹਾ, ‘ਅਜੇ ਤੱਕ ਸਾਨੂੰ ਸਲਿਪਾ ਸੈੱਟੀ ਦੀ ਸਰਗਰਮ ਭੂਮਿਕਾ ਹੋਣ ਦਾ ਕੋਈ ਸਬੂਤ ਨਹੀਂ ਮਿਲਿਆ ਹੈ। ਅਸੀਂ ਜਾਂਚ ਕਰ ਰਹੇ ਹਾਂ। ਅਸੀਂ ਪੀੜਤਾਂ ਨੂੰ ਅੱਗੇ ਆ ਕੇ ਅਪਰਾਧ ਸਾਖਾ ਨਾਲ ਸੰਪਰਕ ਕਰਨ ਦੀ ਬੇਨਤੀ ਕਰਦੇ ਹਾਂ। ਅਸੀਂ ਲੋੜੀਂਦੀ ਕਾਰਵਾਈ ਕਰਾਂਗੇ।‘ ਜੁਆਇੰਟ ਸੀ ਪੀ ਨੇ ਅੱਗੇ ਕਿਹਾ ਕਿ ਉਮੇਸ ਕਾਮਤ ਵਰਗੇ ਨਿਰਮਾਤਾ, ਜੋ ਰਾਜ ਕੁੰਦਰਾ ਦੇ ਭਾਰਤ ਕਾਰਜਾਂ ਦੀ ਨਿਗਰਾਨੀ ਕਰ ਰਹੇ ਸਨ, ਨੂੰ ਇਸ ਕੇਸ ਵਿੱਚ ਗਿ੍ਰਫਤਾਰ ਕਰ ਲਿਆ ਗਿਆ ਹੈ। ਹੌਟ ਸਾਟਸ ਐਪ ਦਾ ਕੰਮ ਵੀਆਨ ਕੰਪਨੀ ਦੁਆਰਾ ਵੇਖਿਆ ਜਾ ਰਿਹਾ ਸੀ। ਛਾਪੇ ਦੌਰਾਨ ਸਾਨੂੰ ਸਬੂਤ ਮਿਲੇ ਹਨ, ਜਿਸ ਦੇ ਅਧਾਰ ‘ਤੇ ਰਾਜ ਕੁੰਦਰਾ ਨੂੰ ਗਿ੍ਰਫਤਾਰ ਕੀਤਾ ਗਿਆ ਹੈ।