ਰਜਿ: ਨੰ: PB/JL-124/2018-20
RNI Regd No. 23/1979

ਭਾਰਤ ਵਿਚ 24 ਘੰਟਿਆਂ ’ਚ 4 ਹਜ਼ਾਰ ਮੌਤਾਂ, 42,015 ਨਵੇਂ ਮਰੀਜ਼
 
BY admin / July 21, 2021
ਨਵੀਂ ਦਿੱਲੀ, 21 ਜੁਲਾਈ, (ਯੂ.ਐਨ.ਆਈ.)- ਭਾਰਤ ਵਿਚ ਇਕ ਵਾਰ ਫਿਰ ਕੋਰੋਨਾ ਪੀੜਤਾਂ ਦੀ ਗਿਣਤੀ 40 ਹਜਾਰ ਨੂੰ ਪਾਰ ਕਰ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਵਿਚ ਦੇਸ ਵਿੱਚ ਕੋਵਿਡ -19 ਸੰਕਰਮਣ ਦੇ 42 ਹਜਾਰ 15 ਨਵੇਂ ਕੇਸ ਸਾਹਮਣੇ ਆਏ ਹਨ। ਇਸ ਦੌਰਾਨ 3 ਹਜਾਰ 998 ਮਰੀਜਾਂ ਦੀ ਮੌਤ ਹੋ ਗਈ। ਇੱਕ ਦਿਨ ਵਿੱਚ 36 ਹਜਾਰ 977 ਲੋਕ ਸਿਹਤਮੰਦ ਹੋ ਗਏ। ਨਵੇਂ ਅੰਕੜਿਆਂ ਨੂੰ ਸਾਮਲ ਕਰਦਿਆਂ ਦੇਸ ਵਿੱਚ ਸੰਕਰਮਿਤ ਦੀ ਕੁੱਲ ਸੰਖਿਆ 3 ਕਰੋੜ 12 ਲੱਖ 16 ਹਜਾਰ 337 ਹੋ ਗਈ ਹੈ। ਇਸ ਦੇ ਨਾਲ ਹੀ ਹੁਣ ਤੱਕ 4 ਲੱਖ 18 ਹਜਾਰ 480 ਮਰੀਜ ਆਪਣੀ ਜਾਨ ਗੁਆ ਚੁੱਕੇ ਹਨ। ਇਸ ਸਮੇਂ 4 ਲੱਖ 7 ਹਜਾਰ 170 ਮਰੀਜਾਂ ਦਾ ਇਲਾਜ ਚੱਲ ਰਿਹਾ ਹੈ। ਇਸ ਦੌਰਾਨ ਮਹਾਰਾਸਟਰ ਸਰਕਾਰ ਅਤੇ ਮੁੰਬਈ ਪ੍ਰਸਾਸਨ ਨੇ ਅਦਾਲਤ ਨੂੰ ਦੱਸਿਆ ਹੈ ਕਿ 1 ਅਗਸਤ ਤੋਂ ਮੁੰਬਈ ਵਿੱਚ ਇੱਕ ਨਵੀਂ ਮੁਹਿੰਮ ਸੁਰੂ ਹੋਣ ਜਾ ਰਹੀ ਹੈ। ਇਸ ਦੇ ਤਹਿਤ ਬਿਸਤਰ, ਵੀਲ੍ਹਚੇਅਰ ਉਤੇ ਪਏ, ਬਿਮਾਰ ਅਤੇ ਸਰੀਰਕ ਤੌਰ ‘ਤੇ ਅਪਾਹਜ 3 ਹਜਾਰ 505 ਵਿਅਕਤੀਆਂ ਨੂੰ ਉਨ੍ਹਾਂ ਦੇ ਘਰਾਂ ‘ਤੇ ਟੀਕਾਕਰਨ ਕੀਤਾ ਜਾਵੇਗਾ। ਇਧਰ, ਇੱਕ ਵਾਰ ਫਿਰ ਮੁੰਬਈ ਵਿੱਚ ਵੈਕਸੀਨ ਦੀ ਘਾਟ ਹੋਣ ਦੀਆਂ ਖਬਰਾਂ ਆਈਆਂ ਹਨ। ਸਹਿਰ ਦੇ ਬੀਕੇਸੀ ਟੀਕਾਕਰਨ ਕੇਂਦਰ ਵਿਖੇ ਟੀਕਾਕਰਨ ਰੋਕ ਦਿੱਤਾ ਗਿਆ ਹੈ। ਨਿਊਜ ਏਜੰਸੀ ਏ.ਐੱਨ.ਆਈ. ਅਨੁਸਾਰ, ਭਾਰੀ ਬਾਰਸ ਦੇ ਦੌਰਾਨ ਵੀ ਲੋਕ ਟੀਕਾ ਲਗਵਾਉਣ ਆਏ ਸਨ।