ਰਜਿ: ਨੰ: PB/JL-124/2018-20
RNI Regd No. 23/1979

ਅੱਤਵਾਦ ਦੇ ਰਸਤੇ ’ਤੇ ਜਾ ਰਹੇ 14 ਨੌਜਵਾਨਾਂ ਨੂੰ ਪੁਲਸ ਨੇ ਸਮਝਾਇਆ, ਮਿਲਵਾਇਆ ਪਰਿਵਾਰਾਂ ਨਾਲ
 
BY admin / July 21, 2021
ਸ਼੍ਰੀਨਗਰ, 21 ਜੁਲਾਈ, (ਯੂ.ਐਨ.ਆਈ.)- ਜੰਮੂ ਕਸ਼ਮੀਰ ਪੁਲਸ ਨੇ ਅੱਤਵਾਦ ਨੂੰ ਕਰਾਰ ਜਵਾਬ ਦਿੰਦੇ ਹੋਏ ਇਕ ਵਾਰ ਫਰਿ ਨੌਜਵਾਨਾਂ ਨੂੰ ਨਰਕ ‘ਚ ਜਾਣ ਤੋਂ ਬਚਾ ਲਿਆ। ਪੁਲਸ ਨੇ ਕਰੀਬ 14 ਨੌਜਵਾਨਾਂ ਨੂੰ ਅੱਤਵਾਦੀ ਬਣਨ ਤੋਂ ਰੋਕ ਲਿਆ ਅਤੇ ਉਨ੍ਹਾਂ ਨੂੰ ਸਲਾਹ ਦੇ ਕੇ ਵਾਪਸ ਪਰਿਵਾਰਾਂ ‘ਚ ਭੇਜ ਦਿੱਤਾ। ਇਹ ਮਾਮਲਾ ਦੱਖਣੀ ਕਸ਼ਮੀਰ ਦੇ ਅਨੰਤਨਾਗ ਦਾ ਹੈ। ਪੁਲਸ ਵਲੋਂ ਜਾਰੀ ਬਿਆਨ ‘ਚ ਕਿਹਾ ਗਿਆ ਹੈ ਕਿ ਮੰਗਲਵਾਰ ਨੂੰ ਇਕ ਪ੍ਰੋਗਰਾਮ ‘ਚ ਭਟਕੇ ਹੋਏ ਨੌਜਵਾਨਾਂ ਨੂੰ ਸਲਾਹ ਦਿੱਤੀ ਗਈ। ਇਹ ਨੌਜਵਾਨ ਭਟਕ ਕੇ ਅੱਤਵਾਦੀ ਬਣਾਉਣ ਦੀ ਰਾਹ ‘ਤੇ ਅੱਗੇ ਵੱਧ ਰਹੇ ਸਨ। ਪੁਲਸ ਮੁਤਾਬਕ ਇਹ ਕੁੱਲ 14 ਮੁੰਡੇ ਸਨ ਜੋ ਕਿ 18 ਤੋਂ 22 ਸਾਲ ਦੀ ਉਮਰ ਦੇ ਸਨ। ਪੁਲਸ ਦਾ ਕਹਿਣਾ ਹੈ ਕਿ ਇਹ ਨੌਜਵਾਨ ਲਗਾਤਾਰ ਅੱਤਵਾਦੀ ਖੇਮਿਆਂ ਦੇ ਸੰਪਰਕ ‘ਚ ਸਨ। ਉਨ੍ਹਾਂ ਨੇ ਸੋਸ਼ਲ ਮੀਡੀਆ ਦੇ ਜਰੀਏ ਪਾਕਿਸਤਾਨ ‘ਚ ਬੈਠੇ ਅੱਤਵਾਦੀ ਵਰਗਲਾ ਰਹੇ ਸਨ। ਉਨ੍ਹਾਂ ਨੂੰ ਸਮਝਾ ਕੇ ਉਨ੍ਹਾਂ ਦੇ ਮਾਂ-ਬਾਪ ਨੂੰ ਵਾਪਸ ਸੌਂਪ ਦਿੱਤਾ ਗਿਆ। ਪਿਛਲੇ ਕੁੱਝ ਦਿਨਾਂ ਤੋਂ ਉਨ੍ਹਾਂ ਨੂੰ ਕਾਫੀ ਕਾਉਂਸਲਗ ਦਿੱਤੀਆਂ ਜਾ ਰਹੀਆਂ ਸਨ। ਐੱਸ.ਐੱਸ.ਪੀ. ਅਨੰਤਨਾਗ ਨੇ ਮਾਤਾ-ਪਿਤਾ ਨੂੰ ਕਿਹਾ ਕਿ ਉਹ ਆਪਣੇ ਬੱਚਿਆਂ ਨੂੰ ਲੈ ਕੇ ਚੌਕਸ ਰਹਿਣ ਅਤੇ ਉਨ੍ਹਾਂ ਨੂੰ ਬੁਰੇ ਤੱਤਾਂ ਤੋਂ ਬਚਾਉਣ।