ਰਜਿ: ਨੰ: PB/JL-124/2018-20
RNI Regd No. 23/1979

ਪਰਮ ਸੁੰਦਰੀ ਭਾਰਤੀ ਮਿਊਜ਼ਿਕ ਚਾਰਟ ਤੇ 2021 ਦੇ ਸਭ ਤੋਂ ਵਧੀਆ ਟਾਈਟਲ ਟਰੈਕ ਦੀ ਜਗ੍ਹਾਂ ਲੈਣ ਲਈ ਤਿਆਰ

BY admin / July 21, 2021
ਚੰਡੀਗੜ, 21 ਜੁਲਾਈ- ਉਤਸ਼ਾਹੀ ਬਾਲੀਵੁੱਡ ਗਾਣਿਆਂ ਦੇ ਪ੍ਰੇਮੀ ਅਤੇ ਜਿਹਨਾਂ ਨੂੰ ਨੱਚਣਾ ਬਹੁਤ ਪਸੰਦ ਹੈ ਉਹਨਾਂ ਨੂੰ ਪਰਮ ਸੁੰਦਰੀ ਬਹੁਤ ਪਸੰਦ ਆਵੇਗਾ, ਜੋ ਮਿਮੀ ਦਾ ਟਾਈਟਲ ਟਰੈਕ ਹੈ , ਅੱਜ ਹੀ ਡਰੌਪ ਹੋਇਆ ਹੈ। ਇਸ ਗਾਣੇ ਦੇ ਵਿੱਚ ਪੇਪੀ, ਪਰਮ ਸੁੰਦਰੀ, ਖੂਬਸੂਰਤ ਅਤੇ ਬਿਹਤਰੀਨ ਕਿ੍ਰਤੀ ਸਨਨ ਹਨ, ਜੋ ਗਾਣੇ ਦੀ ਮਨਮੋਹਕ ਅਤੇ ਯਾਦਗਾਰ ਸੰਗੀਤ ਦੇ ਨਾਲ ਭਾਰਤੀ ਮਿਊਜ਼ਿਕ ਚਾਰਟ ਦੇ ਵਿੱਚ ਪਹਿਲੇ ਨੰਬਰ ਤੇ ਆਉਣ ਦੀ ਤਿਆਰੀ ਵਿੱਚ ਹਨ। ਸਟੇਜ ਤੇ ਅੱਗ ਲਾਉਂਦੇ ਹੋਏ, ਕਿ੍ਰਤੀ ਸਨਨ ਆਪਣੀ ਕਾਤਲ ਡਾਂਸ ਅਦਾਵਾਂ ਨਾਲ ਇਸ ਟਰੈਕ ਤੇ ਚਾਰ ਚੰਨ ਲਾ ਦਵੇਗੀ। ਇਸ ਦੇ ਇਤਿਹਾਸਕ ਚਿੰਨ੍ਹ ਅਤੇ ਵਿਰਾਸਤੀ ਸਥਾਨਾਂ ਲਈ ਜਾਣੀ ਜਾਣ ਵਾਲੀ, ਪਰਮ ਸੁੰਦਰੀ, ਜਿਸਨੂੰ ਚਕਾ ਚੌਂਧ ਦੇ ਨਾਲ ਜੈਸਲਮੇਰ ਵਿੱਚ ਸੂਟ ਕੀਤਾ ਗਇਆ ਹੈ, ਵਿੱਚ 100 ਤੋਂ ਵੱਧ ਡਾਂਸਰ ਸ਼ਾਮਿਲ ਹਨ। ਟਰੈਕ ਦੀ ਆਡੀਓ ਅਤੇ ਵਿਜ਼ੂਅਲ ਅਪੀਲ ਲਾਜਵਾਬ ਹੈ, ਇਹ ਕਹਿਣਾ ਸਹੀ ਹੋਵੇਗਾ ਕਿ ਪਰਮ ਸੁੰਦਰੀ 2021 ਦਾ ਇੱਕ ਵੱਡੇ ਬਜਟ ਦਾ ਟਾਈਟਲ ਟਰੈਕ ਜਲਦ ਹੀ ਮੰਨਿਆ ਜਾਵੇਗਾ। ਸੋਨੀ ਮਿਊਜ਼ਿਕ ਦੁਆਰਾ ਬਣਾਏ ਗਏ ਇਸ ਗਾਣੇ, ਪਰਮ ਸੁੰਦਰੀ ਦੇ ਅਮਿਤਾਭ ਭੱਟਾਚਾਰਿਆ ਦੇ ਯਾਦਗਾਰ ਲਿਰਿਕਸ ਹਨ ਅਤੇ ਸ਼੍ਰੇਆ ਘੋਸ਼ਾਲ ਨੇ ਬਹੁਤ ਹੀ ਖੂਬਸੂਰਤੀ ਨਾਲ ਉਸਨੂੰ ਗਾਇਆ ਹੈ। ਗਾਣੇ ਨੂੰ ਪ੍ਰਸਿੱਧ ਮਿਊਜ਼ਿਕ ਕੰਪੋਜ਼ਰ ਏ ਆਰ ਰਹਿਮਾਨ ਦੁਆਰਾ ਕੰਪੋਜ਼ ਕੀਤਾ ਗਇਆ ਹੈ। ਪਰਮ ਸੁੰਦਰੀ ਦੇ ਨਾਲ ਨਾਲ, ਮਿਮੀ ਦੇ ਵਿੱਚ ਛੇ ਹੋਰ ਲਾਜਵਾਬ ਗਾਣੇ ਹਨ, ਜਿਹਨਾਂ ਦਾ ਨਾਮ ਯਾਨੇ ਯਾਨੇ, ਹੂ ਤੂੰ ਤੂੰ. ਰਿਹਾਈ ਦੇ ਹੈ ਜੋ ਕਿ ਸੁਨਣ ਵਾਲਿਆਂ ਦੇ ਦਿਲ ਤੇ ਗਹਿਰਾ ਪ੍ਰਭਾਵ ਛੱਡਣਗੇ।