ਰਜਿ: ਨੰ: PB/JL-124/2018-20
RNI Regd No. 23/1979

ਉਲੰਪਿਕ ਖੇਡਾਂ ਕਦੋਂ ਤੇ ਕਿੱਥੇ ਹੋਈਆਂ?

BY admin / July 22, 2021
32ਵੀਆਂ ਉਲੰਪਿਕ ਖੇਡਾਂ 23 ਜੁਲਾਈ ਤੋਂ 8 ਅਗਸਤ ਤੱਕ ਜਪਾਨ ਦੇ ਸ਼ਹਿਰ ਟੋਕੀਓ ਵਿੱਚ ਹੋ ਰਹੀਆਂ ਹਨ। ਇਹ ਖੇਡਾਂ ਸਾਲ 2020 ਵਿੱਚ ਹੋਣੀਆਂ ਸਨ। ਪਰ ਕੋਵਿਡ-19 ਕਰਕੇ ਮੁਲਤਵੀ ਕੀਤੀਆਂ ਗਈਆਂ ਸਨ। ਇਹਨਾਂ ਖੇਡਾਂ ਵਿੱਚ ਦੋ ਸੌ ਤੋਂ ਜ਼ਿਆਦਾ ਮੁਲਕਾਂ ਦੇ ਗਿਆਰਾਂ ਹਜ਼ਾਰ ਤੋਂ ਵੱਧ ਖਿਡਾਰੀ ਭਾਗ ਲੈ ਰਹੇ ਹਨ। ਭਾਰਤੀ ਦਲ 119 ਖਿਡਾਰੀਆਂ ਦਾ ਹੈ ਜਿਨ੍ਹਾਂ ’ਚ 67 ਮਰਦ ਤੇ 52 ਔਰਤਾਂ ਹਨ। ਉਲੰਪਿਕ ਖੇਡਾਂ ਵਿੱਚ ਭਾਰਤੀ ਹਾਕੀ ਟੀਮ ਦੀ ਕਦੇ ਸਰਦਾਰੀ ਸੀ। ਭਾਰਤ ਨੇ ਹੁਣ ਤੱਕ ਜਿੱਤੇ ਕੁੱਲ 28 ਮੈਡਲਾਂ ਵਿੱਚ 11 ਮੈਡਲ ਇਕੱਲੀ ਹਾਕੀ ਦੀ ਖੇਡ ’ਚ ਜਿੱਤੇ ਹਨ। 1980 ਤੋਂ ਬਾਅਦ ਭਾਰਤੀ ਹਾਕੀ ਟੀਮ ਕਦੇ ਵੀ ਮੈਡਲ ਜਿੱਤ ਨਹੀਂ ਸਕੀ। ਇੱਥੋਂ ਤੱਕ ਕਿ ਪੇਈਚਿੰਗ ਦੀਆਂ ਉਲੰਪਿਕ ਖੇਡਾਂ ਵਿੱਚ ਤਾਂ ਭਾਰਤੀ ਹਾਕੀ ਟੀਮ ਕੁਆਲੀਫਾਈ ਵੀ ਨਹੀਂ ਸੀ ਕਰ ਸਕੀ। ਉਲੰਪਿਕ ਖੇਡਾਂ ਕਦੋਂ ਤੇ ਕਿੱਥੇ-ਕਿੱਥੇ ਹੋਈਆਂ। ਇਸ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ। :- 1. 1896 ਏਥਨਜ਼, 2. 1900 ਪੈਰਿਸ, 3. 1904 ਸੇਂਟ ਲੂਈਸ, 4. 1908 ਲੰਡਨ, 5. 1912 ਸਟਾਕਹੋਮ, 6. 1916 ਖੇਡਾਂ ਨਹੀਂ ਹੋਈਆਂ, 7. 1920 ਐਟਵਰਪ, 8. 1924 ਪੈਰਿਸ, 9. 1928 ਐਮਸਟਰਡਮ, 10. 1932 ਲਾਸ ਏਂਜਲਸ, 11. 1936 ਬਰਲਿਨ, 12. 1940 ਖੇਡਾਂ ਨਹੀਂ ਹੋਈਆਂ, 13. 1944 ਖੇਡਾਂ ਨਹੀਂ ਹੋਈਆਂ, 14. 1948 ਲੰਡਨ, 15. 1952 ਹੈਲਸਿੰਕੀ, 16. 1956 ਮੈਲਬੋਰਨ, 17. 1960 ਰੋਮ, 18. 1964 ਟੋਕੀਓ, 19. 1968 ਮੈਕਸੀਕੋ, 20. 1972 ਮਿਉੂਨਿਖ, 21. 1976 ਮਟਾਂਰੀਅਲ, 22. 1980 ਮਾਸਕੋ, 23. 1984 ਲਾਸ ਏਂਜਲਸ, 24. 1988 ਸਿਓਲ, 25. 1992 ਬਾਰਸੀਲੋਨਾ, 26. 1996 ਐਟਲਾਂਟਾ, 27. 2000 ਸਿਡਨੀ, 28. 2004 ਏਥਨਜ਼, 29. 2008 ਬੀਜਿੰਗ (ਪੈਇੰਚੀਗ),  30. 2012 ਲੰਡਨ, 31. 2016 ਬਰਾਜੀਲ, 32. 2021 ਟੋਕੀਓ।
 
ਕਰਨੈਲ ਸਿੰਘ ਐੱਮ.ਏ.
#1138/63-ਏ, ਗੁਰੂ ਤੇਗ਼ ਬਹਾਦਰ ਨਗਰ
ਗਲੀ ਨੰਬਰ-1, ਚੰਡੀਗੜ੍ਹ ਰੋਡ
ਜਮਾਲਪੁਰ, ਲੁਧਿਆਣਾ
5- 0.