ਰਜਿ: ਨੰ: PB/JL-124/2018-20
RNI Regd No. 23/1979

ਕਿੰਝ ਇਸ ਰਾਹ ਤੇ ਤੁਰੀ

BY admin / July 23, 2021
]ਜਦ ਨਿੱਕੀ ਉਮਰੇ ਮੈਂ ਲਿਖਦੀ ਹੁੰਦੀ ਸੀ ਕਵਿਤਾਵਾਂ ਨਿੱਕੀਆਂ-ਨਿੱਕੀਆਂ,
ਲਿਖਕੇ ਕਵਿਤਾਵਾਂ ਮੈਂ ਇਕ ਕਾਪੀ ਵਿੱਚ ਰੱਖੀਆ ,
ਜਮਾਤ ਛੇਵੀਂ ਵਿੱਚ ਸਿੱਖ ਗਈ ਕਿੰਝ ਮਨ ਦੇ ਭਾਵਾਂ ਨੂੰ ਇੱਕ ਪੰਨੇ ‘ਤੇ ਉਤਾਰਾ,
ਪਰ  ਸਮਝ ਨਹੀਂ ਸੀ ਕਿ ਕਿਸ ਤਰ੍ਹਾਂ ਲਿਖਤ ਦੀ ਕਲਾ ਨਾਲ ਸੁਨੇਹੇ ਵਰਤਾਵਾ,
ਹੌਲੀ - ਹੌਲੀ ਚੱਲਦੀ ਗਈ,
ਆਏ  ਰਾਹਾਂ ਦੇ ਵਿਚ ਕੰਡਿਆਂ ਨੂੰ ਚੁਗਦੀ ਗਈ,
ਇਹ ਕਹਾਵਤ ਨੂੰ , ਮੈਂ ਆਪਣੀ ਜੰਿਦਗੀ ਦੇ ਵਿੱਚ  ਦੇਖਿਆ,
“ਸਬਰ ਦਾ ਫਲ ਮਿੱਠਾ“ ਮੈਂ ਪਰਖ ਕੇ ਵੀ ਦੇਖਿਆ,
ਸਮਾਂ ਆਪਣੀ ਚਾਲ ਅਨੁਸਾਰ  ਚੱਲਦਾ ਗਿਆ,
ਮੇਰਾ ਜਜਬਾ ਮੰਜਲਿ ਵੱਲ ਲਾਘ ਭਰਦਾ ਗਿਆ,
ਹੌਲੀ ਹੌਲੀ ਜਮਾਤ ਸੱਤਵੀ- ਅੱਠਵੀਂ ਵੀ ਗਈ ਲੰਘ,
ਜਦ ਆ ਪਹੁੰਚੀ ਨੌਵੀਂ ਜਮਾਤ ਵਿਚ,
ਪਰ ਲਿਖਤ ਦੀ ਕਲਾ ਸੀ ਮੇਰੇ ਸੰਗ,
ਨੋਵੀਂ ਜਮਾਤ ਵਿਚ ਮੁਲਾਕਾਤ ਹੋਈ  “ਹਰਪ੍ਰੀਤ ਕੌਰ ਘੁੰਨਸ“ ਮੈਡਮ  ਜੋ ਮੇਰੀ,
ਸਨ ਉਹ ਵੀ ਲੇਖਿਕਾ ਅਤੇ ਛਿਪੀ “ਮੇਰੇ ਜਜਬਾਤ“ ਪੁਸਤਕ ਉਨ੍ਹਾਂ ਦੀ ਜਿਹੜੀ ,
ਮੈਨੂੰ ਉਸ ਅਧਿਆਪਕ ਨੇ ਆਪਣੇ ਬਾਰੇ ਦੱਸਿਆ ,
ਫਿਰ ਆਪਣੀ ਕਲਾ ਬਾਰੇ ਦੱਸਣ ‘ਚ ਮੈਂਨੂੰ ਵੀ ਬਹੁਤਾ ਸਮਾਂ ਨਾ ਲੱਗਿਆ,
ਹੌਂਸਲਾ ਤੇ ਇਕ ਰਾਹ ਜਿਹਾ ਮਿਲ ਗਿਆ,
ਉਸ ਅਧਿਆਪਕਾ ਦਾ ਸਾਥ,
ਕੀਤੀ ਉਹਨਾਂ ਨੇ ਮੇਰੀ ਜੰਿਦਗੀ ਵਿੱਚ ਤਬਦੀਲੀ ਆਵੇ ਰਾਸ,
ਉਸ ਸਮੇਂ ਮੈਂ ਮੰਜਲਿ ਵੱਲ ਤੁਰੀ,
ਦੇਖ ਮੁਸਕਿਲਾਂ ,ਨਾ ਮੈਂ ਰਸਤੇ ਵਿੱਚੋਂ ਮੁੜੀ,
ਮੇਰੀ ਅਧਿਆਪਕਾ  ਮੇਰੇ ਲਈ ਹੈ ਇੱਕ ਕਿਰਨ ਵਾਂਗ,
ਮੇਰੇ ਅੰਦਰ ਦੇ ਜਜਬਾਤ,
ਉਸਦੇ ਜੰਿਦਗੀ ਵਿਚ ਆਉਣ ਨਾਲ ਪਏ ਜਾਗ।
]ਜਸਪ੍ਰੀਤ ਕੌਰ ਭੁੱਲਰ
ਬਠਿੰਡਾ