ਰਜਿ: ਨੰ: PB/JL-124/2018-20
RNI Regd No. 23/1979

ਗੁਰੂ ਦੇ ਪ੍ਰਤੀ ਸ਼ਰਧਾ ਅਤੇ ਸਮਰਪਣ ਦਾ ਪਰਵ ਗੁਰੂ ਪੂਰਨਿਮਾ

BY admin / July 23, 2021
ਹਾੜ ਮਹੀਨੇ  ਦੇ ਅੰਤਿਮ ਦਿਨ ਪੂਰਨਮਾਸ਼ੀ ਨੂੰ ਗੁਰੂ ਪੂਰਨਿਮਾ ਦਾ ਤਿਓਹਾਰ ਪੂਰੇ ਦੇਸ਼ ਵਿਚ ਬਹੁਤ ਉਤਸ਼ਾਹ ,ਸ਼ਰਧਾ ,ਆਸਥਾ ਅਤੇ ਚਾਵਾਂ ਨਾਲ ਮਨਾਇਆ ਜਾਂਦਾ ਹੈ ।  ਮਾਨਤਾ ਅਨੁਸਾਰ ਇਸ ਦਿਨ ਮਹਾ ਰਿਸ਼ੀ ਵੇਦਬਿਆਸ ਜੀ ਦਾ ਜਨਮ ਹੋਇਆ ਸੀ ।  ਇਹ ਇਤਿਹਾਸ ਵਿਚ ਸਭ ਤੋਂ ਪਹਿਲੇ ਗੁਰੂ ਮੰਨੇ ਜਾਂਦੇ ਹਨ ।  ਇਹਨਾਂ ਦੇ ਜਨਮ ਉਤਸਵ ਦੀ ਖੁਸ਼ੀ ਵਿਚ ਹੀ ਇਹ ਦਿਨ ਗੁਰ ਪੂਰਨਿਮਾ ਵਜੋਂ ਪੂਰੇ ਭਾਰਤ ਵਿੱਚ ਮਨਾਇਆ ਜਾਂਦਾ ਹੈ । ਇਸ ਦਿਨ ਨੂੰ ਬਿਆਸ ਪੂਰਨਿਮਾ ਭੀ ਕਿਹਾ ਜਾਂਦਾ ਹੈ ।
ਗੁਰੂ ਦੇ ਪ੍ਰਤੀ ਸ਼ਰਧਾ ਤੇ ਸਮਰਪਣ ਦੇ ਇਸ ਪਰਵ ਦਾ ਸਾਡੇ ਜੀਵਨ ਵਿੱਚ ਬਹੁਤ ਮਹੱਤਵ ਹੈ । ਗੁਰੂ ਹੀ ਸਾਂਨੂੰ ਅਗਿਆਨਤਾ ਦੇ ਹਨੇਰੇ ਤੋਂ ਗਿਆਨਤਾ ਦੇ ਪ੍ਰਕਾਸ਼ ਵੱਲ ਲੈ ਕੇ ਜਾਂਦਾ ਹੈ । ਗੁਰੂ ਦੇ ਬਿਨਾ ਮਨੁੱਖੀ ਜੀਵਨ ਅਧੂਰਾ ਹੈ,ਜੋ ਭੀ ਸੀਸ ਇਸ ਦਿਨ ਆਪਣੇ ਗੁਰੂ ਦੀ ਸੱਚੇ ਮਨ ਨਾਲ ਪੂਜਾ ਕਰਦਾ ਹੈ ,ਉਸ ਉਪਰ ਗੁਰੂ ਦੀ ਕਿਰਪਾ ਹਮੇਸ਼ਾ ਬਣੀ ਰਹਿੰਦੀ ਹੈ । ਗੁਰੂ ਪੂਰਨਿਮਾ ਦਾ ਇਹ ਤਿਓਹਾਰ 24 ਜੁਲਾਈ ਸ਼ਨੀਵਾਰ ਨੂੰ ਪੂਰੇ ਦੇਸ਼ ਵਿਚ ਬੜੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ । 
ਇਸ ਮੌਕੇ ਤੇ ਦੇਸ਼ ਦੇ ਸਮੂਹ ਧਾਰਮਿਕ ਡੇਰਿਆਂ ਤੇ ਇਹ ਪੂਰੇ ਸ਼ਰਧਾ ਨਾਲ ਮਨਾਇਆ ਜਾਂਦਾ ਹੈ ।  ਗੁਰੂ ਪੂਰਨਿਮਾ ਦੇ ਪਾਵਨ ਤਿਓਹਾਰ ਨੂੰ ਪੰਜਾਬ ਦੇ ਜਿਲਾ ਮੋਹਾਲੀ ਦੇ ਸ਼ਹਿਰ ਕੁਰਾਲੀ ਵਿਖੇ ਸਥਿਤ ਕੈਲਾਸ਼ ਧਾਮ ਸਵਾਮੀ ਸ਼ਿਵ ਸਵਰੂਪ ਆਤਮਾ ਨਦੀ ਪਾਰ ਕੁਰਾਲੀ ਵਿਖੇ ਬਹੁਤ ਹੀ ਉਤਸ਼ਾਹ ,ਆਸਥਾ ,ਅਤੇ ਸ਼ਰਧਾ ਨਾਲ ਮਨਾਇਆ ਜਾਂਦਾ ਹੈ । ਦੇਸ਼ -ਵਿਦੇਸ਼ ਤੋਂ ਹਜਾਰਾਂ ਦੀ ਗਿਣਤੀ ਵਿਚ ਲੋਕ ਗੁਰ ਪੂਰਨਿਮਾ ਵਾਲੇ ਦਿਨ ਇਸ ਪਵਿੱਤਰ ਸਥਾਨ ਤੇ ਨਤਮਸਤਕ ਹੁੰਦੇ ਹਨ ,ਅਤੇ ਗੁਰੂ ਪ੍ਰਤੀ ਆਪਣੀ ਗਹਿਰੀ ਆਸਥਾ ਪ੍ਰਗਟ ਕਰਦੇ ਹਨ ।  ਪੰਜਾਬ ਦੇ ਜਿਲ੍ਹਾ ਮੁਹਾਲੀ ਦੇ ਸ਼ਹਿਰ ਕੁਰਾਲੀ ਦੀ ਧਰਤੀ ਨੂੰ ਇਹ ਗੋਰਵ ਪ੍ਰਾਪਤ ਹੈ ਕਿ ਸੰਤ-ਅਨੰਤ, ਤਪ-ਤਿਆਗ ਦੇ ਪੂੰਜਯ ਸਵਾਮੀ ਸ਼ਿਵ ਸਵਰੂਪ ਆਤਮਾ ਨਦੀ ਪਾਰ ਕੁਰਾਲੀ ਨੇ ਕੇਰਲ ਪ੍ਰਾਂਤ ਤੋਂ ਕੁਰਾਲੀ ਆ ਕੇ ਇੱਥੇ ਦੀ ਧਰਤੀ ਨੂੰ ਭਾਗ ਲਾਏ। ਸੁਆਮੀ ਜੀ ਨੇ ਬ੍ਰਹਮ-ਗਿਆਨੀ, ਸਤਿਗੁਰੂ, ਸੰਤ-ਮਹਾਂਪੁਰਖ, ਧਰਮ ਹੰਸ ਯੋਗੀ ਦੇ ਰੂਪ ਵਿੱਚ ਮਾਨਵ ਕਲਿਆਣ ਹਿੱਤ ਆਪਣੇ ਪਵਿੱਤਰ ਚਰਨਾਂ ਦੀ ਸ਼ਦੀਵੀ ਪਾਰਸ ਛੂਹ ਪ੍ਰਦਾਨ ਕਰਕੇ ਕੁਰਾਲੀ ਸ਼ਹਿਰ ਨੂੰ ਤੀਰਥਾਂ ਦਾ ਤੀਰਥ ਕੈਲਾਸ਼ ਧਾਮ ਬਣਾ ਦਿੱਤਾ ਹੈ। ਉਹ ਉੱਕੇ 54 ਸਾਲ ਰਹੇ । 1946 ਤੋਂ ਅਗਸਤ 2000 ਤੱਕ ਉਨ੍ਹਾਂ ਨੇ ਆਪਣੇ ਨਾਮ ਸਿਮਰਨ ਨਾਲ ਇਸ ਆਸ਼ਰਮ ਦੇ ਅਣੂ-ਅਣੂ ਨੂੰ ਪਾਵਨ ਕਰ ਦਿੱਤਾ ਹੈ ।
ਸਵਾਮੀ ਜੀ ਦਾ ਜੀਵਨ ਤਪ, ਤਿਆਗ ਅਤੇ ਦਿਆਲੂਪੂਣੇ ਦੀ ਪੂਰਨ ਪਾਕ ਪਵਿੱਤਰਤਾ ਵਾਲਾ ਐਸਾ ਜੀਵਨ ਨਜ਼ਰ ਆਉਂਦਾ ਹੈ। ਜੋ ਸਾਧੂ ਦੀ ਅਸਲ ਪਰਿਭਾਸ਼ਾ  ਕਹੀ ਜਾ ਸਕਦੀ ਹੈ । ਜਿਥੇ ਸਾਦਗੀ ਉਨ੍ਹਾਂ ਦੇ ਤੇੜ ਲਪੇਟੀ ਚਾਦਰ, ਹੱਥ ਫੜੀ ਚਿੱਪੀ ਤੇ ਲਾਠੀ ਵਿੰਚ ਨਜ਼ਰ ਆਉਂਦੀ ਸੀ, ਉਥੇ ਕਠਿਨ ਤੱਪਸਿਆ ਦਾ ਰੱਬੀ ਨੂਰ ਵੀ ਉਨ੍ਹਾਂ ਦੇ ਚਿਹਰੇ ਵਿੱਚੋਂ ਡੁੱਲ-ਡੁੱਲ ਪੈਂਦਾ ਸੀ। 
ਉਨ੍ਹਾਂ ਦੇ ਆਸ਼ਰਮ ਵਿੱਚ ਕਿਸੇ ਵੀ ਤਰ੍ਹਾਂ ਦਾ ਵਿਤਕਰਾ ਨਹੀਂ। ਇੱਥ ਹਰ ਸਾਲ ਮਾਘੀ ਅਤ ਗੁਰੂ-ਪੂਣਿਆ ਉਤਸ਼ਵ ਮਨਾਉਣ ਲਈ ਲੱਖਾਂ ਦੀ ਗਿਣਤੀ ਵਿੱਚ ਸਰਧਾਲੂ ਬਿਨਾ ਧਰਮ ਦੇ ਵਿਤਕਰ ਤੋਂ ਇੱਕਤਰ ਹੁੰਦੇ ਹਨ। ਸਮੁੱਚੇ ਭਾਈਚਾਰੇ ਅਤੇ ਸਾਂਝੀ ਵਾਲਤਾ ਦੀ ਤਸਵੀਰ ਇਸ ਆਸ਼ਰਮ ਵਿੱਚ ਮਿਲਦੀ ਹੈ। ਜੜੀਆਂ-ਬੂਟੀਆਂ ਬਾਰੇ ਉਨ੍ਹਾਂ ਦਾ ਗਿਆਨ ਇਸ ਕਦਰ ਕਮਾਲ ਦਾ ਸੀ ਕਿ ਉਨ੍ਹਾਂ ਦੇ ਦੱਸੇ ਨੁਸੱਖੇ ਵੱਲੋਂ ਤਿਆਰ ਕੀਤੀਆ ਗਈਆਂ ਦਵਾਈਆਂ ਚਾਰੇ ਉਹ ਸ਼ੂਗਰ, ਬਲੱਡ ਪ੍ਰੈਸ਼ਰ, ਮਿਰਗੀ, ਪੱਥਰੀ, ਕੈਂਸਰ ਅਤਤੇ ਅੱਖਾਂ ਦੀਆ ਬੀਮਾਰੀਆਂ, ਬਵਾਸੀਰ, ਜੋੜਾਂ ਦੀਆਂ ਬੀਮਾਰੀਆਂ ਜ਼ਾ ਕਿਸੇ ਹੋਰ ਬੀਮਾਰੀ ਨਾਲ ਪੀੜਤ ਸੀ। ਜਿਸ ਵੀ ਰੋਗੀ ਨੇ ਖਾਈਆਂ, ਕੁਝ ਦਿਨਾਂ ਵਿੱਚ ਉਨ੍ਹਾਂ ਦੇ ਰੋਗ ਉਭਰਦੇ ਦੇਖੇ ਹਨ।  ਇਹ ਦਵਾਈਆਂ ਅੱਜ ਵੀ ਕੁਟੀਆਂ ਵਿੱਚ ਮੁਫ਼ਤ ਮਿਲਦੀਆਂ ਹਨ  ।
ਸੁਆਮੀ ਜੀ ਆਪਣਾ ਸ਼ਰੀਰ ਧਰਤੀ ਉਪਗ੍ਰਹਿ ਦੀ ਯਾਤਰਾ ਕਰਦੇ ਹੋਏ 5 ਅਗਸਤ 2000 ਨੂੰ ਛੱਡ ਗਏ ਸਨ ਅਤੇ ਗੁਰੂ ਪੂਰਨਿਮਾ ਦਾ ਤਿਓਹਾਰ 24 ਜੁਲਾਈ ਸ਼ਨੀਵਾਰ ਨੂੰ ਪੂਰੇ ਭਾਰਤ ਵਿੱਚ ਬਹੁਤ ਹੀ ਸ਼ਰਧਾ ਅਤੇ ਆਸਥਾ ਨਾਲ ਮਨਾਇਆ ਜਾ ਰਿਹਾ ਹੈ।
ਕਪਿਲ ਮੋਹਨ ਅੱਗਰਵਾਲ}
(ਹਿੰਦੀ ਅਧਿਆਪਕ)
ਸਰਕਾਰੀ ਹਾਈ ਸਕੂਲ ਗੋਸਲਾਂ 
ਕੁਰਾਲੀ (ਮੋਹਾਲੀ)
ਸੰਪਰਕ - 9465596231