ਰਜਿ: ਨੰ: PB/JL-124/2018-20
RNI Regd No. 23/1979

ਮੁਸੀਬਤਾਂ ਸਮੇਂ ਕਦੇ ਵੀ ਹੌਸਲਾ ਨਾ ਹਾਰੋ

 
BY admin / July 25, 2021

ਹਰ ਇੱਕ ਇਨਸਾਨ ਦੀ ਜੰਿਦਗੀ ਵਿੱਚ ਮੁਸੀਬਤਾਂ ਆਉਦੀਆਂ ਹੀ ਰਹਿੰਦੀਆਂ ਹਨ।ਮੁਸੀਬਤਾਂ ਜੰਿਦਗੀ ਦਾ ਇੱਕ ਹਿੱਸਾ ਹਨ। ਮੁਸੀਬਤਾਂ ਨੂੰ ਦੇਖ ਕੇ ਉਹਨਾਂ ਦੇ ਖਤਮ ਹੋਣ ਦਾ ਬੈਠ ਕੇ ਇੰਤਜਾਰ ਕਰਨਾ ਉੱਤਮ ਨਹੀਂ ਹੈ,ਇਸਦੇ ਉਲਟ,ਪਹਿਲ ਕਰੋ ਅਤੇ ਜੰਿਦਗੀ ਦੀਆਂ ਚਣੌਤੀਆਂ ਦਾ ਬਹਾਦਰੀ ਨਾਲ ਸਾਹਮਣਾ ਕਰੋ।ਜਿੰਨਾਂ ਦੇ ਜਿਗਰੇ ਪੱਥਰ ਵਾਂਗ ਮਜਬੂਤ ਹੁੰਦੇ ਹਨ।ਉਹੀ ਹਨੇਰਿਆਂ ਨੂੰ ਚੀਰ ਕੇ ਆਪਣੀ ਜੰਿਦਗੀ ਰੁਸਨਾਉਂਦੇ ਹਨ।ਮੁਸੀਬਤਾਂ ਹੀ ਮਨੁੱਖ ਨੂੰ ਮਜਬੂਤ ਬਣਾਉਂਦੀਆਂ ਹਨ।ਡਿੱਗ ਡਿੱਗ ਕੇ ਮਨੁੱਖ ਸਵਾਰ ਹੁੰਦਾ ਹੈ।ਸ੍ਰੀ ਗੁਰੂ ਨਾਨਕ ਦੇਵ ਜੀ ,ਸ੍ਰੀ ਗੁਰੂ ਗੋਬਿੰਦ ਜੀ ਸੱਚ ਦੇ ਰਸਤੇ ਉੱਪਰ ਚੱਲਦੇ ਸਨ।ਉਹਨਾਂ ਦੇ ਲਈ ਰੁਕਾਵਟਾਂ ਮੁਸਕਿਲਾਂ ਮੰਜਿਲ ਤੱਕ ਜਾਣ ਦਾ ਮਾਰਗ-ਦਰਸਕ ਸਨ।ਬੁਰੇ ਹਾਲਾਤ ਜੰਿਦਗੀ ਦਾ ਹਿੱਸਾ ਹਨ। ਜੰਿਦਗੀ ਦੇ ਸਫਰ ਵਿੱਚ ਸਾਨੂੰ ਮੁਸਕਿਲਾਂ ਦਾ ਸਾਹਮਣਾ ਕਰਨਾ ਪਏਗਾ,ਜਿਸ ਨੂੰ ਅਸੀ ਮੁਸੀਬਤ ਕਹਿੰਦੇ ਹਾਂ। ਮੁਸੀਬਤਾਂ ਦਾ ਸਾਹਮਣਾ ਕਰਦੇ ਸਮੇਂ ਵੱਖੋ-ਵੱਖਰੇ ਲੋਕਾਂ ਦੇ ਵੱਖੋ ਵੱਖਰੇ ਹੁੰਗਾਰੇ ਹੁੰਦੇ ਹਨ। ਇਹ ਅਕਸਰ ਹਰ ਕਿਸੇ ਦੀ ਮੁਸਕਿਲ ਨੂੰ ਦੂਰ ਕਰਨ ਦੀ ਯੋਗਤਾ ‘ਤੇ ਨਿਰਭਰ ਕਰਦਾ ਹੈ। ਜੇਕਰ ਅਸੀ ਇਨਾਂ ਮੁਸਕਿਲਾਂ ਨੂੰ ਗਲਤ ਤਰੀਕੇ ਨਾਲ ਵਰਤਦੇ ਹਾਂ, ਸਮੇ ਦੇ ਨਾਲ ਨਕਾਰਾਤਮਕ ਵਿਚਾਰਾਂ ਦੀ ਇੱਕ ਲੜੀ ਵੱਧਦੀ ਜਾਏਗੀ। ਹਰ ਸਿੱਕੇ ਦੇ ਦੋ ਪਾਸੇ ਹੁੰਦੇ ਹਨ। ਆਸਾਵਾਦੀ ਪੱਖ ਨੂੰ ਵੇਖਣ ਦੀ ਕੋਸਸਿ ਕਰੋ। ਹਮੇਸਾਂ ਸੁਕਰਗੁਜਾਰ ਰਹੋ ਅਤੇ ਤੁਹਾਡੇ ਵਿਚਾਰ ਵਧੇਰੇ ਸਕਾਰਾਤਮਕ ਬਣ ਜਾਣਗੇ। ਆਪਣੇ ਆਪ ਤੇ ਕਠੋਰ ਨਾ ਬਣੋ, ਆਪਣੇ ਆਪ ਨੂੰ ਉਤਸਾਿਹਤ ਕਰਨਾ ਅਤੇ ਆਪਣੀ ਕਦਸਾਨੂੰ ਕਦੇ ਵੀ ਡੋਲਣਾ ਨਹੀਂ ਚਾਹੀਦਾ ਸਗੋ ਮੁਸੀਬਤਾਂ ਤੇ ਜਿੱਤ ਪ੍ਰਾਪਤ ਕਰਕੇ ਅਸੀਂ ਆਪਣਾ ਹੌਸਲਾ ਮਜਬੂਤ ਕਰ ਸਕਦੇ ਹਾਂ ਉਦੇਸ ਪ੍ਰਾਪਤ ਕਰ ਸਕਦੇ ਹਾਂ ।ਹਲਾਤਾਂ ਨਾਲ ਆਪਣੇ ਆਪ ਨੂੰ ਸੁਲਝਾ ਲੈਣਾ ਆਪਣਾ ਪੱਕਾ ਇਰਾਦਾ ਪ੍ਰਾਪਤ ਕਰਨ ਲੈਣਾ ਬਹੁਤ ਵੱਡੀ ਜਿੱਤ ਦੇ ਬਰਾਬਰ ਹੈ । ਆਪਣੇ ਆਪ ਤੇ ਕਠੋਰ ਨਾ ਬਣੋ, ਆਪਣੇ ਆਪ ਨੂੰ ਉਤਸਾਿਹਤ ਕਰਨਾ ਅਤੇ ਆਪਣੀ ਕਦਰ ਕਰਨਾ ਯਾਦ ਰੱਖੋ । ਮੁਸੀਬਤਾਂ ਤੋ ਬਚਣ ਲਈ, ਸਾਨੂੰ ਜੰਿਦਗੀ ਦੇ ਵੱਖੋ-ਵੱਖਰੇ ਪੜਾਵਾਂ ਵਿੱਚ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਆਪਣੇ ਰੋਜਾਨਾ ਜੀਵਨ ਵਿੱਚ ਆਪਣੇ ਆਪ ਨੂੰ ਚੰਗੀ ਤਰ੍ਹਾਂ ਤਿਆਰ ਕਰਨ ਦੀ ਲੋੜ ਹੈ।

ਬਰਨਾਲਾ।