ਰਜਿ: ਨੰ: PB/JL-124/2018-20
RNI Regd No. 23/1979

ਸ਼ਿਆਮਾ ਪ੍ਰਸਾਦ ਮੁਖਰਜੀ: ਇਕਜੁੱਟ ਭਾਰਤ ਦੇ ਪ੍ਰਚਾਰਕ

BY admin / July 26, 2021
ਮਾਨਵਤਾਵਾਦੀ ਸੱਭਿਆਚਾਰ ਦੇ ਅਕਸ ਨਾਲ ਅੱਗੇ ਵਧਦੀ ਰਹੀ ਭਾਰਤ ਦੀ ਬੇਮਿਸਾਲ ਯਾਤਰਾ ਦੀ ਕਹਾਣੀ ਪਿੱਛੇ ਦਰਅਸਲ ਇਸ ਪਵਿੱਤਰ ਧਰਤੀ ਦੀਆਂ ਦੂਰਦਿ੍ਰਸ਼ਟੀ ਨਾਲ ਭਰਪੂਰ ਸ਼ਖਸੀਅਤਾਂ ਦੇ ਵਿਚਾਰਾਂ ਦਾ ਵੱਡਾ ਯੋਗਦਾਨ ਹੈ। ਜਦੋਂ ਉੱਤਰਆਧੁਨਿਕ ਯੁਗ  ਵਿੱਚ ਭਾਰਤ ਦਾ ਵਿਚਾਰ ਆਪਣਾ ਸੰਦਰਭ ਗ੍ਰਹਿਣ ਕਰ ਰਿਹਾ ਹੈ, ਅਜਿਹੇ ਵੇਲੇ ਸ਼ਿਆਮਾ ਪ੍ਰਸਾਦ ਮੁਖਰਜੀ ਦੀ ਕਾਰਵਾਈ, ਦੂਰਦਿ੍ਰਸ਼ਟੀ ਤੇ ਕਾਰਜ ਸੱਚੀ ਭਾਵਨਾ ਨਾਲ ਇਕਜੁੱਟ ਭਾਰਤ ਦੇ ਨਿਰਮਾਣ ਲਈ ਰਾਸ਼ਟਰੀ ਚੇਤੰਨਤਾ ਪੈਦਾ ਕਰ ਰਹੇ ਸਨ। ਉਨ੍ਹਾਂ ਦੀ 120ਵੀਂ ਵਰ੍ਹੇਗੰਢ ਮੌਕੇ ਉਨ੍ਹਾਂ ਦੀ ਸੂਝਬੂਝ ਬਾਰੇ ਜਾਣਨਾ ਸਾਡੇ ਸਭਨਾਂ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਉਚਿਤ ਹੋਵੇਗਾ।
ਬਿ੍ਰਟਿਸ਼ ਹਕੂਮਤ ਦੌਰਾਨ ਇੱਕ ਬੰਗਾਲੀ ਪਰਿਵਾਰ ’ਚ ਜਨਮੇ ਡਾ. ਮੁਖਰਜੀ ਨੇ ਅੰਗਰੇਜ਼ ਹਾਕਮਾਂ ਦੇ ਦਮਨ ਦੇ ਸਮਾਜਿਕ ਤੇ ਆਰਥਿਕ ਨਤੀਜੇ ਵੇਖੇ ਸਨ ਅਤੇ ਉਨ੍ਹਾਂ ਇਹ ਵੀ ਦੇਖਿਆ ਸੀ ਕਿ ਭਾਰਤੀ ਸੱਭਿਆਚਾਰ ਤੇ ਕਦਰਾਂਕੀਮਤਾਂ ਉੱਤੇ ਉਨ੍ਹਾਂ ਦੇ ਹਮਲਿਆਂ ਦਾ ਹੌਲ਼ੀਹੌਲ਼ੀ ਕਿਵੇਂ ਮਾੜਾ ਅਸਰ ਪੈਣ ਲਗਿਆ ਸੀ। ਚਿੱਤ ਨੂੰ ਪਰੇਸ਼ਾਨ ਕਰ ਦੇਣ ਵਾਲੇ ਅਜਿਹੇ ਹਾਲਾਤ ਤੇ ਰਾਸ਼ਟਰੀ ਜ਼ਮੀਰ ਜਗਾਉਣ ਦੇ ਉਨ੍ਹਾਂ ਦੇ ਦਿ੍ਰੜ੍ਹ ਇਰਾਦੇ ਨੇ ਉਨ੍ਹਾਂ ਵਿੱਚ ਰਾਸ਼ਟਰਵਾਦੀ ਕਦਰਾਂਕੀਮਤਾਂ ਨਾਲ ਭਰਪੂਰ ਬਣਾ ਦਿੱਤਾ ਸੀ। ਡਾ. ਮੁਖਰਜੀ ਭਾਰਤ ਦੇ ਵਿਚਾਰ ਬਾਰੇ ਬੇਹੱਦ ਸਪਸ਼ਟ ਸਨ; ਇਸੇ ਲਈ ਉਨ੍ਹਾਂ ਨੇ ਸਾਰੇ ਮੰਚਾਂ ਉੱਤੇ ਆਪਣੀ ਜ਼ੋਰਦਾਰ ਆਵਾਜ਼ ਉਠਾਈ ਸੀ ਅਤੇ ਉਨ੍ਹਾਂ ਨੇ ਸਮਾਜਿਕ ਤਾਣਾਬਾਣਾ ਮਜ਼ਬੂਤ ਕਰਦਿਆਂ ਆਮ ਜਨਤਾ ਵਿੱਚ ਦੇਸ਼ਭਗਤੀ ਦੀ ਭਾਵਨਾ ਭਰੀ ਸੀ।
26 ਸਾਲਾਂ ਦੀ ਉਮਰ ’ਚ ਉਨ੍ਹਾਂ ਯੂਨੀਵਰਸਿਟੀਜ਼ ਆਵ੍  ਬਿ੍ਰਟਿਸ਼ ਐਂਪਾਇਰ ਕਾਨਫ਼ਰੰਸ ’ਚ ਕਲਕੱਤਾ ਯੂਨੀਵਰਸਿਟੀ ਦੀ ਨੁਮਾਇੰਦਗੀ ਕੀਤੀ ਸੀ। ਬਾਅਦ ’ਚ 33 ਸਾਲ ਦੀ ਉਮਰੇ 1934 ’ਚ ਸ਼ਿਆਮਾ ਪ੍ਰਸਾਦ ਕਲਕੱਤਾ ਯੂਨੀਵਰਸਿਟੀ ਦੇ ਸਭ ਤੋਂ ਛੋਟੀ ਉਮਰ ਦੇ ਵਾਈਸਚਾਂਸਲਰ ਨਿਯੁਕਤ ਹੋਏ ਸਨ।  ਅਦਾਲਤ ਦੇ ਅਤੇ ਬੰਗਲੌਰ ਸਥਿਤ ਕੌਂਸਲ ਆਵ੍  ਇੰਡੀਅਨ ਇੰਸਟੀਟਿਊਟ ਆਵ੍ ਸਾਇੰਸ ਦੇ ਮੈਂਬਰ ਵਜੋਂ ਵੀ ਉਨ੍ਹਾਂ ਦੀ ਕਾਰਗੁਜ਼ਾਰੀ ਵਰਨਣਯੋਗ ਰਹੀ ਸੀ। ਉਨ੍ਹਾਂ ਦੇ ਨਿਵੇਕਲੇ ਤਰ੍ਹਾਂ ਦੇ ਪ੍ਰਸ਼ਾਸਨਾਂ ਨੇ ਅਜਿਹੇ ਵਧੀਆ ਮਾਹੌਲ ਦੀ ਉਸਾਰੀ ਕੀਤੀ ਸੀ ਕਿ ਗਿਆਨਪ੍ਰਾਪਤੀ ਦੇ ਚਾਹਵਾਨਾਂ ਨੂੰ ਹਰ ਪ੍ਰਸ਼ਨ ਦਾ ਉੱਤਰ ਮਿਲ ਜਾਂਦਾ ਸੀ।
ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਇਕਜੁੱਟ ਭਾਰਤ ਲਈ ਰਾਸ਼ਟਰਵਾਦ ਦੇ ਇੱਕ ਸਦਾਬਹਾਰ ਪ੍ਰਚਾਰਕ ਬਣੇ ਰਹੇ ਅਤੇ ਉਹ ਅੰਗਰੇਜ਼ਾਂ ਦੁਆਰਾ ਸੰਸਥਾਗਤ ਢਾਂਚਿਆਂ ਰਾਹੀਂ ਫਿਰਕੂ ਅਧਾਰ ਉੱਤੇ ਪਾਈਆਂ ਵੰਡੀਆਂ ਦਾ ਖ਼ਾਤਮਾ ਕਰਨ ਦੇ ਵੀ ਸਮਰਥਕ ਬਣੇ ਰਹੇ। ਉਹ 194142 ਦੌਰਾਨ ਬੰਗਾਲ ਦੇ ਪਹਿਲੇ ਮੰਤਰੀਮੰਡਲ ’ਚ ਵਿੱਤ ਮੰਤਰੀ ਸਨ।  1940 ’ਚ ਹਿੰਦੂ ਮਹਾ ਸਭਾ ਦੀ ਬੰਗਾਲ ਇਕਾਈ ਦੇ ਵਰਕਿੰਗ ਪ੍ਰਧਾਨ ਦੇ ਅਹੁਦੇ ਤੋਂ ਉਹ 1944 ’ਚ ਇਸੇ ਜਥੇਬੰਦੀ ਦੇ ਪ੍ਰਧਾਨ ਵੀ ਬਣੇ। ਉਨ੍ਹਾਂ ਸਹਿਣਸ਼ੀਲਤਾ ਤੇ ਫਿਰਕੂ ਸਤਿਕਾਰ ਦੀਆਂ ਹਿੰਦੂ ਕਦਰਾਂਕੀਮਤਾਂ ਉੱਤੇ ਜ਼ੋਰ ਦਿੱਤਾ। ਬਾਅਦ ’ਚ ਉਨ੍ਹਾਂ ਨੇ ਮੁਹੰਮਦ ਅਲੀ ਜਿੰਨਾਹ ਦੀ ਮੁਸਲਿਮ ਲੀਗ ਦੇ ਫਿਰਕੂ  ਤੇ ਵੱਖਵਾਦੀ ਏਜੰਡਾ ਦਾ ਵਿਰੋਧ ਕਰਨ ਦੀ ਲੋੜ ਮਹਿਸੂਸ ਕੀਤੀ।
ਡਾ. ਭੀਮ ਰਾਓ ਅੰਬੇਡਕਰ ਅਤੇ ਡਾ. ਐੱਸਪੀ ਮੁਖਰਜੀ ਦੀਆਂ ਗਤੀਵਿਧੀਆਂ ਤੋਂ ਨਿਰੰਤਰ ਮਿਲਣ ਵਾਲੀ ਸੇਧ ਨੇ ਸਾਡੇ ਵਿਚਾਰਾਂ ਦਾ ਮਾਰਗਦਰਸ਼ਨ ਕੀਤਾ ਹੈ ਅਤੇ ਆਜ਼ਾਦ ਰਾਸ਼ਟਰ ਦੀ ਏਕਤਾ ਤੇ ਪ੍ਰਭੂਸੱਤਾ ਦੀ ਰਾਖੀ ਲਈ ਸੁਭਾਵਕ ਚਿੰਤਾਵਾਂ ਦੂਰ ਕੀਤੀਆਂ ਹਨ। ਇਨ੍ਹਾਂ ਦੋਵੇਂ ਮਹਾਨ ਸ਼ਖਸੀਅਤਾਂ ਨੇ ਉਸ ਵੇਲੇ ਦੀ ਸਰਕਾਰ ਦੀਆਂ ਕੁਝ ਅਜਿਹੀਆਂ ਗ਼ਲਤ ਨੀਤੀਆਂ ਦਾ ਯੋਜਨਾਬੰਦੀ ਦੇ ਪੜਾਅ ਉੱਤੇ ਹੀ ਵਿਰੋਧ ਕੀਤਾ; ਜੋ ਆਜ਼ਾਦ ਭਾਰਤ ਦੀਆਂ ਰਾਸ਼ਟਰਵਾਦੀ ਕੋਸ਼ਿਸ਼ਾਂ ਦੇ ਰਾਹ ’ਚ ਅੜਿੱਕਾ ਬਣ ਸਕਦੀਆਂ ਸਨ। ਰਾਸ਼ਟਰੀ ਅਖੰਡਤਾ ਦੇ ਮੁੱਦਿਆਂ ਉੱਤੇ ਮੱਤਭੇਦਾਂ ਦੇ ਚਲਦਿਆਂ ਗ਼ੈਰਕਾਂਗਰਸੀ ਕੈਬਨਿਟ ਸਹਿਯੋਗੀ ਨੇ ਨਹਿਰੂ ਕੈਬਨਿਟ ਤੋਂ ਅਸਤੀਫ਼ਾ ਦੇ ਦਿੱਤਾ ਸੀ ਅਤੇ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਨੇ ਨਹਿਰੂਲਿਆਕਤ ਸੰਧੀ ਤੋਂ ਐਨ ਪਹਿਲਾਂ 1950 ’ਚ ਕੈਬਨਿਟ ਛੱਡਣ ਦੀ ਸ਼ੁਰੂਆਤ ਕੀਤੀ ਸੀ। ਉਹ ਤਹਿ ਦਿਲੋਂ ਸ਼ਰਨਾਰਥੀਆਂ ਦੀ ਭਲਾਈ ਲਈ ਸਮਰਪਿਤ ਹੋ ਗਏ ਅਤੇ ਉਨ੍ਹਾਂ ਸ਼ਰਨਾਰਥੀਆਂ ਤੱਕ ਰਾਹਤ ਪਹੁੰਚਾਉਣ ਤੇ ਉਨ੍ਹਾਂ ਦੇ ਮੁੜਵਸੇਬੇ ਲਈ ਕਈ ਵਿਆਪਕ ਦੌਰੇ ਕੀਤੇ।
ਬਾਅਦ ’ਚ ਉਨ੍ਹਾਂ 21 ਅਕਤੂਬਰ, 1951 ਨੂੰ ਭਾਰਤੀ ਜਨ ਸੰਘ ਦੀ ਸਥਾਪਨਾ ਕੀਤੀ ਤੇ ਉਸੇ ਤੋਂ ਅਜੋਕੀ ਭਾਰਤੀ ਜਨਤਾ ਪਾਰਟੀ ਬਣੀ; ਜੋ ਵਿਸ਼ਵ ਦੀ ਸਭ ਤੋਂ ਵੱਡੀ ਸਿਆਸੀ ਪਾਰਟੀ ਵੀ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ‘ਨਾਗਰਿਕਤਾ ਸੋਧ ਕਾਨੂੰਨ 2019’; ਅਫ਼ਗ਼ਾਨਿਸਤਾਨ, ਬੰਗਲਾਦੇਸ਼ ਤੇ ਪਾਕਿਸਤਾਨ ਜਿਹੇ ਗੁਆਂਢੀ ਦੇਸ਼ਾਂ ’ਚ ਧਾਰਮਿਕ ਅਧਾਰ ਉੱਤੇ ਜ਼ੁਲਮ ਝੱਲਦੇ ਰਹੇ ਹਿੰਦੂਆਂ, ਸਿੱਖਾਂ, ਬੋਧੀਆਂ, ਜੈਨੀਆਂ, ਪਾਰਸੀਆਂ ਤੇ ਈਸਾਈਆਂ ਸਮੇਤ ਗ਼ੈਰਕਾਨੂੰਨੀ ਪ੍ਰਵਾਸੀਆਂ ਦੇ ਅਧਿਕਾਰਾਂ ਦੀ ਰਾਖੀ ਤੇ ਉਨ੍ਹਾਂ ਨੂੰ ਰਾਹਤ ਵਜੋਂ ਸਾਹਮਣੇ ਆਇਆ।
ਜੰਮੂ ਤੇ ਕਸ਼ਮੀਰ ਬਾਰੇ ਦੋਵੇਂ ਆਗੂਆਂ ਦੇ ਬੇਹੱਦ ਸਪਸ਼ਟ ਤੇ ਤਰਕਪੂਰਨ ਵਿਚਾਰਾਂ ਨੇ ਭਾਰਤ ਦੀ ਪ੍ਰਭੂਸੱਤਾ ਲਈ ਕਦੇ ਵੀ ਸਮਝੌਤਾ ਨਾ ਕਰਨ ਦੇ ਸਟੈਂਡ ਦੀ ਵਕਾਲਤ ਕੀਤੀ। 195152 ਦੀਆਂ ਪਹਿਲੀਆਂ ਆਮ ਚੋਣਾਂ ਦੌਰਾਨ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦੀ ਅਗਵਾਈ ਹੇਠ ਸਿਆਸੀ ਪਾਰਟੀ ਪ੍ਰਜਾ ਪਰਿਸ਼ਦ ਤੇ ਜਨ ਸੰਘ ਨੇ ਬਿਲਕੁਲ ਡਾ. ਬੀ.ਆਰ. ਅੰਬੇਡਕਰ ਜਿਹਾ ਸਟੈਂਡ ਅਪਣਾਇਆ ਸੀ ਤੇ ਆਖਿਆ ਸੀ ਕਿ ਭਾਰਤੀ ਸੰਵਿਧਾਨ ਦੀ ਧਾਰਾ 370 ਦਾ ਖ਼ਾਤਮਾ ਕਰ ਕੇ ਰਾਜ ਨੂੰ ਪੂਰੀ ਤਰ੍ਹਾਂਭਾਰਤੀ ਸੰਵਿਧਾਨ ਅਧੀਨ ਲਿਆਂਦਾ ਜਾਵੇ। ਇਹ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਅਤੇ ਮਾਸਟਰ ਤਾਰਾ ਸਿੰਘ ਦੇ ਸੰਘਰਸ਼ ਦਾ ਹੀ ਨਤੀਜਾ ਸੀ ਕਿ ਅੱਧਾ ਪੰਜਾਬ ਤੇ ਬੰਗਾਲ ਭਾਰਤ ਦਾ ਅਟੁੱਟ ਅੰਗ ਬਣੇ ਰਹੇ।
ਡਾ. ਮੁਖਰਜੀ ਹਕੀਕੀ ਤੌਰ ’ਤੇ (ਵਰਚੁਅਲੀ) ਰਾਸ਼ਟਰੀ ਅਖੰਡਤਾ ਕਾਰਨ ਸ਼ਹੀਦ ਹੋਏ ਸਨ। ਉਨ੍ਹਾਂ ਦੇ ਨਾਅਰੇ ‘ਏਕ ਦੇਸ਼ ਮੇਂ ਦੋ ਵਿਧਾਨ, ਦੋ ਨਿਸ਼ਾਨ, ਦੋ ਪ੍ਰਧਾਨ ਨਹੀਂ ਚਲੇਗਾ’ ਨੇ ਕਰੋੜਾਂ ਰਾਸ਼ਟਰਵਾਦੀਆਂ ਦੇ ਦਿਲਾਂ, ਮਨਾਂ ਤੇ ਆਤਮਾਵਾਂ ਉੱਤੇ ਅਮਿੱਟ ਛਾਪ ਛੱਡੀ। ਉਨ੍ਹਾਂ ਦੀ ਦੇਸ਼ਭਗਤੀ ਦੀ ਦੂਰਦਿ੍ਰਸ਼ਟੀ ਰਾਸ਼ਟਰ ਦੀ ਸਮੁੱਚੀ ਇਤਿਹਾਸਕ ਯਾਤਰਾ ਦੌਰਾਨ ਰਾਸ਼ਟਰਵਤੀ ਜ਼ਮੀਰ ਜਗਾਉਂਦੀ ਰਹੀ ਤੇ ਉਸੇ ਸਦਕਾ ਮੋਦੀ ਸਰਕਾਰ ਨੇ ਆਖਰ 5 ਅਗਸਤ, 2019 ਨੂੰ ਜੰਮੂ ਤੇ ਕਸ਼ਮੀਰ ਦਾ ਵਿਸ਼ੇਸ਼ ਦਰਜਾ ਖਤਮ ਕਰ ਦਿੱਤਾ।
ਡਾ. ਐੱਸਪੀ ਮੁਖਰਜੀ ਦਾ ਮਹਾਬੋਧੀ ਸੁਸਾਇਟੀ ਨਾਲ ਜੁੜਨਾ ਵੀ ਵਰਨਣਯੋਗ ਸੀ। ਇਸ ਸੁਸਾਇਟੀ ਦੇ ਪ੍ਰਧਾਨ ਵਜੋਂ ਉਨ੍ਹਾਂ ਭਾਰਤ ਦੇ ਹੋਰ ਦੇਸ਼ਾਂ ਨਾਲ ਸੱਭਿਆਚਾਰਕ ਸਬੰਧ ਹੋਰ ਮਜ਼ਬੂਤ ਕਰਨ ਵਿੱਚ ਚੋਖਾ ਯੋਗਦਾਨ ਪਾਇਆ। ਸਾਲ 1949 ’ਚ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਬੋਧੀ ਕਲਾਕਿ੍ਰਤੀਆਂ ਤੇ ਹੋਰ ਪ੍ਰਾਚੀਨ ਵਸਤਾਂ ਇੰਗਲੈਂਡ ਤੋਂ ਲਿਆ ਕੇ ਉਨ੍ਹਾਂ ਨੂੰ ਸੌਂਪੀਆਂ ਸਨ। ਬਾਅਦ ’ਚ ਡਾ. ਮੁਖਰਜੀ ਬਰਮਾ, ਵੀਅਤਨਾਮ, ਸ੍ਰੀ ਲੰਕਾ ਤੇ ਕੰਬੋਡੀਆ ਅਤੇ ਦੱਖਣਪੂਰਬ ਦੇ ਹੋਰ ਏਸ਼ਿਆਈ ਦੇਸ਼ਾਂ ਵਿੱਚ ਸੱਭਿਆਚਾਰਕ ਸਫ਼ੀਰ ਵਜੋਂ ਬੋਧੀ ਕਦਰਾਂਕੀਮਤਾਂ ਦੇ ਅਧਾਰ ਉੱਤੇ ਸੱਭਿਆਚਾਰਕ ਸਬੰਧ ਮਜ਼ਬੂਤ ਕਰਨ ਲਈ ਗਏ ਸਨ। ਡਾ. ਅੰਬੇਡਕਰ ਵੀ ਭੰਡਾਰਾ ਉਪਚੋਣ ਹਾਰਨ ਤੋਂ ਬਾਅਦ ਬਰਮਾ ਗਏ ਸਨ ਅਤੇ ਉਨ੍ਹਾਂ 1954 ’ਚ ਵੇਸਾਕ ਦਿਵਸ ਦੇ ਜਸ਼ਨ ਵੇਖੇ ਸਨ। ਇਸ ਤੋਂ ਉਨ੍ਹਾਂ ਦੇ ਦੱਖਣੀ ਏਸ਼ਿਆਈ ਦੇਸ਼ਾਂ ਨਾਲ ਸਬੰਧ ਮਜ਼ਬੂਤ ਕਰਨ ਦੇ ਰੁਝਾਨ ਦੀ ਜਾਣਕਾਰੀ ਮਿਲਦੀ ਹੈ।
ਮੋਦੀ ਸਰਕਾਰ ਲਈ ਨਵਭਾਰਤ ਦੇ ਨਿਰਮਾਣ ਵਾਸਤੇ ਡਾ. ਮੁਖਰਜੀ ਦੀ ਦੂਰਦਿ੍ਰਸ਼ਟੀ ਗਿਆਨ ਦੀ ਇੱਕ ਸੁਪਰਪਾਵਰ ਤੇ 21ਵੀਂ ਸਦੀ ਦੇ ਵਿਸ਼ਵ ਆਗੂ ਵਜੋਂ ਇੱਕ ਮਾਰਗਦਰਸ਼ਕ ਚਾਨਣਮੁਨਾਰੇ ਦਾ ਕੰਮ ਕਰਦੀ ਹੈ। ਨਵੇਂ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਤੇ ਕਸ਼ਮੀਰ ਅਤੇ ਲੱਦਾਖ ਵਿਕਾਸ ਦੇ ਰਾਹ ਉੱਤੇ ਪ੍ਰਫੁੱਲਤ ਹੋ ਰਹੇ ਹਨ। ਇਸ ਖੇਤਰ ਵਿੱਚ ਆਮ ਲੋਕਾਂ ਦਾ ਜੀਵਨ ਅਸਾਨ ਬਣਾਉਣ ਵਾਸਤੇ ਕੇਂਦਰ ਸਰਕਾਰ ਦੇ ਕਾਨੂੰਨ ਪੂਰੀ ਮਦਦ ਕਰ ਰਹੇ ਹਨ। ਹੁਣ ਤੱਕ ਵਾਂਝਾ ਰਿਹਾ ਸਮਾਜ ਦਾ ਵਰਗ ਸਰਕਾਰ ਦੀ ਮੁੱਖਧਾਰਾ ਦੀ ਵਿਕਾਸ ਯੋਜਨਾ ਵਿੱਚ ਆ ਗਿਆ ਹੈ। ਜੰਮੂਕਸ਼ਮੀਰ ਦੇ ਸਾਰੇ ਸਿਆਸੀ ਆਗੂਆਂ ਨਾਲ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਹਾਲੀਆ ਬੈਠਕ ਨੇ ਇਸ ਖੇਤਰ ਦੀਆਂ ਵਿਕਾਸ ਨਾਲ ਸਬੰਧਿਤ ਸੰਭਾਵਨਾਵਾਂ ਨੂੰ ਇੱਕ ਹੋਰ ਨਵਾਂ ਹੁਲਾਰਾ ਦਿੱਤਾ ਹੈ। ਮੋਦੀ ਸਰਕਾਰ ਦੀ ਸੱਤ ਸਾਲ ਲੰਬੀ ਯਾਤਰਾ ਦਾ ਅਧਾਰ ਸ਼ਿਆਮਾ ਪ੍ਰਸਾਦ ਮੁਖਰਜੀ ਦੇ ਆਦਰਸ਼ ਹਨ, ਜੋ ‘ਸਬਕਾ ਸਾਥ ਸਬਕਾ ਵਿਸ਼ਵਾਸ ਸਬਕਾ ਵਿਸ਼ਵਾਸ’ ਦੀ ਦੂਰਦਿ੍ਰਸ਼ਟੀ ਨੂੰ ਪ੍ਰਣਾਏ ਹੋਏ ਹਨ।
ਹੁਣ ਰਾਸ਼ਟਰ ਜਦੋਂ ਭਾਰਤੀ ਰਾਸ਼ਟਰਵਾਦ ਦੇ ਮਾਰਗਦਰਸ਼ਕ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਨੂੰ ਉਨ੍ਹਾਂ ਦੀ ਜਨਮ ਵਰ੍ਹੇਗੰਢ ਮੌਕੇ ਸ਼ਰਧਾਂਜਲੀ ਭੇਟ ਕਰ ਰਿਹਾ ਹੈ, ਆਓ ਇਸ ਸ਼ਾਨਦਾਰ ਤੇ ਮਜ਼ਬੂਤ ਰਾਸ਼ਟਰ ਨਾਲ ਸਬੰਧਿਤ ਉਨ੍ਹਾਂ ਦੇ ਸ਼ਾਨਦਾਰ ਵਿਚਾਰਾਂ ਤੇ ਸੂਝਬੂਝ ਨੂੰ ਯਾਦ ਕਰੀਏ।
ਅਰਜੁਨ ਰਾਮ ਮੇਘਵਾਲ
ਕੇਂਦਰੀ ਰਾਜ ਮੰਤਰੀ ਸੰਸਦੀ ਮਾਮਲੇ, ਭਾਰੀ ਉਦਯੋਗ ਤੇ ਜਨਤਕ ਉੱਦਮ ਅਤੇ ਰਾਜਸਥਾਨ ਦੇ ਬੀਕਾਨੇਰ ਹਲਕੇ ਤੋਂ ਸਾਂਸਦ