ਰਜਿ: ਨੰ: PB/JL-124/2018-20
RNI Regd No. 23/1979

ਆਤਮ-ਚਿੰਤਨ ਦੇ ਜ਼ਰੀਏ ਪ੍ਰਸੰਨਤਾ ਪ੍ਰਾਪਤ ਕਰਨਾ

BY admin / July 27, 2021
20 ਮਾਰਚ ਨੂੰ ਵਿਸ਼ਵ ਭਰ ਵਿੱਚ ਅੰਤਰਰਾਸ਼ਟਰੀ ਪ੍ਰਸੰਨਤਾ ਦਿਵਸ ਮਨਾਇਆ ਗਿਆ। ਪਿਛਲੇ ਸਾਲ ਇਸ ਦਿਨ, ਦੁਨੀਆ ਭਰ ਵਿੱਚ ਮਨੁੱਖਤਾ ਅਸਮੰਜਸ ਵਿੱਚ ਸੀ ਕਿਉਂਕਿ ਸਿਰ ’ਤੇ ਕੋਵਿਡ -19 ਮਹਾਮਾਰੀ ਮੰਡਰਾ ਰਹੀ ਸੀ। ਇਸ ਸਦੀ ਦੀ ਸਭ ਤੋਂ ਵੱਡੀ ਮਹਾਮਾਰੀ, ਜਿਸ ਦੇ ਦੁਖਦ ਅਨੁਭਵ ਨੇ ਮਨੁੱਖੀ ਵਿਵੇਕ ਨੂੰ ਹਿਲਾ ਕੇ ਰੱਖ ਦਿੱਤਾ, ਆਪਣੀ ਸਿਖਰ ਉੱਤੇ ਪਹੁੰਚ ਕੇ ਹੁਣ ਘਟਦੀ ਜਾ ਰਹੀ ਹੈ। ਇਸ ਸਮੇਂ, ਜਦੋਂ ਕਿ ਮਾਨਵਤਾ ਇਸ ਵਿਸਵਵਿਆਪੀ ਸੰਕਟ ਦਾ ਮਿਲ-ਜੁਲ ਕੇ ਸਾਹਮਣਾ ਕਰ ਰਹੀ ਹੈ, ਇਸ ਸਾਲ ਦਾ ’ਅੰਤਰਰਾਸ਼ਟਰੀ ਪ੍ਰਸੰਨਤਾ ਦਿਵਸ’ ਖੁਦ ਨੂੰ ਅਤੇ ਇੱਕ ਦੂਸਰੇ ਨੂੰ ਸੰਭਾਲਣ ਅਤੇ ਪ੍ਰੋਤਸਾਹਿਤ ਕਰਨ ਲਈ ਸਕਾਰਾਤਮਕ ਤਰੀਕਿਆਂ ਦਾ ਪਤਾ ਲਗਾਉਣ ਦਾ ਇੱਕ ਉਪਯੁਕਤ ਮੌਕਾ ਹੈ। ਇਸ ਸਾਲ ਇਸ ਦਿਵਸ ਦੀ ਥੀਮ  ‘ਸਾਂਤ ਰਹੋ। ਸਮਝਦਾਰ ਰਹੋ। ਦਿਆਲੂ ਬਣੋ’, ਸਾਨੂੰ ਸਾਰਿਆਂ ਨੂੰ ਉਚਿਤ ਢੰਗ ਨਾਲ ਪ੍ਰਸੰਨਤਾ ਪ੍ਰਾਪਤ ਕਰਨ ਦੇ ਤਰੀਕੇ ਸਿੱਖਣ, ਸਿੱਖ ਕੇ ਭੁੱਲਣ ਅਤੇ ਫਿਰ ਤੋਂ ਸਿੱਖਣ ਦੇ ਮਹੱਤਵ ਨੂੰ ਦਰਸਾਉਂਦੀ ਹੈ। ਵਿਸਵ, ਇਸ ਸਮੇਂ ਲਾਮਿਸਾਲ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ, ਜਿਵੇਂ ਕਿ ਮਹਾਮਾਰੀ, ਜਲਵਾਯੂ ਪਰਿਵਰਤਨ, ਗਲੋਬਲ ਵਾਰਮਿੰਗ, ਆਤੰਕਵਾਦ ਅਤੇ ਹੁਣ ਮਨੁੱਖਤਾ ਦੀ ਤੰਦਰੁਸਤੀ ਦੀ ਚੁਣੌਤੀ। ਇਸ ਚੁਣੌਤੀ ਦਾ ਮਹੱਤਵ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਹੈ, ਜੋ ਕਿ ਬਾਕੀ ਸਾਰੀਆਂ ਚੁਣੌਤੀਆਂ ਨਾਲੋਂ ਅਹਿਮ ਹੈ। ਸਥਾਨਕ ਤੋਂ ਲੈ ਕੇ ਰਾਸ਼ਟਰੀ ਅਤੇ ਅੰਤਰਰਾਸਟਰੀ ਪਲੈਟਫਾਰਮ ’ਤੇ ਚਲ ਰਹੀਆਂ ਸਹਿਯੋਗੀ ਯੋਜਨਾਵਾਂ ਦਾ ਇਹ ਅਹਿਮ ਹਿੱਸਾ ਹੈ। ਸਮਾਵੇਸ਼ੀ, ਸੰਤੁਲਿਤ ਅਤੇ ਨਿਆਂਸੰਗਤ ਦਿ੍ਰਸ਼ਟੀਕੋਣ ਵਾਲੇ ਆਰਥਿਕ ਵਿਕਾਸ ਦੀ ਜ਼ਰੂਰਤ ਮਹਿਸੂਸ ਕੀਤੀ ਜਾ ਰਹੀ ਹੈ  ਜਿਸ ਨਾਲ ਟਿਕਾਊ ਵਿਕਾਸ ਹੋ ਸਕੇ ਤੇ ਗਰੀਬੀ ਦਾ ਖਾਤਮੇ ਹੋਵੇ,  ਲੋਕਾਂ ਦੀ ਖੁਸ਼ਹਾਲੀ ਅਤੇ ਤੰਦਰੁਸਤੀ ਵਿੱਚ ਵਾਧਾ ਹੋਵੇ। ਵਿਸ਼ਵ ਭਰ ਦੇ ਲੋਕਾਂ ਦੇ ਜੀਵਨ ਵਿੱਚ ਖੁਸ਼ੀ ਅਤੇ ਤੰਦਰੁਸਤੀ ਦੇ  ਯੂਨੀਵਰਸਲ ਟੀਚਿਆਂ ਅਤੇ ਆਕਾਂਖਿਆਵਾਂ ਦੀ ਪ੍ਰਾਸੰਗਿਕਤਾ ਨੂੰ ਪਹਿਚਾਣਦੇ ਹੋਏ ਅਤੇ ਪਬਲਿਕ ਪਾਲਿਸੀ ਦੇ ਉਦੇਸ਼ਾਂ ਵਿੱਚ ਉਨ੍ਹਾਂ ਦੀ ਮਾਨਤਾ ਨੂੰ ਮਹੱਤਵ ਦਿੰਦੇ ਹੋਏ ਸੰਯੁਕਤ ਰਾਸਟਰ ਦੀ ਮਹਾਸਭਾ ਨੇ ਆਪਣੇ 66ਵੇਂ ਸੈਸਨ ਦੇ ਦੌਰਾਨ, 12 ਜੁਲਾਈ 2012 ਨੂੰ 66/281ਵੇਂ ਪ੍ਰਸਤਾਵ ਦੇ ਜ਼ਰੀਏ 20 ਮਾਰਚ ਨੂੰ ਅੰਤਰਰਾਸਟਰੀ ਪ੍ਰਸੰਨਤਾ ਦਿਵਸ ਵਜੋਂ ਐਲਾਨਿਆ। ਪਹਿਲਾ ਅੰਤਰਰਾਸਟਰੀ ਪ੍ਰਸੰਨਤਾ ਦਿਵਸ  20 ਮਾਰਚ 2013 ਨੂੰ ਆਯੋਜਿਤ ਕੀਤਾ ਗਿਆ ਸੀ। ਸੰਯੁਕਤ ਰਾਸ਼ਟਰ ਦੇ ਹੈਪੀਨੈੱਸ ਇੰਡੈਕਸ ਵਿੱਚ ਉਦਾਰਤਾ, ਭਿ੍ਰਸਟਾਚਾਰ ਦੀਆਂ ਧਾਰਨਾਵਾਂ, ਪ੍ਰਤੀ ਵਿਅਕਤੀ ਜੀਡੀਪੀ, ਸਮਾਜਿਕ ਸਹਾਇਤਾ, ਜਨਮ ਵੇਲੇ ਸਿਹਤਮੰਦ ਜੀਵਨ ਦਾ ਅਨੁਮਾਨ, ਜੀਵਨ ਵਿੱਚ ਵਿਕਲਪ ਚੁਣਨ ਦੀ ਆਜਾਦੀ ਵਰਗੇ ਸੰਕੇਤਕਾਂ ਦੇ ਅਧਾਰ ’ਤੇ ਦੇਸ਼ਾਂ ਨੂੰ ਸ਼੍ਰੇਣੀਬੱਧ ਕੀਤਾ ਜਾਂਦਾ ਹੈ। ਕਦਰਾਂ ਕੀਮਤਾਂ ਅਤੇ ਸੱਭਿਆਚਾਰ ਦੇ ਇੰਨੇ ਵੱਡੇ ਭੰਡਾਰ, ਜੋ ਆਤਮ-ਚਿੰਤਨ ਦੇ ਮਾਧਿਅਮ ਨਾਲ ਸਾਰੇ ਪ੍ਰਾਣੀਆਂ ਦੇ ਆਨੰਦ ਅਤੇ ਤੰਦਰੁਸਤੀ ਵਿੱਚ ਵਾਧਾ ਕਰਦੇ ਹਨ, ਹੋਣ ਦੇ ਬਾਵਜੂਦ  ਭਾਰਤ ਦੇ ਪ੍ਰਦਰਸਨ ਬਾਰੇ ਸਾਨੂੰ ਸਾਰਿਆਂ ਨੂੰ ਸਰੋਕਾਰ ਰੱਖਣਾ ਚਾਹੀਦਾ ਹੈ। ਜ਼ਰੂਰਤ ਹੈ ਕਿ ਇਹ ਅਵੱਸਥਾ ਸਾਡੀ ਸਮਾਜਿਕ ਅਤੇ ਗਲੋਬਲ ਬਿਹਤਰੀ ਦੇ ਲਈ ਸਾਡੇ ਵਿਚਾਰਾਂ ਅਤੇ ਕਾਰਜਾਂ ਵਿੱਚ ਇੱਕ ਸੰਜੀਦਾ ਤਾਲਮੇਲ ਸਥਾਪਿਤ ਕਰੇ। ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਉੱਪਰ ਤੋਂ ਨੀਚੇ ਜਾਣ ਵਾਲੇ ਤਰੀਕੇ ਨਾਲ ਗਲੋਬਲ ਬਿਹਤਰੀ ਹਾਸਲ ਨਹੀਂ ਕੀਤੀ ਜਾ ਸਕਦੀ, ਬਲਕਿ ਨੀਚੇ ਤੋਂ ਉੱਪਰ ਜਾਣ ਵਾਲੇ ਤਰੀਕੇ ਨਾਲ ਅਜਿਹਾ ਕਰਨਾ ਸੰਭਵ ਹੈ। ਇਹ ਸਭ ਵਿਅਕਤੀ ਦੇ ਅੰਤਹਕਰਨ ਵਿੱਚ ਹੋਣਾ ਚਾਹੀਦਾ ਹੈ। ਆਨੰਦ ਦਾ ਵਿਅਕਤੀਗਤ ਅਹਿਸਾਸ ਇੱਕ ਬਿਹਤਰ ਵਿਅਕਤੀ ਦਾ ਨਿਰਮਾਣ ਕਰੇਗਾ, ਜਿਸਦੇ ਕਿ ਚਰਿੱਤਰ ਵਿੱਚ ਹੀ ਸੁੰਦਰਤਾ ਹੋਵੇਗੀ ਅਤੇ ਜਿਸ ਨਾਲ ਇੱਕ ਖੁਸਹਾਲ ਪਰਿਵਾਰ, ਇੱਕ ਖੁਸਹਾਲ ਸਮਾਜ ਬਣੇਗਾ ਅਤੇ  ਅਸਮਾਨਤਾਵਾਂ ਨੂੰ ਘਟਾ ਕੇ, ਹਰੇਕ ਦੀ ਭਲਾਈ ਨੂੰ ਸੁਨਿਸ਼ਚਿਤ ਕਰਕੇ ਇੱਕ ਨਿਆਂ- ਪਿ੍ਰਯ ਦੁਨੀਆ ਬਣਾਉਣ ਲਈ ਜਿਸਦੀ ਖੁਸਬੂ ਰਾਸਟਰੀ ਸੀਮਾਵਾਂ ਨੂੰ ਪਾਰ ਕਰ ਜਾਵੇਗੀ। ਭਾਰਤੀ ਮਹਾਂਕਾਵਿ ਅਤੇ ਪੁਰਾਣਾਂ ਵਿੱਚ ਆਨੰਦ ਦੇ ਸੰਦਰਭ ਵਿੱਚ ਕਈ ਸਿੱਖਿਆਵਾਂ ਮਿਲਦੀਆਂ ਹਨ।  ਭਾਗਵਤ ਗੀਤਾ ਦੇ 18ਵੇਂ ਅਧਿਆਇ ਦੇ 36ਵੇਂ ਸਲੋਕ ਵਿੱਚ ਕਿਹਾ ਗਿਆ ਹੈ: “ਸੁਖੰ ਤਵਿਦਾਨੀਂ ਤਿ੍ਰਵਿਧੰ ਸ਼ਿ੍ਰਣੁ ਮੇ ਭਰਤਸ਼ਰਭ। ਅਭਯਾਸਾਦ੍ਰਮਤੇ ਯਤ੍ਰ ਦੁ:ਖਾਂਤੰ ਚ ਨਿਗੱਛਤਿ।।” (“     ।     ।।”) ਇਸ ਦਾ ਅਰਥ ਹੈ, “ਜੇਕਰ ਮਨ ਖੁਸ਼ ਹੈ ਤਾਂ ਪੂਰੀ ਦੁਨੀਆ ਖੁਸ਼ ਜਾਪਦੀ ਹੈ। ਇਸ ਲਈ ਜੇਕਰ ਖੁਸ਼ੀ ਚਾਹੁੰਦੇ ਹੋ ਤਾਂ ਪਹਿਲਾਂ ਆਂਤਰਿਕ ਖੁਸ਼ੀ ਪ੍ਰਾਪਤ ਕਰਨ ਦਾ ਪ੍ਰਯਤਨ ਕਰੋ।” ਪ੍ਰਸੰਨਤਾ, ਵਿਅਕਤੀਗਤ ਪੱਧਰ ‘ਤੇ ਆਤਮ-ਚਿੰਤਨ ਦੀ ਇੱਕ ਵਿਸ਼ੁੱਧ ਆਂਤਰਿਕ ਅਤੇ ਅਮੂਰਤ ਭਾਵਨਾ ਹੈ ਲੇਕਿਨ ਇਸ ਦੀ ਅਨੁਭੂਤੀ ਦੀਆਂ ਤਰੰਗਾਂ ਸਮੂਹਿਕ ਰੂਪ ਵਿੱਚ ਸਰਬੱਤ ਦੇ ਭਲੇ ਵਾਲੇ ਮਾਹੌਲ ਦਾ ਨਿਰਮਾਣ ਕਰਦੀਆਂ ਹਨ। ਸਾਡੀ ਰੋਜਮੱਰਾ ਦੀ ਜੰਿਦਗੀ ਵਿੱਚ ਅਸੀਂ ਜੋ ਕੁਝ ਵੀ ਚੰਗਾ ਕਰਦੇ ਹਾਂ, ਉਹ ਖੁਸ਼ੀ ਦਾ ਸ੍ਰੋਤ ਬਣ ਜਾਂਦਾ ਹੈ। ਇਹ ਵਿਗਿਆਨਕ ਤੌਰ ‘ਤੇ ਸਾਬਤ ਹੋ ਚੁੱਕਾ ਹੈ ਕਿ ਸਕਾਰਾਤਮਕ ਕਨੈਕਸ਼ਨਾਂ ਅਤੇ ਅਨੁਭਵਾਂ ਦੇ ਜਰੀਏ ਖੁਸ਼ੀ ਪ੍ਰਾਪਤ  ਕੀਤੀ ਜਾ ਸਕਦੀ ਹੈ। ਇਹ ਕਨੈਕਸਨ ਅਤੇ ਅਨੁਭਵ ਮਨੁੱਖ ਦੇ ਦਿਮਾਗ ਵਿਚ ਰਸਾਇਣਕ ਪ੍ਰਤੀਕਿ੍ਰਆ ਪੈਦਾ ਕਰਦੇ ਹਨ। ਡੋਪਾਮਾਈਨ- ਜਿਸ ਨੂੰ ਪੁਰਸਕਾਰ ਰਸਾਇਣ ਕਿਹਾ ਜਾਂਦਾ ਹੈ, ਆਕਸੀਟੋਸਿਨ- ਪਿਆਰ ਦਾ ਹਾਰਮੋਨ ਆਦਿ ਪ੍ਰਸੰਨਤਾ ਦੀ ਭਾਵਨਾ ਦੇ ਦੂਤ ਕਹੇ ਜਾ ਸਕਦੇ ਹਨ। ਖੁਸੀ ਕੋਈ ਵਿਸ਼ੇਸ਼ ਇਕਾਈ ਨਹੀਂ; ਇਹ ਵੱਖ-ਵੱਖ ਘਟਨਾਵਾਂ, ਕਿਰਿਆਵਾਂ ਅਤੇ ਨਤੀਜਿਆਂ ਦੀ ਸਿਖਰ ਹੈ। ਸਰਕਾਰਾਂ, ਐੱਨਜੀਓਜ਼, ਉਦਯੋਗ, ਸਮਾਜਿਕ ਸੰਗਠਨ ਅਤੇ ਪ੍ਰਬੰਧਕੀ ਮਸੀਨਰੀ ਸਿੱਧੇ ਜਾਂ ਅਸਿੱਧੇ ਤੌਰ ‘ਤੇ ਵਿਅਕਤੀਆਂ ਅਤੇ ਉਨ੍ਹਾਂ ਦੀ ਸਮੂਹਿਕ ਖੁਸ਼ੀ ਨੂੰ ਪ੍ਰਭਾਵਿਤ ਕਰਨ ਵਾਲੀਆਂ ਭਾਵਨਾਵਾਂ ਨੂੰ ਛੂੰਹਦੀਆਂ ਹਨ। ਨਾਗਰਿਕਾਂ ਦੇ ਜੀਵਨ ਨੂੰ ਅਸਾਨ ਬਣਾਉਣ, ਦੱਬੇ-ਕੁਚਲੇ ਲੋਕਾਂ ਦੇ ਉੱਥਾਨ, ਬਿਹਤਰ ਬੁਨਿਆਦੀ ਢਾਂਚੇ,  ਰੋਜਗਾਰ ਦੇ ਮੌਕਿਆਂ ਵਿੱਚ ਵਾਧੇ ਦੇ ਲਈ ਸਰਕਾਰ ਵੱਲੋਂ ਕੀਤੇ ਗਏ ਉਪਰਾਲਿਆਂ ਨਾਲ ਨਾਗਰਿਕਾਂ ਦੀ ਖੁਸ਼ਹਾਲੀ ਵਿੱਚ ਪ੍ਰਤੱਖ ਸੁਧਾਰ ਹੁੰਦਾ ਹੈ। ਦੂਸਰੀ ਤਰਫ ਫਿਟ ਇੰਡੀਆ ਮੁਹਿੰਮ, ਖੇਲੋ ਇੰਡੀਆ, ਪ੍ਰਧਾਨ ਮੰਤਰੀ ਦੀ ਪਰੀਕਸਾ ਪਰ ਚਰਚਾ ਆਦਿ, ਨਾਗਰਿਕਾਂ ਲਈ ਤਣਾਅ ਘਟਾਉਣ ਅਤੇ ਉਨ੍ਹਾਂ ਦੇ ਸਵੱਸਥ ਜੀਵਨ ਲਈ ਜਾਗਰੂਕਤਾ ਦਾ  ਉਪਾਅ ਬਣਦੇ ਹਨ।  ਵਿੱਦਿਅਕ ਸੰਸਥਾਵਾਂ ਮਨੋਵਿਗਿਆਨ, ਤੰਤਿ੍ਰਕਾ ਵਿਗਿਆਨ, ਪ੍ਰਬੰਧਨ, ਵਿੱਦਿਅਕ ਟੈਕਨੋਲੋਜੀ, ਸਿਗਨਲ ਪ੍ਰੋਸੈੱਸਿੰਗ ਨਾਲ ਸਬੰਧਿਤ ਵਿਸ਼ਿਆਂ ਨੂੰ ਇਕੱਠਾ ਕਰਕੇ ਸਾਰਥਕ ਜੀਵਨ, ਸੁਖ ਅਤੇ ਭਲਾਈ ਲਈ ਸਕਾਰਾਤਮਕਤਾ ਦੇ ਵਿਗਿਆਨ ਅਤੇ ਅਭਿਆਸ ਨੂੰ ਉਤਸ਼ਾਹਿਤ ਕਰਨ ਦੇ ਉਪਾਵਾਂ ਨੂੰ ਆਪਣੇ ਪਾਠਕ੍ਰਮਾਂ ਵਿੱਚ ਸਾਮਿਲ ਕਰ ਰਹੀਆਂ ਹਨ। ਟੈਕਨੋਲੋਜੀਕਲੀ, ਆਪਸ ਵਿੱਚ ਜੁੜੀ ਦੁਨੀਆ ’ਚ, ਉਪਭੋਗਤਾਵਾਦ, ਮਾਰਕੀਟ ਤਾਕਤਾਂ ਅਤੇ ਭੌਤਿਕ ਵਸਤੂਆਂ ਦਾ ਲਗਾਵ ਜੋ ਖੁਸ਼ੀ ਦਿੰਦਾ ਹੈ, ਉਹ ਅਸਥਾਈ ਹੁੰਦੀ ਹੈ। ਸਥਾਈ ਆਨੰਦ ਦੀ ਪ੍ਰਾਪਤੀ ਲਈ ਸਾਨੂੰ ਇੱਛਾਵਾਂ ਸੀਮਤ ਕਰਕੇ ਖੁਸ਼ੀ ਦੀ ਤਲਾਸ਼ ਕਰਨੀ ਸਿੱਖਣੀ ਚਾਹੀਦੀ ਹੈ। ਇਸ ਨਾਲ ਸਮਾਜ ਨੂੰ ਨਿਰਾਸ਼ਾਵਾਦ,ਖੁਦਕੁਸੀਆਂ, ਮਨੁੱਖੀ ਤਸਕਰੀ ਅਤੇ ਹੋਰ ਮਾੜੇ ਰੁਝਾਨਾਂ ਵਿੱਚੋਂ ਬਾਹਰ ਨਿਕਲਣ ਵਿੱਚ ਮਦਦ ਮਿਲੇਗੀ। ਅੰਤ ਵਿੱਚ ਕਹਿ ਸਕਦੇ ਹਾਂ ਕਿ ਖੁਸੀ ਸਾਡੇ ਅੰਦਰ ਬਹੁਤ ਹੀ ਵਿਅਕਤੀਗਤ ਅਹਿਸਾਸ ਹੁੰਦੀ ਹੈ। ਅਰਥਾਤ, ਹਰ ਵਿਅਕਤੀ ਦੀ  ਖੁਸੀ ਲਈ ਵੱਖਰੇ ਮਾਪਦੰਡ ਹੁੰਦੇ ਹਨ। ਪਰੰਤੂ ਇਹ ਵਸਤੂਪੂਰਕ ਤਰੀਕੇ ਨਾਲ ਦੇਖਣ ਦੀ ਚੀਜ਼ ਹੈ ਜਿਸ ਨਾਲ ਵਿਅਕਤੀ ਦੇ ਆਪਣੇ ਘੇਰੇ ਵਿੱਚ ਉਸ ਦੇ ਵਿਚਾਰਾਂ ਅਤੇ ਕਾਰਜਾਂ ਨਾਲ ਪ੍ਰਸੰਨਤਾ ਪਾਈ ਜਾ ਸਕਦੀ ਹੈ। ਆਓ,  ਇਸ ਮੌਕੇ ਉੱਤੇ ਅਸੀਂ ਆਂਤਰਿਕ ਰੂਪ ਵਿੱਚ ਇਹ ਨਿਰਣਾ ਲਈਏ ਕਿ ਕੋਈ ਵੀ, ਕਦੀ ਵੀ ਜਦੋਂ ਸਾਡੇ ਤੋਂ ਵਿਦਾ ਲਵੇ, ਤਾਂ ਉਹ ਬਿਹਤਰ ਅਤੇ ਖੁਸ਼ਹਾਲ ਹੋ ਕੇ ਜਾਵੇ ਅਤੇ ਸਾਡੀ ਸਮੂਹਿਕ ਬੁੱਧੀ ਸਾਨੂੰ ਇਸ ਗੱਲ ਲਈ ਮਿਲ-ਜੁਲ ਕੇ ਕੰਮ ਕਰਨ ਦੀ ਤਾਕਤ ਦੇਵੇ, ਤਾਕਿ:
ਸਰਵੇ ਭਵੰਤੁ ਸੁਖਿਨ: ਸਰਵੇ ਸੰਤੁ ਨਿਰਾਮਯਾ।
ਸਰਵੇ ਭਦ੍ਰਾਣਿ ਪਸ਼ਯੰਤੁ ਮਾ ਕਸ਼ਚਿਤ੍ ਦੁ:ਖਭਾਗ੍ ਭਵੇਤ੍।।
ਅਰਜੁਨ ਰਾਮ ਮੇਘਵਾਲ
* ਕੇਂਦਰੀ ਸੰਸਦੀ ਮਾਮਲੇ, ਭਾਰੀ ਉਦਯੋਗ ਤੇ ਜਨਤਕ ਉੱਦਮ ਰਾਜ ਮੰਤਰੀ ਅਤੇ ਸਾਂਸਦ, ਬੀਕਾਨੇਰ।