ਰਜਿ: ਨੰ: PB/JL-124/2018-20
RNI Regd No. 23/1979

ਮੇਰੀ ਪੂੰਜੀ

BY admin / July 27, 2021
ਜਦੋਂ ਨਿਊਜ਼ੀਲੈਂਡ ਵਿੱਚ ਪਿਛਲੇ ਸਾਲ ਕਰੋਨਾ ਦੀ ਵਜ੍ਹਾ ਕਰਕੇ ਪਹਿਲਾ ਲੌਕ ਡੌਨ ਹੋਇਆ ਤਾਂ ਤਕਰੀਬਨ ਜਿਆਦਾ ਕੰਮ ਬੰਦ ਹੋ ਗਏ ਸਨ  ਮੇਰਾ ਕੰਮ ਕਾਰ ਘਰੋਂ ਦਫ਼ਤਰ ਵਿੱਚੋਂ ਹੀ ਚੱਲਦਾ ਹੈ   ਇਸ ਕਰਕੇ ਉਹ ਕੰਮ ਚੱਲਦਾ ਰਿਹਾ ਪਰ ਮੇਰੀਆਂ ਮੈਨੇਜਰ ਆਪਣੇ ਦਫਤਰਾਂ ਦੀ ਬਜਾਏ ਘਰਾਂ ਤੋਂ ਕੰਮ ਕਰਨ ਲੱਗੀਆਂ  ਉਹ ਵੀ ਸਿਰਫ ਜ਼ਰੂਰੀ ਕੰਮ ਹੀ ਕਰਦੀਆਂ ਅਤੇ ਬਾਕੀ ਕੰਮ ਲੌਕ ਡੌਨ ਤੋਂ ਮਗਰੋਂ ਕੀਤੇ ਜਾਣ ਲਈ ਛੱਡ ਦਿੰਦੀਆਂ  ਇਸ ਦੀ ਵਜ੍ਹਾ ਨਾਲ ਮੇਰਾ ਕੰਮ ਵੀ ਕੰਪਿਊਟਰ ਤੇ ਘਟ ਗਿਆ ਕਿਉਂਕਿ ਸਾਰੇ ਬਿਲਡਰ, ਪਲੰਬਰ ਅਤੇ ਬਿਜਲੀ ਦੇ ਕੰਮ ਵਾਲੇ ਲੌਕ ਡੌਨ ਹੋ ਗਏ  ਮੈਨੂੰ ਜਿੰਦਗੀ ਵਿੱਚ ਸਮਾਂ ਖਰਾਬ ਕਰਨ ਦੀ ਆਦਤ ਨਹੀਂ ਹੈ  ਜਦੋਂ ਕੁੱਝ ਵੀ ਕਰਨ ਨੂੰ ਨਾ ਹੋਵੇ ਤਾਂ ਮੈਂ ਪੜ੍ਹਨਾ ਸ਼ੁਰੂ ਕਰ ਦਿੰਦਾ ਹਾਂ  ਵਿਹਲਾ ਸੀ ਸੋਚਿਆ ਕਿ ਫੇਸਬੁੱਕ ਚਲਾਉਣੀ ਹੀ ਸਿੱਖ ਲੈਂਦਾ ਹਾਂ  ਫੇਸਬੁੱਕ ਦਾ ਅਕਾਊਂਟ ਇੱਕ ਦੋਸਤ ਨੇ ਬਣਾ ਦਿੱਤਾ  ਫੇਸਬੁੱਕ ਤੇ ਕੁੱਝ ਵੀ ਮੇਰਾ ਲਿਖਣ ਦਾ ਇਰਾਦਾ ਨਹੀਂ ਸੀ  ਸਿਰਫ ਦੂਜਿਆਂ ਦਾ ਲਿਖਿਆ ਪੜ੍ਹਨਾ ਚਾਹੁੰਦਾ ਸੀ  ਅਜੇ ਦੂਜਾ ਦਿਨ ਹੀ ਸੀ ਕਿ ਮੈਂ ਇੱਕ ਕਰੋਨਾ ਬਾਰੇ ਆਰਟੀਕਲ ਲਿਖ ਦਿੱਤਾ  ਉਹ ਇੱਕ ਸਧਾਰਣ ਆਰਟੀਕਲ ਹੀ ਸੀ  ਉਸ ਆਰਟੀਕਲ ਨੂੰ ਬਹੁਤ ਪਸੰਦ ਕੀਤਾ ਗਿਆ  ਹੈਰਾਨੀ ਦੀ ਗੱਲ ਇਹ ਸੀ ਕਿ ਆਰਟੀਕਲ ਨੂੰ ਪਸੰਦ ਕਰਨ ਵਾਲੇ ਮੈਨੂੰ ਜਾਣਦੇ ਵੀ ਨਹੀਂ ਸੀ ਕਈ ਫ੍ਰੈਂਡ ਰੇਕੁਐਸਟ ਆਈਆਂ ਜਿੰਨਾ ਨੂੰ ਮੈਂ ਸਵਿਕਾਰ ਕਰ ਲਿਆ  ਲਗਦਾ ਸੀ ਕਿ ਫ੍ਰੈਂਡ ਬਣਨ ਵਾਲੇ ਮੇਰੇ ਹੋਰ ਆਰਟੀਕਲ ਪੜ੍ਹਨਾ ਚਾਹੁੰਦੇ ਸਨ ਪਰ ਮੇਰਾ ਲਿਖਣ ਦਾ ਇਰਾਦਾ ਬਿਲਕੁਲ ਨਹੀਂ ਸੀ   ਇੱਕ ਮੇਰੀ ਇੰਟਰਵਿਊ ਜੋ ਕਿ ਇਸ ਤੋਂ ਦੋ ਮਹੀਨੇ ਪਹਿਲਾਂ ਦੀ ਸੀ ਉਸ ਨੂੰ 366,000 ਲੋਕਾਂ ਨੇ ਦੇਖਿਆ ਸੀ  ਜਦੋਂ ਮੈਂ ਉਸ ਨੂੰ ਆਪਣੀ ਫੇਸਬੁੱਕ ਤੋਂ ਸ਼ੇਅਰ ਕੀਤਾ ਤਾਂ ਇਹ ਵੀਡੀਓ ਦੇਖਣ ਵਾਲਿਆਂ ਦੀ ਗਿਣਤੀ 900,000 (ਨੌਂ ਲੱਖ) ਤੱਕ ਅੱਪੜ ਗਈ ਜੋ ਕਿ ਤੁਹਾਡੇ ਵਲੋਂ ਮਿਲੇ ਪਿਆਰ ਦਾ ਸਬੂਤ ਸੀ ਕੁੱਝ ਦਿਨ ਬੀਤੇ ਮੈਨੂੰ ਉਨ੍ਹਾਂ ਦੋਸਤਾਂ ਦੇ ਮੈਸੇਜ ਆਏ ਕਿ ਤੁਸੀਂ ਹੋਰ ਲਿਖੋ ਤੁਹਾਡਾ ਲਿਖਿਆ ਆਰਟੀਕਲ ਬਹੁਤ ਵਧੀਆ ਸੀ  ਮੈਨੂੰ ਵੀ ਲੱਗਾ ਕਿ ਜਦ ਦੋਸਤ ਮੇਰਾ ਲਿਖਿਆ ਪੜ੍ਹਨਾ ਚਾਹੁੰਦੇ ਹਨ ਤਾਂ ਇਹ ਕੰਮ ਜਾਰੀ ਰਹਿਣਾ ਚਾਹੀਦਾ  ਇਸ ਤਰਾਂ ਮੇਰੇ ਵਲੋਂ ਲਿਖਣ ਦਾ ਸਿਲਸਿਲਾ ਸ਼ੁਰੂ ਹੋਇਆ ਕਈ ਮੇਰੇ ਨਿਊਜ਼ੀਲੈਂਡ ਦੇ ਦੋਸਤ ਮੈਨੂੰ ਪਹਿਲਾਂ ਵੀ ਕਹਿੰਦੇ ਹੁੰਦੇ ਸੀ ਕਿ ਤੁਸੀਂ ਲਿਖਿਆ ਕਰੋ ਪਰ ਮੈਂ ਹਰ ਵਾਰ ਬਹਾਨਾ ਹੀ ਬਣਾਉਂਦਾ ਰਿਹਾ ਭਾਵੇਂ ਕਿ ਮੈਂ ਰੇਡੀਓ ਤੇ ਪ੍ਰੋਗਰਾਮ ਕਈ ਸਾਲਾਂ ਤੋਂ ਕਦੇ ਕਦੇ ਕਰ ਲੈਂਦਾ ਸੀ ਉਸ ਤੋਂ ਬਾਦ ਕਈ ਅਖਬਾਰਾਂ ਨੇ ਮੇਰੇ ਆਰਟੀਕਲ ਛਾਪੇ ਅਤੇ ਮੇਰੀਆਂ ਲਿਖਤਾਂ ਨੂੰ ਹਜ਼ਾਰਾਂ ਲੋਕਾਂ ਤੱਕ ਪਹੁੰਚਾਇਆ ਜਿਸ ਵਾਸਤੇ ਮੈਂ ਅਖਬਾਰਾਂ, ਪ੍ਰਬੰਧਕਾਂ ਅਤੇ ਸਹਿਯੋਗੀਆਂ ਦਾ ਧੰਨਵਾਦੀ ਹਾਂ ਮੇਰੀਆਂ ਲਿਖਤਾਂ ਦੀ ਰਿਕਾਰਡਿੰਗ ਭਾਰਤ ਦੇ ਰੇਡੀਓ ਜਾਂ ਫਾਸਟ ਟ੍ਰੈਕ ਚੈਨਲ ਤੇ ਚੱਲੀ  ਜਦੋਂ ਮੈਂ ਲਿਖਣਾ ਸ਼ੁਰੂ ਕੀਤਾ ਤਾਂ ਮੇਰਾ ਫੈਸਲਾ ਸੀ ਕਿ ਮੈਂ ਸੱਚ ਤੇ ਅਧਾਰਤ ਹੀ ਲਿਖਣਾ ਹੈ  ਇਸ ਕਰਕੇ ਮੇਰੀ ਕੋਸ਼ਿਸ਼ ਹਮੇਸ਼ਾਂ ਇਹੀ ਰਹਿੰਦੀ ਹੈ ਕਿ ਸੱਚ ਤੇ ਅਧਾਰਤ ਘਟਨਾਵਾਂ ਦਾ ਹੀ ਵਰਨਣ ਹੋਵੇ  ਇਸ ਦੇ ਨਾਲ ਹੀ ਇੱਕ ਕੋਸ਼ਿਸ਼ ਇਹ ਵੀ ਸੀ ਕਿ ਲੇਖ ਪੜ੍ਹਨ ਵਾਲੇ ਨੂੰ ਕੁੱਝ ਨਾ ਕੁੱਝ ਸਿੱਖਣ ਨੂੰ ਜਰੂਰ ਮਿਲੇ  ਇਸ ਦੇ ਨਾਲ ਹੀ ਮੈਂ ਕਮੈਂਟ, ਲਾਈਕ ਜਾਂ ਸ਼ੇਅਰ ਦੇ ਰੂਪ ਵਿੱਚ ਆਪਣੇ ਲਿਖੇ ਦੀ ਅਹਿਮੀਅਤ ਵੀ ਜਾਨਣਾ ਚਾਹੁੰਦਾ ਸੀ  ਆਪ ਵਿੱਚੋਂ ਬਹੁਤਿਆਂ ਦੇ ਕਮੈਂਟ ਆਉਂਦੇ ਰਹਿੰਦੇ ਹਨ ਜੋ ਕਿ ਮੇਰੇ ਲਈ ਵਡਮੁੱਲੇ ਹਨ  ਆਪ ਵਿੱਚੋਂ ਕੁੱਝ ਮੇਰੇ ਵਿਚਾਰਾਂ ਨਾਲ ਸਹਿਮਤ ਨਹੀਂ ਵੀ ਹੋਣਗੇ  ਸਹਿਮਤ ਨਾ ਹੋਣ ਨਾਲ ਵੀ ਮੇਰੀ ਜਾਣਕਾਰੀ ਦੀ ਅਹਿਮੀਅਤ ਨਹੀਂ ਘਟਦੀ ਕਿਉਂਕਿ ਲਿਖੀ ਹੋਈ ਜਾਣਕਾਰੀ ਸਬੂਤਾਂ ਦੇ ਅਧਾਰ ਤੇ ਹੁੰਦੀ ਹੈ  ਜਦੋਂ ਮੈਂ ਪੈਂਤੀ ਸਾਲ ਦਾ ਸੀ ਤਾਂ ਮੈਂ ਫੈਸਲਾ ਕਰ ਲਿਆ ਸੀ ਕਿ ਮੈਂ ਬਿਨਾਂ ਪੈਸਾ ਲਏ ਤੋਂ ਕਮਿਊਨਿਟੀ ਵਾਸਤੇ ਕੰਮ ਕਰਨਾ ਹੈ  ਫਿਰ ਮੈਂ ਵੱਖ ਵੱਖ ਪੰਦਰਾਂ ਤੋਂ ਵੱਧ ਸੰਸਥਾਵਾਂ ਵਾਸਤੇ ਬਿਨਾਂ ਪੈਸਿਆਂ ਤੋਂ ਵੱਖ ਵੱਖ ਰੂਪਾਂ ਵਿੱਚ ਕੰਮ ਕੀਤਾ ਮੈਨੂੰ ਅਕਸਰ ਪੁੱਛਿਆ ਜਾਂਦਾ ਹੈ ਕਿ ਤੁਸੀਂ ਮੁਫ਼ਤ ਕੰਮ ਕਿਉਂ ਕਰਦੇ ਹੋ ਜਦ ਕਿ ਬਾਕੀ ਲੋਕ ਪੈਸੇ ਜਾਂ ਪੂੰਜੀ ਵਾਸਤੇ ਕੰਮ ਕਰਦੇ ਹਨ  ਮੇਰਾ ਜਵਾਬ ਇਹੀ ਹੈ ਕਿ ਮੈਂ ਦੂਸਰਿਆਂ ਦੇ ਚਿਹਰਿਆਂ ਤੇ ਖੁਸ਼ੀ ਦੇਖਣੀ ਚਾਹੁੰਦਾ ਹਾਂ  ਮੈਂ ਚਾਹੁੰਦਾ ਹਾਂ ਕਿ ਦੂਸਰੇ ਆਰਥਿਕ ਤਰੱਕੀ ਕਰਕੇ ਆਪਣੇ ਪਰਿਵਾਰਾਂ ਨਾਲ ਵੱਧ ਸਮਾਂ ਬਿਤਾਉਣ  ਜੇ ਉਨ੍ਹਾਂ ਕੋਲ ਹੋਰ ਸਮਾਂ ਹੋਵੇ ਤਾਂ ਉਹ ਵੀ ਕਮਿਊਨਿਟੀ ਲਈ ਮੁਫ਼ਤ ਕੰਮ ਕਰਨ ਬਹੁਤੇ ਲੋਕਾਂ ਨੇ ਗਰੀਬੀ ਦੇਖੀ ਹੁੰਦੀ ਹੈ ਜਾਂ ਅਮੀਰੀ ਦੇਖੀ ਹੁੰਦੀ ਹੈ ਅਤੇ ਕਈਆਂ ਨੇ ਮੀਡੀਅਮ ਕਲਾਸ ਵਾਲਾ ਜੀਵਨ ਬਿਤਾਇਆ ਹੁੰਦਾ ਹੈ ਪਰ ਆਮ ਤੌਰ ਤੇ ਬਹੁਤੇ ਵਿਅਕਤੀਆਂ ਨੂੰ ਇਨ੍ਹਾਂ ਵਿੱਚੋਂ ਇੱਕ ਜਾਂ ਦੋ ਚੀਜ਼ਾਂ ਦੇਖਣ ਦਾ ਮੌਕਾ ਮਿਲਦਾ ਹੈ ਤਿੰਨਾਂ ਦਾ ਨਹੀਂ  ਇਸ ਕਰਕੇ ਤੀਜੀ ਦੀ ਜਾਣਕਾਰੀ ਉਨ੍ਹਾਂ ਕੋਲ ਘੱਟ ਹੁੰਦੀ ਹੈ ਮੈਨੂੰ ਤਿੰਨੋਂ ਦੇਖਣ ਦਾ ਮੌਕਾ ਮਿਲਿਆ  ਮੈਂ ਪਹਿਲੀ ਤੋਂ ਤੀਜੀ ਪੁਜ਼ੀਸ਼ਨ ਤੇ ਜਾ ਕੇ ਵੀ ਪਹਿਲੀ ਪੁਜ਼ੀਸ਼ਨ ਨੂੰ ਨਹੀਂ ਭੁਲਿਆ  ਇਸ ਕਰਕੇ ਮੈਂ ਇਨ੍ਹਾਂ ਤਿੰਨਾਂ ਦਾ ਜਿਕਰ ਆਪਣੇ ਲੇਖਾਂ ਵਿੱਚ ਕਰਦਾ ਰਹਿੰਦਾ ਹਾਂ ਹੁਣ ਜਿਨ੍ਹਾਂ ਨੇ ਪੁਜੀਸ਼ਨਾਂ ਦੋ ਹੀ ਦੇਖੀਆਂ ਉਹ ਕਈ ਵਾਰ ਮੇਰੀ ਤੀਜੀ ਗੱਲ ਨਾਲ ਸਹਿਮਤ ਨਹੀਂ ਹੁੰਦੇ ਅਤੇ ਨਾ ਹੀ ਉਨ੍ਹਾਂ ਤੀਜੀ ਪੁਜ਼ੀਸ਼ਨ ਬਾਰੇ ਪੜ੍ਹਿਆ ਹੁੰਦਾ  ਜੇ ਪੜ੍ਹਿਆ ਵੀ ਹੁੰਦਾ ਤਾਂ ਉਹ ਇੱਕ ਤਰਫਾ ਜਾਣਕਾਰੀ ਉਨ੍ਹਾਂ ਕੋਲ ਹੁੰਦੀ ਹੈ  ਇਸ ਕਰਕੇ ਇੱਕ ਦੂਜੇ ਨਾਲ ਸਹਿਮਤੀ /ਅਸਿਹਮਤੀ ਦਾ ਦੌਰ ਹਮੇਸ਼ਾਂ ਬਣਿਆ ਹੀ ਰਹੇਗਾ ਜਦੋਂ ਵੀ ਅਸੀਂ ਕਿਸੇ ਨੂੰ ਫ੍ਰੈਂਡ ਰੇਕੁਐਸਟ ਭੇਜਦੇ ਹਾਂ ਤਾਂ ਕਈ ਵਾਰੀ ਸਾਨੂੰ ਪਤਾ ਬਾਦ ਵਿੱਚ ਚੱਲਦਾ ਹੈ ਕਿ ਇਹ ਵਿਅਕਤੀ ਸਾਡੇ ਕੰਮ ਦਾ ਨਹੀਂ  ਫਿਰ ਅਸੀਂ ਉਸ ਵਿਅਕਤੀ ਦੇ ਲਿਖੇ ਨੂੰ ਨਾ ਲਾਈਕ ਕਰਦੇ ਹਾਂ, ਨਾ ਕਮੈਂਟ ਕਰਦੇ ਹਾਂ ਅਤੇ ਨਾ ਹੀ ਉਸ ਨੂੰ ਸ਼ੇਅਰ ਕਰਦੇ ਹਾਂ  ਇਸ ਤਰਾਂ ਦੇ ਸੈਂਕੜੇ ਦੋਸਤ ਮੇਰੀ ਸੂਚੀ ਵਿੱਚ ਵੀ ਸ਼ਾਮਲ ਹਨ  ਮੈਂ ਇਸ ਤਰਾਂ ਦੇ ਸੈਂਕੜੇ ਦੋਸਤਾਂ ਨੂੰ ਜਾਣਦਾ ਹਾਂ ਜਿਹੜੇ ਮੇਰੇ ਸਾਰੇ ਲੇਖ ਪੜ੍ਹਦੇ ਹਨ ਪਰ ਉਹ ਲਾਈਕ, ਕਮੈਂਟ ਜਾਂ ਸ਼ੇਅਰ ਕੁੱਝ ਵੀ ਨਹੀਂ ਕਰਦੇ  ਜਦੋਂ ਵੀ ਉਹ ਮੈਨੂੰ ਮਿਲਦੇ ਹਨ ਤਾਂ ਉਨ੍ਹਾਂ ਆਰਟੀਕਲਾਂ ਬਾਰੇ ਸਵਾਲ ਪੁੱਛਦੇ ਹਨ  ਇਸ ਤਰਾਂ ਮੈਨੂੰ ਪਤਾ ਲਗਦਾ ਹੈ ਕਿ ਉਨ੍ਹਾਂ ਆਰਟੀਕਲ ਪੜ੍ਹੇ ਹਨ ਜਿਵੇਂ ਕਿ ਮੈਂ ਉੱਪਰ ਲਿਖਿਆ ਹੈ ਕਿ ਮੈਂ ਪੈਸੇ ਜਾਂ ਪੂੰਜੀ ਲਈ ਨਾ ਲਿਖਦਾ ਹਾਂ ਅਤੇ ਨਾ ਪੈਸੇ ਲਈ ਕੰਮ ਕਰਦਾ ਹਾਂ  ਇਸ ਕਰਕੇ ਮੇਰੀ ਪੂੰਜੀ ਤੁਸੀਂ ਹੀ ਹੋ  ਮੈਨੂੰ ਤੁਹਾਡਾ ਫ੍ਰੈਂਡ ਸੂਚੀ ਵਿੱਚ ਹੋਣ ਦਾ ਤਾਂ ਹੀ ਪਤਾ ਲਗਦਾ ਹੈ ਜੇਕਰ ਤੁਸੀਂ ਲਾਈਕ ਕਮੈਂਟ ਜਾਂ ਸ਼ੇਅਰ ਕਰਦੇ ਹੋ ਜੋ ਮੈਂ ਲਿਖਦਾ ਹਾਂ ਉਹ ਮੇਰਾ ਆਪਣਾ ਤਜਰਬਾ ਹੁੰਦਾ ਹੈ  ਤੁਹਾਡਾ ਤਜਰਬਾ ਮੇਰੇ ਨਾਲੋਂ ਵੱਖਰਾ ਹੋ ਸਕਦਾ ਹੈ  ਇਸ ਕਰਕੇ ਤੁਹਾਡਾ ਮੇਰੇ ਨਾਲ ਸਹਿਮਤ ਹੋਣਾ ਕੋਈ ਜ਼ਰੂਰੀ ਨਹੀਂ ਹੈ ਅਤੇ ਮੈਂ ਤੁਹਾਡੇ ਵਿਚਾਰਾਂ ਦਾ ਕਦੇ ਗੁੱਸਾ ਵੀ ਨਹੀਂ ਕਰਦਾਮੈਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿੱਚ ਤੁਸੀਂ  ਲਾਈਕ, ਕਮੈਂਟ ਜਾਂ ਸ਼ੇਅਰ ਕਰਕੇ ਫ੍ਰੈਂਡ ਸੂਚੀ ਵਿੱਚ ਆਪਣੀ ਹੋਂਦ ਦਾ ਪ੍ਰਗਟਾਵਾ ਕਰਦੇ ਰਹੋਗੇ ਅਤੇ ਆਪਣੇ ਵਡਮੁੱਲੇ ਸੁਝਾ ਦੇ ਕੇ ਮੇਰੀ ਜਾਣਕਾਰੀ ਵਧਾਉਂਦੇ ਰਹੋਗੇ   
 
ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਮੋ. ਨੰ. 006421392147