ਰਜਿ: ਨੰ: PB/JL-124/2018-20
RNI Regd No. 23/1979

ਕੋਰੋਨਾ ਦੇ ਡੈਲਟਾ ਵੇਰੀਐਂਟ ਦਾ ਵਧਿਆ ਖ਼ਤਰਾ, ਦੁਨੀਆਂ ਭਰ ’ਚ ਤੇਜ਼ੀ ਨਾਲ ਫੈਲ ਰਿਹਾ ਵਾਇਰਸ
 
BY admin / July 28, 2021
ਨਵੀਂ ਦਿੱਲੀ, 28 ਜੁਲਾਈ, (ਯੂ.ਐਨ.ਆਈ.)- ਕੋਰੋਨਾ ਦਾ ਡੈਲਟਾ ਵੇਰੀਏਂਟ ਪਹਿਲੀ ਵਾਰ ਸਾਲ 2020 ਦੇ ਅੰਤ ‘ਚ ਭਾਰਤ ‘ਚ ਪਛਾਣਿਆ ਗਿਆ ਸੀ। ਹੁਣ ਇਹ ਵੇਰੀਏਂਟ ਖਾਸ ਤੌਰ ‘ਤੇ ਤਣਾਅ ਦਾ ਕਾਰਨ ਬਣਿਆ ਹੋਇਆ ਹੈ ਤੇ ਘੱਟੋ-ਘੱਟ 111 ਦੇਸ਼ਾਂ ‘ਚ ਫੈਲ ਗਿਆ ਹੈ। ਕੋਵਿਡ ਵਾਇਰਸ ਦਾ ਡੈਲਟਾ ਵੇਰੀਐਂਟ ਆਪਣੇ ਪੂਰਵਰਤੀ ਅਲਫਾ ਵੇਰੀਐਂਟ ਤੋਂ 40 ਤੋਂ 60 ਫੀਸਦ ਜਅਿਾਦਾ ਖਤਰਨਾਕ ਹੈ। ਇਹ ਹੁਣ ਤਕ ਬਿ੍ਰਟੇਨ, ਅਮਰੀਕਾ, ਸਿੰਗਾਪੁਰ ਆਦਿ ਦੇਸ਼ਾਂ ‘ਚ ਫੈਲ ਚੁੱਕਾ ਹੈ। ਕੋਵਿਡ-19 ਦੇ ਬੀ.1.617.2 ਨੂੰ ਡੈਲਟਾ ਵੇਰੀਏਂਟ ਕਿਹਾ ਜਾਂਦਾ ਹੈ। ਪਹਿਲੀ ਵਾਰ ਇਸ ਦੀ ਸ਼ਨਾਖਤ ਭਾਰਤ ‘ਚ ਅਕਤੂਬਰ 2020 ‘ਚ ਕੀਤੀ ਗਈ। ਰਿਪੋਰਟਾਂ ਮੁਤਾਬਕ ਸਾਡੇ ਦੇਸ਼ ‘ਚ ਦੂਜੀ ਲਹਿਰ ਲਈ ਇਹ ਮੁੱਖ ਰੂਪ ਨਾਲ ਜੰਿਮੇਵਾਰ ਹੈ। ਅੱਜ ਨਵੇਂ ਕੋਵਿਡ ਦੇ 80 ਫੀਸਦ ਮਾਮਲੇ ਇਸੇ ਵੇਰੀਐਂਟ ਦੀ ਦੇਣ ਹਨ। ਇਹ ਮਹਾਰਾਸ਼ਟਰ ‘ਚ ਉੱਭਰਿਆ ਤੇ ਉੱਥੋਂ ਘੁੰਮਦਾ ਹੋਇਆ ਪੱਛਮੀ ਸੂਬਿਆਂ ਤੋਂ ਹੁੰਦਾ ਹੋਇਆ ਉੱਤਰ ਵੱਲ ਵਧਿਆ। ਫਿਰ ਦੇਸ਼ ਦੇ ਮੱਧ ਹਿੱਸੇ ‘ਚ ਤੇ ਪੂਰਬ-ਉੱਤਰ ਸੂਬਿਆਂ ‘ਚ ਫੈਲ ਗਿਆ। ਵਾਇਰਸ ਨੇ ਆਬਾਦੀ ਦੇ ਉਸ ਹਿੱਸੇ ਨੂੰ ਇਨਫੈਕਟਡ ਕਰਨਾ ਸ਼ੁਰੂ ਕੀਤਾ ਹੈ ਜੋ ਹਿੱਸਾਸਭ ਤੋਂ ਜੋਖਮ ਵਾਲਾ ਹੈ। ਪੀੜਤ ਦੇ ਸੰਪਰਕ ‘ਚ ਆਉਣ ਵਾਲਿਆਂ ਨੂੰ ਵੀ ਉਹ ਲਪੇਟ ‘ਚ ਲੈਂਦਾ ਹੈ। ਜੇਕਰ ਨਵੇਂ ਤੇ ਜਅਿਾਦਾ ਇਨਫੈਕਸ਼ਨ ਵਾਲੇ ਵੇਰੀਏਂਟ ਪੈਦਾ ਹੋਏ ਤਾਂ ਮਾਮਲੇ ਵਧ ਸਕਦੇ ਹਨ। ਦੂਜੇ ਸ਼ਬਦਾਂ ‘ਚ ਕਹੀਏ ਤਾਂ ਅਗਲੀ ਲਹਿਰ ਉਸ ਵਾਇਰਸ ਵੇਰੀਏਂਟ ਦੀ ਵਜ੍ਹਾ ਨਾਲ ਆਵੇਗੀ ਜਿਸ ਦੇ ਸਾਹਮਣੇ ਆਬਾਦੀ ਦਾ ਚੰਗਾ ਹਿੱਸਾ ਜਅਿਾਦਾ ਕਮਜੋਰ ਸਾਬਿਕਤ ਹੋਵੇਗਾ। ਡੈਲਟਾ ਪਲੱਸ ਵੇਰੀਏਂਟ ਹੁਣ ਤਕ 11 ਸੂਬਿਆਂ ‘ਚ 55-60 ਮਾਮਲਿਆਂ ‘ਚ ਦੇਖਿਆ ਗਿਆ ਹੈ। ਇਨ੍ਹਾਂ ਸੂਬਿਆਂ ‘ਚ ਮਹਾਰਾਸ਼ਟਰ, ਤਾਮਿਲਨਾਡੂ, ਤੇ ਮੱਧ ਪ੍ਰਦੇਸ਼ ਸ਼ਾਮਲ ਹਨ। ਡੈਲਟਾ ਵੇਰੀਏਂਟ ਦੇ ਵਧਦੇ ਮਾਮਲਿਆਂ ਕਾਰਨ ਅਮਰੀਕਾ ਮੌਜੂਦਾ ਯਾਤਰਾ ਪਾਬੰਦੀਆਂ ਨੂੰ ਦੇਸ਼ ‘ਚ ਜਾਰੀ ਰੱਖੇਗਾ। ਅਮਰੀਕਾ ਮੌਜੂਦਾ ਸਮੇਂ ਜਅਿਾਦਾਤਰ ਗੈਰ-ਨਾਗਰਿਕਾਂ ਦੇ ਦਾਖਲੇ ‘ਤੇ ਰੋਕ ਲਾ ਰਿਹਾ ਹੈ ਜੋ ਪਿਛਲੇ 14 ਦਿਨਾਂ ਦੇ ਅੰਦਰ ਬਿ੍ਰਟੇਨ, ਯੂਰਪੀ ਸ਼ੇਂਗੇਨ ਖੇਤਰ, ਆਇਰਲੈਂਡ, ਚੀਨ, ਇਰਾਨ, ਦੱਖਣੀ ਅਫਰੀਕਾ, ਬ੍ਰਾਜੀਲ ਤੇ ਭਾਰਤ ‘ਚ ਰਹੇ ਹਨ। ਅਮਰੀਕਾ, ਕੈਨੇਡਾ ਤੇ ਮੈਕਸੀਕੋ ਦੇ ਨਾਲ ਆਪਣੀਆਂ ਸੀਮਾਵਾਂ ਦੇ ਪਾਰ ਗੈਰ-ਜਰੂਰੀ ਯਾਤਰਾ ਪਾਬੰਦੀ ਵੀ ਜਾਰੀ ਰੱਖ ਰਿਹਾ ਹੈ।