ਰਜਿ: ਨੰ: PB/JL-124/2018-20
RNI Regd No. 23/1979

ਭਾਜਪਾ ਸਰਕਾਰ ਦੇਸ਼ ਦੇ ਅੰਨ ਦਾਤਿਆਂ ਨਾਲ ਧ੍ਰੋਹ ਨਾ ਕਮਾਵੇ-ਤਿੰਨੇ ਕਿਸਾਨ ਵਿਰੋਧੀ ਬਿੱਲ ਤੁਰੰਤ ਵਾਪਿਸ ਲਵੇ

BY admin / August 04, 2021
ਭਾਰਤ ਖੇਤੀਬਾੜ੍ਹੀ ਪ੍ਰਧਾਨ ਦੇਸ਼ ਮੰਨਿਆ ਜਾਂਦਾ ਹੈ।ਇਸ ਦੇ ਬਹੁਤ ਸਾਰੇ ਪ੍ਰਾਤਾਂ ਦੇ ਕਿਸਾਨਾਂ ਤੋਂ ਬਿਨਾ ਵੱਡੀ ਗਿਣਤੀ ਵਿੱਚ ਹੋਰ ਲੋਕਾਂ ਦਾ ਕੰਮ ਕਾਜ ਖੇਤੀਬਾੜ੍ਹੀ ਦੇ ਨਾਲ ਜੁੜ੍ਹਿਆ ਹੋਇਆ ਹੈ।ਦੇਸ਼ ਦੇ ਕਿਸਾਨ ਹੀ ਹਨ ਜਿਨਾਂ ਦੇ ਪੁੱਤ ਪੋਤਰੇ ਫੌਜ ਵਿੱਚ ਭਰਤੀ ਹੋ ਕੇ ਅਣ-ਕਿਆਸੀਆਂ ਹਾਲਤਾਂ ਚਾਹੇ ਉਹ ਭਿਆਨਕ ਗਰਮੀ ਦੀਆਂ ਹਨ ਜਾਂ ਫਿਰ ਕਕਰੀਲ਼ੀਆਂ ਬਰਫੀਲੀਆਂ ਰਾਤਾਂ ਹਨ ਇਨਾਂ ਸਭ ਕੁਝ ਨੂੰ ਆਪਣੇ ਤੇ ਜਰ ਕੇ ਦੇਸ਼ ਦੀ ਰਖਿਆ ਕਰਦੇ ਆ ਰਹੇ ਹਨ।ਇਸ ਤੋਂ ਬਿਨਾਂ ਅਤਿ ਦੀਆਂ ਕਠਿਨਾਈਆਂ ਆਪਣੇ ਸਿਰ ਤੇ ਝੱਲ ਕੇ ਵੀ  ਦੇਸ਼ ਦਾਕਿਸਾਨ ਇੰਨੀ ਭਾਰੀ ਮਾਤਰਾ ਵਿੱਚ ਫੱਸਲ ਪੈਦਾ ਕਰਦਾ ਆ ਰਿਹਾ ਹੈ ਤਾਂ ਕਿ ਉਹ ਆਪਣੇ ਦੇਸ਼ ਦੇ ਲੋਕਾਂ ਦਾ ਢਿੱਡ ਭਰ ਕੇ ਵੀ ਵਾਧੂ ਅਨਾਜ ਉਪਜਾ ਕੇ ਦੇਸ਼ ਨੂੰ ਦੇਂਦਾ ਹੈ ।ਜਿਸ ਨੂੰ ਦੇਸ਼ ਦੀ ਸਰਕਾਰ ਹੋਰ ਦੇਸ਼ਾਂ ਵਿੱਚ ਚੀਜਾਂ ਨਾਲ ਅਦਾਨ ਪ੍ਰਦਾਨ ਕਰਕੇ ਦੇਸ਼ ਆਪਣੇ ਵਿਉਪਾਰ ਨੂੰ ਪ੍ਰਫੁਲਤ ਕਰ ਸਕੇ ।ਮਤਲਬ ਇਹ ਹੋਇਆ ਕਿ ਇਹ ਕਿਸਾਨ ਹੀ ਹੈ ਜਿਹੜਾ ਦੇਸ਼ ਦੀ ਦੋ ਤਰਾਂ ਨਾਲ ਇਕ ਅੰਨ ਪਖੋਂ ਦੇ ਨਾਲ ਦੂਜਾ ਸੁਰਖਿਆ ਪਖੋਂ ਦੇਸ਼ ਦੀ ਹਿਫਾਜਤ ਕਰਦਾ ਆ ਰਿਹਾ ਹੈ ।ਪਰ ਦੇਸ਼ ਦੀ ਅਜਾਦੀ ਤੋਂ ਬਾਅਦ ਰਾਜ ਕਰਨ ਵਾਲੀਆਂ ਸਰਕਾਰਾਂ ਨੇ ਪਿਛਲੇ ਸੱਤ ਦਹਾਕਿਆ ਦੇ ਵੱਦ ਸਮੇਂ ਤੋਂ ਇਨਾਂ ਅੰਨ ਦਾਤਿਆਂ ਨੂੰ ਅਣਗੋਲਿਆ ਕੀਤਾ ਹੋਇਆ ਹੈ।ਉਨਾਂ ਦੀ ਹਾਲਤ ਇੰਨੀ ਨਿਘਰ ਗਈ ਹੈ ਕਿ ਉਸ ਉਤੇ ਕਰਜੇ ਦੀਆਂ ਇੰਨੀਆਂ ਪੰਡਾਂ ਬੱਝ ਗਈਆਂ ਹਨ ਕਿ ਉਸ ਨੂੰ ਅੰਤ ਵਿੱਚ ਖੁਦਕਸ਼ੀਆਂ ਕਰਨ ਲਈ ਮਜਬੂਰ ਹੋਣਾ ਪਿਆ ਹੈ। ਅੱਜਤਕ ਲੱਖਾਂ ਕਿਸਾਨ ਆਤਮਹਤਿਆਵਾਂ ਕਰ ਚੁੱਕੇ ਹਨ ਪਰ ਸਰਕਾਰ ਨੇ ਸਿਵਾਏ ਕਿਸਾਨਾਂ ਦੀ ਦੁਗੱਣੀ ਆਮਦਨ ਕਰਨ ਦੇ ਲਾਰੇ ਲਾਉੇਣ ਤੋਂ ਬਿਨਾ ਕੁਝ ਨਹੀਂ ਕੀਤਾ।ਭਾਜਪਾ ਦੇ ਆਗੂ ਸ੍ਰੀ ਨਰਿੰਦਰ ਮੋਦੀ ਜੋ ਅੱਜ ਕਲ ਪਿਛਲੇ ਸੱਤ  ਸਾਲਾਂ ਤੋਂ  ਭਾਰਤ ਦੇ ਪ੍ਰਧਾਨ ਮੰਤਰੀ ਬਣੇ ਹੋਏ ਹਨ ਇਨਾਂ ਨੇ ਵੀ 2014 ਦੀਆਂ ਚੋਣਾਂ ਤੋਂ ਪਹਿਲਾਂ ਸੰਘਾ ਪਾੜ੍ਹ ਪਾੜ੍ਹ  ਕੇ ਕਿਹਾ ਸੀ ਕਿ “ਕਾਂਗਰਸ ਪਾਰਟੀ ਨੇ ਕਿਸਾਨਾਂ ਨਾਲ ਹਮੇਸ਼ਾ ਧੱਕਾ ਤੇ ਬੇਇਨਸਾਫੀ ਕੀਤੀ ਹੈ ।ਤੁਸੀ ਭਾਜਪਾ ਦੀ ਸਰਕਾਰ ਬਣਾਉੁ ਅਸੀ ਕਿਸਾਨਾਂ ਦੀ ਆਮਦਨ ਦੁਗੱਣੀ ਕਰਾਂਗੇ , ਕਿਸਾਨਾਂ ਦੇ ਕਰਜੇ ਮੁਆਫ ਕੀਤੇ ਜਾਣਗੇ , ਸਵਾਮੀਨਾਥਨ ਕਮੇਟੀ ਦੀ ਰੀਪੋਰਟ ਨੂੰ ਲਾਗੂ ਕੀਤਾ ਜਾਵੇਗਾ”।ਪਰ ਇਹ ਸਰਕਾਰ ਤਾਂ ਪਹਿਲੀਆਂ ਸਰਕਾਰਾਂ ਨੂੰ ਵੀ ਮਾਤ ਪਾ ਗਈ ਹੈ।ਕਿਸਾਨ ਨਾਲ ਕੀਤੇ ਵਾਅਦੇ ਤਾਂ ਇਸ ਸਰਕਾਰ ਨੇ ਪੂਰੇ ਕੀ ਕਰਨੇ ਸਨ । ਭਾਜਪਾ ਦੀ ਇਹ ਸਰਕਾਰ ਵਿਉਪਾਰੀਆਂ ਦੀ ਜਮਾਤ ਹੈ ਇਸ ਸਮੇਂ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੋਵੇਂ ਹੀ ਗੁਜਰਾਤੀ ਹਨ।ਗੁਜਰਾਤ ਦੇ ਲੋਕ ਹੈ ਹੀ ਵਿਉਪਾਰੀ। ਇਹ ਕਿਹਾ ਜਾਂਦਾ ਕਿ ਇਸ ਗੁਜਰਾਤ ਪ੍ਰਾਂਤ ਦਾ ਕੋਈ ਵੀ ਬੰਦਾ ਨਹੀਂ ਹੈ ਜੋ ਦੇਸ਼ ਦੀ ਰਾਖੀ ਕਰਨ ਵਾਲੀ ਫੌਜ ਵਿੱਚ ਭਰਤੀ ਹੋਇਆ ਹੋਵੇ ।ਅੰਬਾਨੀ ਅਡਾਨੀ ਕਾਰਪੋਰੇਟ ਘਰਾਣੇ ਜਿਹੜੇ ਆਪ ਵੀ ਗੁਜਰਾਤੀ ਹਨ ।ਸਰਕਾਰ ਨੇ ਇਨਾਂ ਦੇ ਹੱਥਾਂ ਵਿੱਚ ਖੇਲਣਾ ਸ਼ੁਰੂ ਕਰ ਦਿੱਤਾ ਹੈ ਲੋਕਾਂ ਦੀ ਧਾਰਨਾ ਹੈ ਕਿ ਪਹਿਲਾਂ ਗੁਜਰਾਤੀਆਂ ਦੀ ਬਣੀ ਸਰਕਾਰ ਨੇ ਜਿਨਾਂ ਗੁਜਰਾਤੀਆਂ ਨੇ ਲੱਖਾਂ ਕਰੋੜਾਂ ਰੁਪਏ ਦੇ ਕਰਜੇ ਬੈਂਕਾਂ ਤੋਂ ਲਏ ਸਨ ।ਉਨਾਂ ਦੇ ਕਰਜਿਆ ਤੇ ਲੀਕ ਮਾਰੀ ਫਿਰ 9 ਮੁੱਖ ਅਜਾਰੇਦਾਰਾਂ ਜਿਨਾਂ ਵਿੱਚ ਵੀ ਬਹੁਤੇ ਗੁਜਰਾਤੀ ਹੀ ਹਨ ਜਿਨਾਂ ਨੇ ਬੈਂਕਾਂ ਤੋਂ ਬੜੇ ਵੱਡੇ ਵੱਡੇ ਕਰਜੇ ਲਏ ਹੋਏ ਸਨ ।ਉਨਾਂ ਨੂੰ ਸਰਕਾਰੀ ਮਿਲੀ ਭੁੱਗਤ ਨਾਲ ਵਿਦੇਸ਼ਾਂ ਵਿੱਚ  ਦੁੱੜਾ ਦਿੱਤਾ।ਜਿਸ ਦੀ ਅਖਬਾਰਾਂ ਵਿੱਚ ਰਜ ਕੇ ਚਰਚਾ ਹੁੰਦੀ ਰਹੀ ਸੀ ।ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਇਹ ਸਰਕਾਰ ਇਨੇ ਵੱਡੇਕਾਰਪੋਰੇਟਾਂ ਦੇ ਬੈਂਕਕਰਜਿਆ ਤੇ ਤਾਂ ਲੀਕ ਮਾਰ ਸਕਦੀ ਹੈ।ਪਰ ਇਸ ਸਰਕਾਰ ਨੂੰ ਦੇਸ਼ ਦਾ ਢਿੱਡ ਭਰਨ ਵਾਲੇਕਿਸਾਨ ਤੇ ਸਰਹੱਦਾਂ ਤੇ ਦੇਸ਼ ਦੀ ਰਾਖੀ ਕਰਨ ਵਾਲੇ ਕਿਸਾਨਾਂ ਦੇ ਪੁੱਤਰ ਨਜਰ ਨਹੀਂ ਆਏ।ਕਿਸਾਨਾਂ ਦੀਆਂ ਕਰਜਿਆਂ ਕਾਰਨ ਬਦ-ਦਸਤੂਰ ਖੁਦਕਸ਼ੀਆਂ ਜਾਰੀ ਹਨ।ਇਸ ਸਰਕਾਰ ਨੇ ਅਮਰੀਕਾ ਦੀ ਤਰਜ ਤੇ ਖੇਤੀਬਾੜ੍ਹੀ ਦੇ ਧੰਦੇ ਨੂੰ ਸਦਾ ਲਈ ਖਤਮ ਕਰਨ ਲਈ ਗੁਜਰਾਤੀ ਕਾਰਪੋਰੇਟਾਂ ਦੇ ਕਹਿਣ ਤੇ ਤਿੰਨ ਕਿਸਾਨ ਵਿਰੋਧੀ ਬਿੱਲ ਲਿਆਂਦੇ ਜਿਸ ਤਹਿਤ ਕਿਸਾਨਾਂ ਦੀਆਂ ਜਮੀਨਾਂ ਉਨਾਂ ਕੋਲੋਂ ਅਸਿੱਧੇ ਢੰਗ ਨਾਲ ਖੋਹ ਕੇ ਉਨਾਂ ਨੂੰ ਮੁੜ੍ਹ ਤੋਂ ਮੁਜਾਰੇ ਬਣਾਉਣਾ ਚਾਹੰਦੀ ਹੈ।ਪੰਜਾਬ ਦੀਆਂ ਢਾਈ ਦਰਜਨ ਤੋਂ ਵੱਧ ਜਥੇਬੰਦੀਆਂ ਨੇ ਆਪਣੇ ਸਾਰੇ ਮੱਤਭੇਦ ਭੁੱਲਾ ਕੇ ਅਹਿਦ ਕੀਤਾ ਕਿ ਸਿੱਖਾਂ ਦੇ ਪਹਿਲੇ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਜਿਸ ਨੇ ਜਾਗੀਰਦਾਰਾਂ ਕੋਲੋਂ ਜਮੀਨਾਂ ਖੋਹ ਕੇ ਮੁਜਾਰਿਆਂ ਨੂੰ ਇਹ ਕਹਿ ਕੇ ਸੌਂਪੀਆਂ ਸਨ ਕਿ ਜਮੀਨ ਨੂੰ ਵਾਹੁਣ ਵਾਲਾ ਹੀ ਇਸ ਦਾ ਅਸਲ ਮਾਲਕ ਹੈ।ਉਹ ਕਦੇ ਵੀ ਆਪਣੀਆਂ ਜਮੀਨਾਂ ਕਾਰਪੋਰੇਟਾਂ ਦੇ ਹਵਾਲੇ ਨਹੀਂ ਹੋਣ ਦੇਣਗੀਆਂ।ਉਨਾਂ ਨੇ ਸਭ ਤੋਂ ਪਹਿਲਾਂ ਸਰਕਾਰਾਂ ਨਾਲ ਮੀਟਿੰਗਾਂ ਕੀਤੀਆਂ ਜਦੋਂ ਉਨਾਂ ਦੀ ਗੱਲ ਕਿਸੇ ਤਨ ਪਤੱਨ ਨਾ ਲਗੀ ਤਾਂ ਕੇਂਦਰ ਵਿੱਚ ਬਿੱਲ ਪਾਸ ਹੋਣ ਤੋਂ ਪਹਿਲਾਂ ਉਨਾਂ ਨੇ ਰੇਲ ਰੋਕੋ , ਸੜਕੀ ਆਵਾਜਾਈ ਰੋਕ ਕੇ ਆਪਣਾ ਰੋਸ ਸਰਕਾਰਾਂ ਪ੍ਰਤੀ ਜਿਤਾਉਣਾ ਸ਼ੁਰੂ ਕਰ ਦਿੱਤਾ।ਇਸੇ ਦੌਰਾਨ ਉਨਾਂ ਕਿਸਾਨ ਜਥੇਬੰਦੀਆਂ ਨੇ ਦੂਸਰੇ ਪ੍ਰਾਂਤਾਂ ਦੇ ਕਿਸਾਨ ਨਾਲ ਮੀਟਿੰਗਾਂ ਸ਼ੁਰੂ ਕਰਕੇ ਇਨਾ ਤਿੰਨੇ ਕਾਲੇ ਕਾਨੂੰਨਾਂ ਨੂੰ ਕਿਸਾਨ ਵਿਰੋਧੀ ਜਾਣ ਕੇ ਸਮੁਚੇ ਭਾਰਤ ਦੀ ਜਥੇਬੰਦੀ ਬਣਾ ਕੇ ਲੜਾਈ ਲੜ੍ਹਣ ਦਾ ਫੈਸਲਾ ਕੀਤਾ ।ਤਿੰਨ ਮਹੀਨੇ ਪੰਜਾਬ ਵਿੱਚ ਜੋਰਦਾਰ ਸੰਘਰਸ਼ ਕਰਨ ਤੋਂ ਬਾਅਦ ਇਸ ਨੂੰ ਦਿੱਲੀ ਲਿਜਾਣ ਦਾ ਫੈਸਲਾ ਕੀਤਾ ।ਸੰਸਾਰ ਦੇ ਲੋਕਾਂ ਨੂੰੁ ਪਤਾ ਹੈ ਕਿ ਹਰਿਆਣੇ ਦੀ ਭਾਜਪਾ ਸਰਕਾਰ ਨੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਕਿਹੜੇ ਕਿਹੜੇ ਕੋਹਝੇ ਹਥੱਕੰਢੇ ਨਹੀਂ ਵਰਤੇ ।ਪਰ ਸਿਰੜੀ ਕਿਸਾਨ ਸਰਕਾਰ ਦੀਆਂ ਸਾਰੀਆਂ ਚਾਲਾਂ ਨੂੰ ਪਾਰ ਕਰਦੇ ਦਿੱਲੀ ਦੀਆਂ ਬਰੂਹਾਂ ਤੇ ਪੁੱਜ ਗਏ ਜਿਥੇ ਉਨਾਂ ਨੂੰ ਦਿੱਲੀ ਜਾਣ ਤੋਂ ਰੋਕ ਦਿੱਤਾ ਗਿਆ ਪਿਛਲੇ 26 ਨਵੰਬਰ ਤੋਂ ਕਿਸਾਨਾਂ ਨੇ ਉਸੇ ਥਾਂ ਤੇ ਡੇਰੇ ਲਗਾ ਕੇ ਦਿੱਲੀ ਨੂੰ ਚਾਰੇ ਤਰਫੋਂ ਘੇਰ ਕੇ ਰੱਖਿਆ ਹੋਇਆ ਹੈ ।ਲਗ ਭਗ ਨੌ ਮਹੀਨੇ ਹੋ ਗਏ ਹਨ ।ਸਰਕਾਰ ਨੇ 11-12 ਗੇੜ੍ਹ ਦੀਆਂ ਮੀਟਿੰਗਾਂ ਕਿਸਾਨਾਂ ਨਾਲ ਕਰ ਲਈਆਂ ਹਨ ।ਪਰ ਪਰਨਾਲਾ ਉਥੇ ਦਾ ਉਥੇ ਹੀ ਖੜਾ ਹੈ ।ਸਰਕਾਰ ਨੂੰੁ ਵੱਡਾ ਭੁੱਲੇਖਾ ਸੀ ਕਿ ਉਸ ਨੇ ਐੇਨ ਆਰ ਸੀ ਲਗਾ ਲਈ ਹੈ, 370 ਧਾਰਾ ਤੋੜ੍ਹ ਦਿੱਤੀ ਹੈ , ਜੰਮੂ ਕਸ਼ਮੀਰ ਦੇ ਵਾਸੀਆਂ ਨੂੰ ਸਾਲਾਂ ਬੱਧੀ ਅੰਦਰ ਡੱਕ ਕੇ, ਉਨਾਂ ਦਾ ਨੈੱਟ ਸਿਸਟਮ ਬੰਦ ਕਰ ਕੇ ਤੇ ਤਾਨਾ ਸ਼ਾਹੀ ਢੰਗ ਨਾਲ ਸਵਿੰਧਾਨਕ ਤੌਰਤੇ ਮਿਲੇ ਹੱਕਾਂ ਨੂੰ ਖਤਮ ਕਰਕੇ ਮੁਸਲਮਾਨਾਂ ਨੂੰ ਡਰਾ ਲਿਆ ਹੈ। ਹੁਣ ਕੋਈ ਵੀ ਦੇਸ਼ ਵਿੱਚ ਧਿਰ ਨਹੀਂ ਬੱਚੀ ਹੈ ਜਿਹੜੀ ਇਸ ਦੀ ਤਾਨਾਸ਼ਾਹੀ ਅੱਗੇ ਕੁੱਸਕ ਸਕੇ। ਇਸ ਗਲਤ ਫਹਿਮੀ ਵਿੱਚ ਉਸ ਨੇ ਤਿੰਨ ਕਿਸਾਨ ਵਿਰੋਧੀ ਬਿੱਲ ਲਿਆਂਦੇ ਜਿਹੜੇ ਉਸ ਲਈ ਇਸ ਸਮੇਂ ਵੱਡੀ ਜਹਿਮਤ ਬਣ ਚੁੱਕੇ ਹਨ ।ਕਿਸਾਨਾਂ ਦਾ ਇਹ ਅੰਦੋਲਨ ਹੁਣ ਭਾਰਤ ਦਾ ਨਾ ਹੋ ਕੇ ਵਿਸ਼ਵ ਦਾ ਸੰਘਰਸ਼ ਬਣ ਚੁੱਕਾ ਹੈ ।ਸਾਰੇ ਸੰਸਾਰ ਵਿੱਚ ਭਾਰਤ ਸਰਕਾਰ ਦੇ ਸਫਾਰਤਖਾਨਿਆਂ ਵਿੱਚ ਲਗਾਤਾਰ ਰੋਸ ਮੁਜਾਹਰੇ , ਰੈਲੀਆਂ , ਜਲੂਸ ਨਿਕਲ ਰਹੇ ਹਨ ।ਭਾਰਤ ਦੇ ਸਭ ਤੋਂ ਮਜਬੂਤ ਲੋਕਤੰਤਰ ਦਾ ਸਾਰੀ ਦੁਨੀਆਂ ਵਿੱਚ ਜਲੂਸ ਨਿਕਲ ਰਿਹਾ ਹੈ ,ਜਿਨੀ ਮਿੱਟੀ ਪਲੀਤ ਭਾਰਤ ਦੇ ਇਸ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਇਸ ਸਮੇਂ ਹੋ ਰਹੀ ਹੈ ।ਭਾਰਤ ਦੇ ਅੱਜ ਤਕ ਕਿਸੇ ਪ੍ਰਧਾਨ ਮੰਤਰੀ ਨਹੀਂ ਹੋਈ ।ਇਸੇ ਨਰਿੰਦਰ ਮੋਦੀ ਨੂੰ ਸਾਰੇ ਸੰਸਾਰ ਦਾ ਝੂਠਾ ਤੇ ਭਿ੍ਰਸ਼ਟ ਪ੍ਰਧਾਨ ਮੰਤਰੀ ਗਰਦਾਨਿਆ ਜਾ ਰਿਹਾ ਹੈ ।ਸਰਕਾਰ ਤੇ ਕਾਰਪੋਰੇਟ ਇੰਨੇ ਭਾਰੇ ਹੋ ਚੁਕੇ ਹਨ ਕਿ ਦੇਸ਼ ਵਿੱਚ ਨਾਂ ਦਾ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਹਿ ਗਿਆ ਹੈ। ਅਸਲ ਵਿੱਚ ਹਕੂਮਤ ਕਾਰਪੋਰੇਟਾਂ ਦੇ ਹੱਥ ਵਿੱਚ ਹੈ ।ਪਿਛਲੇ ਕੁਝ ਦਿਨਾਂ ਤੋਂ ਫੇਸ ਬੁੱਕ ਤੇ ਇਕ ਵੀ. ਡੀ. ਓ. ਵਾਇਰਲ ਹੋ ਰਹੀ ਹੈ ਜਿਸ ਵਿੱਚ ਦਸਿਆ ਗਿਆ ਕਿ ਫੌਜ ਵਿੱਚ ਵੀ ਇਕ ਤਰਾਂ ਦੀ ਬਗਾਵਤ ਵਾਲੀ ਸਥਿਤੀ ਪੈਦਾ ਹੋ ਗਈ ਹੈ , ਇਕ ਲੱਖ ਫੌਜੀਆਂ ਨੇ ਕਿਸਾਨਾਂ ਦੇ ਹੱਕ ਵਿੱਚ ਆਪਣੇ ਅਸਤੀਫੇ ਦੇ ਦਿੱਤੇ ਹਨ ਤੇ ਅਗੋਂ ਵੱਡੀ ਗਿਣਤੀ ਵਿੱਚ ਫੌਜੀ ਅਸਤੀਫੇ ਦੇਣ ਲਈ ਤਿਆਰ ਬੈਠੇ ਹਨ। ਉਸ ਵਾਇਰਲ ਵੀ ਡੀ ਓ ਵਿੱਚ ਇਹ ਵੀ ਕਿਹਾ ਗਿਆ ਕਿ ਅਸੀਂ ਆਪਣੇ ਵਲੋਂ ਇਹ ਸਭ ਕੁਝ ਨਹੀਂ ਕਹਿ ਰਹੇ ਬਲਕਿ ਇਹ ਭਾਰਤ ਦੇ ਗ੍ਰਹਿ ਮੰਤਰੀ ਵਲੋਂ ਪ੍ਰਗਟਾਵਾ ਕੀਤਾ ਹੋਇਆ ਹੈ।ਸਰਕਾਰ ਇਥੋਂ ਤਕ ਘਬਰਾਅ ਗਈ ਹੈ ਕਿ ਉਸ ਨੇ ਕਿਸਾਨਾਂ ਦੇ ਮਨੋ ਬਲਾਂ ਨੂੰ ਡੇਗਣ ਲਈ ਹੋਛੀਆਂ ਕਾਰਵਾਈਆਂ ਤੇ ਉੱਤਰ ਆਈ ਹੈ । ਦਿਲੀ ਵਿਖੇ ਸ਼ਾਂਤੀ ਪੂਰਵਕ ਆਪਣੇ ਰੋਸ ਦਾ ਪ੍ਰਗਟਾਵਾ ਕਰਨ ਲਈ ਬੈਠੇ ਕਿਸਾਨਾਂ ਜਿਨਾਂ ਨੇ ਆਪਣੇ ਇਕ ਤਰਾਂ ਦੇ ਪੱਕੇ ਰਹਿਣ ਬਸੇਰੇ ਬਣਾ ਰਖੇ ਹਨ ਕਿਉਂ ਕਿ ਕਿਸਾਨ ਭਾਂਪ ਗਏ ਹਨ ਕਿ ਸਰਕਾਰ ਢੀਠ ਬਣ ਚੁੱਕੀ ਹੈ ਇਹ ਸੰਘਰਸ਼ ਲੰਮਾ ਚਲੇਗਾ ਇਸ ਲਈ ਉਨਾ ਨੇ ਝੌਂਪੜੀਆਂ ਵੀ ਬਣਾ ਲਈਆ ਹਨ। ਸਰਕਾਰ ਦੇ ਸ਼ਰਾਰਤੀ ਨੇ ਉਨਾਂ ਦੇ ਟਰੈਕਟਰਾਂ ਤੇ ਝੱੁਗੀਆਂ ਨੂੰ ਅੱਗ ਲਗਾ ਕੇ ਭਾਰੀ ਨੁਕਸਾਨ ਕਰ ਦਿੱਤਾ ਹੈ ਪਰ ਕਿਸਾਨਾਂ ਨੇ ਵੱਖ ਵੱਖ ਚੈਨਲਾਂ ਵਲੋਂ ਦਿੱਤੀ ਇੰਟਰਵੀਊ ਵਿੱਚ ਸਰਕਾਰ ਨੂੰ ਸਪਸ਼ਟ ਕਰ ਦਿੱਤਾਹੈ ਕਿ ਉਹ ਅਜਿਹੀਆਂ ਹਰਕਤਾਂ ਕਰਕੇ ਉਨਾਂ ਦੇ ਨਾ ਤਾਂ ਮਨੋ ਬੱਲ ਨੂੰ ਡੇਗ ਸਕਦੇ ਹਨ ਤੇ ਨਾ ਹੀ ਕਿਸਾਨਾਂ ਦੇ ਸੰਘਰਸ਼ ਨੂੰ ਢਾਹ ਲਗਾ ਸਕਦੇ ਹਨ।ਕਦੇ ਨਵੇਂ ਬਣੇ ਮੰਤਰੀ ਮੋਦੀ ਦੀ ਭਗਤੀ ਕਰਦੇ ਹੋਏ ਕਿਸਾਨਾਂ ਲਈ “ਮਵਾਲੀ” ਤਕ ਦੇ ਅਤਿ ਦੇ ਮੰਦੇ ਸ਼ਬਦ ਵਰਤ ਰਹੇ ਹਨ। ਜਦੋਂ ਇਸ ਮੰਤਰੀ ਨੂੰ ਲੋਕਾਂ ਨੇ ਲਾਹਨਤਾਂ ਪਾਈਆਂ ਕਿ ਅੰਨ ਦਾਤਿਆਂ ਲਈ ਅਜਿਹੇ ਸਬਦ ਵਰਤਣੇ ਉਸ ਦੀ ਮੰਦ ਬੁੱਧੀ ਦਾ ਪ੍ਰਗਟਾਵਾ ਕਰ ਰਹੇ ਹਨ। ਆਖਰ ਸਿਖਰਾਂ ਦੀ ਸ਼ਰਮਸਾਰ ਹੋ ਕੇ ਇਸ ਮੰਤਰੀ ਨੂੰ ਵੀ ਕਿਸਾਨਾਂ ਤੋਂ ਮੁਆਫੀ ਮੰਗਣੀ ਪਈ ਹੈ।ਕਿਸਾਨਾਂ ਨੇ ਆਪਣੇ ਸੰਘਰਸ਼ ਨੂੰ ਅੱਗੇ ਲਿਜਾਂਦਿਆਂ ਇਹ ਨਿਰਣਾ ਲਿਆ ਕਿ ਦੇਸ਼ ਦੀ ਪਾਰਲੀ ਮੈਂਟ 19 ਜੁਲਾਈ ਤੋਂ ਮੌਨਸੂਨ ਸੈਸ਼ਨ ਸ਼ੁਰੂ ਕਰ ਰਹੀ ਹੈ । ਇਸ ਲਈ  22 ਜੁਲਾਈ ਨੂੰ ਪਾਰਲੀਮੈਂਟ ਹਾਊਸ ਅਗੇ ਪੁੱਜ ਕੇ ਆਪਣੀ ਵੱਖਰੀ ਕਿਸਾਨ ਪਾਰਲੀਮੈਂਟ ਚਲਾਈ ਜਾਵੇ। 22 ਜੁਲਾਈ ਨੂੰ ਜੰਤਰ ਮੰਤਰ ਤਕ ਜਾਣ ਲਈ ਦਿੱਲੀ ਦੀ ਪੁਲੀਸ ਨੇ ਕਿਸਾਨਾਂ ਨਾਲ ਜੋ ਜੋ ਸ਼ਰਮਨਾਕ ਹੱਥ ਕੰਡੇ ਵਰਤੇ ਹਨ  ਤਾਂ ਕਿ ਕਿਸਾਨ ਦਿੱਲੀ ਨਾ ਵੜ੍ਹ ਸਕਣ ਪਰ ਕਿਸਾਨਾਂ ਦੇ ਏਕੇ ਨੇ ਸਰਕਾਰ ਤੇ ਦਿੱਲੀ  ਪੁਲੀਸ ਦੀ ਇਹ ਚਾਲ ਵੀ ਫੇਲ੍ਹ ਕਰਕੇ ਦਿੱਲੀ ਦੇ ਜੰਤਰ ਮੰਤਰ ਵਿਖੇ ਪੁਜ ਗਏ ਹਨ ।ਸਰਕਾਰ ਦੀਆਂ ਅਜਿਹੀਆਂ ਹਰਕਤਾਂ ਨੂੰ ਵੇਖ ਕੇ ਹਰੇਕ ਇਨਸਾਨ ਦਾ ਸ਼ਰਮ ਨਾਲ ਸਿਰ ਝੁੱਕਦਾ ਹੈ।ਇਹ  ਹੈ ਦੇਸ਼ ਦਾ ਲੋਕ ਤੰਤਰ ! ਕਿਹਾ ਜਾਂਦਾ ਕਿ ਲੋਕ ਤੰਤਰ ਦਾ ਮਤਲਬ ਹੁੰਦਾ ਕਿ ਲੋਕਾਂ ਦੀ , ਲੋਕਾਂ ਦੁਆਰਾ ਤੇ ਲੋਕਾਂ ਲਈ  ਬਣੀ ਸਰਕਾਰ ਆਖੀ ਜਾਂਦੀ ਹੈ ਜਿਸ ਦਾ ਸਪਸ਼ਟ ਮਤਲਬ ਹੈ ਕਿ ਜਿਸ ਕਾਨੂੰਨ ਨੂੰ ਦੇਸ਼ ਦੇ ਲੋਕ ਨਹੀਂ ਚਾਹੁੰਦੇ ਸਰਕਾਰ ਨੂੰ ਉਹ ਬਦੋ ਬਦੀ ਲਾਗੂ ਨਹੀਂਕਰਨੇ ਚਾਹੀਦੇ।ਪਰ ਪਿਛਲੇ ਨੌ ਮਹੀਨਿਆਂ ਤੋਂ ਕਿਸਾਨ ਟਿੱਕਰੀ , ਸਿੰਘੂ ਅਤੇ ਗਾਜੀਪੁਰ ਵਿਚਲੇ ਦਿੱਲੀ ਬਾਰਡਰਾਂ ਨੂੰ ਘੇਰ ਕੇ ਆਪਣੇ ਰੋਸ ਦਾ ਪ੍ਰਗਟਾਵਾ ਕਰਦੇ ਆ ਰਹੇ ਹਨ ਇਸ ਦੌਰਾਨ ਉਨਾਂ ਨੂੰ ਸਖਤ ਗਰਮੀ ਭਿਆਨਕ ਤੁਫਾਨਾਂ ਤੇ ਬਾਰਸ਼ਾਂ ਚਾਹੇ ਉਹ ਸਰਦੀ ਦੀਆਂ ਸਨ ਜਾਂ ੌਿਰ ਗਰਮੀ ਦੀਆਂ ਸਨ ਜਿਨਾਂ ਨੇ ਉਨਾਂ ਦੇ ਘਰੋਂ ਬਾਹਰਲੇ ਜੀਵਨ ਨੂੰ ਸਿਖਰਾਂ ਦਾ ਔਖਾ ਬਣਾ ਦਿੱਤਾ ਸੀ ਇਥੋਂ ਤਕ ਕਿ ਉਨਾਂ ਦੇ ਟੈਂਟ ਖਾਣ ਪੀਣ ਵਾਲਾ ਸਾਰਾ ਸਮਾਨ ਬਰਬਾਦ ਕਰਨ ਦੇ ਨਾਲ ਉਨਾਂ ਦੇ ਰਹਿਣ ਬਸੇਰੇ ਵਾਲੇ ਟੈਂਟਾਂ ਨੂੰ ਵੀ ਲੀਰੋ ਲੀਰ ਕਰ ਦਿੱਤਾ ਸੀ    (ਚੱਲਦਾ)
 
ਜੰਗ ਸਿੰਘ ਮੋ. 
+14154
505161