ਰਜਿ: ਨੰ: PB/JL-124/2018-20
RNI Regd No. 23/1979

ਪਾਕਿਸਤਾਨ ’ਚ ਆਏ ਭੁਚਾਲ ਕਾਰਨ 20 ਲੋਕਾਂ ਦੀ ਮੌਤ , ਦਰਜਨਾਂ ਲੋਕ ਜ਼ਖ਼ਮੀ
 
BY admin / October 07, 2021
ਇਸਲਾਮਾਬਾਦ, 7 ਅਕਤੂਬਰ, (ਯੂ.ਐਨ.ਆਈ.)- ਪਾਕਿਸਤਾਨ ਦੇ ਸੂਬੇ ਬਲੋਚਿਸਤਾਨ ਦੇ ਹਰਨਾਈ ਵਿਚ ਭੂਚਾਲ ਨਾਲ ਘੱਟੋ- ਘੱਟ 20 ਲੋਕਾਂ ਦੀ ਮੌਤ ਹੋ ਗਈ ਹੈ ਅਤੇ 150 ਦੇ ਕਰੀਬ ਜਖਮੀ ਹੋਣ ਦੀ ਖਬਰ ਹੈ। ਨੈਸਨਲ ਸੈਂਟਰ ਫੌਰ ਸੀਸਮੌਲੋਜੀ ਦੇ ਅਨੁਸਾਰ ਅੱਜ ਸਵੇਰੇ ਕਰੀਬ 3:30 ਵਜੇ ਆਏ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 6.0 ਮਾਪੀ ਗਈ ਹੈ। ਆਫਤ ਪ੍ਰਬੰਧਨ ਦੇ ਅਧਿਕਾਰੀਆਂ ਮੁਤਾਬਕ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਤਾਜਾ ਰਿਪੋਰਟਾਂ ਦੇ ਅਨੁਸਾਰ ਭੂਚਾਲ ਦੇ ਕਾਰਨ ਛੱਤਾਂ ਅਤੇ ਕੰਧਾਂ ਡਿੱਗਣ ਨਾਲ ਦਰਜਨਾਂ ਗੰਭੀਰ ਰੂਪ ਨਾਲ ਜਖਮੀ ਹੋ ਗਏ। ਖ਼ਬਰਾਂ ਅਨੁਸਾਰ 20 ਮਿ੍ਰਤਕਾਂ ਵਿੱਚ ਇੱਕ ਔਰਤ ਅਤੇ 6 ਬੱਚੇ ਵੀ ਸਾਮਲ ਹਨ। ਬਲੋਚਿਸਤਾਨ ਦੇ ਸੂਬਾਈ ਗ੍ਰਹਿ ਮੰਤਰੀ ਮੀਰ ਜਅਿਾ ਉਲਾਹ ਲੈਂਗੌ ਦੇ ਹਵਾਲੇ ਤੋਂ ਕਿਹਾ ਗਿਆ ਹੈ, “ਸਾਨੂੰ ਜਾਣਕਾਰੀ ਮਿਲ ਰਹੀ ਹੈ ਕਿ ਭੂਚਾਲ ਕਾਰਨ 20 ਲੋਕਾਂ ਦੀ ਮੌਤ ਹੋ ਗਈ ਹੈ। ਬਚਾਅ ਕਾਰਜ ਜਾਰੀ ਹਨ। ਬਲੋਚਿਸਤਾਨ ਦੇ ਹਰਨਈ ਵਿੱਚ ਸੜਕਾਂ ਦੀ ਘਾਟ ਅਤੇ ਬਿਜਲੀ ਦੀ ਕਮੀ, ਮੋਬਾਈਲ ਫੋਨ ਨੈਟਵਰਕ ਅਤੇ ਹੋਰ ਬੁਨਿਆਦੀ ਢਾਂਚੇ ਦੀ ਕਮੀ ਕਾਰਨ ਬਚਾਅ ਕਾਰਜਾਂ ਵਿੱਚ ਮੁਸ਼ਕਿਲ ਆ ਰਹੀ ਹੈ। ਮੋਬਾਈਲ ਫਲੈਸਲਾਈਟ ਅਤੇ ਟਾਰਚ ਦੇ ਹੇਠਾਂ ਬਚਾਅ ਕਾਰਜ ਕੀਤਾ ਜਾ ਰਿਹਾ ਹੈ, ਜਿਸ ਕਾਰਨ ਕਰਮਚਾਰੀਆਂ ਨੂੰ ਬਹੁਤ ਮੁਸਕਲ ਆ ਰਹੀ ਹੈ। ਅਧਿਕਾਰੀ ਨੇ ਏਜੰਸੀ ਨੂੰ ਦੱਸਿਆ, “ਅਸੀਂ ਬਿਨ੍ਹਾਂ ਬਿਜਲੀ ਦੇ ਟਾਰਚਾਂ ਅਤੇ ਮੋਬਾਈਲ ਫਲੈਸ ਲਾਈਟਾਂ ਦੀ ਮਦਦ ਨਾਲ ਕੰਮ ਕਰ ਰਹੇ ਸੀ। ਜਅਿਾਦਾਤਰ ਲੋਕਾਂ ਨੂੰ ਜ਼ਖਮੀ ਹਾਲਤ ‘ਚ ਬਾਹਰ ਕੱਢਿਆ ਜਾ ਰਿਹਾ ਹੈ ਅਤੇ ਉਨ੍ਹਾਂ ਦੇ ਅੰਗਾਂ ਵਿੱਚ ਫ੍ਰੈਕਚਰ ਹੋ ਗਿਆ ਹੈ। ਦਰਜਨਾਂ ਲੋਕਾਂ ਨੂੰ ਮੁੱਢਲੀ ਸਹਾਇਤਾ ਦੇ ਬਾਅਦ ਵਾਪਸ ਭੇਜ ਦਿੱਤਾ ਗਿਆ ਹੈ। ਗੰਭੀਰ ਰੂਪ ਨਾਲ ਜਖਮੀ ਹੋਏ 40 ਲੋਕਾਂ ਨੂੰ ਐਂਬੂਲੈਂਸ ਰਾਹੀਂ ਕਵੇਟਾ ਭੇਜਿਆ ਗਿਆ ਹੈ। ਬਲੋਚਿਸਤਾਨ ਦੀ ਸੂਬਾਈ ਰਾਜਧਾਨੀ ਕਵੇਟਾ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਅਕਤੂਬਰ 2015 ਵਿੱਚ ਪਾਕਿਸਤਾਨ ਵਿੱਚ 7.5 ਤੀਬਰਤਾ ਦਾ ਭੂਚਾਲ ਆਇਆ ਸੀ, ਜਿਸ ਵਿੱਚ 400 ਲੋਕ ਮਾਰੇ ਗਏ ਸਨ। 2005 ਵਿੱਚ ਇੱਕ ਹੋਰ ਵੱਡੇ ਭੂਚਾਲ ਦੇ ਨਤੀਜੇ ਵਜੋਂ 75,000 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ। ਉਸ ਆਫਤ ਵਿੱਚ ਪਾਕਿਸਤਾਨ ਦੇ ਕਬਜੇ ਵਾਲੇ ਕਸਮੀਰ (ਪੀਓਕੇ) ਵਿੱਚ ਤਕਰੀਬਨ 35 ਲੱਖ ਲੋਕ ਬੇਘਰ ਹੋ ਗਏ ਸਨ।