ਰਜਿ: ਨੰ: PB/JL-124/2018-20
RNI Regd No. 23/1979

ਅੰਮ੍ਰਿਤਸਰ ਹਲਕਾ ਦੱਖਣੀ ’ਚ ਸਾਬਕਾ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਵਿਸ਼ਾਲ ਰੈਲੀ ਅੱਜ
 
BY admin / October 10, 2021
2022 ’ਚ ਸ਼੍ਰੋਮਣੀਬਸਪਾ ਗਠਜੋੜ ਇਤਿਹਾਸਕ ਜਿੱਤ ਕਰਵਾਏਗਾ ਦਰਜ : ਗਿੱਲ
ਅੰਮ੍ਰਿਤਸਰ, 10 ਅਕਤੂਬਰ (ਨਿਰਮਲ ਸਿੰਘ ਚੋਹਾਨ)   ਪੰਜਾਬ ਵਿਚਲੀ ਮੌਜ਼ੂਦਾ ਚੰਨੀ ਸਰਕਾਰ ਵੋਟਾਂ ਹਾਸਲ ਕਰਨ ਲਈ ਲੋਕਾਂ ਨੂੰ ਭਰਮਾਉਣ ਲਈ ਮਨ ਲੁਭਾਵਣੇ ਵਾਅਦੇ ਅਤੇ ਸੁਪਨੇ ਵਿਖਾ ਰਹੀ ਹੈ। ਪਰ ਲੋਕ ਹੁਣ ਜਾਗਰੂਕ ਹੋ ਚੁੱਕੇ ਹਨ ਕਿ ਸੂਬੇ ਦੇ ਮੌਜ਼ੂਦਾ ਸਿਆਸਤਦਾਨ ਜਨਤਾ ਲਈ ਨਹੀਂ ਆਪਣੀਆਂ ਕੁਰਸੀਆਂ ਬਚਾਉਣ ਖਾਤਿਰ ਇਕ ਦੂਜੇ ਨਾਲ ਸਿੰਙ ਫ਼ਸਾਈ ਬੈਠੇ ਹਨ ਅਤੇ ਕਿਸਾਨੀ ਤੇ ਹੋਰਨਾਂ ਮੁੱਦਿਆਂ ਦਾ ਸਹਾਰਾ ਲੈ ਕੇ ਆਪਣੀ ਸਿਆਸਤ ਨੂੰ ਚਮਕਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੇ ਹਨ। 
ਉਕਤ ਸ਼ਬਦਾਂ ਦਾ ਪ੍ਰਗਟਾਵਾ ਅੱਜ ਇੱਥੇ ਵਿਧਾਨ ਸਭਾ ਹਲਕਾ ਦੱਖਣੀ ਤੋਂ ਅਕਾਲੀ ਬਸਪਾ ਗਠਜੋੜ ਦੇ ਸਾਂਝੇ ਉਮੀਦਵਾਰ ਤਲਬੀਰ ਸਿੰਘ ਗਿੱਲ ਨੇ ਆਪਣੇ ਗ੍ਰਹਿ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ 11 ਅਕਤੂਬਰ ਨੂੰ ਨਾਮਧਾਰੀ ਧਰਮ ਕੰਡਾ, ਤਰਨ ਤਾਰਨ ਤੋਂ ਕੱਢੀ ਜਾਣ ਵਾਲੀ ਵਿਸ਼ਾਲ ਰੈਲੀ ਸਬੰਧੀ ਵਰਕਰਾਂ ਦੀ ਡਿਊਟੀ ਲਗਾਉਣ ਲਈ ਸੱਦੀ ਗਈ ਮੀਟਿੰਗ ਦੌਰਾਨ ਕੀਤਾ। ਇੱਥੇ ਇਹ ਦੱਸਣਯੋਗ ਹੈ ਕਿ ਮੀਟਿੰਗ ਦੌਰਾਨ ਸ: ਗਿੱਲ ਦੁਆਰਾ ਜਿੱਥੇ ਉਕਤ ਰੈਲੀ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ, ਉਥੇ ਸਮੂਹ ਵਰਕਰਾਂ ’ਚ ਇਸ ਸਬੰਧੀ ਖਾਸਾ ਉਤਸ਼ਾਹ ਵੇਖਣ ਨੂੰ ਮਿਲਿਆ। 
ਇਸ ਮੌਕੇ ਸ: ਗਿੱਲ ਨੇ ਕਿਹਾ ਕਿ ਕਾਂਗਰਸ ਨੇ ਆਪਣੇ ਸਾਢੇ ਚਾਰ ਸਾਲ ਦੇ ਸੱਤਾਕਾਲ ’ਚ ਜਿਥੇ ਵਪਾਰੀ ਵਰਗ, ਕਿਸਾਨਾਂ ਦੀ ਮੁਸ਼ਕਿਲਾਂ ਹੀ ਝੱਲੀਆਂ, ਉਥੇ ਸੂਬੇ ’ਚ ਵਿੱਦਿਅਕ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ ਅਤੇ ਲੋਕ ਨੂੰ ਆਰਥਿਕ ਪੱਖੋਂ ਸਥਿਤੀ ਕਾਫ਼ੀ ਕਮਜ਼ੋਰ ਹੀ ਹੋਈ। ਜਿਸ ਦਾ ਸਬਕ ਸਿਖਾਉਣ ਲਈ ਲੋਕਾਂ ਨੇ ਹੁਣ ਮਨ ਬਣਾ ਲਿਆ ਹੈ ਕਿ ਪੰਜਾਬ ’ਚ ਕਾਂਗਰਸ ਦਾ ਬੋਰੀਆ ਬਿਸਤਰਾ ਗੋਲ ਕੀਤਾ ਜਾਵੇ। 
ਉਨ੍ਹਾਂ ਦੱਖਣੀ ਹਲਕੇ ਸਬੰਧੀ ਗੱਲਬਾਤ ਕਰਦਿਆਂ ਕਿਹਾ ਕਿ ਹੋਰਨਾਂ ਹਲਕਿਆਂ ਨਾਲੋਂ ਦੱਖਣੀ ਹਲਕਾ ਕਾਫ਼ੀ ਪਛੜਿਆ ਹੋਇਆ ਹੈ, ਕਿਉਂਕਿ ਮੌਜੂਦਾ ਸਿਆਸੀ ਆਗੂ ਨੇ ਸੱਤਾ ’ਤੇ ਕਾਬਜ਼ ਹੋਣ ਉਪਰੰਤ ਕਦੇ ਵੀ ਹਲਕਾ ਵਾਸੀਆਂ ’ਚ ਵਿਚਰਨਾ ਸੁਭਾਵਿਕ ਨਹੀਂ ਸਮਝਿਆ ਅਤੇ ਅੱਜ ਲੋਕ ਜਿੱਥੇ ਸਭ ਤੋਂ ਵੱਡੀ ਤੇ ਭਿਆਨਕ ਦੁਬਿੱਧਾ ਭਗਤਾਂ ਵਾਲਾ ਕੂੜਾ ਡੰਪ ਤੋਂ ਨਿਜਾਤ ਪਾਉਣ ਲਈ ਜਦੋਂ ਜਹਿਦ ਕਰਦੇ ਹੋਏ ਪ੍ਰੇਸ਼ਾਨੀ ਝੇਲ ਰਹੇ ਹਨ, ਉਥੇ ਹਲਕੇ ’ਚ ਅਧੂਰੇ ਵਿਕਾਸ ਕਾਰਜਾਂ ਨੇ ਵੀ ਉਨ੍ਹਾਂ ਨੂੰ ਮੱਥੇ ’ਤੇ ਹੱਥ ਮਾਰਨ ’ਤੇ ਮਜ਼ਬੂਤ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ 11 ਨੂੰ ਕਰਵਾਈ ਜਾ ਰਹੀ ਰੈਲੀ ਸਬੰਧੀ ਵਰਕਰਾਂ ’ਤੇ ਉਤਸ਼ਾਹ ਨੂੰ ਭਾਂਪਦਿਆਂ ਕਿਹਾ ਕਿ ਇਹ ਇਸ ਦਾ ਸੰਕੇਤ ਹੈ ਕਿ ਮੌਜ਼ੂਦਾ ਸਮੇਂ ਸ਼੍ਰੋਮਣੀਬਸਪਾ ਗਠਜੋੜ ਦੇ ਹੱਕ ’ਚ ਹਨ੍ਹੇਰੀ ਝੂਲ ਰਹੀ ਹੈ ਅਤੇ ਆਉਂਦੀਆਂ 2022 ਦੀਆਂ ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ ਪਾਰਟੀ ਵੱਡੇ ਪੱਧਰ ’ਤੇ ਵੋਟਾਂ ਹਾਸਲ ਕਰਕੇ ਇਤਿਹਾਸਕ ਦਰਜ ਕਰਵਾਏਗੀ। ਇਸ ਮੌਕੇ ਸ: ਗਿੱਲ ਵਲੋਂ ਸਮੂਹ ਸਰਕਲ ਪ੍ਰਧਾਨਾਂ ਦੀ ਰੈਲੀ, ਜਿਸ ਸਬੰਧੀ ਤਿਆਰੀਆਂ ਮੁਕੰਮਲ ਹੋ ਚੁੱਕੀ ਹਨ, ਨੂੰ ਸਫ਼ਲ ਬਣਾਉਣ ਲਈ ਅਕਾਲੀ ਬਸਪਾ ਵਰਕਰਾਂ ਦੀਆਂ ਡਿਊਟੀਆਂ ਵੀ ਲਗਾਈਆਂ ਗਈਆਂ।