ਰਜਿ: ਨੰ: PB/JL-124/2018-20
RNI Regd No. 23/1979

ਪੁਨੀਤਾ ਸੰਧੂ ਨੇ 27 ਪਿੰਡਾਂ ਨੂੰ 1 ਕਰੋੜ 68 ਲੱਖ 50 ਹਜਾਰ ਦੇ ਚੈਕ ਪੰਚਾਇਤਾਂ ਨੂੰ ਵੰਡੇ
 
BY admin / October 10, 2021
ਕਿਹਾ- ਕਾਂਗਰਸ ਜੋ ਕਹਿੰਦੀ ਹੈ ਕਰ ਵਿਖਾਉਂਦੀ ਹੈ- ਨਿਰੰਤਰ ਚੱਲਣਗੇ ਵਿਕਾਸ ਕਾਰਜ
ਮੁੱਲਾਂਪੁਰ ਦਾਖਾ, 10 ਅਕਤੂਬਰ (ਸਨੀ ਸੇਠੀ/ ਪ੍ਰਸ਼ਾਤ ਕਾਲੀਆ)- ਕਾਂਗਰਸ ਪਾਰਟੀ ਹੀ ਇੱਕ ਸਥਿਰ ਪਾਰਟੀ ਹੈ ਜੋ ਪੰਜਾਬ ਸੂਬੇ ਦੀ ਬਿਹਤਰੀ ਤੇ ਵਿਕਾਸ ਲਈ ਸੰਜੀਦਾ ਹੈ ਅਤੇ ਕਹਿੰਦੀ ਹੈ ਕਰ ਵਿਖਾਉਂਦੀ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕੈਪਟਨ ਸੰਦੀਪ ਸੰਧੂ ਹਲਕਾ ਇੰਚਾਰਜ ਦਾਖਾ ਦੀ ਧਰਮਪਤਨੀ ਪੁਨੀਤਾ ਸੰਧੂ ਨੇ ਅੱਜ 27 ਪਿੰਡਾਂ ਦੀਆਂ ਪੰਚਾਇਤਾਂ ਨੂੰ 1ਕਰੋੜ 68 ਲੱਖ 50 ਹਜਾਰ ਦੇ ਚੈਕ ਭੇਂਟ ਕਰਨ ਉਪਰੰਤ ਕੀਤਾ। ਉਹਨਾਂ ਕਿਹਾ ਕਿ ਹਲਕਾ ਦਾਖਾ ਦੇ ਬਲਾਕ ਸੁਧਾਰ ਦੇ ਪਿੰਡਾਂ ਲਈ ਇਹ ਰਾਸ਼ੀ ਕੈਪਟਨ ਸੰਦੀਪ ਸੰਧੂ ਦੇ ਯਤਨਾਂ ਸਦਕਾ ਪੰਜਾਬ ਨਿਰਮਾਣ ਵਿਭਾਗ ਵੱਲੋਂ ਜਾਰੀ ਕਰਵਾਈ ਗਈ ਹੈ ਅਤੇ ਹਲਕੇ ਦੇ ਵਿਕਾਸ ਕਾਰਜਾਂ ਲਈ ਸਾਡੇ ਕੋਲ ਗ੍ਰਾਂਟਾਂ ਦੀ ਕੋਈ ਘਾਟ ਨਹੀ। ਉਹਨਾਂ ਦੱਸਿਆ ਕਿ ਪਿੰਡ ਮੋਹੀ ਲਈ 10.50 ਲੱਖ ਰੁੜਕਾ ਨੂੰ 10 ਲੱਖ, ਬੜੈਚ ਨੂੰ 9 ਲੱਖ, ਕੁਲਾਰ ਨੂੰ 10 ਲੱਖ ਰੁਪਏ ਇਸੇ ਤਰਾਂ ਕੁੱਲ 27 ਪਿੰਡਾਂ ਲਈ ਇਹ ਰਾਸ਼ੀ ਪਿੰਡਾਂ ਦੇ ਸਰਪੰਚਾਂ ਨੂੰ ਚੈਕਾਂ ਰਾਂਹੀ ਦਿੱਤੀ ਗਈ ਹੈ ਤਾਂ ਜੋ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਤੇਸੀ ਕਰੰਡੀ ਖੜਕਦੀ ਰਹੇ ਅਤੇ ਨਿਰੰਤਰ ਵਿਕਾਸ ਕਾਰਜ ਚੱਲਦੇ ਰਹਿਣ। ਇਸ ਮੌਕੇ ਬੀ.ਡੀ.ਪੀ.ਓ. ਹੀਰਾ ਸਿੰਘ, ਬਲਾਕ ਪ੍ਰਧਾਨ ਮਨਪ੍ਰੀਤ ਸਿੰਘ ਈਸੇਵਾਲ, ਪ੍ਰਧਾਨ ਤਰਸਪ੍ਰੀਤ ਸਿੰਘ ਗਗਲੀ, ਜਿਲਾ ਪ੍ਰੀਸ਼ਦ ਮੈਂਬਰ ਕੁਲਦੀਪ ਸਿੰਘ ਬੱਦੋਵਾਲ, ਸਰਪੰਚ ਅਮਰਜੀਤ ਸਿੰਘ ਜਾਂਗਪੁਰ, ਗੁਰਮਿੰਦਰ ਸਿੰਘ ਮੋਹੀ, ਬਲਵੀਰ ਸਿੰਘ ਮੁੱਲਾਂਪੁਰ, ਹਰਮਨ ਸਿੰਘ ਬੜੈਚ, ਸੁਰਿੰਦਰ ਸਿੰਘ ਕੈਲਪੁਰ, ਬਲਵਿੰਦਰ ਸਿੰਘ ਰਕਬਾ, ਸ਼ੈਂਪੀ ਭਨੋਹੜ, ਭਜਨ ਸਿੰਘ ਦੇਤਵਾਲ, ਰੁਲਦਾ ਸਿੰਘ ਪੰਡੋਰੀ, ਰਵਿੰਦਰ ਸਿੰਘ ਸਹੌਲੀ ਆਦਿ ਪਿੰਡਾਂ ਦੇ ਪੰਚ ਸਰਪੰਚ ਭਾਰੀ ਗਿਣਤੀ ’ਚ ਹਾਜਰ ਸਨ।