ਰਜਿ: ਨੰ: PB/JL-124/2018-20
RNI Regd No. 23/1979

9, 10 ਅਤੇ 11 ਨੂੰ ਅਰਦਾਸ ਦਿਹਾੜਾ ਮਨਾ ਕੇ ਸ਼ਹੀਦਾਂ ਨੂੰ ਦਿੱਤੀ ਜਾਵੇਗੀ ਸ਼ਰਧਾਂਜਲੀ: ਜਥੇ: ਬਲਕਾਰ ਸਿੰਘ ਭੁੱਲਰ

BY admin / October 10, 2021
ਪਾਤੜਾਂ, 10 ਅਕਤੂਬਰ (ਜਸਵਿੰਦਰ ਜਿਓਣਪੁਰਾ)- ਸ਼੍ਰੋਮਣੀ ਅਕਾਲੀ ਦਲ ਅੰਮਿ੍ਰਤਸਰ ਦੇ ਕੌਮੀ ਪ੍ਰਧਾਨ ਸਿੱਖ ਇੰਟਰਨੈਸ਼ਨਲ ਲੀਡਰ ਸ: ਸਿਮਰਨਜੀਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋ ਰਹੀ ਬੇਅਬਦੀ ਦੇ ਅਫਸੋਸ ਪ੍ਰਤੀ ਅਤੇ ਚੱਲ ਰਹੇ ਕਿਸਾਨੀ ਅੰਦੋਲਨ ਦੌਰਾਨ ਹੋ ਰਹੀ ਸਿੱਖ ਕੌਮ ਦੀ ਕਕਾਰਾਂ ਦੀ ਬੇਅਦਬੀ, ਲਖੀਮਪੁਰ ਖੀਰੀ ਵਿਖੇ ਸ਼ਹੀਦ ਹੋਏ ਕਿਸਾਨਾਂ ਪ੍ਰਤੀ 09, 10 ਅਤੇ 11 ਅਕਤੂਬਰ ਨੂੰ ਅਰਦਾਸ ਦਿਹਾੜਾ ਮਨਾ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ ਅਤੇ 12 ਅਕਤੂਬਰ ਨੂੰ ਬਰਗਾੜੀ ਵਿਖੇ ਚੱਲ ਰਹੇ ਗਿ੍ਰਫਤਾਰੀ ਦੇ ਮੋਰਚੇ ਵਿੱਚ ਜਿਲ੍ਹਾ ਪਟਿਆਲਾ ਵੱਲੋਂ ਸਿੰਘਾਂ ਦੀ ਗਿ੍ਰਫਤਾਰੀ ਦਿੱਤੀ ਜਾਵੇਗੀ। 14 ਅਕਤੂਬਰ ਨੂੰ ਬਹਿਲਬਲ ਕਲਾਂ ਵਿਖੇ ਹੋਏ ਗੋਲੀਕਾਂਡ ਪ੍ਰਤੀ ਰੱਖੇ ‘ਇਨਸਾਫ ਇਕੱਠ’ ਵਿੱਚ ਜਿਲ੍ਹਾ ਪਟਿਆਲਾ ਤੋਂ ਵੱਧ ਤੋਂ ਵੱਧ ਸੰਗਤਾਂ ਵਹੀਰਾਂ ਘੱਤ ਕੇ ਪਹੁੰਚਣਗੀਆਂ। ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ ਅੰਮਿ੍ਰਤਸਰ ਦੇ ਜਿਲ਼ਾ ਪਟਿਆਲਾ ਦਿਹਾਤੀ ਦੇ ਪ੍ਰਧਾਨ ਜਥੇਦਾਰ ਬਲਕਾਰ ਸਿੰਘ ਭੁੱਲਰ ਨੇ ਗੁਰਦੁਆਰਾ ਸਾਹਿਬ ਪਾਤੜਾਂ ਅਤੇ ਸ਼ੁਤਰਾਣਾ ਵਿਖੇ ਅਰਦਾਸ ਕਰਨ ਉਪਰੰਤ ਪ੍ਰੈਸ ਨਾਲ ਸਾਂਝੇ ਕੀਤੇ। ਜਥੇ. ਭੁੱਲਰ ਨੇ ਕਿਹਾ ਕਿ ਇਹ ਅਰਦਾਸ ਸਮਾਗਮ ਸਮੂਹ ਜਿਲ਼ਾ ਪਟਿਆਲਾ ਪੱਧਰ ਤੇ ਕੀਤਾ ਜਾ ਰਿਹਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਇਨਸਾਫ ਮੰਗ ਰਹੀਆਂ ਸੰਗਤਾਂ ਦਾ ਕਤਲ, 328 ਲਾਪਤਾ ਪਾਵਨ ਸਰੂਪਾਂ ਦੀ ਭਾਲ, ਸਿੱਖ ਕੌਮ ਦੀ ਪਾਰਲੀਮੈਂਟ ਐਸ.ਜੀ.ਪੀ.ਸੀ. ਦੀ ਬਹਾਲੀ, ਬਾਦਲਾਂ ਅਤੇ ਸੁਮੇਧ ਸੈਣੀ ਨੂੰ ਕਾਨੂੰਨ ਦੇ ਕਟਿਹਰੇ ’ਚ ਖੜੇ ਕਰਨ ਅਤੇ ਤਿੰਨੇ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਅਤੇ ਐਮ.ਐਸ.ਪੀ ਲਾਗੂ ਰੱਖਣ ਲਈ ਅਤੇ ਸਵਾਮੀਨਾਥਨ ਐਕਟ ਨੂੰ ਲਾਗੂ ਕਰਾਉਣ ਅਤੇ 14 ਅਕਤੂਬਰ ਦੇ ਸ਼ਹੀਦਾਂ ਨੂੰ ਸਮਰਪਿਤ ਬਹਿਬਲ ਕਲਾਂ ਦੇ ਸਥਾਨ ਤੇ ਸਮੂਹ ਸੰਗਤਾਂ ਵਿਸ਼ਾਲ ਇਕੱਠ ਵਿੱਚ ਪਹੁੰਚਣ ਲਈ ਜਥੇ. ਭੁੱਲਰ ਵੱਲੋਂ ਜੋਰਦਾਰ ਅਪੀਲ ਕੀਤੀ। ਜਥੇ. ਭੁੱਲਰ ਨੇ ਇਹ ਵੀ ਦੱਸਿਆ ਕਿ 12 ਅਕਤੂਬਰ ਮੰਗਲਵਾਰ ਨੂੰ ਬਰਗਾੜੀ ਵਿਖੇ ਚੱਲ ਰਹੇ ਮੋਰਚੇ ਵਿੱਚ ਇਨਸਾਫ ਲੈਣ ਲਈ ਸਮੂਹ ਜਿਲ਼ਾ ਪਟਿਆਲਾ ਜਥੇਬੰਦੀ ਵੱਲੋਂ ਗਿ੍ਰਫਤਾਰੀਆਂ ਦਿੱਤੀਆਂ ਜਾਣਗੀਆਂ। ਇਸ ਮੌਕੇ ਜਥੇ. ਭੁੱਲਰ ਦੇ ਨਾਲ ਵਧਾਵਾ ਸਿੰਘ ਸਰਪੰਚ, ਸੱਤਪਾਲ ਸਿੰਘ ਗਰੇਵਾਲ, ਗੁਰਚਰਨ ਸਿੰਘ ਗੁਰਾਇਆ, ਹਰਭਜਨ ਸਿੰਘ ਪੰਨੂ, ਮੁਕੰਦ ਸਿੰਘ ਚੁਨਾਗਰਾ, ਸੂਬੇਦਾਰ ਸ਼ੇਰ ਸਿੰਘ ਫੌਜੀ, ਸੁਖਵਿੰਦਰ ਸਿੰਘ ਲਾਲਕੇ, ਬਾਬਾ ਬਲਦੇਵ ਸਿੰਘ, ਮਹਿੰਗਾ ਸਿੰਘ, ਨਰਿੰਦਰ ਸਿੰਘ ਚੱਕੀ ਵਾਲਾ, ਬੂਟਾ ਸਿੰਘ ਗਿੱਲ, ਅੰਗਰੇਜ ਸਿੰਘ ਸੰਧੂ, ਚੰਨਣ ਸਿੰਘ ਭਾਨਪੁਰੀਆ, ਅਮਰੀਕ ਸਿੰਘ, ਦਲਜੀਤ ਸਿੰਘ, ਸਤਨਾਮ ਸਿੰਘ, ਮਲੂਕ ਸਿੰਘ, ਹਰਪਾਲ ਸਿੰਘ ਵੜੈਚ, ਗੁਰਚਰਨ ਸਿੰਘ ਲਾਲਕੇ, ਗੁਰਦਿਆਲ ਸਿੰਘ ਭਿੰਡਰ, ਸ਼ਮਸ਼ੇਰ ਸਿੰਘ, ਬਲਵੀਰ ਸਿੰਘ, ਸਿਆਸਤ ਸਿੰਘ, ਮਾਂਹਗਾ ਸਿੰਘ ਆਦਿ ਹਾਜਰ ਸਨ।