ਰਜਿ: ਨੰ: PB/JL-124/2018-20
RNI Regd No. 23/1979

ਅਕਾਲੀ ਦਲ ਤੇ ਕਾਂਗਰਸ ਨੇ ਲਾਲੜੂ ਦੇ ਸਰਹੱਦੀ ਪਿੰਡਾਂ ਦੀ ਕੀਤੀ ਅਣਦੇਖੀ:ਸ਼ਰਮਾ
 
BY admin / October 10, 2021
ਹੰਡੇਸਰਾ ਵਿੱਚ ਅਕਾਲੀ ਦਲ ਦੀ ਮਹਿਲਾ ਆਗੂਆਂ ਨੇ ਫੜਿਆ ਆਪ ਦਾ ਲੜ ਅਕਾਲੀ ਦਲ ਤੇ ਕਾਂਗਰਸ ਨੇ ਲਾਲੜੂ ਦੇ ਸਰਹੱਦੀ ਪਿੰਡਾਂ ਦੀ ਕੀਤੀ ਅਣਦੇਖੀ:ਸ਼ਰਮਾ
 ਜੀਰਕਪੁਰ 10 ਅਕਤੂਬਰ (ਐਸ ਅਗਨੀਹੋਤਰੀ)। ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੁਭਾਸ਼ ਸ਼ਰਮਾ ਨੇ ਕਿਹਾ ਕਿ ਪੰਜਾਬ ਵਿੱਚ ਦਸ ਸਾਲ ਸੱਤਾ ਸੰਭਾਲਣ ਵਾਲੇ ਅਕਾਲੀ ਦਲ ਤੇ ਕਾਂਗਰਸ ਨੇ ਹਮੇਸਾ ਹੀ ਲਾਲੜੂ ਦੇ ਸਰਹੱਦੀ ਪਿੰਡਾਂ ਦੀ ਅਣਦੇਖੀ ਕੀਤੀ ਹੈ। ਜਿਸਦੇ ਚਲਦੇ ਲੋਕਾਂ ਦਾ ਅਕਾਲੀ ਦਲ ਤੇ ਕਾਂਗਰਸ ਤੋਂ ਮੋਹਭੰਗ ਹੋ ਚੁੱਕਿਆ ਹੈ। ਸੁਭਾਸ਼ ਸ਼ਰਮਾ ਹੰਡੇਸਰਾ ਵਿੱਚ ਅਕਾਲੀ ਦਲ ਮਹਿਲਾ ਵਿੰਗ ਦੀ ਆਗੂਆਂ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਰਨ ਤੋਂ ਬਾਅਦ ਪਿੰਡ ਵਾਸੀਆਂ ਨੂੰ ਸੰਬੋਧਿਤ ਕਰ ਰਹੇ ਸਨ। ਅਕਾਲੀ ਦਲ ਛੱਡ ਕੇ ਆਪ ਵਿੱਚ ਸ਼ਾਮਿਲ ਹੋਈ ਸੁਰਿੰਦਰ ਕੌਰ, ਸਰਜੰਤ ਕੋਰ, ਅਮਰਜੀਤ ਕੋਰ, ਬੇਅੰਤ ਕੋਰ, ਭੁਪਿੰਦਰ ਕੋਰ, ਜਰਨੈਲ ਕੋਰ, ਅਰਸ਼ਦੀਪ ਕੋਰ, ਸੁਰਜੀਤ ਕੌਰ, ਸੁਖਬੀਰ ਕੌਰ, ਨਰਿੰਦਰ ਕੌਰ, ਕੁਲਵੰਤ ਕੌਰ, ਸ਼ੀਲਾ ਦੇਵੀ, ਸੁਰੇਸ ਕੋਰ ਤੇ ਸਰਿਤਾ ਰਾਣੀ ਨੇ ਕਿਹਾ ਕਿ ਇਸ ਖੇਤਰ ਵਿੱਚ ਸੱਮਸਿਆਵਾਂ ਦੀ ਭਰਮਾਰ ਹੈ ਲੇਕਿਨ ਸੁਨਣ ਵਾਲਾ ਕੋਈ ਨਹੀਂ ਹੈ।  ਅਕਾਲੀ ਦਲ ਛੱਡਣ ਵਾਲੀ  ਮਹਿਲਾ ਆਗੂਆਂ ਨੇ ਕਿਹਾ ਕਿ ਇਸ ਇਲਾਕੇ ਦੇ ਕਈ ਪਿੰਡਾਂ ਵਿੱਚ ਹਾਲਾਤ ਇਹ ਹਨ ਕਿ ਅਕਾਲੀ ਦਲ ਦੇ ਵਿਧਾਇਕ ਤੇ ਕਾਂਗਰਸ ਦੇ ਹਲਕਾ ਇੰਚਾਰਜ ਨੇ ਕਦੇ ਵੀ ਪੀਣ ਵਾਲੇ ਪਾਣੀ ਦਾ ਉਚਿਤ ਪ੍ਰਬੰਧ ਨਹੀਂ ਕਰਵਾਇਆ। ਅਕਾਲੀ ਦਲ ਤੋਂ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਈ ਮਹਿਲਾਵਾਂ ਦਾ ਸਵਾਗਤ ਕਰਦੇ ਹੋਏ ਸੁਭਾਸ਼ ਸ਼ਰਮਾ ਨੇ ਕਿਹਾ ਕਿ ਆਪ ਵਿੱਚ ਸਾਰੀ ਮਹਿਲਾਵਾਂ ਨੂੰ ਉਚਿਤ ਮਾਨ ਸਨਮਾਨ ਦਿੱਤਾ ਜਾਵੇਗਾ ਬਲਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸੱਤਾ ਵਿੱਚ ਆਉਂਦੇ ਹੀ ਲਾਲੜੂ ਦੇ ਸਰਹੱਦੀ ਪਿੰਡਾਂ ਦੇ ਵਿਕਾਸ ਦੇ ਲਈ ਵਿਸ਼ੇਸ਼ ਯੋਜਨਾ ਬਣਾਈ ਜਾਵੇਗੀ। ਇਸ ਮੋਕੇ ਤੇ ਬੋਲਦੇ ਹੋਏ ਆਮ ਆਦਮੀ ਪਾਰਟੀ ਦੀ ਸੀਨੀਅਰ ਮਹਿਲਾ ਆਗੂ ਸਵੀਟੀ ਸ਼ਰਮਾ ਨੇ ਕਿਹਾ ਕਿ ਪੰਜਾਬ ਦੀ ਸਾਬਕਾ ਤੇ ਮੋਜੂਦਾ ਸਰਕਾਰ ਔਰਤਾਂ ਨੂੰ ਸੁਰੱਖਿਆ ਦੇਣ ਵਿੱਚ ਬੂਰੀ ਤਰਾਂ ਤੋਂ ਫੇਲ ਸਾਬਤ ਹੋਈ ਹੈ। ਅੋਰਤਾਂ ਸ਼ਾਮ ਵੇਲੇ ਘਰ ਤੋਂ ਬਾਹਰ ਨਿਕਲਣ ਤੋਂ ਵੀ ਡਰਦੀਆਂ ਹਨ।  ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸੱਤਾ ਵਿੱਚ ਆਉਂਦੇ ਹੀ ਅੋਰਤਾਂ ਦੀ ਸੁਰੱਖਿਆ ਦੇ ਲਈ ਦਿੱਲੀ ਦੀ ਤਰਜ ਤੇ ਕਈੰ ਯੋਜਨਾਵਾਂ ਲਾਗੂ ਕੀਤੀ ਜਾਣਗੀਆਂ। ਇਸ ਮੋਕੇ ਤੇ ਸਥਾਨਕ ਆਗੂ ਗੁਰਮੀਤ ਸਿੰਘ, ਗੁਰਜੀਤ ਸਿੰਘ, ਸਤਵੰਤ ਸਿੰਘ ਗੋਰਖਾ, ਸ਼ੁਭਮ ਸਿੰਘ, ਗੁਰਪ੍ਰੀਤ ਸਿੰਘ, ਗੁਰਮੇਲ ਸਿੰਘ, ਮਨਧੀਰ ਸਿੰਘ, ਯਸ਼ਪਾਲ ਸਿੰਘ ਸਮੇਤ ਕਈੰ ਪਤਵੰਤੇ ਮੋਜੂਦ ਸਨ।