ਰਜਿ: ਨੰ: PB/JL-124/2018-20
RNI Regd No. 23/1979

ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸੋ੍ਰਮਣੀ ਅਕਾਲੀ ਦਲ 1920 ਵਲੋ   ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕੀਤਾ
 
BY admin / October 10, 2021
ਖਰੜ, 10 ਅਕਤੂਬਰ (ਮਲਕੀਤ ਸਿੰਘ ਸੈਣੀ):-ਪੰਜਬ ਵਿਧਾਨ ਸਭਾ ਦੀਆਂ 2022 ਵਿਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ  ਸੋ੍ਰਮਣੀ ਅਕਾਲੀ ਦਲ 1920 ਵਲੋ ਹੁਣੇ ਤੋਂ ਤਿਆਰੀਆਂ ਕਰਨ ਅਤੇ ਪੰਜਾਬ ਵਿਚ ਬਣਨ ਵਾਲੇ ਤੀਜੇ ਫਰੰਟ ਨੂੰ ਲੈ ਕੇ ਵਿਚਾਰਾਂ ਕਰਨ ਲਈ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਗਿਆ ਹੈ। ਪਾਰਟੀ ਦੇ ਆਗੂ ਹਰਬੰਸ ਸਿੰਘ ਕੰਧੋਲਾ ਨੇ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਖਰੜ ਵਿਖੇ ਮੀਟਿੰਗ ਨੂੰ ਸੰਬੋਧਨ ਕਰਦਿਆ ਕਿਹਾ ਕਿ  ਮੀਟਿੰਗਾਂ ਕਰਕੇ ਚੋਣਾਂ ਨੂੰ ਲੈ ਕੇ ਰੂਪ ਰੇਖਾ ਤਿਆਰ ਕਰਨ ਲਈ ਪਾਰਟੀ ਦੇ ਅਹੁੱਦੇਦਾਰਾਂ ਤੇ ਵਰਕਰਾਂ ਦੇ ਵਿਚਾਰ ਲਏ ਜਾ ਰਹੇ ਹਨ ਅਤੇ  12 ਅਕਤੂਬਰ ਨੂੰ ਖਾਲਸਾ ਸਕੂਲ ਸ੍ਰੀ ਚਮਕੌਰ ਸਾਹਿਬ ਵਿਖੇ ਅਗਲੀ ਮੀਟਿੰਗ ਰੱਖੀ ਗਈ ਹੈ। ਉਨਾਂ ਕਿਹਾ ਕਿ ਮੀਟਿੰਗਾਂ ਵਿਚ ਬੁਲਾਰਿਆਂ ਵਲੋ ਜੋ ਵਿਚਾਰ ਸਾਂਝੇ ਕੀਤੇ ਗਏ ਹਨ ਉਨਾਂ ਤੇ ਨਿਰਣਾ ਲੈ ਕੇ ਅਗਲੀ ਰੂਪ ਰੇਖਾ ਤਿਆਰ ਕੀਤੀ ਜਾਵੇਗੀ। ਪਿ੍ਰੰ.ਅਵਤਾਰ ਸਿੰਘ ਗਿੱਲ ਨੇ ਕਿਹਾ ਕਿ ਭਾਰਤ ਵਿਚ ਲੋਕਤੰਤਰ ਫੇਲ ਹੋ ਚੁੱਕਾ ਹੈ ਜਿਨਾਂ ਨੇ ਲੋਕਤੰਤਰ ਦੀ ਰੱਖਿਆ ਕਰਨੀ ਹੈ ਉਹ ਕਿਸਾਨਾਂ ਤੇ ਅੱਤਿਆਚਾਰ ਕਰਵਾ ਰਹੇ ਹਨ। ਉਨਾਂ ਕਿਹਾ ਕਿ ਮਾਨਯੋਗ ਸੁਪਰੀਮ ਕੋਰਟ ਵਲੋ ਇਸ ਘਟਨਾ ਨੂੰ ਲੈ ਕੇ ਸੋਕਾਜ਼ ਨੋਟਿਸ ਲਿਆ ਗਿਆ ਹੈ ਜਿਸ ਕਾਰਨ ਲਈ ਇਸ ਘਟਨਾ ਦਾ ਕਥਿਤ ਦੋਸ਼ੀ ਕੇਦਰੀ ਗ੍ਰਹਿ ਰਾਜ ਮੰਤਰੀ ਦਾ ਪੁੱਤਰ ਨੇ ਆਤਮ ਸਮਰਪਣ ਕੀਤਾ ਹੈ। ਜੋਰਾ ਸਿੰਘ ਚੱਪੜਚਿੜੀ ਨੇ ਕਿਹਾ ਕਿ ਸਾਨੂੰ ਇਕੱਠੇ ਹੋ ਕੇ ਕਿਸਾਨੀ ਸੰਘਰਸ਼ ਦੀ ਮਦੱਦ ਕਰਨੀ ਚਾਹੀਦੀ ਹੈ। ਗੁਰਿੰਦਰ ਸਿੰਘ ਨੇ ਕਿਹਾ ਕਿ ਕਿਸਾਨੀ ਸੰਘਰਸ਼ ਵਿਚ ਸਾਨੂੰ ਵੱਧ ਚੜ ਕੇ ਸਮੂਲੀਅਤ ਕਰਨੀ ਚਾਹੀਦੀ।  ਹਾਕਮ ਸਿੰਘ ਖਰੜ ਨੇ ਕਿਸਾਨੀ ਨੂੰ ਲੈ ਕੇ ਕਵਿਤਾ ਸੁਣਾਈ।  ਇਸ ਮੌਕੇ ਭਜ਼ਨ ਸਿੰਘ ਸ਼ੇਰਗਿੱਲ, ਅਰਵਿੰਦਰ ਸਿੰਘ ਪੈਟਾ, ਪਿੰ੍ਰ.ਜਸਬੀਰ ਸਿੰਘ ਧਨੋਆ, ਦਰਸ਼ਨ ਸਿੰਘ ਕੰਸਾਲਾ,ਸੁਰਿੰਦਰ ਸਿੰਘ ਕਾਦੀਮਾਜਰਾ,ਗੁਰਮੁੱਖ ਸਿੰਘ ਵਜੀਦਪੁਰ, ਗੁਰਮੀਤ ਸਿੰਘ ਡਾਇਰੈਕਟਰ ਮਿਲਕਫੈਡ,ਦਲਜੀਤ ਸਿੰਘ ਸੈਣੀ, ਐਸ.ਆਈ.ਐਸ ਕੋਰਾ, ਵਰਿੰਦਰ ਸਿੰਘ ਚੋਲਟਾ ਕਲਾਂ, ਪ੍ਰਕਾਸ਼ ਸਿੰਘ ਚੀਮਾ, ਜਸਵੰਤ ਸਿੰਘ, ਲਖਵੀਰ ਸਿੰਘ,ਗੁਰਿੰਦਰ ਸਿੰਘ ਖਿਜ਼ਰਾਬਾਦ,ਸੁਖਵਿੰਦਰ ਸਿੰਘ ਮੂੰਡੀਆਂ ਸਮੇਤ ਭਾਰੀ ਗਿਣਤੀ ਵਿਚ ਸਮਰੱਥਕ ਹਾਜ਼ਰ ਸਨ।