ਰਜਿ: ਨੰ: PB/JL-124/2018-20
RNI Regd No. 23/1979

ਬਾਵਾ ਵੱਲੋਂ ਮਾਰਕਫੈਡ ਦਾ ਡਾਇਰੈਕਟਰ ਬਣਨ ’ਤੇ ਕਰਨੈਲ ਸਿੰਘ ਗਿੱਲ ਸਨਮਾਨਿਤ
 
BY admin / October 10, 2021
ਮੁੱਲਾਂਪੁਰ ਦਾਖਾ, 10 ਅਕਤੂਬਰ (ਸਨੀ ਸੇਠੀ/ ਪ੍ਰਸ਼ਾਂਤ ਕਾਲੀਆ)- ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਵਿਖੇ ਫਾਊਂਡੇਸ਼ਨ ਦੀ ਮੀਟਿੰਗ ਕਿ੍ਰਸ਼ਨ ਕੁਮਾਰ ਬਾਵਾ ਪ੍ਰਧਾਨ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਅਤੇ ਕਨਵੀਨਰ ਫਾਊਂਡੇਸ਼ਨ ਬਲਦੇਵ ਬਾਵਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਫਾਊਂਡੇਸ਼ਨ ਪੰਜਾਬ ਦੇ ਪ੍ਰਧਾਨ ਕਰਨੈਲ ਸਿੰਘ ਗਿੱਲ ਦੇ ਪੰਜਾਬ ਮਾਰਕਫੈਡ ਦਾ ਡਾਇਰੈਕਟਰ ਬਣਨ ’ਤੇ ਖੁਸ਼ੀਆਂ ਸਾਂਝੀਆਂ ਕੀਤੀਆਂ ਗਈਆਂ ਅਤੇ ਉਹਨਾਂ ਨੂੰ ਯਾਦਗਾਰੀ ਚਿੰਨ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। 
ਇਸ ਸਮੇਂ ਬੋਲਦੇ ਸ਼੍ਰੀ ਬਾਵਾ ਨੇ ਕਿਹਾ ਕਿ 16 ਅਕਤੂਬਰ ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ 351ਵੇਂ ਜਨਮ ਉਤਸਵ ’ਤੇ ਰਾਖਵੀ ਛੁੱਟੀ ਨੂੰ ਰੈਗੂਲਰ ਛੁੱਟੀ ਕੀਤੀ ਜਾਵੇ। ਉਹਨਾਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਰਹਿੰਦ ਦੀ ਇੱਟ ਨਾਲ ਇੱਟ ਖੜਕਾਕੇ ਗੁਰੂ ਸਾਹਿਬ ਦੇ ਛੋਟੇ ਸਾਹਿਬਜਾਦੇ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਜੀ ਦੀ ਵੱਡਮੁੱਲੀ ਸ਼ਹਾਦਤ ਦਾ ਬਦਲਾ ਲਿਆ ਅਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਅੱਜ ਦੇ ਕਿਸਾਨਾਂ ਨੂੰ ਮੁਜਾਹਰਿਆਂ ਤੋਂ ਜਮੀਨਾਂ ਦੇ ਮਾਲਕ ਬਣਾਇਆ ਅਤੇ ਪਹਿਲੇ ਸਿੱਖ ਲੋਕ ਰਾਜ ਦੀ ਨੀਹ ਰੱਖੀ। ਇਸ ਸਮੇਂ ਮੀਟਿੰਗ ਵਿਚ ਕੈਪਟਨ ਸੰਦੀਪ ਸੰਧੂ ਹਲਕਾ ਇੰਚਾਰਜ ਹਲਕਾ ਦਾਖਾ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਗਿਆ। ਇਸ ਸਮੇਂ ਬੀਬੀ ਬਰਜਿੰਦਰ ਕੌਰ ਕੌਂਸਲਰ ਪ੍ਰਧਾਨ ਮਹਿਲਾ ਵਿੰਗ, ਸਰਪ੍ਰਸਤ ਬੀਬੀ ਗੁਰਮੀਤ ਕੌਰ ਆਹਲੂਵਾਲੀਆ, ਜਨਰਲ ਸਕੱਤਰ ਬਲਵੰਤ ਸਿੰਘ ਧਨੋਆ, ਇੰਦਰਜੀਤ ਸਿੰਘ ਧਾਲੀਵਾਲ, ਅੰਗਰੇਜ ਸਿੰਘ ਠੇਕੇਦਾਰ, ਮਾਨ ਸਿੰਘ ਟਰਾਂਸਪੋਟਰ, ਬਲਜਿੰਦਰ ਸਿੰਘ ਮਲਕਪੁਰ, ਸੁੱਚਾ ਸਿੰਘ ਤੁਗਲ, ਗਗਨਦੀਪ ਬਾਵਾ, ਲੱਕੀ ਬਾਵਾ, ਪਵਨ ਗਰਗ, ਡਾ. ਸੁਖਬੀਰ ਸਿੰਘ, ਬਲਜਿੰਦਰ ਸਿੰਘ ਮੁੱਲਾਂਪੁਰ, ਨਿਰਮਲ ਸਿੰਘ ਪੰਡੋਰੀ, ਬਲਵੀਰ ਸਿੰਘ ਸਰਪੰਚ, ਤੇਜਾ ਸਿੰਘ ਮੁੱਲਾਂਪੁਰ, ਬਿੱਟੂ ਕੈਲਪੁਰ ਆਦਿ ਹਾਜਰ ਸਨ।
:੧੦੦੦੪