ਰਜਿ: ਨੰ: PB/JL-124/2018-20
RNI Regd No. 23/1979

ਲੋਹਾਖੇੜਾ ਰੋਡ ਦੇ ਬੱਸ ਸਟੈਂਡ ਤੋਂ ਸੂਏ ਦੇ ਪੁਲ ਤੱਕ ਅੰਦਰੂਨੀ ਸੜਕਾਂ ਬਣਾਉਣ ਲਈ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਵਿਜੇੈਇੰਦਰ ਸਿੰਗਲਾ ਦਾ  ਧੰਨਵਾਦ ਕੀਤਾ 
 
BY admin / October 11, 2021
ਲੌਂਗੋਵਾਲ,11 ਅਕਤੂਬਰ (ਜੁਮਾ ਲੌਂਗੋਵਾਲ ) - ਨਗਰ ਕੌਂਸਲ ਲੌਂਗੋਵਾਲ ਦੀ ਸਮੁੱਚੀ ਵਿਰੋਧੀ ਧਿਰ  ਕੌਂਸਲਰ ਗੁਰਮੀਤ ਸਿੰਘ ਲੱਲੀ, ਕੌਂਸਲਰ ਸ੍ਰੀਮਤੀ ਪਰਮਿੰਦਰ ਕੌਰ ਬਰਾਡ, ਕੌਂਸਲਰ ਰਣਜੀਤ ਸਿੰਘ ਕੁੱਕਾ,  ਕੌਂਸਲਰ ਸ੍ਰੀਮਤੀ ਸੁਸ਼ਮਾ ਰਾਣੀ, ਕੌਂਸਲਰ ਬਲਵਿੰਦਰ ਸਿੰਘ ਕਾਲਾ ,ਕੌਂਸਲਰ ਗੁਰਮੀਤ ਸਿੰਘ ਫੌਜੀ, ਸਮਾਜ ਸੇਵੀ ਕਰਮ ਸਿੰਘ ਬਰਾੜ ਅਤੇ ਇਲਾਕੇ ਦੇ ਪ੍ਰਸਿੱਧ ਸਮਾਜ ਸੇਵਕ ਸ਼ਿਸਨਪਾਲ ਗਰਗ ਨੇ ਲੌਂਗੋਵਾਲ ਵਿਖੇ ਮਾਤਾ ਕਾਲੀ ਦੇਵੀ ਮੰਦਰ ਤੋਂ ਪਟਵਾਰਖਾਨਾ,ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਤੋਂ ਮਿੱਠੂ ਕਵੀਸ਼ਰ ਦੀ ਗਲੀ,ਬਰਾੜ ਧਰਮਸ਼ਾਲਾ ਤੋਂ ਮੰਡੇਰਕਲਾਂ ਰੋਡ ਦੇ ਬੱਸ ਸਟੈਂਡ ਤੱਕ ਅਤੇ ਲੋਹਾਖੇੜਾ ਰੋਡ ਦੇ ਬੱਸ ਸਟੈਂਡ ਤੋਂ ਸੂਏ ਦੇ ਪੁਲ ਤੱਕ ਅੰਦਰੂਨੀ ਸੜਕਾਂ ਬਣਾਉਣ ਲਈ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਵਿਜੇੈਇੰਦਰ ਸਿੰਗਲਾ ਦਾ  ਧੰਨਵਾਦ ਕੀਤਾ ਹੈ । ਇਸ ਸਬੰਧੀ ਸਮੁੱਚੇ ਵਿਰੋਧੀ ਧਿਰ ਦੇ ਕੌਂਸਲਰਾਂ ਨੇ ਦੱਸਿਆ ਕਿ ਸਾਡੇ ਵੱਲੋਂ ਮਿਤੀ 23 -07 2021 ਨੂੰ ਕੌਂਸਲਰ ਗੁਰਮੀਤ ਸਿੰਘ ਲੱਲੀ ਦੀ ਅਗਵਾਈ ਹੇਠ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਨਾਲ  ਮੁਲਾਕਾਤ ਕਰਕੇ ਉਨ੍ਹਾਂ ਨੂੰ ਕਸਬੇ ਦੀਆਂ ਅੰਦਰੂਨੀ ਸੜਕਾਂ ਬਣਾਉਣ ਲਈ ਇੱਕ ਮੰਗ ਪੱਤਰ ਸੌਂਪਿਆ ਗਿਆ ਸੀ ਜਿਸ ਤੇ ਕਾਰਵਾਈ ਕਰਦੇ ਹੋਏ ਕੈਬਨਿਟ ਮੰਤਰੀ ਵੱਲੋਂ ਇਨ੍ਹਾਂ ਅੰਦਰੂਨੀ ਸੜਕਾਂ ਨੂੰ ਬਣਾਉਣ ਦੀ ਮਨਜੂਰੀ ਦਿੱਤੀ ਸੀ ਅਤੇ ਹੁਣ ਕਸਬੇ ਵਿਖੇ ਇਨ੍ਹਾਂ ਸੜਕਾਂ ਦੇ ਬਣਾਉਣ ਦੀ ਸੁਰੂਆਤ ਵੀ ਹੋ ਚੁੱਕੀ ਹੈ ਤੇ ਇਨ੍ਹਾਂ ਦੇ ਬਣਨ ਨਾਲ ਲੌਂਗੋਵਾਲ ਨਿਵਾਸੀਆਂ ਆ ਰਹੀਆਂ ਭਾਰੀ ਪ੍ਰੇਸ਼ਾਨੀਆਂ ਦਾ ਪੂਰਾ ਹੱਲ ਹੋ ਸਕੇਗਾ । ਇਸ ਮੌਕੇ ਸਮੁੱਚੀ ਵਿਰੋਧੀ ਧਿਰ ਨੇ ਕਿਹਾ ਕਿ ਨਗਰ ਕੌਂਸਲ ਲੌਂਗੋਵਾਲ ਵੱਲੋਂ ਇਨ੍ਹਾਂ ਸੜਕਾਂ ਨੂੰ ਬਣਾਉਣ ਲਈ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ,ਪੀ ਡਬਲਯੂ ਡੀ ਵਿਭਾਗ ਹੀ ਇਨ੍ਹਾਂ ਨੂੰ ਬਣਾ ਰਿਹਾ ਹੈ ਤੇ ਨਗਰ ਕੌਂਸਲ ਲੌਂਗੋਵਾਲ ਦਾ ਇਨ੍ਹਾਂ ਸੜਕਾਂ ਨੂੰ ਬਣਾਉਣ ਵਿੱਚ ਕੋਈ ਲੈਣ ਦੇਣ ਨਹੀਂ ਹੈ ।
 
 
 ਇਸ ਸੰਬੰਧੀ ਜਦੋਂ ਨਗਰ ਕੌਂਸਲ ਲੌਂਗੋਵਾਲ ਦੇ ਪ੍ਰਧਾਨ ਮੈਡਮ ਰੀਤੂ ਰਾਣੀ ਦੇ ਪਤੀ ਅਤੇ ਸਿਟੀ ਕਾਂਗਰਸ ਪ੍ਰਧਾਨ ਵਿਜੇੈ ਕੁਮਾਰ ਗੋਇਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਲੌਂਗੋਵਾਲ ਦੇ ਪ੍ਰਧਾਨ ਵੱਲੋਂ ਇੱਕ  ਪੱਤਰ ਨੰਬਰ 510/ ਮਿਤੀ -10 - 09 -2021 ਨੂੰ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਦੇ ਨਾਮ ਲਿਖਿਆ ਗਿਆ ਸੀ ਜਿਸ ਨੂੰ ਉਸ ਦਿਨ ਹੀ ਮੈਂ ਅਤੇ ਕਸਬੇ ਦੇ ਨੌਜਵਾਨ ਕਾਂਗਰਸੀ ਆਗੂ ਬਬਲੂ ਸਿੰਗਲਾ ਕੈਬਨਿਟ ਮੰਤਰੀ ਸਿੰਗਲਾ ਨੂੰ ਖ਼ੁਦ ਸੌੰਪਕੇ ਆਏ ਸੀ ਜਿਸ ਅਨੁਸਾਰ ਹੀ ਕਸਬੇ ਵਿਖੇ ਇਨ੍ਹਾਂ ਸੜਕਾਂ ਨੂੰ ਬਣਾਉਣ ਦੀ ਸ਼ੁਰੂਆਤ ਹੋਈ ਹੈ । ਉਨ੍ਹਾਂ ਦੋਸ਼ ਲਾਇਆ ਕਿ ਵਿਰੋਧੀ ਧਿਰ ਇਹ ਸਪੱਸ਼ਟ ਕਰੇ ਆਮ ਆਦਮੀ ਪਾਰਟੀ ਦੇ ਆਗੂ ਅਤੇ ਹਲਕਾ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਕਸਬੇ ਲਈ ਹੁਣ ਤੱਕ ਕੀ ਕੀਤਾ ਹੈ, ਹਲਕਾ ਸੁਨਾਮ ਤੋਂ ਆਮ ਆਦਮੀ ਪਾਰਟੀ ਦੇ ਐੱਮਐੱਲਏ ਅਮਨ ਅਰੋੜਾ ਨੇ ਕਿੰਨੀ ਗਰਾਂਟ ਲੌਂਗੋਵਾਲ ਲਈ ਦਿੱਤੀ ਹੈ ਅਤੇ ਕਿੰਨੇ ਵਿਕਾਸ ਕਾਰਜ ਕਰਵਾਏ ਹਨ । ਉਨ੍ਹਾਂ ਅੱਗੇ ਕਿਹਾ ਕਿ ਕਾਂਗਰਸ ਦੇ ਹਲਕਾ ਸੁਨਾਮ ਇੰਚਾਰਜ ਮੈਡਮ ਦਾਮਨ ਥਿੰਦ ਬਾਜਵਾ ਦੀ ਅਗਵਾਈ ਹੇਠ ਅਸੀਂ ਕਸਬੇ ਦੇ ਸੰਪੂਰਨ ਵਿਕਾਸ ਲਈ ਵਚਨਬੱਧ ਹਾਂ ਅਤੇ ਲੌਂਗੋਵਾਲ ਨੂੰ ਇੱਕ ਸਮਾਰਟ ਨਗਰ ਬਣਾਉਣ ਲਈ ਦਿਨ ਰਾਤ ਮਿਹਨਤ ਕਰ ਰਹੇ ਹਾਂ ।