ਰਜਿ: ਨੰ: PB/JL-124/2018-20
RNI Regd No. 23/1979

ਪੱਟੀ ’ਚ 15 ਨੂੰ ਮਨਾਇਆ ਜਾਵੇਗਾ ਦੁਸ਼ਹਿਰਾ-ਮੇਲਾ : ਹਦੈਤ ਰਾਮ
 
BY admin / October 11, 2021
ਪੱਟੀ, 11 ਅਕਤੂਬਰ (ਵਿਕਾਸ ਮਿੰਟਾ/ਬਿੱਟੂ)-ਦੁਸ਼ਹਿਰਾ ਕਮੇਟੀ ਪੱਟੀ ਦੀ ਮੀਟਿੰਗ ਸਰਪ੍ਰਸਤ ਸੁਰੇਸ਼ ਪਾਠਕ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ 15 ਅਕਤੂਬਰ ਨੂੰ ਮਨਾਏ ਜਾਣ ਵਾਲੇ ਦੁਸ਼ਹਿਰਾਂ ਮੇਲਾ ਸਬੰਧੀ ਵਿਚਾਰ-ਚਰਚਾ ਕੀਤੀ। ਇਸ ਮੌਕੇ ਜਾਣਕਾਰੀ ਦਿੰਦਿਆਂ ਪ੍ਰਧਾਨ ਹਦੈਤ ਰਾਮ ਨੇ ਦੱਸਿਆ ਕਿ ਹਰ ਸਾਲ ਦੀ ਤਰਾਂ ਇਸ ਸਾਲ ਵੀ ਦੁਸ਼ਹਿਰਾ ਮੇਲਾ ਬੜੀ ਧੂਮਧਾਮ ਨਾਲ ਦੁਸ਼ਹਿਰਾ ਗਰਾਉਡ ਕਾਲਜ਼ ਰੋਡ ਪੱਟੀ ’ਚ ਮਨਾਇਆ ਜਾ ਰਿਹਾ ਹੈ। ਜਿਸ ਸਬੰਧੀ ਤਿਆਰੀਆਂ ਮੁਕੰਮਲ ਕਰਕੇ ਵੱਖ-ਵਖ ਮੈਂਬਰਾਂ ਦੀਅੰਾਂ ਡਿਊਟੀਆ ਲਗਾ ਦਿੱਤੀਆ ਹਨ। ਇਸ ਮੌਕੇ ’ਤੇ ਚੇਅਰਮੈਂਨ ਭੁਪਿੰਦਰ ਸ਼ਰਮਾ ਅਤੇ ਸੁਖਦੇਵ ਰਾਜ ਸ਼ਰਮਾ ਕੈਸ਼ੀਅਰ ਨੇ ਦੱਸਿਆ ਕਿ ਸਮਾਗਮ ਦੇ ਮੁੱਖ ਮਹਿਮਾਨ ਹਲਕੇ ਦੇ ਵਿਧਾਇਕ ਹਰਮਿੰਦਰ ਸਿੰਘ ਗਿੱਲ ਹੋਣਗੇ। ਵਿਸ਼ੇਸ਼ੇ ਤੋਰ ’ਤੇ ਕੁਲਵੰਤ ਸਿੰਘ ਡਿਪਟੀ ਕਮਿਸ਼ਨਰ ਤਰਨਤਾਰਨ ਅਤੇ ਜਿਲਾਂ ਪੁਲਿਸ ਮੁੱਖੀ ਉਪਿੰਦਰਜੀਤ ਸਿੰਘ ਘੁੰਮਣ ਸ਼ਾਮਿਲ ਹੋਣਗੇ। ਦੁਸ਼ਹਿਰਾਂ ਮੇਲੇ ਦੀ ਪ੍ਰਧਾਨਗੀ ਪੀਪੀਸੀਸੀ ਮੈਂਬਰ ਹਰਪ੍ਰੀਤ ਸਿੰਘ ਸੰਧੂ ਸਕੱਤਰ ਯੂਥ ਕਾਂਗਰਸ ਪੰਜਾਬ ਕਰਨਗੇ। ਉਨਾਂ ਦੱਸਿਆ ਕਿ ਦੀ ਯੰਗਮੈਨ ਰਾਮਾ ਿਸ਼ਨਾ ਰਾਮਲੀਲਾ ਕਲੱਬ, ਦੀ ਨੀਲ ਕਮਲ ਰਾਮਲੀਲਾ ਸ਼ੋਸਲ ਵੈਲਫੇਅਰ ਕਲੱਬ ਅਤੇ ਭਗਵਾਨ ਵਾਲਮੀਕਿ ਰਾਮਲੀਲਾ ਸੰਗੀਤ ਕਲੱਬ ਦੀਆਂ ਝਾਂਕੀਆਂ ਬਜ਼ਾਰਾਂ ਵਿਚੋਂ ਹੁੰਦੀਆਂ ਹੋਈਆਂ ਸ਼ਾਮ ਪੰਜ ਵਜੇ ਦੁਸ਼ਹਿਰਾ ਮੈਦਾਨ ਵਿਖੇ ਪੁੱਜਣਗੀਆਂ ਅਤੇ ਭਗਵਾਨ ਸ਼੍ਰੀ ਰਾਮ ਚੰਦਰ ਜੀ ਦੇ ਸਰੂਪਾ ਵੱਲੋਂ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਪੁਤਲਿਆਂ ਨੂੰ ਅਗਣੀ ਦਿੱਤੀ ਜਾਵੇਗੀ। ਉਨਾਂ ਦੱਸਿਆ ਕਿ ਮੁੱਖ ਮਹਿਮਾਨਾਂ ਵੱਲੋਂ ਰਾਮਲੀਲਾ ਦੇ ਸਰੂਪਾਂ ਅਤੇ ਪਤਵੰਤਿਆਂ ਦਾ ਦੁਸ਼ਹਿਰਾ ਗਰਾਉਡ ਵਿਖੇ ਸਵਾਗਤ ਕੀਤੇ ਜਾਵੇਗਾ ਅਤੇ ਰਾਮਲੀਲਾ ਕਮੇਟੀਆਂ ਦੇ ਮੇਹਮਾਨਾਂ ਦਾ ਵਿਸ਼ੇਸ਼ ਸਨਮਾਨ ਹੋਵੇਗਾ। ਆਤਿਸ਼ਬਾਜਾ ਵੱਲੋ ਸ਼ਾਨਦਾਰ ਆਤਿਸ਼ਬਾਜੀ ਕੀਤੀ ਜਾਵੇਗੀ। ਉਨਾਂ ਦੱਸਿਆ ਕਿ ਦੁਸ਼ਹਿਰੇ ਮੇਲੇ ਸਬੰਧੀ ਵੱਖ-ਵੱਖ ਮੈਂਬਰਾਂ ਦੀਆਂ ਡਿਊਟੀਆ ਲਗਾ ਦਿੱਤੀਆ ਗਈਆ ਹਨ। ਇਸ ਮੌਕੇ ਤੇ ਜਤਿੰਦਰ ਕੁਮਾਰ ਜੇਕੇ, ਭੁਪਿੰਦਰ ਸ਼ਰਮਾ ਚੇਅਰਮੈਂਨ, ਸੁਖਦੇਵ ਰਾਜ ਸ਼ਰਮਾ, ਬੱਲੂ ਮਹਿਤਾ, ਕੇਕੇ ਬਿੱਟੂ, ਰਛਪਾਲ ਬੇਦੀ, ਤਰਸੇਮ ਜੋਸ਼ੀ, ਰਾਜ ਕੁਮਾਰ ਰਾਜੂ, ਕੁਲਵਿੰਦਰ ਪੰਨੂੰ, ਬਿੰਨੀ ਖੋਖਰ, ਰਾਜ ਕੁਮਾਰ ਰਾਜੂ ਚੇਅਰਮੈਂਨ,ਲੱਕੀ ਪੰਤਿਤ, ਕੁਲਵਿੰਦਰ ਪਨੂੰ, ਸ਼ੁਭਾਸ ਸ਼ਰਮਾ ਆਦਿ ਹਾਜ਼ਿਰ ਸਨ।