ਰਜਿ: ਨੰ: PB/JL-124/2018-20
RNI Regd No. 23/1979

57 ਗ੍ਰਾਮ ਹੈਰੋਇਨ ਸਮੇਤ ਤਿੰਨ ਕਾਬੂ
 
BY admin / October 11, 2021
ਫਿਲੌਰ, 11 ਅਕਤੂਬਰ (ਨਿਰਮਲ)- ਐਸ ਐਚ ਓ ਫਿਲੌਰ ਸੰਜੀਵ ਕਪੂਰ ਨੇ ਦੱਸਿਆ ਕਿ ਸਥਾਨਕ ਪੁਲਿਸ ਨੇ ਤਿੰਨ ਦੋਸ਼ੀਆਂ ਨੂੰ ਕਾਬੂ ਕਰਕੇ ਉਨਾਂ ਕੋਲੋਂ 57 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਐਸ ਐਚ ਓ ਕਪੂਰ ਨੇ ਦੱਸਿਆ ਕਿ ਏ ਐਸ ਆਈ ਗੁਰਮੀਤ ਰਾਮ ਨੇ ਸਾਥੀ ਕਰਮਚਾਰੀਆਂ ਨਾਲ ਨਾਕਾਬੰਦੀ ਕਰਕੇ ਤਿੰਨ ਨਸ਼ਾ ਤਸਕਰਾਂ ਹਰਪ੍ਰੀਤ ਸਿੰਘ ਉਰਫ ਗੋਰਾ ਪੁੱਤਰ ਸੁਦੇਸ਼ ਕੁਮਾਰ ਵਾਸੀ ਫਿਲੌਰ,  ਵਿਨੋਦ ਕੁਮਾਰ ਓਹਰੀ ਪੁੱਤਰ ਰਾਣਾ ਰਾਮ ਵਾਸੀ ਅਕਲਪੁਰ (ਫਿਲੌਰ) ਕੋਲੋਂ 52 ਗ੍ਰਾਮ ਹੈਰੋਇਨ ਫੜੀ। ਇਕ ਹੋਰ ਵਿਅਕਤੀ ਸੁਮੀਤ ਕੁਮਾਰ ਪੁੱਤਰ ਬਲਵੀਰ ਚੰਦ ਵਾਸੀ ਗੰਨਾ ਪਿੰਡ ਕੋਲੋਂ ਅਲੱਗ ਤੌਰ ’ਤੇ 5 ਗ੍ਰਾਮ ਹੈਰੋਇਨ ਬਰਾਮਦ ਕੀਤੀ। ਪੁਲਿਸ ਨੇ ਧਾਰਾ 21 ਬੀ 61/85 ਐਨ ਡੀ ਪੀ ਐਸ ਐਕਟ ਅਧੀਨ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਅਰੰਭ ਕਰ ਦਿੱਤੀ ਹੈ।