ਰਜਿ: ਨੰ: PB/JL-124/2018-20
RNI Regd No. 23/1979

ਖੇਵਟ ਨੇ ਭਗਵਾਨ ਸ੍ਰੀ ਰਾਮ,ਲਕਸਮਣ,ਸੀਤਾ ਨੂੰ ਕਿਸਤੀ ਰਾਹੀਂ ਗੰਗਾ ਪਾਰ ਕਰਾਈ

 
BY admin / October 11, 2021
ਨਾਭਾ, 11 ਅਕਤੂਬਰ- (ਪਰਸੋਤਮ ਮੋਦੀ) ਸ੍ਰੀ ਮਹਾਂ ਲਕਸਮੀ ਰਾਮਲੀਲਾ ਕਲੱਬ ਰਜਿ: ਪੁਰਾਨਾ ਹਾਈਕੋਰਟ ਵੱਲੋਂ ਪ੍ਰਧਾਨ ਮਹੰਤ ਕਾਲਾ ਦਾਸ, ਚੇਅਰਮੈਨ ਮੁਰਾਰੀ ਲਾਲ ਮੁਨੀਮ ਜੀ ਅਤੇ ਸਰਪ੍ਰਸਤ ਕਿਰਨ ਦੇਵੀ ਦੀ ਅਗਵਾਈ ਹੇਠ ਸਾਨਦਾਰ ਰਾਮਲੀਲਾ ਦਾ ਮੰਚਨ ਕੀਤਾ ਜਾ ਰਿਹਾ ਹੈ ਇਸੇ ਲੜੀ ‘ਚ ਅੱਜ ਅਯੁੱਧਿਆ ਦੇ ਮਹਾਰਾਜਾ ਦਸਰੱਥ ਤੋਂ 14 ਸਾਲ ਦਾ ਬਨਵਾਸ ਜਾਣ ਸਮੇਂ ਰਾਮ,ਲਕਸਮਣ ਤੇ ਸੀਤਾ ਨੇ ਕਿਸਤੀ ਰਾਹੀਂ ਗੰਗਾ ਪਾਰ ਕੀਤੀ ਅਤੇ ਪੰਚਵਟੀ ਲਈ ਰਵਾਨਾ ਹੋਏ। ਰਾਮਲੀਲਾ ਮੰਚ ਤੇ ਨਵੇਂ ਉੱਭਰਦੇ ਕਲਾਕਾਰ ਹਿਮਾਂਸੂ ਜਖਮੀ, ਨਰੇਸ ਕੁਮਾਰ ਹੰਸ, ਸੰਜੀਵ ਕੁਮਾਰ ਸੰਜੂ ਅਤੇ ਪਵਨ ਕੁਮਾਰ ਗੁਪਤਾ ਨੇ ਖੇਵਟ ਦਾ ਕਿਰਦਾਰ ਬਾਖੂਬੀ ਨਿਭਾਇਆ ਉਨ੍ਹਾਂ ਦੇ ਕੀਤੇ ਇਸ ਸੰਗੀਤਮਈ ਸੀਨ ਤੇ ਦਰਸਕ ਵਾਹ ਵਾਹ ਕਰਨ ਨੂੰ ਮਜਬੂਰ ਹੋ ਗਏ ਅਤੇ ਆਪਣੀਆਂ ਕੁਰਸੀਆਂ ਤੋਂ ਖੜੇ ਹੋ ਕੇ ਤਾਲੀਆਂ ਮਾਰਦੇ ਦਿਖਾਈ ਦਿੱਤੇ। ਇਸ ਮੌਕੇ ਡਾ ਬੋਨੀ , ਰਾਮੂ ਜੀ, ਸੁਧੀਰ ੳਸਵਾਲ, ਰਿੰਕੂ ਸਾਧੂ ਰਾਮ ਸਰਮਾ, ਅਨਿਲ ਕੁਮਾਰ, ਤਿਲਕ ਰਾਜ, ਜੋਨੀ ,ਰਾਜੇਸ ਟੀਟਾ ,ਨੀਰਜ ਪਵਾਰ ਆਦਿ ਹਾਜਰ ਸਨ ਜੋ ਕਿ ਰਾਮਲੀਲਾ ‘ਚ ਬੀਤੇ 1 ਮਹੀਨੇ ਤੋਂ ਸੇਵਾ ਨਿਭਾ ਰਹੇ ਹਨ। ਇੱਥੇ ਇਹ ਵੀ ਵਰਨਣ ਯੋਗ ਹੈ ਰਾਮਲੀਲਾ ਗ੍ਰਾਊਂਡ ਨੂੰ ਸਾਫ ਸੁਧਰਾ ਬਣਾਈ ਰੱਖਣ ‘ਚ ਮੁਹੱਲਾ ਸੁਧਾਰ ਕਮੇਟੀ ਨੇ ਸਖਤ ਮਿਹਨਤ ਕੀਤੀ ਹੈ। ਨਗਰ ਕੌਂਸਲ ਨਾਭਾ ਤੇ ਪੰਕਜ ਪੱਪੂ ਵੱਲੋਂ ਮੱਛਰਾਂ ਮਾਰਨ ਲਈ ਫੋਗੀੰਗ ਕਰਵਾਈ ਗਈ ਸੀ ਜਿਸਦਾ ਅਸਰ ਵੀ ਦੇਖਣ ਨੂੰ ਮਿਲਿਆ ਪਰ ਕੁਝ ਢੀਠ ਮੱਛਰ ਹਜੇ ਵੀ ਦਰਸਕਾਂ ਦੇ ਰੰਗ ਚ ਭੰਗ ਪਾਉਣ ਆ ਜਾਂਦੇ ਹਨ ਜਿਸਦਾ ਪ੍ਰਧਾਨ ਨਗਰ ਕੌਂਸਲ ਤੇ ਪੱਪੂ ਜੀ ਵੱਲੋਂ ਪੱਕਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ।