ਰਜਿ: ਨੰ: PB/JL-124/2018-20
RNI Regd No. 23/1979

ਕਸ਼ਮੀਰ ਵਿੱਚ ਹਿੰਦੂਆਂ ਤੇ ਸਿੱਖਾਂ ਦੀ ਹੱਤਿਆ ਤੋਂ ਬਾਅਦ ਆਪ ਨੇ ਕਢਿਆ ਕੈਂਡਲ ਮਾਰਚ
 
BY admin / October 11, 2021
 ਜੀਰਕਪੁਰ 11 ਅਕਤੂਬਰ (ਐਸ ਅਗਨੀਹੋਤਰੀ) । ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੁਭਾਸ਼ ਸ਼ਰਮਾ ਨੇ ਕਿਹਾ ਹੈ ਕਿ ਅੱਤਵਾਦ ਦੇ ਖਿਲਾਫ ਸਾਰਿਆਂ ਨੂੰ ਇੱਕਜੁੱਟਤਾ ਦੇ ਨਾਲ ਖੜੇ ਹੋਣ ਦੀ ਲੋੜ ਹੈ। ਦਹਿਸ਼ਤਵਾਦੀ ਤਾਕਤਾਂ ਦੇ ਖਿਲਾਫ ਜਦੋਂ ਤਕ ਮੂੰਹ ਤੋੜ ਕਾਰਵਾਈ ਨਹੀਂ ਕੀਤੀ ਜਾਵੇਗੀ ਉਦੋਂ ਤੱਕ ਕਸ਼ਮੀਰ ਜਿਹੀ ਘਟਨਾਵਾਂ ਹੁੰਦੀਆਂ ਰਹਿਣਗੀਆਂ। 
ਸੁਭਾਸ਼ ਸ਼ਰਮਾ ਕਸ਼ਮੀਰ ਵਿੱਚ ਖਾੜਕੂਆਂ ਵੱਲੋਂ ਹਿੰਦੂਆਂ ਤੇ ਸਿੱਖਾਂ ਦੀ ਹੱਤਿਆ ਤੋਂ ਬਾਅਦ ਡੇਰਾਬੱਸੀ ਵਿੱਚ ਆਮ ਆਦਮੀ ਪਾਰਟੀ ਵੱਲੋਂ ਕੱਢੇ ਗਏ ਕੈਂਡਲ ਮਾਰਚ ਨੂੰ ਸੰਬੋਧਿਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਜਦੋਂ ਆਪਸੀ ਮਤਭੇਦ ਭੁਲਾ ਕੇ ਸਾਰਿਆਂ ਨੂੰ ਅਜਿਹੀ ਘਟਨਾਵਾਂ ਦੇ ਖਿਲਾਫ ਇੱਕਜੁਟ ਹੋਣਾ ਪਵੇਗਾ। 
ਸੁਭਾਸ਼ ਸ਼ਰਮਾ ਨੇ ਕਿਹਾ ਕਿ ਪੰਜਾਬ ਨੇ ਵੀ ਲੰਮੇ ਸਮਾਂ ਤਕ ਅੱਤਵਾਦ  ਨੂੰ ਹੰਢਾਇਆ ਹੈ। ਅਜਿਹੇ ਵਿੱਚ ਸਰਕਾਰ ਨੂੰ ਪੰਜਾਬ ਵਾਸੀਆਂ ਦੀ ਸੁਰੱਖਿਆ ਦੇ ਲਈ ਖਾਸ ਕਦਮ ਉਠਾਉਣੇ ਚਾਹੀਦੇ ਹਨ। ਇਸ ਮੋਕੇ ਤੇ ਬੋਲਦੇ ਹੋਏ ਆਪ ਦੇ ਸੀਨੀਅਰ ਆਗੂ ਕੁਲਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਅਸੀਂ ਸਾਰਿਆਂ ਨੂੰ ਇਹ ਸਹੁੰ ਲੈਣੀ ਚਾਹੀਦੀ ਹੈ ਕਿ ਅੱਤਵਾਦ ਦੇ ਖਿਲਾਫ ਇੱਕਜੁਟ ਹੋ ਕੇ ਲੜਾਈ ਲੜੀ ਜਾਵੇਗੀ। ਇਸ ਮੋਕੇ ਤੇ ਆਪ ਆਗੂ ਸਵਰਨਜੀਤ ਕੋਰ ਤੇ ਸਵੀਟੀ ਸ਼ਰਮਾ ਨੇ ਕਿਹਾ ਕਿ ਅੱਤਵਾਦ ਦੀ ਕੋਈ ਜਾਤੀ ਨਹੀਂ ਹੁੰਦੀ। ਆਤੰਕੀ ਸਿਰਫ  ਵਿਨਾਸ ਕਰ ਰਹੇ ਹਨ। ਇਸ ਮੋਕੇ ਤੇ ਆਯੋਜਿਤ ਕੈਂਡਲ ਮਾਰਚ ਦੌਰਾਨ ਅੱਤਵਾਦ ਦੇ ਖਿਲਾਫ ਇੱਕਜੁਟਤਾ ਵਿਖਾਉਂਦੇ ਹੋਏ ਰਮੇਸ ਸ਼ਰਮਾ, ਬੱਬਲਪੀ੍ਤ, ਬਲਜੀਤ ਚੰਦ ਸ਼ਰਮਾ, ਸਤਵੰਤ ਸਿੰਘ ਗੋਰਖਾ, ਸ਼ੁਭਮ ਸਿੰਘ, ਗੁਰਪ੍ਰੀਤ ਸਿੰਘ, ਗੁਰਮੇਲ ਸਿੰਘ, ਵਿਕਾਸ ਬੰਸਲ, ਗੋਲਡੀ ਬੰਸਲ ਸਮੇਤ ਕਈਂ ਪਤਵੰਤਿਆਂ ਨੇ ਅੱਤਵਾਦ ਵਿਰੁੱਧ ਡਟਣ ਦਾ ਫੈਸਲਾ ਕੀਤਾ।