ਰਜਿ: ਨੰ: PB/JL-124/2018-20
RNI Regd No. 23/1979

ਆਜ਼ਾਦ ਪ੍ਰੈਸ ਕਲੱਬ ਭਿੱਖੀਵਿੰਡ ਦੇ ਸਮੂਹ ਪੱਤਰਕਾਰਾਂ ਨੇ ਪਿੰਡ ਬਲੇਹਰ ਵਿਖੇ ਢਿੱਲੋਂ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ
 
BY admin / October 11, 2021
ਭਿੱਖੀਵਿੰਡ ਖਾਲੜਾ 11 ਅਕਤੂਬਰ ( ਨੀਟੂ ਅਰੋੜਾ ਜਗਤਾਰ ਸਿੰਘ  )- ਜਿਲ੍ਹਾ ਤਰਨਤਾਰਨ ਹਲਕਾ ਖੇਮਕਰਨ ਅਧੀਨ ਪੈਂਦਾ ਪਿੰਡ ਬਲੇਹਰ ਵਿਖੇ ਪ੍ਰਧਾਨ ਕੁਲਵੰਤ ਸਿੰਘ ਅਤੇ ਪੱਤਰਕਾਰ ਸਵਿੰਦਰ ਸਿੰਘ ਬਲੇਰ ਦੀ ਸਤਿਕਾਰਯੋਗ ਮਾਤਾ ਜਗਤਾਰ ਕੌਰ ਢਿੱਲੋਂ ਜੋ ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਸਨ। ਅੱੱਜ ਆਜ਼ਾਦ ਪ੍ਰੈਸ ਕਲੱਬ ਭਿੱਖੀਵਿੰਡ ਦੇ ਸਮੂਹ ਪੱਤਰਕਾਰ ਭਾਈਚਾਰੇ ਦੇ ਲੋਕਾਂ ਜਿੰਨਾਂ ਵਿਚ ਪ੍ਰਧਾਨ ਸੁੁਰਜੀਤ ਕੁੁਮਾਰ ਬੋੋਬੀ,ਰਾਜਨ ਚੋੋੋੋਪੜਾ,ਗੁੁਰਪ੍ਰੀਤ ਗੋੋੋਲਾ,ਦਵਿੰਦਰ ਧਵਨ,ਭੁੁੁਪਿੰਦਰ ਸਿੰਘ,ਰਣਯੋਧ ਚੇੇਲਾ,ਬਲਰਾਜ ਬਟਰ,ਹਰਮੀਤ ਸਿੰਘ,ਦਾਰਾ ਡੱਲ,ਜਗਜੀਤ ਡੱੱਲ,ਨੀਟੂ ਅਰੋੜਾ,ਜਗਤਾਰ ਖਾਲੜਾ,ਸਰਬਜੀਤ ਛੀਨਾਂ,ਗੁੁਰਪ੍ਰੀਤ ਸੈੈਡੀ ਖਾਲੜਾ,ਅਮਨ ਸ਼ਰਮਾ ਖਾਲੜਾ,ਜਗਦੇਵ ਸਮਰਾ,ਮਨਜੀਤ ਸਿੰਘ,ਰਾਜੇਸ਼ ਸ਼ਰਮਾ ਖਾਲੜਾ,ਅਮਰਗੌਰ ਸਿੰਘ,ਗੁੁਰਕੀਰਤ ਅਮਰਕੋਟ,ਹੈੈੈਪੀ ਸੋੋਹਲ,ਲਖਬੀਰ ਸਿੱਧੂ,ਸੁੁਖਬੀਰ ਦਿਆਲਪੁੁਰਾ ਆਦਿ ਨੇ ਢਿੱਲੋਂ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ  ਕਰਦਿਆਂ ਕਿਹਾ ਕਿ ਸਵ: ਮਾਤਾ ਜਗਤਾਰ ਕੌਰ ਢਿੱਲੋਂ ਇੱਕ ਸੱਚੀ ਸੁੱਚੀ ਤੇ ਪ੍ਰਮਾਤਮਾ ਨੂੰ ਮੰਨਣ ਵਾਲੀ ਰੱਬੀ ਰੂਹ ਸਨ, ਉਹ ਇੱਕ ਦਿਆਵਾਨ ਤੇ ਮਿਲਾਪੜੇ ਸੁਭਾਅ ਵਾਲੀ ਸ਼ਖਸੀਅਤ ਸਨ ਅਤੇ ਉਹ ਸਮਾਜ ਸੇਵੀ ਕੰਮਾਂ ਵਿੱਚ ਵੱਧ ਚੜ੍ਹਕੇ ਯੋਗਦਾਨ ਪਾਉਂਦੇ ਸਨ । ਪ੍ਰਧਾਨ ਬੋੋਬੀ ਨੇ ਕਿਹਾ ਕਿ ਮਾਂ ਇੱਕ ਕੇਵਲ ਸਰੀਰ ਦਾ ਨਾਮ ਹੀ ਨਹੀਂ ਹੈ ਸਗੋਂ ਇੱਕ ਸਾਧਨਾ ਹੈ,ਭਗਤੀ ਹੈ,ਪੂਜਾ ਹੈ ਅਤੇ ਮਾਂ ਇੱਕ ਪ੍ਰਤੱਖ ਤੌਰ ਤੇ ਪ੍ਰਮਾਤਮਾ ਦਾ ਰੂਪ ਹੈ ਤੇ ਚਾਹ ਕੇ ਵੀ ਉਹਨਾਂ ਦਾ ਅਹਿਸਾਨ ਕਦੇ ਨਹੀਂ ਉਤਾਰ ਸਕਦੇ । ਸਵ: ਮਾਤਾ ਜਗਤਾਰ ਕੌਰ ਢਿੱਲੋਂ ਜੀ ਦੀ ਅੰਤਿਮ ਅਰਦਾਸ ਪਿੰਡ ਬਲੇਹਰ ਗੁਰਦੁਆਰਾ ਬਾਬਾ  ਸ਼ਹੀਦ ਸਿੰਘ ਵਿਖੇ ਮਿਤੀ 12 ਅਕਤੂਬਰ ਦਿਨ ਮੰਗਲਵਾਰ ਨੂੰ ਦੁਪਹਿਰ 1 ਤੋਂ 2 ਵੱਜੇ ਤੱਕ ਹੋਵੇਗੀ ।