ਰਜਿ: ਨੰ: PB/JL-124/2018-20
RNI Regd No. 23/1979

ਆੜਤੀਆਂ, ਪੱਲੇਦਾਰਾਂ ਅਤੇ ਤੋਲਿਆਂ ਨੇ  ਲਾਇਆ ਦਾਣਾਮੰਡੀ ਦੇ ਚੌੰਕ ਵਿੱਚ ਧਰਨਾ
 
BY admin / October 11, 2021
ਸੰਗਰੂਰ, 11 ਅਕਤੂਬਰ (ਅਵਤਾਰ ਸਿੰਘ ਛਾਜਲੀ, ਜਸਪਾਲ ਸਿੰਘ ਜਿੰਮੀ)  ਅੱਜ ਆੜਤੀਆਂ ਐਸੋਸੀਏਸ਼ਨ, ਪੱਲੇਦਾਰਾਂ ਅਤੇ ਤੋਲਿਆਂ ਨੇ ਰਲ ਕੇ ਕੇੰਦਰ ਸਰਕਾਰ ਦੇ ਖਿਲਾਫ ਧਰਨਾ ਲਾਇਆ। ਆੜਤੀਆਂ ਐਸੋਸੀਏਸ਼ਨ ਦੇ ਪ੍ਰਧਾਨ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਅਜੇ ਮੰਡੀਆ ਵਿੱਚ ਝੋਨਾ ਆਇਆ ਨਹੀਂ। ਵਿਜੀਲੈਂਸ ਟੀਮਾਂ ਪਹਿਲਾਂ ਹੀ ਭੇਜਣੀਆਂ ਸ਼ੁਰੂ ਕਰ ਦਿਤੀਆਂ। ਐਫਸੀਆਈ ਪਹਿਲਾਂ ਹੀ ਆੜਤੀਆਂ ਅਤੇ ਕਿਸਾਨਾਂ ਨੂੰ ਅਲੱਗ ਅਲੱਗ ਕਰਨਾ ਚਾਹੁੰਦੀ ਹੈ। ਉਨਾਂ ਦੱਸਿਆ ਕਿ ਆੜਤੀ ਅਤੇ ਕਿਸਾਨ ਦਾ ਨਹੂੰ ਮਾਸ ਦਾ ਰਿਸਤਾ ਹੈ ਜੋ ਸਦੀਆਂ ਤੋ ਚਲਦਾ ਆ ਰਿਹਾ ਹੈ। ਕੇਂਦਰ ਸਰਕਾਰ ਇਸ ਵਿਚ ਦਰਾੜ ਪਾਉਣਾ ਚਾਹੂੰਦੀ ਹੈ। ਉਨਾਂ ਆਖਿਆ ਕਿ ਅਜੇ ਕੁਝ ਢੇਰੀਆਂ ਹੀ ਸੰਗਰੂਰ ਦੀ ਦਾਣਾਮੰਡੀ ਵਿੱਚ ਆਈਆਂ ਹਨ। ਜਿਨਾਂ ਦਾ ਮੋਸਚਰ 17 ਜਾਂ ਸਾਢੇ 17 ਦੇ ਕਰੀਬ ਹੈ। ਇਹਨਾਂ ਨੂੰ ਏਜੰਸੀਆਂ ਖਰੀਦਣ ਤੋਂ ਨਾ ਨੁਕਰ ਕਰ ਰਹੀਆਂ ਹਨ। ਜਿਸ ਕਰਕੇ ਸਾਨੂੰ ਮਜਬੂਰਨ ਧਰਨਾ ਲਾਉਣਾ ਪੈ ਰਿਹਾ ਹੈ। ਖਬਰ ਲਿਖਣ ਤੱਕ ਕੋਈ ਫੂਡ ਸਪਲਾਈ ਜਾਂ ਐਫਸੀਆਈ ਦਾ ਕੋਈ ਵੀ ਉਚ ਅਧਿਕਾਰੀ ਗੱਲਬਾਤ ਸੁਣਨ ਨਹੀਂ ਆਇਆ ਸੀ।