ਰਜਿ: ਨੰ: PB/JL-124/2018-20
RNI Regd No. 23/1979

ਲੋਕ ਹਿੱਤ ਮਿਸਨ ਵੱਲੋਂ ਯੂ ਪੀ ‘ਚ ਸਹੀਦ ਹੋਏ ਕਿਸਾਨਾਂ ਦੀ ਯਾਦ ‘ਚ ਕੁਰਾਲੀ ਵਿਖੇ ਕੈਂਡਲ ਮਾਰਚ 
 
BY admin / October 11, 2021
ਕੁਰਾਲੀ,ਮਾਜਰੀ, 11 ਅਕਤੂਬਰ,(ਰਣਜੋਧ ਸਿੰਘ) ਲੋਕ ਹਿੱਤ ਮਿਸਨ ਵੱਲੋਂ ਲਖੀਮਪੁਰ (ਯੂਪੀ)  ‘ਚ ਸਹੀਦ ਕੀਤੇ ਗਏ ਕਿਸਾਨਾਂ ਦੀ ਯਾਦ ਅਤੇ ਲੋਕਾਂ ਨੂੰ ਸੰਘਰਸ ਪ੍ਰਤੀ ਜਾਗਰੂਕ ਕਰਨ ਲਈ ਆਰੰਭੀ ਮੁਹਿੰਮ ਤਹਿਤ ਅੱਜ ਕੁਰਾਲੀ ਵਿਖੇ ਮੋਮਬੱਤੀਆਂ ਜਗਾਕੇ ਸਰਧਾਂਜਲੀ ਦਿੱਤੀ ਅਤੇ ਦੋਸੀਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਗਈ। ਇਸ ਸਬੰਧੀ ਮਿਸਨ ਵੱਲੋਂ ਇਸ ਜਾਰੀ ਲੜੀਵਾਰ ਪ੍ਰੋਗਰਾਮ ਤਹਿਤ ਕੁਰਾਲੀ ਦੇ ਮੁੱਖ ਲਾਈਟਾਂ ਵਾਲੇ ਚੌਂਕ ਚ ਮੇਨ ਹਾਈਵੇਅ ਤੇ ਗੁਰਬਾਣੀ ਦਾ ਜਾਪ ਕਰਦਿਆਂ ਹੱਥਾ ‘ਚ ਮੋਮਬੱਤੀਆਂ ਜਗਾਕੇ ਸਮੂਹ ਵਰਗਾਂ ਕਾਲੇ ਕਾਨੂੰਨਾਂ ਬਾਰੇ ਜਾਗਰੂਕ ਕੀਤਾ ਅਤੇ ਮੋਦੀ, ਯੋਗੀ ਤੇ ਖੱਟਰ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ।ਇਸੇ ਦੌਰਾਨ ਮਿਸਨ ਮੈਂਬਰ  ਗੁਰਮੀਤ ਸਿੰਘ ਸਾਂਟੂ, ਸੁਖਦੇਵ ਸਿੰਘ ਸੁੱਖਾ ਕੰਨਸਾਲਾ, ਰਵਿੰਦਰ ਸਿੰਘ ਵਜੀਦਪੁਰ, ਮਨਦੀਪ ਸਿੰਘ ਖਿਜਰਾਬਾਦ, ਗੁਰਦੀਪ ਸਿੰਘ ਮਹਿਰਮਪੁਰ, ਗੁਰਪ੍ਰੀਤ ਸਿੰਘ ਜਿੰਮੀ, ਗੁਰਜੀਤ ਸਿੰਘ ਗੋਲਡੀ, ਨਰਿੰਦਰ ਸਿੰਘ ਪਡਿਆਲਾ ਤੇ ਬਲਿਹਾਰ ਸਿੰਘ ਮੁੰਧੋਂ ਨੇ ਬੋਲਦਿਆਂ ਕਿਹਾ ਕਿ ਦੇਸ ਦੀ ਤਰੱਕੀ ਦਾ ਖੇਤੀਬਾੜੀ ਮੁੱਖ ਸ੍ਰੋਤ ਹੈ ਪਰ ਉਸ ਨੂੰ ਪੈਦਾ ਵਾਲੇ ਕਿਸਾਨ ਨੂੰ ਹੀ ਖੇਤੀ ਤੋਂ ਬਾਂਝਾ ਕਰਨ ਲਈ ਸਰਕਾਰ ਵੱਲੋਂ ਮਾਰੂ ਬਿੱਲ ਲਾਗੂ ਕਰ ਦਿੱਤੇ ਗਏ ਹਨ। ਜਿਨ੍ਹਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਦਿਨ ਰਾਤ ਸੜਕਾਂ ਤੇ ਗੁਜਾਰ ਕੇ ਆਪਣੇ ਹੱਕ ਲਈ ਸੰਘਰਸ ਦੀ ਲੜਾਈ ਲੜ ਰਿਹਾ ਹੈ ਪਰ ਸਰਕਾਰ ਵੱਲੋਂ ਉਸ ਦੀ ਸੁਣਵਾਈ ਦੀ ਥਾਂ ਆਪਣੇ ਭਾਜਪਾਈਆਂ ਵਰਕਰਾਂ ਰਾਹੀਂ ਜਿੱਥੇ ਉਨ੍ਹਾਂ ਤੇ ਹਮਲੇ ਕਰਵਾਏ ਜਾ ਰਹੇ ਹਨ, ਉਥੇ ਪਿਛਲੇ ਦਿਨੀਂ ਯੂਪੀ ਵਿੱਚ ਸੜਕ ਤੇ ਜਾ ਰਹੇ ਕਿਸਾਨਾਂ ਤੇ ਭਾਜਪਾਈਆਂ ਨੇ ਗੱਡੀਆਂ ਚੜ੍ਹਾਕੇ ਅਤੇ ਗੋਲੀਆਂ ਚਲਾਕੇ ਉਨ੍ਹਾਂ ਨੂੰ ਸਹੀਦ ਕਰ ਕੇ ਜੁਲਮ ਕਰਨ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ।ਹੁਣ ਤੱਕ ਇਨ੍ਹਾਂ ਜੁਲਮਾਂ ਰਾਹੀਂ ਸੈਂਕੜੇ ਕਿਸਾਨਾਂ ਦੀਆਂ ਜਾਨਾਂ ਜਾ ਚੁੱਕੀਆਂ ਹਨ ਪਰ ਇਸਤੋਂ ਬਾਅਦ ਵੀ ਸਰਕਾਰ ਅਜੇ ਤੱਕ ਵੀ ਬਿੱਲ ਰੱਦ ਕਰਨ ਬਾਰੇ ਸੁੱਤੀ ਪਈ ਹੈ। ਇਨ੍ਹਾਂ ਆਗੂਆਂ ਨੇ ਕਿਹਾ ਕਿ ਭਾਵੇਂ ਸਰਕਾਰਾਂ ਕਿੰਨਾਂ ਵੀ ਜੁਲਮ ਕਰਨ ਪਰ ਕਿਸਾਨ ਬਿੱਲ ਰੱਦ ਕਰਵਾਏ ਬਿਨ੍ਹਾਂ ਪਿੱਛੇ ਨਹੀਂ ਹੱਟਣਗੇ ਅਤੇ ਜੇਕਰ ਸਰਕਾਰ ਨੂੰ ਆਪਣੇ ਨਾਗਰਿਕਾਂ ਦਾ ਖਿਆਲ ਹੈ ਤਾ ਓਹ ਜਲਦੀ ਇਸ ਸੰਘਰਸ ਦਾ ਹੱਲ ਕਰੇ।  ਨਹੀਂ ਤਾ ਇਸ ਲਈ ਭਾਵੇਂ ਕਿੰਨੀ ਲੰਮੀ ਤੇ ਸਖਤ ਲੜਾਈ ਲੜਨੀ ਪਵੇ ਓਹ ਲੜਾਈ ਲੜਦੇ ਰਹਿਣਗੇ। ਇਨ੍ਹਾਂ ਕਿਹਾ ਕਿ ਮਿਸਨ ਵੱਲੋਂ ਸਮੂਹ ਵਰਗਾਂ ਦੀ ਜਾਗ੍ਰਤੀ ਲਈ ਇਹ ਮਾਰਚ ਹੋਰ ਥਾਵਾਂ ਤੇ ਵੀ ਲਗਾਤਾਰ ਜਾਰੀ ਰੱਖੇਗਾ। ਇਸ ਮੌਕੇ ਪਰਮਿੰਦਰ ਸਿੰਘ ਗੋਲਡੀ, ਰਣਜੀਤ ਸਿੰਘ ਕਾਕਾ, ਅਮਿ੍ਰੰਤਪਾਲ ਸਿੰਘ ਮਾਵੀ, ਅਮਨਦੀਪ ਸਿੰਘ ਗੋਲਡੀ ਅਤੇ ਪ੍ਰਦੀਪ ਸਿੰਘ ਆਦਿ ਮੋਹਤਬਰ ਵੀ ਹਾਜਰ ਸਨ।