ਰਜਿ: ਨੰ: PB/JL-124/2018-20
RNI Regd No. 23/1979

ਕਾਂਗਰਸ ਹਾਈ ਕਮਾਂਡ, ਪੰਜਾਬ ਦੇ ਦਲਿਤ ਮੁੱਖ ਮੰਤਰੀ ਅਤੇ ਸਿੱਧੂ ਨੂੰ ਕਾਂਗਰਸ ਸਰਕਾਰ ਅਧੀਨ ਰਾਜਸਥਾਨ ਵਿੱਚ ਦਲਿਤਾਂ ਦੀ ਹੱਤਿਆ ਨਜਰ ਨਹੀਂ ਆਉਂਦੀ: ਰਾਜੇਸ ਬਾਘਾ
 
BY admin / October 11, 2021
ਅੰਮਿ੍ਰਤਸਰ: 11 ਅਕਤੂਬਰ ( ਅਰਵਿੰਦਰ ਵੜੈਚ  ), ਭਾਰਤੀ ਜਨਤਾ ਪਾਰਟੀ, ਪੰਜਾਬ ਦੇ ਜਨਰਲ ਸਕੱਤਰ ਰਾਜੇਸ ਬਾਘਾ ਵਲੋਂ ਰਾਜਸਥਾਨ ਦੇ ਪੀਲੀਬੰਗਾ ਵਿੱਚ ਇੱਕ ਗਰੀਬ ਦਲਿਤ ਨੌਜਵਾਨ ਦੀ ਬੇਰਹਿਮੀ ਨਾਲ ਕੁੱਟਮਾਰ ਕਰ ਹੱਤਿਆ ਕੀਤੇ ਜਾਣ ‘ਤੇ ਡੂੰਗੇ ਦੁਖ ਦਾ ਪ੍ਰਗਟਾਵਾ ਕਰਦਿਆਂ ਸਖਤ ਨੋਟਿਸ ਲੈਂਦੀਆਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਪਿ੍ਰਯੰਕਾ ਗਾਂਧੀ, ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਅੱਡੇ ਹਥੀਂ ਲੈਂਦੀਆਂ ਕਿਹਾ ਕਿ ਕਾਂਗਰਸ ਹਾਈ ਕਮਾਂਡ, ਪੰਜਾਬ ਦੇ ਦਲਿਤ ਮੁੱਖ ਮੰਤਰੀ ਚੰਨੀ, ਉਤਰਾਖੰਡ ਦੇ ਮੁੱਖ ਮੰਤਰੀ ਭੁਪੇਸ ਬਘੇਲ ਅਤੇ ਨਵਜੋਤ ਸਿੰਘ ਸਿੱਧੂ ਨੂੰ ਇਹ ਸਭ ਕੁਝ ਨਜਰ ਨਹੀਂ ਆਉਂਦਾ। ਕਿਉਂਕਿ ਰਾਜਸਥਾਨ ਵਿੱਚ ਕਾਂਗਰਸ ਦੀ ਸਰਕਾਰ ਹੈ ਅਤੇ ਕਾਂਗਰਸ ਦੀ ਅਗਵਾਈ ਵਿੱਚ ਦਲਿਤਾਂ ਦਾ ਸਭ ਤੋਂ ਵੱਧ ਸੋਸਣ ਹੋ ਰਿਹਾ ਹੈ। ਲਖੀਮਪੁਰ ਖੀਰੀ ਵਿੱਚ ਵਾਪਰੀ ਘਟਨਾ ’ਤੇ ਦੁੱਖ ਪ੍ਰਗਟ ਕਰਦਿਆਂ ਉਨ੍ਹਾਂ ਮੰਗ ਕੀਤੀ ਕਿ ਉਸ ਘਟਨਾ ਦੇ ਦੋਸੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ।      ਰਾਜੇਸ ਬਾਘਾ ਨੇ ਕਿਹਾ ਕਿ ਕਾਂਗਰਸ ਵਲੋਂ ਪੰਜਾਬ ‘ਚ ਦਲਿਤ ਚਿਹਰੇ ਨੂੰ ਮੁੱਖ ਮੰਤਰੀ ਬਣਾ ਕੇ ਪੰਜਾਬ ਵਿੱਚ ਦਲਿਤ ਪਿਆਰ ਦਿਖਾਉਣ ਵਾਲੀ ਕਾਂਗਰਸ ਹੁਣ ਕਿੱਥੇ ਹੈ? ਕਾਂਗਰਸ ‘ਤੇ ਨਿਸਾਨਾ ਸਾਧਦੇ ਹੋਏ ਬਾਘਾ ਨੇ ਸਵਾਲ ਕੀਤਾ ਕਿ ਲਖੀਮਪੁਰ ਖੀਰੀ ‘ਚ ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ਆਪਣੀ ਰਾਜਨੀਤੀ ਚਮਕਾਉਣ ਦੀ ਕੋਸਸਿ ਕਰ ਰਹੀਆਂ ਹਨ। ਬਾਘਾ ਨੇ ਪੁੱਛਿਆ ਕਿ ਰਾਹੁਲ ਗਾਂਧੀ, ਪਿ੍ਰਅੰਕਾ ਗਾਂਧੀ, ਚੰਨੀ, ਬਘੇਲ ਅਤੇ ਸਿੱਧੂ ਰਾਜਸਥਾਨ ਕਿਉਂ ਨਹੀਂ ਜਾਂਦੇ? ਉਨ੍ਹਾਂ ਦੋਸ ਲਾਇਆ ਕਿ ਰਾਜਸਥਾਨ ਵਿੱਚ ਸਭ ਤੋਂ ਘਿਨਾਉਣੇ ਅਪਰਾਧ ਕੀਤੇ ਜਾ ਰਹੇ ਹਨ ਅਤੇ ਨਾ ਤਾਂ ਦਲਿਤ ਸੁਰੱਖਿਅਤ ਹਨ ਅਤੇ ਨਾ ਹੀ ਔਰਤਾਂ ਸੁਰੱਖਿਅਤ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਸਾਸਤ ਰਾਜਸਥਾਨ ਵਿੱਚ ਮੁੱਖ ਮੰਤਰੀ ਦੀ ਨੱਕ ਹੇਠ ਕਤਲ ਹੁੰਦੇ ਹਨ, ਪਰ ਕਾਂਗਰਸ ਹਾਈ ਕਮਾਂਡ ਦੇ ਕਿਸੇ ਹੋਰ ਕਾਂਗਰਸੀ ਨੇਤਾ ਨੇ ਉੱਥੇ ਦਲਿਤਾਂ ਦੀ ਸਾਰ ਨਹੀਂ ਲਈ ਅਤੇ ਅੱਜ ਤੱਕ ਇਸ ਮਾਮਲੇ ਵਿੱਚ ਕੋਈ ਗਿ੍ਰਫਤਾਰੀ ਨਹੀਂ ਹੋਈ ਹੈ। ਬਾਘਾ ਨੇ ਕਿਹਾ ਕਿ ਦਲਿਤ ਭਾਈਚਾਰੇ ਦੇ ਲੋਕ ਮਿ੍ਰਤਕ ਨੌਜਵਾਨ ਦੀ ਲਾਸ ਨੂੰ ਲੈ ਕੇ ਧਰਨੇ ‘ਤੇ ਬੈਠੇ ਹਨ। ਉਹ ਮੰਗ ਕਰ ਰਹੇ ਹਨ ਕਿ ਕਾਤਲਾਂ ਨੂੰ ਗਿ੍ਰਫਤਾਰ ਕੀਤਾ ਜਾਵੇ,
ਪਰ ਪੁਲਿਸ ਸਿਰਫ ਦੋਸੀਆਂ ਦੀ ਭਾਲ ਕਰਨ ਦੀ ਗੱਲ ਕਹਿ ਕੇ ਆਪਣਾ ਪੱਲਾ ਝਾੜ ਰਹੀ ਹੈ। ਉਹਨਾਂ ਕਿਹਾ ਕਿ ਮੁਖਮੰਤਰੀ ਚੰਨੀ ਕੋ ਰਾਜਸਥਾਨ ਜਾਣਾ ਚਾਹਿਦਾ ਹੈ ਅਤੇ ਮਿ੍ਰਤਕ ਦਲਿਤ ਨੌਜਵਾਨ ਦੇ ਪਰਿਵਾਰ ਨੂੰ ਵੀ ਲਖੀਮਪੁਰ ਖੀਰੀ ਦੇ ਮਿ੍ਰਤਕਾਂ ਵਾਂਗ ਸਹਾਇਤਾ ਰਾਸ਼ੀ ਦਿੱਤੀ ਜਾਣੀ ਚਾਹਦੀ ਹੈ।
 
                ਰਾਜੇਸ ਬਾਘਾ ਨੇ ਰਾਸਟਰੀ ਅਨੁਸੂਚਿਤ ਜਾਤੀ ਕਮਿਸਨ ਤੋਂ ਮੰਗ ਕੀਤੀ ਕਿ ਉਹ ਇਸ ਮਾਮਲੇ ਵਿੱਚ ਦਖਲ ਦੇਣ ਅਤੇ ਮਿ੍ਰਤਕ ਦਲਿਤ ਨੌਜਵਾਨਾਂ ਦੇ ਪਰਿਵਾਰਾ ਵਾਲਿਆਂ ਨੂੰ ਨਿਆਂ ਦਿਵਾਉਣ। ਉਹਨਾਂ ਕਿਹਾ ਕਿ ਅਗਰ ਰਾਜਸਥਾਨ ਦੀ ਕਾਂਗਰਸ ਸਰਕਾਰ ਨੇ ਜਲਦ ਮਿ੍ਰਤਕ ਪਰਿਵਾਰ ਨੂੰ ਇਨਸਾਫ਼ ਨਾ ਦਿੱਤਾ ਅਤੇ ਦੋਸ਼ੀਆਂ ਨੂੰ ਜਲਦ ਨਾ ਫੜਿਆ ਤਾਂ ਭਾਰਤੀ ਜਨਤਾ ਪਾਰਟੀ ਪੰਜਾਬ ਇਸ ਖਿਲਾਫ਼ ਸੰਘਰਸ਼ ਵਿਡੇਗੀ।