ਰਜਿ: ਨੰ: PB/JL-124/2018-20
RNI Regd No. 23/1979

ਕੁੜੀਆਂ ਨੇ ਹਰ ਖੇਤਰ ਵਿੱਚ ਮੁੰਡਿਆਂ ਤੋਂ ਮੋਹਰੀ ਹੋ ਕੇ ਮਾਰੀਆਂ ਹਨ ਮੱਲਾਂ- ਰੂਬੀ ਖਾਨ 

BY admin / October 11, 2021
ਗਾਇਕਾ ਰੂਬੀ ਖਾਨ ਨੇ ਕੀਤਾ  “ਐਮ ਕੇ ਮੇਕ ਓਵਰ“ ਸੈਲੂਨ ਦਾ ਉਦਘਾਟਨ 
}ਐਸ ਏ ਐਸ ਨਗਰ, 11 ਅਕਤੂਬਰ  (ਗੁਰਵਿੰਦਰ ਸਿੰਘ ਮੋਹਾਲੀ)-ਕੋਈ ਸਮਾਂ ਸੀ ਜਦੋਂ ਕੁੜੀਆਂ ਨੂੰ ਘਰ ਦੀ ਚਾਰਦੀਵਾਰੀ ਤੋਂ ਬਾਹਰ ਜਾਣ ਦੀ ਮਨਾਹੀ ਹੁੰਦੀ ਸੀ ਪਰ ਅੱਜ ਦੇ ਆਧੁਨਿਕ ਯੁੱਗ ਵਿੱਚ ਕੁੜੀਆਂ ਨੇ ਮੁੰਡਿਆਂ ਤੋਂ ਵੀ ਮੋਹਰੀ ਹੋ ਕੇ ਹਰ ਖੇਤਰ ਵਿੱਚ ਮੱਲਾਂ ਮਾਰੀਆਂ ਹਨ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ   “ਐਮ ਕੇ ਮੇਕ ਓਵਰ“ ਬ੍ਰਾਇਡਲ ਬਿਊਟੀ ਐਂਡ ਹੇਅਰ ਅਕੈਡਮੀ ਯੂਨੀਸੈਕਸ ਫੈਮਿਲੀ ਸੈਲੂਨ ਦਾ ਉਦਘਾਟਨ ਕਰਦੇ ਹੋਏ ਮਸਹੂਰ ਸੂਫੀ ਗਾਇਕ ਰੂਬੀ ਖਾਨ (ਫੇਮ ਯਾਰ ਵਿਛੜੇ ) ਨੇ ਕੀਤਾ  । ਇੱਥੇ ਆਪਣੀ ਨਵੀਂ ਆਈ ਐਲਬਮ ਦੇ ਸੰਬੰਧ ਵਿਚ ਗੱਲਬਾਤ ਕਰਦੇ ਹੋਏ ਕੀਤਾ  । ਇਸ ਮੌਕੇ ਰੂਬੀ ਖਾਂਦੇ ਨਾਲ ਵਿਸੇਸ ਤੌਰ ਤੇ ਪਹੁੰਚੇ ਉਨ੍ਹਾਂ ਦੇ ਪਤੀ ਹਿਮਾਂਸ਼ੂ ਸ਼ਰਮਾ ਨੇ ਕਿਹਾ ਕਿ ਉਹ ਪੰਜਾਬ ਦੇ ਲੋਕਾਂ ਲਈ ਤਹਿ ਦਿਲੋਂ ਰਿਣੀ ਹਨ ਕਿ ਉਨ੍ਹਾਂ ਨੇ ਉਨ੍ਹਾਂ ਦੇ ਨਵੇਂ ਆਏ ਗੀਤ “ਯਾਰ ਵਿੱਛੜੇ ਤਾਂ ਫੇਰ ਪਤਾ ਲੱਗਦਾ ਹੁੰਦੀ ਕੀ ਜੁਦਾਈ ਸੱਜਣਾ  “ਨੂੰ ਭਰਪੂਰ ਪਿਆਰ ਦਿੱਤਾ । ਉਨ੍ਹਾਂ ਕਿਹਾ ਕਿ ਉਹ ਅੱਗੇ ਵੀ ਆਪਣੀ ਸਾਫ਼ ਸੁਥਰੀ ਗਾਇਕੀ ਦੇ ਰਾਹੀਂ ਆਪਣੀ ਹਾਜਰੀ ਭਰਦੇ ਰਹਿਣਗੇ ।  ਇਸ ਮੌਕੇ ਗਾਇਕ ਨੂੰ ਬਿਗਾਨੀ ਆਪਣਾ ਸੁਪ੍ਰਸਿੱਧ ਗੀਤ ਯਾਰ ਵਿੱਛੜੇ ਵੀ ਗਾ ਕੇ ਸੁਣਾਇਆ ਅਤੇ ਹਾਜ਼ਰ ਦਰਸ਼ਕਾਂ ਦੀ ਵਾਹ -ਵਾਹ ਖੱਟੀ । ਇਸ ਮੌਕੇ ਸੈਲੂਨ ਦੀ ਮੁੱਖ ਪ੍ਰਬੰਧਕ ਮਨਪ੍ਰੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਸ ਖੇਤਰ ਬੇਸ਼ੱਕ ਹੋ ਬਹੁਤ ਸਾਰੀ ਸੈਲੂਨਜ਼ ਹਨ ਪਰ ਜੇਕਰ ਮੇਕਅੱਪ ਦੀ ਗੱਲ ਕਰੀਏ ਤਾਂ ਉਨ੍ਹਾਂ ਦੇ ਸੈਲੂਨ ਵਿੱਚ ਗਾਹਕਾਂ ਨੂੰ ਫੁਲੀ ਪ੍ਰੋਫੈਸ਼ਨਲ ਮੇਕਅੱਪ ਮੁਹੱਈਆ ਕਰਵਾਇਆ ਜਾਵੇਗਾ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਕੁੱਲ ਉੱਚ ਕੁਆਲੀਫਾਈਡ ਟ੍ਰੇਨਰ  ਵੀ ਹਨ ਜਿਨ੍ਹਾਂ ਵੱਲੋਂ ਸੈਲੂਨ ਵਿੱਚ ਮੇਕਅੱਪ ਕਰਨ ਦੀ ਚਾਹਤ ਰੱਖਣ ਵਾਲਿਆਂ  ਕੁੜੀਆਂ ਨੂੰ ਵੀ ਟ੍ਰੇਨਿੰਗ ਦਿੱਤੀ ਜਾਵੇਗੀ । ਇੱਥੇ ਹੀ ਬੱਸ ਨਹੀਂ ਇਸ ਸੈਲੂਨ ਦੇ ਵਿੱਚ  ਪਾਰਟੀ ਮੇਕਅੱਪ, ਕਿੱਟੀ ਮੇਕਅਪ ,ਬ੍ਰਾਈਡਲ ਮੇਕਅੱਪ  ਅਤੇ  ਵਿਸੇਸ ਪ੍ਰੋਗਰਾਮ ਵਿਸ਼ੇਸ਼ ਮੇਕਅੱਪ ਦੇ ਉੱਤੇ ਸਪੈਸ਼ਲ ਪੈਕੇਜ ਦਿੱਤੇ ਜਾਣਗੇ  । ਇਸ ਮੌਕੇ ਹੋਰਨਾਂ ਤੋਂ ਇਲਾਵਾ  ਸੈਲੂਨ ਦੇ ਮੁੱਖ ਪ੍ਰਬੰਧਕ ਮਨਪ੍ਰੀਤ ਕੌਰ , ਅਮਨਪ੍ਰੀਤ ਕੌਰ,  ਚਰਨਜੀਤ ਸਿੰਘ ਚੰਨੀ  , ਭਾਈ ਸਰਬਜੀਤ ਸਿੰਘ ,ਸਤਿੰਦਰ ਕੌਰ ਗੁਨੀਤ ਕੌਰ, ਕਵਿਤਾ, ਰਸਵਿੰਦਰ ਸਿੰਘ ਅਤੇ ਇਲਾਕੇ ਦੇ ਪਤਵੰਤੇ ਸੱਜਣ ਹਾਜ਼ਰ ਸਨ ।