ਰਜਿ: ਨੰ: PB/JL-124/2018-20
RNI Regd No. 23/1979

 ਬਠਿੰਡਾ ਵਿਖੇ ਹੋਈ ਯੂਨਾਈਟਿਡ ਅਕਾਲੀ ਦਲ ਦੀ ਪ੍ਭਾਵਸ਼ਾਲੀ ਕਾਨਫਰੰਸ਼
 
BY admin / October 11, 2021
ਬਠਿੰਡਾ, 11 ਅਕਤੂਬਰ ( ਸੁਖਵਿੰਦਰ ਸਿੰਘ ਸਰਾਂ ) ਯੂਨਾਈਟਿਡ ਅਕਾਲੀ ਦਲ ਦੀ ਪ੍ਭਾਵਸ਼ਾਲੀ ਕਾਨਫਰੰਸ ਅੱਜ ਬਠਿੰਡਾ ਵਿਖੇ ਹੋਈ , ਸਮਾਗਮ ਦੀ ਸ਼ੁਰੂਆਤ ਯੂਪੀ ਅਤੇ ਸਾਰੇ ਸ਼ਹੀਦ ਕਿਸਾਨਾਂ ਨਮਿਤ ਅਰਦਾਸ ਅਤੇ ਕਿਸਾਨੀ ਮੋਰਚੇ ਦੀ ਸਫਲਤਾ ਲਈ  ਸਿਮਰਨ ਕਰਕੇ ਕੀਤੀ ਗਈ ਕਾਨਫਰੰਸ ਵਿਚ ਜਿੱਥੇ ਯੂਨਾਈਟਿਡ ਅਕਾਲੀ ਦਲ ਦੇ ਵਰਕਰ ਹਜ਼ਾਰਾਂ ਦੀ ਗਿਣਤੀ ਚ ਹਾਜ਼ਰ ਸਨ ਉਥੇ ਸੰਤ ਸਮਾਜ ਦੇ ਮਹਾਪੁਰਖ , ਆਦਿ ਧਰਮ ਸਮਾਜ ਦੇ ਮਹਾਪੁਰਖ ,ਬਹੁਜਨ ਸਮਾਜ ਦੀਆਂ ਕਈ ਜਥੇਬੰਦੀਆਂ ,ਅਤੇ ਵਿਸ਼ੇਸ਼ ਤੋਰ ਤੇ ਵਪਾਰੀ ਤੇ ਉਦਯੋਗ ਸੰਗਠਨਾਂ ਭਾਰਤੀ ਆਰਥਿਕ ਪਾਰਟੀ , ਦੇ ਦਰਜਨਾਂ ਦੀ ਗਿਣਤੀ ਚ ਵਪਾਰੀ ਆਗੂ ਪੁਜੇ ਹੋਏ ਸਨ ,ਸਾਰੀਆਂ ਜਥੇਬੰਦੀਆਂ ਨੇ ਇਕ ਅਵਾਜ ਚ ਜ਼ੋਰ ਦੇ ਕੇ ਕਿਹਾ ਕੇ ਸਾਰੀਆਂ ਜਥੇਬੰਦੀਆਂ  ਇਕ ਹਫਤੇ ਦੇ ਅੰਦਰ ਸਾਂਝਾ ਮੋਰਚਾ ਤਿਆਰ ਕਰਕੇ ਸਮਾਜਿਕ ਇਕਸੁਰਤਾ, ਭਾਈਚਾਰਕ ਸਾਂਝ ,ਅਤੇ ਸ਼ਾਂਤਮਈ ਢੰਗ ਨਾਲ ਰਾਜਸੀ ਲੁਟੇਰਿਆਂ ਤੇ ਸਥਾਪਤ ਪਾਰਟੀਆਂ ਤੋਂ ਖਹਿੜਾ ਸ਼ੁਦਾ ਕੇ ਨਵੇਂ ਪੰਜਾਬ ਦੀ ਸਿਰਜਣਾ , ਅਤੇ ਵਰਤਮਾਨ ਰਾਜਸੀ ਲੁਟੇਰਿਆਂ ਅਤੇ ਡਰੱਗ ਮਾਫੀਆ ,ਤੋਂ ਖਹਿੜਾ ਸ਼ੁਦਾ ਕੇ ਨਵਾਂ ਰਾਜਸੀ ਪ੍ਰਬੰਧ ਸਿਰਜਾਂਗੇ ਪੰਜਾਬ ਤੋਂ ਆਜ਼ਾਦੀ ਦੀ ਦੂਜੀ ਜੰਗ ਸ਼ੁਰੂ ਕਰਕੇ ਦੇਸ਼ ਭਰ ਚ ਇਹ ਜੰਗ ਤੇਜ ਕਰਨ ਲਈ ਪੰਜਾਬ ਅਤੇ ਦੇਸ਼ ਦੇ ਸਾਂਝੇ ਵਿਚਾਰਾਂ ਵਾਲੇ ਵਿਅਕਤੀਆਂ ਅਤੇ ਜਥੇਬੰਦੀਆਂ ਨਾਲ ਤਾਲਮੇਲ ਚੱਲ ਰਿਹਾ ਹੈ ਉਸਨੂੰ ਸੰਗਠਨ ਕਰਨ ਲਈ ਯਤਨ ਤੇਜ ਕੀਤੇ ਜਾਣਗੇ ਅੱਜ ਦੇ ਹਜ਼ਾਰਾਂ ਵਰਕਰਾਂ ਤੇ ਸਮਾਜ ਦੇ ਸਾਰੇ ਵਰਗਾਂ ਦੀ ਸ਼ਮੂਲੀਅਤ , ਪੰਜਾਬ ਦੀ ਰਾਜਸੀ ਦਿਸ਼ਾ ਲਈ ਨਵਾਂ ਸੰਕੇਤ ਹੈ ਇਹ ਤਾ ਸਮਾਂ ਦਸੇਗਾ ਕੀ ਇਹ ਫਰੰਟ ਆਉਣ ਵਾਲੇ ਸਮੇ ਅਤੇ ਚੋਣਾ ਵਿਚ ਕੀ ਅਸਰ ਦਿਖਾਵੇਗਾ ਪ੍ਰੰਤੂ ਨਵੀਂ ਧਿਰ ਮਜਬੂਤੀ ਨਾਲ ਅਗੇ ਵੱਧ ਰਹੀ ਹੈ , ਕਾਨਫਰੰਸ ਚ ਸਰਬਸੰਮਤੀ ਨਾਲ ਕਿਸਾਨ ਮੋਰਚੇ ਦੀ ਬਿਨਾ ਸ਼ਰਤ ਡਟਵੀਂ ਹਮਾਇਤ ਕਰਨ ਦਾ ਐਲਾਨ ਕੀਤਾ ,ਅਤੇ ਮੋਦੀ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਕੀ ਉਹ ਕਿਸਾਨ ਵਿਰੋਧੀ ਬਿੱਲ ਨਾ ਰੱਦ ਕਰਕੇ ਅੱਗ ਨਾਲ ਖੇਡ ਰਹੇ ਹਨ ਅਤੇ ਜਮਹੂਰੀਅਤ  ਦਾ ਕਤਲ ਕਰ ਰਹੇ ਹਨ ਕਾਨਫਰੰਸ਼ ਚ ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਭਾਈ ਗੁਰਦੀਪ ਸਿੰਘ ਬਠਿੰਡਾ , ਨੇ ਪੰਜਾਬ ਦੇ ਮੁਖ ਮੰਤਰੀ ਚੰਨੀ  ਤੇ ਦੋਸ਼ ਲਗਾਇਆ ਕਿ ਉਹ ਮਨਪ੍ਰੀਤ ਸਿੰਘ ਬਾਦਲ ,ਦੇ ਹੱਥਾਂ ਚ ਖੇਡ ਰਹੇ ਹਨ ਅਤੇ ਅਸਿਧੇ ਰੂਪ ਚ ਪ੍ਰਕਾਸ਼ ਸਿੰਘ ਬਾਦਲ ਦੇ ਹੱਥਾਂ ਚ ਖੇਡ ਰਹੇ ਹਨ , ਉਸਤੋਂ ਬੇਅਦਬੀ ਤੇ ਗੋਲੀ ਕਾਂਡ ਦੇ ਦੋਸ਼ੀਆਂ ਸਜ਼ਾ ਦੀ ਆਸ ਘਾਟ ਹੈ  , ਜਥੇਦਾਰ ਸੂਰਤ ਸਿੰਘ ਖਾਲਸਾ ਜੀ ਨੂੰ ਲਗਾਤਾਰ 10 ਮਹੀਨਿਆਂ ਤੋਂ ਪੁਲਸ ਹਿਰਾਸਤ ਚ ਜਬਰੀ ਖੁਰਾਕ ਦੇਣ ਦੇ ਸਹਾਰੇ ਬੰਦੀ ਬਣਾ ਕੇ ਰੱਖਿਆ ਹੋਇਆ ਹੈ ਅਤੇ ਸਜਾਵਾਂ ਪੂਰੀਆਂ ਕਰ ਚੁਕੇ ਬੰਦੀਆਂ ਦੀ ਰਿਹਾਈ  ਨਾ ਕਰਕੇ ਕਾਨੂਨ ਦੇ ਰਾਜ ਨੂੰ ਛਿਕੇ ਟੰਗਿਆ ਜਾ ਰਿਹਾ ਹੈ , ਯੂਨਾਈਟਿਡ ਅਕਾਲੀ  ਦਲ 1 ਨਵੰਬਰ 2021 ਨੂੰ ਮੁਖ ਮੰਤਰੀ ਦੇ ਨਿਵਾਸ ਅਗੇ ਬੇਅਦਬੀ ਦੇ ਦੋਸ਼ੀਆਂ ਲਈ ਸਜਾਵਾਂ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ 1 ਦਿਨ ਦਾ ਕਾਲੇ ਚੋਲੇ ਪਾ ਕੇ ਤੇ ਸੰਗਲੀਆਂ ਨਾਲ ਬੰਨ ਕੇ ਧਰਨਾ ਲਗਾਇਆ ਜਾਵੇਗਾ,  13 ਨਵੰਬਰ 2021 ਨੂੰ ਗੁਰੂਦੁਆਰਾ ਜਫ਼ਰਨਾਮਾ ਸਾਹਿਬ ਤੋਂ ਅਰਦਾਸ ਕਰਕੇ ਪ੍ਰਧਾਨ ਮੰਤਰੀ ਦੇ ਦਫਤਰ ਅੱਗੇ ਧਰਨਾ ਦਿੱਤਾ ਜਾਵੇਗਾ ਤੇ ਉਸ  ਨੂੰ ਇਕ ਖੁੱਲ੍ਹਾ ਪੱਤਰ ਦਿੱਤਾ ਜਾਵੇਗਾ ,ਸੰਤ ਸਮਾਜ ਦੇ ਮਹਾਪੁਰਖ ਜਿਨ੍ਹਾਂ ਚ ਵਿਸ਼ੇਸ਼ ਤੋਰ ਤੇ ਭਾਈ ਜਸਵੀਰ ਸਿੰਘ ਖਾਲਸਾ , ਸੰਤ ਬਾਬਾ ਸੇਵਾ ਸਿੰਘ ਜੀ ਰਾਮਪੁਰ ਖੇੜਾ ਵਾਲੇ , ਬਾਬਾ ਲੱਖਾਂ ਸਿੰਘ ਨਾਨਕਸਰ , ਬਾਬਾ ਅਵਤਾਰ ਸਿੰਘ ਧੂਰਕੋਟ ,ਬਾਬਾ ਚਮਕੌਰ ਸਿੰਘ ਭਾਈ ਰੂਪਾ , ਬਾਬਾ ਚਰਨਜੀਤ ਸਿੰਘ ਜੱਸੋਵਾਲ, ਬਾਬਾ ਸਵਰਨਜੀਤ ਸਿੰਘ ਮੁਖੀ ਤਰਨਾ ਦਲ ,ਬਾਬਾ ਗੁਰਨਾਮ ਸਿੰਘ ਡਰੋਲੀ ਭਾਈ ,ਅਤੇ ਹਾਜਰ ਸਤਿਕਾਰਤ ਮਹਾਪੁਰਖਾਂ  ਨੇ ਕਿਹਾ ਉਹ ਪੰਜਾਬ  ਦੀ ਵਰਤਮਾਨ ਦਸ਼ਾ ਸਹਿਣ ਨਈ ਕਰ ਸਕਦੇ ਭਾਈ ਜਸਵੀਰ ਸਿੰਘ ਰੋਡੇ ,ਤੇ ਬਾਬਾ ਸੇਵਾ ਸਿੰਘ ਜੀ ਨੇ ਐਲਾਨ ਕੀਤਾ ਕੇ ਉਹ ਜਲਦੀ ਸਾਰੀਆਂ ਸੰਪਰਦਾਵਾਂ ,ਸਖਸ਼ੀਅਤਾਂ ,ਅਤੇ ਜਥੇਬੰਦੀਆਂ ਨਾਲ ਵਿਚਾਰ ਕਰਕੇ ਲੱਖਾਂ ਲੋਕਾਂ ਦੀ ਪੰਜਾਬ ਦੀ ਯੁੱਗ ਪਲਟਾਊ ਮਹਾ ਪੰਚਾਇਤ ਦਾ ਐਲਾਨ ਕਰਨਗੇ ਓਹਨਾ ਕਿਹਾ ਕੇ ਉਹ ਕਿਸਾਨੀ ਮਸਲੇ ਦੇ ਹਲ ,ਬੇਅਦਬੀ ਗੋਲੀ ਕਾਂਡ ਅਤੇ ਸਜਾਵਾਂ ਪੂਰੀਆਂ ਕਰ ਚਕੇ ਬੰਦੀਆ ਦੀ ਰਿਹਾਈ ਲਈ ਪੰਜਾਬ ਤੇ ਕੇਂਦਰਸਰਕਾਰ ਸਰਕਾਰ ਦੀਆਂ ਜੜ੍ਹਾਂ ਹਿਲਾ ਦੇਵੇਗੀ ਸਾਰੇ ਧਰਮਾਂ ਦੇ ਮਹਾਪੁਰਖਾਂ ,ਅਤੇ ਇਨਸਾਫ ਪਸੰਦ ਜਥੇਬੰਦੀਆਂ , ਸਖਸ਼ੀਅਤਾਂ ਨੂੰ ਨਾਲ ਲੈ ਕੇ ਪ੍ਰਧਾਨ ਮੰਤਰੀ ਦੀ ਕੋਠੀ ਅੱਗੇ ਪੱਕੇ ਤੋਰ ਤੇ ਡੇਰਾ ਲਗਾਇਆ ਜਾ ਸਕਦਾ ਹੈ , ਬਹੁਜਨ ਸਮਾਜ ਦੇ ਆਗੂਆਂ ਰਸ਼ਪਾਲ ਸਿੰਘ ਰਾਜੂ , ਰਾਜਿੰਦਰ ਸਿੰਘ ਰਾਣਾ ,ਤੇ ਕੁਲਦੀਪ ਸਿੰਘ  ਈਸਾਪੁਰ ਨੇ ਕਿਹਾ ਕੇ  ਦਲਿਤ ਸਮਾਜ ਨੇ ਬਹੁਜਨ ਪਾਰਟੀ ਦੀ ਲੀਡਰਸ਼ਿਪ ਅਤੇ ਅਕਾਲੀ ਦਲ ਬਾਦਲ ਵਿਚ ਹੋਏ ਸਮਝੌਤੇ ਨੂੰ ਗੈਰ ਇਖਲਾਕੀ ਦੱਸਦੇ ਹੋਏ ਕਿਹਾ ਕੇ ਬਹੁਜਨ ਸਮਾਜ ਨੇ ਇਹ ਸਮਝੌਤਾ ਰੱਦ  ਕਰ ਦਿੱਤਾ ਸਾਰੀਆਂ ਜਥੇਬੰਦੀਆਂ 1 ਹਫਤੇ ਦੇ ਅੰਦਰ ਸਾਝ ਫਰੰਟ ਬਣਾ ਪੰਜਾਬ ਨੂੰ ਨਵੀਂ ਦਿਸ਼ਾ ਦੇਣਗੇ ਇਸ ਸ਼ਰਧਾਂਜਲੀ ਸਮਾਗਮ ਚ ਸੰਯੂਕਤ ਕਿਸਾਨ  ਮੋਰਚੇ ਦੇ ਆਗੂਆਸਿੰਘ ਲਖਵਿੰਦਰ ਸਿੰਘ , ਭਾਈ ਕਿਰਪਾ ਸਿੰਘ ਨੱਥੂਵਾਲਾ , ਮਨਜੀਤ ਸਿੰਘ ਰਾਏ , ਜੰਗਬੀਰ ਸਿੰਘ  ਚੌਹਾਨ, ਬਲਵੰਤ ਸਿੰਘ ਬਹਿਰਾਮਕੇ , ਪ੍ਰਮਾਣ ਸਿੰਘ ਸੰਧੂ  ਨੇ ਕਿਹਾ ਕਿ ਕਿਸਾਨ ਮੋਰਚਾ ਦਿ੍ਰੜਤਾ ਨਾਲ ਸੰਘਰਸ਼ ਜਿੱਤ ਕੇ ਹੀ ਵਾਪਸ ਆਵੇਗਾ ਮੋਰਚੇ ਦੇ ਆਗੂ ਸੰਘਰਸ਼ ਦੀ ਜਿੱਤ ਲਈ ਹਰ ਕੁਰਬਾਨੀ ਲਈ ਤਤਪਰ ਹਨ ,ਕਿਸਾਨਾਂ ਦੇ ਧੂਲ ਖੂਨ ਦਾ ਪੂਰਾ ਹਿਸਾਬ ਲਿਆ ਜਾਵੇਗਾ ਕਿਸਾਨ ਮੋਰਚੇ ਨੂੰ ਭਾਵੇ ਭਾਰਤ ਅਤੇ ਅੰਤਰਰਾਸ਼ਟਰੀ  ਪੱਧਰ ਤੇ ਹਮਾਇਤ ਪ੍ਰਾਪਤ ਹੈ ਪਰੰਤੂ ਇਸ  ਵਿਚ ਪੰਜਾਬ ਤੇ ਦਸਤਾਰ  ਦਾ  ਵਕਾਰ ਹੀ ਦਾਅ ਤੇ ਹੈ ਓਹਨਾ ਦਿ੍ਰੜਤਾ ਨਾਲ ਕਿਹਾ ਮੋਰਚਾ ਜਿੱਤ ਕੇ ਦਸਤਾਰ ਤੇ ਪੰਜਾਬ ਦਾ ਮਾਨ ਵਧਾਇਆ ਜਾਵੇਗਾ  ,ਓਹਨਾ ਇਹ ਵੀ ਸਪਸ਼ਟ ਕੀਤਾ ਕੇ ਓਹਨਾ ਦਾ ਵਿਰੋਧ ਓਹਨਾ ਸਾਰੀਆਂ ਪਾਰਟੀਆਂ  ਨਾਲ ਹੈ ਜਿਨ੍ਹਾਂ ਨੇ ਵਰਤਮਾਨ ਸਿਸਟਮ ਅਤੇ ਪੰਜਾਬ ਦੇਸ਼ ਨੂੰ ਤਬਾਹੀ ਦੇ ਕੰਡੇ ਲਿਆ ਕੇ ਖੜਾ ਦਿੱਤਾ ਹੈ ਉਹ ਸਾਰਿਆਂ ਸੰਘਰਸ਼ ਸੀਲ ਜਥੇਬੰਦੀਆਂ ਤੇ ਸੰਸਥਾਵਾਂ ਦਾ ਸਹਿਯੋਗ ਲੈਂਦੇ ਰਹਿਣਗੇ ਇਸ ਮੌਕੇ ਕਿਰਤੀ ਅਕਾਲੀ ਦਲ ਦੇ ਪ੍ਰਧਾਨ ਬੂਟਾ ਸਿੰਘ ਰਣਸੀਂਹ ਨੇ ਸਾਰੀਆਂ ਪੰਥਕ ਅਤੇ ਪੰਜਾਬ ਪੱਖੀ ਜਥੇਬੰਦੀਆਂ ਨੂੰ ਇਕੱਠਾ ਹੋਣਾ ਚਾਹੀਦਾ ਹੈ , ਬਾਦਲ ਕਾਂਗਰਸ , ਅਤੇ ਭਾਜਪਾ  ਨੂੰ ਰਾਜਨੀਤੀ ਵਿੱਚੋ ਨਿਖੇੜ ਦੇਣਾ ਚਾਹੀਦਾ ਹੈ ਭਾਰਤੀ ਵਪਾਰ ਉਦਯੋਗ ਦੇ ਮਹਾ ਸੰਘ  ਭਾਰਤੀ ਆਰਥਿਕ ਪਾਰਟੀ , ਦੇ ਪ੍ਰਧਾਨ ਤਰੁਣ ਕੁਮਾਰ ਜੈਨ ਬਾਵਾ , ਅਤੇ ਜਨਰਲ ਸਕੱਤਰ ਦੌਲਤ ਰਾਮ ਅਤੇ ਓਹਨਾ ਦੀ ਸਾਰੀ ਟੀਮ ਨੇ ਇਕ ਸੁਰ ਵਿਚ ਐਲਾਨ ਕੀਤਾ ਕਿ ਰਿਵਾਇਤੀ ਪਾਰਟੀਆਂ ਹਿੰਦੂਆਂ ਅਤੇ ਸਿਖਾਂ ਚ ਫਰਕ ਪਾਕੇ ਹਿੰਦੂਆਂ ਵਿਚ ਡਰ ਪੈਦਾ ਕਰਕੇ ਆਪਣੀਆਂ ਕੁਰਸੀਆਂ ਸਲਾਮਤ ਰੱਖਦੇ ਹਨ ਓਹਨਾ ਕਿਹਾ ਕਿ ਮੋਦੀ ਸਰਕਾਰ ਨੇ ਸਬ ਤੋਂ ਵੱਧ ਨੁਕਸਾਨ ਵਪਾਰੀਆਂ ਅਤੇ ਛੋਟੇ ਵੱਡੇ ਉਦਯੋਗਾਂ ਦਾ ਕੀਤਾ ਹੈ ਮੋਦੀ ਨੇ ਦੋ ਘਰਾਣੇ ਬਣੀ ਤਾ ਅਡਾਨੀ ਨੂੰ ਸਾਰਾ ਦੇਸ਼  ਗਹਿਣੇ ਰੱਖ ਦਿੱਤਾ ਹੈ ਵਪਾਰੀ ਵਰਗ  ਪੰਜਾਬ ਪੰਥ ਵਪਾਰੀਆਂ ਦਲਿਤਾਂ ਕਿਸਾਨਾਂ ਦੇ ਹੱਕਾਂ ਲਈ ਅੱਗੇ ਹੋ ਕੇ ਪਹਿਰਾ ਦੇਵੇਗਾ ਓਹਨਾ ਇਸ ਲਈ ਸੰਤ ਸਮਾਜ , ਅਤੇ ਯੂਨਾਈਟਿਡ ਅਕਾਲੀ ਦਲ ਦੇ ਆਗੂਆਂ ਦਾ ਵਿਸ਼ੇਸ਼ ਤੋਰ ਤੇ ਸਾਰਿਆਂ ਨੂੰ ਇਕੱਠਾ ਕਰਨ ਲਈ ਧੰਨਵਾਦ ਕੀਤਾ ਓਹਨਾ ਨੇ ਕਿਹਾ ਕਿ ਉਹ ਪੱਕੇ ਜ਼ਕੀਨ  ਨਾਲ ਕਹਿੰਦੇ ਹਨ ਕਿ ਅਡਾਨੀ , ਅੰਬਾਨੀ, ਮੋਦੀ ਦੇ ਜੋਟੀਦਾਰ ਜਿਹੜੇ ਪਿਛਲੇ ਸਮੇ ਚ ਵੱਖ ਵੱਖ ਰੂਪਾਂ ਚ ਰਾਜ ਕਰਦੇ ਰਹੇ ਹਨ ਅਤੇ ਪੰਜਾਬ ਦੀ ਤਬਾਹੀ ਲਈ ਜਿੰਮੇਵਾਰ ਹਨ ਇਸ ਸਮਾਗਮ ਚ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾ ਦੇ ਪ੍ਰਧਾਨ ਬਾਬਾ ਕੁਲਵੰਤ ਰਾਮ ,  ਅਤੇ ਆਦਿ ਧਰਮੀ ਸਾਧੂ ਸਮਾਜ ਦੇ ਪ੍ਰਧਾਨ ਬਾਬਾ ਸਤਵਿੰਦਰ ਸਿੰਘ ਹੀਰਾ ਨੇ ਕਿਹਾ ਕਿ ਪੈਂਟਾਕ ਸੰਪ੍ਰਦਾਵਾਂ ਵਲੋਂ ਆਦਿ ਧਰਮੀ ਸੰਤ ਸਮਾਜ ਨਾਲ ਏਕਤਾ ਲਈ ਨਵੀਂ ਦਿਸ਼ਾ ਤੇ ਸ਼ਕਤੀ  ਦੇਵੇਗਾ ਇਸ ਸਮਾਗਮ ਚ ਯੂਨਾਈਟਿਡ ਅਕਾਲੀ ਦਲ ਦੇ ਸਾਰੇ ਆਹੁਦੇਦਾਰ ਅਤੇ ਵਰਕਰ ਵੱਡੀ ਗਿਣਤੀ ਚ ਸਾਥੀਆਂ ਸਮੇਤ ਹਾਜ਼ਰ ਹੋਏ ਜਿਨ੍ਹਾਂ ਚ ਭਾਈ ਗੁਰਦੀਪ ਸਿੰਘ ਬਰਾੜ ਪ੍ਰਧਾਨ ,  ਗੁਰਨਾਮ ਸਿੰਘ ਸਿੱਧੂ ਚੰਡੀਗੜ੍ਹ , ਜਤਿੰਦਰ ਸਿੰਘ ਈਸੜੂ, ਬਹਾਦਰ ਸਿੰਘ ਰਾਹੋਂ , ਬਾਬਾ ਚਮਕੌਰ ਸਿੰਘ ਭਾਈ ਰੂਪ ,ਜਸਵਿੰਦਰ ਸਿੰਘ ਘੋਲੀਆ ,  ਭਾਈ ਅਮਨਦੀਪ ਸ ਜਲੰਧਰ ,ਗੁਰਮੀਤ ਸਿੰਘ ਬੱਜੋਆਣਾ , ਜਸਪਾਲ ਸਿੰਘ ਢਿੱਲੋਂ , ਬਲਜੀਤ ਸਿੰਘ ਬਰਾੜ ,ਸੁਖਜੀਤ ਸਿੰਘ , ਮੇਜਰ ਸਿੰਘ ਮਲੂਕਾ ,ਅਸ਼ਰਾ ਸਿੰਘ ਹਮੀਦੀ , ਬਾਬਾ ਸਤਨਾਮ ਸਿੰਘ ਰਾਜੇਆਣਾ , ਪਰਮਜੀਤ ਸਿੰਘ ਮੁਕਤਸਰ ,ਅਸ਼ੋਕ ਕੁਮਾਰ ਮੋਗਾ , ਰਮਨਦੀਪ ਸਿੰਘ ਰਮੀਤਾ , ਨਸ਼ੱਤਰ ਸਿੰਘ ਦਬੜੀਖਾਨਾ , ਬਾਬਾ ਮਾਨਪ੍ਰੀਤਸਿੰਘ , ਸੁਰਿੰਦਰ ਸਿੰਘ  ਨਥਾਣਾ ,ਹਰਪ੍ਰੀਤ ਸਿੰਘ ਸੰਗ੍ਰਾਨਾ , ਕਲਾ ਸਿੰਘ ਮੁਕਤਸਰ , ਬੀਬੀ ਜਸਵਿੰਦਰ ਕੌਰ , ਬੀਬੀ ਬਲਜੀਤ ਕੌਰ ਪਾਤਰਾਂ , ਭਾਈ ਗੁਰਪ੍ਰੀਤ ਸਿੰਘ  ਲਾਹੌਰੀਆ ,ਭਾਈ ਅਵਤਾਰ ਸਿੰਘ ਹੁਸ਼ਿਆਰਪੁਰ ,ਯਾਦਵਿੰਦਰ ਸਿੰਘ ਹਾਜ਼ਰ ਸਨ ।