ਰਜਿ: ਨੰ: PB/JL-124/2018-20
RNI Regd No. 23/1979

ਵਿਧਾਇਕ ਸੁੰਦਰ ਸਾਮ ਅਰੋੜਾ ਨੇ ਸ੍ਰੀ ਰਾਮ ਲੀਲਾ ਗਰਾਉਂਡ ਵਿੱਚ ਸਰਧਾਲੂਆਂ ਦੇ ਬੈਠਣ ਲਈ ਪੌੜੀਆਂ ਦਾ ਨਿਰਮਾਣ ਕਾਰਜ ਸੁਰੂ ਕਰਵਾਇਆ
 
BY admin / October 11, 2021
 ਹੁਸਅਿਾਰਪੁਰ, 11 ਅਕਤੂਬਰ : ( ਤਰਸੇਮ ਦੀਵਾਨਾ ) - ਵਿਧਾਇਕ ਸੁੰਦਰ ਸਾਮ ਅਰੋੜਾ ਨੇ ਕਿਹਾ ਕਿ ਹੁਸਅਿਾਰਪੁਰ ਵਿੱਚ ਆਪਸੀ ਭਾਈਚਾਰਾ ਬਣਾਈ ਰੱਖਣ ਵਿੱਚ ਸਹਿਰ ਦੀਆਂ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਵਿਸੇਸ ਭੂਮਿਕਾ ਨਿਭਾ ਰਹੀਆਂ ਹਨ। ਇਨ੍ਹਾਂ ਵਿੱਚੋਂ  ਸ੍ਰੀ ਰਾਮ ਲੀਲਾ ਕਮੇਟੀ ਪ੍ਰਮੁੱਖ ਹੈ, ਜੋ ਕਿ ਸਹਿਰ ਵਿੱਚ ਧਾਰਮਿਕ ਸਮਾਰੋਹਾਂ ਨੂੰ ਬੜੀ ਹੀ ਮਰਿਆਦਾ ਅਤੇ ਸਤਿਕਾਰ ਨਾਲ ਮਨਾਉਂਦੀ ਹੈ। ਉਹ ਅੱਜ ਸ੍ਰੀ ਰਾਮ ਲੀਲਾ ਗਰਾਉਂਡ ਵਿੱਚ 10 ਲੱਖ ਰੁਪਏ ਦੀ ਲਾਗਤ ਨਾਲ ਸਰਧਾਲੂਆਂ ਦੇ ਬੈਠਣ ਲਈ ਪੌੜੀਆਂ ’ਤੇ ਕੰਮ ਦੀ ਸੁਰੂਆਤ ਦੌਰਾਨ ਸੰਬੋਧਨ ਕਰ ਰਹੇ ਸਨ।  ਉਨ੍ਹਾਂ ਕਿਹਾ ਕਿ ਇਹ ਕੰਮ ਮਾਈਨਿੰਗ ਵਿਭਾਗ ਵੱਲੋਂ ਜਲਦੀ ਹੀ ਮੁਕੰਮਲ ਕਰ ਲਿਆ ਜਾਵੇਗਾ।  ਇਸ ਦੌਰਾਨ ਉਨ੍ਹਾਂ ਨੇ ਸਮਾਜ ਸੇਵੀ ਮਨੋਹਰ ਲਾਲ ਜੈਰਥ ਦੇ ਹੱਥੋਂ ਇਸ ਸੁਭ ਕਾਰਜ ਦੀ ਸੁਰੂਆਤ ਕਰਵਾਈ।  ਇਸ ਮੌਕੇ ਉਨ੍ਹਾਂ ਦੇ ਨਾਲ ਮੇਅਰ ਸੁਰਿੰਦਰ ਕੁਮਾਰ ਵੀ ਮੌਜੂਦ ਸਨ।
 ਵਿਧਾਇਕ ਸੁੰਦਰ ਸਾਮ ਅਰੋੜਾ ਨੇ ਕਿਹਾ ਕਿ ਹੁਸਅਿਾਰਪੁਰ ਦਾ ਦੁਸਹਿਰਾ ਬਹੁਤ ਮਸਹੂਰ ਹੈ ਅਤੇ ਦੂਰ -ਦੂਰ ਤੋਂ ਲੋਕ ਇਸ ਦੁਸਹਿਰੇ ਨੂੰ ਦੇਖਣ ਆਉਂਦੇ ਹਨ।  ਕੁੱਲੂ ਦੇ ਦੁਸਹਿਰੇ ਤੋਂ ਬਾਅਦ ਹੁਸਅਿਾਰਪੁਰ ਦਾ ਦੁਸਹਿਰਾ ਮਸਹੂਰ ਹੈ ਕਿਉਂਕਿ ਲੱਖਾਂ ਸਰਧਾਲੂ ਇੱਥੇ ਆਉਂਦੇ ਹਨ। ਉਨ੍ਹਾਂ ਸ੍ਰੀ ਰਾਮ ਲੀਲਾ ਕਮੇਟੀ ਨੂੰ ਅਪੀਲ ਕਰਦਿਆਂ ਕਿਹਾ ਕਿ  ਨੂੰ ਉਹ ਇਹ ਤਿਉਹਾਰ ਕੋਵਿਡ -19 ਦੇ ਦਿਸਾ ਨਿਰਦੇਸਾਂ ਅਨੁਸਾਰ ਮਨਾਉਣਾ ।  ਇਸਦੇ ਨਾਲ ਹੀ, ਉਨ੍ਹਾਂ ਮੇਲੇ ਵਿੱਚ ਸਾਮਲ ਸਰਧਾਲੂਆਂ ਨੂੰ ਵੀ ਅਪੀਲ ਕੀਤੀ ਕਿ ਉਹ ਮਾਸਕ ਪਾ ਕੇ ਹੀ ਘਰੋਂ ਬਾਹਰ ਨਿਕਲਣ ਅਤੇ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਨ।
 ਸੁੰਦਰ ਸਾਮ ਅਰੋੜਾ ਨੇ ਭਰੋਸਾ ਦਿਵਾਇਆ ਕਿ ਸ੍ਰੀ ਰਾਮ ਲੀਲਾ ਕਮੇਟੀ ਦੀ ਜੋ ਵੀ ਮੰਗ ਹੋਵੇਗੀ, ਉਹ ਪਹਿਲ ਦੇ ਅਧਾਰ ਤੇ ਪੂਰੀ ਕੀਤੀ ਜਾਵੇਗੀ।  ਉਨ੍ਹਾਂ ਕਿਹਾ ਕਿ ਸ੍ਰੀ ਰਾਮ ਲੀਲਾ ਕਮੇਟੀ ਰਾਹੀਂ ਉਨ੍ਹਾਂ ਨੂੰ ਜੋ ਸੇਵਾ  ਦਾ ਮੌਕਾ ਮਿਲਿਆ, ਉਹ  ਉਨ੍ਹਾਂ ਦਾ ਸੁਭਾਗ ਹੈ।  ਇਸ ਮੌਕੇ ਇੰਪਰੂਵਮੈਂਟ ਟਰੱਸਟ ਹੁਸਅਿਾਰਪੁਰ ਦੇ ਚੇਅਰਮੈਨ ਐਡਵੋਕੇਟ ਰਾਕੇਸ ਮਰਵਾਹਾ, ਕੌਂਸਲਰ ਅਸੋਕ ਮਹਿਰਾ, ਸ੍ਰੀ ਰਾਮ ਲੀਲਾ ਕਮੇਟੀ ਦੇ ਪ੍ਰਧਾਨ ਸਵਿ ਸੂਦ, ਸਰਪੰਚ ਕੁਲਦੀਪ ਅਰੋੜਾ, ਮਨਮੋਹਨ ਸਿੰਘ ਕਪੂਰ, ਰਾਕੇਸ ਸੂਰੀ, ਪ੍ਰਦੀਪ ਹਾਂਡਾ, ਸੁਭਾਸ ਗੁਪਤਾ, ਅਸਵਨੀ ਸਰਮਾ, ਅਜੇ ਜੈਨ  ਤੋਂ ਇਲਾਵਾ ਕਮੇਟੀ ਦੇ ਹੋਰ ਮੈਂਬਰ ਵੀ ਮੌਜੂਦ ਸਨ।