ਰਜਿ: ਨੰ: PB/JL-124/2018-20
RNI Regd No. 23/1979

ਮੁੰਬਈ ’ਚ ਹਿੰਸਾ ’ਤੇ ਉਤਰੇ ਪ੍ਰਦਰਸ਼ਨਕਾਰੀ, ਬੈਸਟ ਦੀਆਂ 9 ਬੱਸਾਂ ’ਚ ਕੀਤੀ ਭੰਨ-ਤੋੜ
 
BY admin / October 11, 2021
ਮੁੰਬਈ, 11 ਅਕਤੂਬਰ, (ਯੂ.ਐਨ.ਆਈ)- ਉੱਤਰ ਪ੍ਰਦੇਸ ਦੇ ਲਖੀਮਪੁਰ ਖੀਰੀ ਵਿਚ ਕਿਸਾਨਾਂ ਦੀ ਹੱਤਿਆ ਦੇ ਵਿਰੋਧ ਵਿਚ ਮਹਾਰਾਸਟਰ ਬੰਦ ਨੇ ਪ੍ਰਭਾਵ ਦਿਖਾਉਣਾ ਸੁਰੂ ਕਰ ਦਿੱਤਾ ਹੈ। ਫਲਾਂ, ਸਬਜੀਆਂ ਤੋਂ ਲੈ ਕੇ ਕਈ ਦੁਕਾਨਾਂ ਬੰਦ ਕਰ ਦਿੱਤੀਆਂ ਗਈਆਂ ਹਨ ਅਤੇ ਕੁਝ ਇਲਾਕਿਆਂ ਤੋਂ ਹਿੰਸਾ ਦੀਆਂ ਖਬਰਾਂ ਵੀ ਆ ਰਹੀਆਂ ਹਨ। ਹਾਲਾਂਕਿ, ਜਰੂਰੀ ਵਸਤੂਆਂ ਦੀ ਵਿਕਰੀ ਦੀ ਆਗਿਆ ਦਿੱਤੀ ਗਈ ਹੈ। ਐਨਸੀਪੀ, ਕਾਂਗਰਸ ਅਤੇ ਸਵਿ ਸੈਨਾ ਦੇ ਗੱਠਜੋੜ, ਸੱਤਾਧਾਰੀ ਮਹਾਂ ਵਿਕਾਸ ਅਹਾਦੀ (ਐਮਵੀਏ) ਨੇ ਸਨੀਵਾਰ ਨੂੰ ਕਿਹਾ ਕਿ ਇਹ ਬੰਦ ਇਹ ਸੱਦਾ ਦੇਣ ਲਈ ਦਿੱਤਾ ਗਿਆ ਹੈ ਕਿ ਸਾਡਾ ਰਾਜ ਦੇਸ ਦੇ ਕਿਸਾਨਾਂ ਦੇ ਨਾਲ ਹੈ। ਸਵਿ ਸੈਨਾ ਦੇ ਸੰਸਦ ਮੈਂਬਰ ਸੰਜੇ ਰਾਉਤ ਨੇ ਸਨੀਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਪਾਰਟੀ ਉੱਤਰ ਪ੍ਰਦੇਸ ਦੇ ਲਖੀਮਪੁਰ ਖੀਰੀ ਵਿਚ ਕਿਸਾਨਾਂ ਦੀ ਹੱਤਿਆ ਦੇ ਵਿਰੋਧ ਵਿਚ 11 ਅਕਤੂਬਰ ਨੂੰ ਮਹਾਰਾਸਟਰ ਦੇ ਬੰਦ ਵਿਚ ਪੂਰੀ ਤਾਕਤ ਨਾਲ ਹਿੱਸਾ ਲਵੇਗੀ। ਬੈਸਟ ਵੱਲੋਂ ਦੱਸਿਆ ਗਿਆ ਹੈ ਕਿ ਦੇਰ ਰਾਤ ਤੋਂ ਉਨ੍ਹਾਂ ਦੀਆਂ ਨੌਂ ਬੱਸਾਂ ਸਹਿਰ ਦੇ ਵੱਖ -ਵੱਖ ਹਿੱਸਿਆਂ ਵਿਚ ਨੁਕਸਾਨੀਆਂ ਗਈਆਂ ਹਨ। ਬੈਸਟ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਪ੍ਰਦਰਸਨਕਾਰੀਆਂ ਨੇ ਸਵੇਰੇ ਤੜਕੇ ਧਾਰਾਵੀ, ਮਾਨਖੁਰਦ, ਸਵਿਾਜੀ ਨਗਰ, ਚਾਰਕੋਪ, ਓਸੀਵਾੜਾ, ਦੇਓਨਾਰ ਅਤੇ ਇਨੋਰਬਿਟ ਮਾਲ ਦੇ ਨੇੜੇ ਪੱਟੇ ਤੇ ਕਿਰਾਏ ਤੇ ਲਈ ਗਈ ਸਮੇਤ 9 ਬੱਸਾਂ ਦੀ ਭੰਨ -ਤੋੜ ਕੀਤੀ। ਊਧਵ ਠਾਕਰੇ ਦੀ ਅਗਵਾਈ ਵਾਲੀ ਸਰਕਾਰ ਵਿਚ ਮੰਤਰੀ ਅਤੇ ਐਨਸੀਪੀ ਨੇਤਾ ਨਵਾਬ ਮਲਿਕ ਨੇ ਕਿਹਾ ਕਿ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਇਕੱਠੇ ਹੋਣ। ਸਾਨੂੰ ਇੱਕ ਦਿਨ ਲਈ ਆਪਣਾ ਕੰਮ ਛੱਡ ਦੇਣਾ ਚਾਹੀਦਾ ਹੈ। ਦੁਕਾਨਦਾਰਾਂ ਨੂੰ ਖੁਦ ਦੁਕਾਨਾਂ ਬੰਦ ਰੱਖਣੀਆਂ ਚਾਹੀਦੀਆਂ ਹਨ। ਤਿੰਨਾਂ ਪਾਰਟੀਆਂ ਦੇ ਵਰਕਰ ਦੁਕਾਨਾਂ, ਅਦਾਰਿਆਂ ਅਤੇ ਲੋਕਾਂ ਨੂੰ ਕਿਸਾਨਾਂ ਲਈ ਸਮਰਥਨ ਦਿਖਾਉਣ ਦੀ ਬੇਨਤੀ ਕਰਨਗੇ। ਮਹਾਰਾਸਟਰ ਸਰਕਾਰ ਵੱਲੋਂ ਬੰਦ ਦੇ ਸੱਦੇ ਲਈ ਦਾਦਰ ਸਰਕਲ ਵਿਖੇ ਸੈਂਕੜੇ ਪੁਲਸ ਮੁਲਾਜਮ ਤਾਇਨਾਤ ਕੀਤੇ ਗਏ ਹਨ। ਇਸ ਬੰਦ ਦਾ ਪ੍ਰਭਾਵ ਟ੍ਰੈਫਿਕ ‘ਤੇ ਵੀ ਦਿਖਾਈ ਦੇ ਰਿਹਾ ਹੈ। ਲਖੀਮਪੁਰ ਖੀਰੀ ਹਿੰਸਾ ਦੇ ਵਿਰੋਧ ਵਿਚ ਅੱਜ ਮਹਾਰਾਸਟਰ ਵਿਚ ਬੰਦ ਦਾ ਪ੍ਰਭਾਵ ਮੁੰਬਈ ਅਤੇ ਇਸਦੇ ਆਸਪਾਸ ਦੇ ਇਲਾਕਿਆਂ ਵਿਚ ਦਿਖਾਈ ਦੇ ਰਿਹਾ ਹੈ। ਸਵੇਰ ਤੋਂ ਬੈਸਟ ਬੱਸਾਂ ਨਹੀਂ ਚੱਲ ਰਹੀਆਂ। ਇਸ ਕਾਰਨ ਆਮ ਲੋਕਾਂ ਨੂੰ ਮੁਸਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਪਾਰੀ ਯੂਨੀਅਨਾਂ ਨੇ ਮਹਾਰਾਸਟਰ ਬੰਦ ਵਿਚ ਹਿੱਸਾ ਲੈ ਕੇ ਸੋਮਵਾਰ ਨੂੰ ਪੁਣੇ ਖੇਤੀਬਾੜੀ ਉਤਪਾਦਨ ਮਾਰਕੀਟ ਕਮੇਟੀ (ਏਪੀਐਮਸੀ) ਨੂੰ ਬੰਦ ਰੱਖਣ ਦਾ ਫੈਸਲਾ ਕੀਤਾ ਹੈ। ਛਤਰਪਤੀ ਸਵਿਾਜੀ ਮਾਰਕਿਟ ਯਾਰਡ ਵਪਾਰੀ ਸੰਘ ਨੇ ਘੋਸਣਾ ਕੀਤੀ ਹੈ ਕਿ ਸੋਮਵਾਰ ਨੂੰ ਸਾਰੇ ਫਲ, ਸਬਜੀ, ਪਿਆਜ, ਆਲੂ ਬਾਜਾਰ ਬੰਦ ਰਹਿਣਗੇ। ਵਪਾਰੀ ਯੂਨੀਅਨ ਨੇ ਸਾਰੇ ਮੈਂਬਰਾਂ ਨੂੰ ਸੋਮਵਾਰ ਨੂੰ ਆਪਣਾ ਕਾਰੋਬਾਰ ਬੰਦ ਰੱਖਣ ਦੀ ਅਪੀਲ ਵੀ ਕੀਤੀ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਖੇਤੀ ਉਪਜ ਸੋਮਵਾਰ ਨੂੰ ਮੰਡੀ ਵਿਚ ਨਾ ਲਿਆਉਣ।    
----------------------------